Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮਹਿੰਦਰ ਕਪੂਰ

ਭਾਰਤਪੀਡੀਆ ਤੋਂ

ਫਰਮਾ:Infobox musical artist ਮਹਿੰਦਰ ਕਪੂਰ (9 ਜਨਵਰੀ 1934 - 27 ਸਤੰਬਰ 2008) ਹਿੰਦੀ ਫ਼ਿਲਮਾਂ ਦੇ ਪ੍ਰਸਿੱਧ ਪਿਠ ਵਰਤੀ ਗਾਇਕ ਸਨ। ਉਨ੍ਹਾਂ ਨੇ ਬੀ ਆਰ ਚੋਪੜਾ ਦੀਆਂ ਫ਼ਿਲਮਾਂ ਹਮਰਾਜ਼, ਗ਼ੁਮਰਾਹ, ਧੁਲ ਕਾ ਫੁਲ, ਧੂੰਧ ਆਦਿ ਵਿੱਚ ਵਿਸ਼ੇਸ਼ ਰੂਪ ਯਾਦਗਾਰ ਗਾਣੇ ਗਾਏ। ਸੰਗੀਤਕਾਰ ਰਵੀ ਨੇ ਹੀ ਜਿਆਦਾ ਤਰ ਇਨ੍ਹਾਂ ਫ਼ਿਲਮਾਂ ਵਿੱਚ ਸੰਗੀਤ ਦਿੱਤਾ।

ਮਹਿੰਦਰ ਕਪੂਰ ਦਾ ਜਨਮ ਅੰਮ੍ਰਿਤਸਰ ਵਿਚ ਹੋਇਆ ਅਤੇ ਗਾਇਕੀ ਦਾ ਸਫ਼ਰ ਸ਼ੁਰੂ ਕਰਨ ਲਈ ਛੋਟੀ ਉਮਰ ਵਿੱਚ ਹੀ ਮੁੰਬਈ ਆ ਗਏ ਸਨ। 1943 ਦੀ ਫ਼ਿਲਮ 'ਮਦਮਸਤ' ਵਿਚ ਸਾਹਿਰ ਲੁਧਿਆਣਵੀ ਦੇ ਗੀਤ ਆਪ ਆਏ ਤੋ  ਖਿਆਲ-ਏ -ਦਿਲ-ਏ  ਨਾਸ਼ਾਦ  ਆਯਾ  ਤੋਂ ਆਪਣੇ ਫ਼ਿਲਮੀ ਭਵਿਖ ਦੀ ਸ਼ੁਰੂਆਤ ਕੀਤੀ। 27 ਸਿਤੰਬਰ 2008 ਵਿੱਚ ਬਿਮਾਰੀ ਨਾਲ ਲੜਦਿਆਂ ਉਨ੍ਹਾਂ ਦਾ ਦੇਹਾਂਤ ਹੋ ਗਿਆ।[1]

1968 ਵਿੱਚ ਫ਼ਿਲਮ ਉਪਾਕਾਰ  ਦਾ ਬਹੁ-ਚਰਚਿਤ ਗੀਤ ਮੇਰੇ ਦੇਸ਼ ਕੀ ਧਰਤੀ  ਸੋਨਾ ਉਗਲੇ  ਗਾਉਣ 'ਤੇ ਸ਼ਰਵ-ਸ਼੍ਰੇਸ਼ਠ ਗਾਇਕ ਦਾ ਅਵਾਰਡ ਮਿਲਿਆ। ਇਸ ਮਹੱਤਵਪੂਰਨ ਅਵਾਰਡ ਤੋਂ ਇਲਾਵਾ  ਇਨ੍ਹਾਂ ਨੂੰ 1963 ਵਿੱਚ ਫ਼ਿਲਮ ਗੁਮਰਾਹ ਦੇ ਗੀਤ ਚਲੋ ਏਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਲਈ  ਫ਼ਿਲਮ ਫੇਅਰ ਅਵਾਰਡ ਮਿਲਿਆ। ਉਨ੍ਹਾਂ ਦੇ ਜੀਵਨ ਦਾ ਤੀਸਰਾ ਫ਼ਿਲਮ ਫੇਅਰ ਅਵਾਰਡ ਰੋਟੀ ਕੱਪੜਾ ਔਰ ਮਕਾਨ  ਦੇ ਗੀਤ ਨਹੀਂ ਨਹੀਂ ਔਰ ਨਹੀਂ  ਲਈ 1974 ਵਿੱਚ ਮਿਲਿਆ। ਇਸ ਤੋਂ ਬਾਅਦ ਇਨ੍ਹਾਂ ਨੂੰ ਪਦਮ ਸ਼੍ਰੀ  ਅਵਾਰਡ ਮਿਲਿਆ ਅਤੇ  ਮਹਾਰਾਸ਼ਟਰ ਸਰਕਾਰ ਦੁਆਰਾ ਲਤਾ ਮੰਗੇਸ਼ਕਰ ਸਨਮਾਨ ਵੀ ਨਾਲ ਨਿਵਾਜਿਆ ਗਿਆ। 

ਇਨ੍ਹਾਂ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਦਾਦਾ ਕੋਂਡਕੇ ਦੀਆਂ ਮਰਾਠੀ ਫਿਲਮਾਂ ਵਿੱਚ ਵੀ ਗਾਇਆ। ਇਨ੍ਹਾਂ ਨੇਰਫੀ, ਤਲਤ ਮਹਿਮੂਦ,ਮੁਕੇਸ਼,ਕਿਸ਼ੋਰ ਕੁਮਾਰ ਅਤੇ ਹੇਂਮੰਤ ਕੁਮਾਰ ਵਰਗੇ ਚਰਚਿਤ ਗਾਇਕਾਂ ਦੇ ਦੌਰ ਵਿੱਚ ਸਫਲਤਾ ਹਾਸਿਲ ਕੀਤੀ। ਇਨ੍ਹਾਂ ਨੇ ਹਰਮਨ ਪਿਆਰੇ ਟੀਵੀ ਸੀਰੀਅਲ ਮਹਾਂਭਾਰਤ ਦਾ ਸੁਰਖ ਗੀਤ ਵੀ ਗਾਇਆ।

ਮਹਿੰਦਰ ਕਪੂਰ ਦੀ ਮੌਤ ਬਾਂਦ੍ਰਾ ਵਿਚ 27 ਸਤੰਬਰ 2008 ਸ਼ਨੀਵਾਰ ਸ਼ਾਮ ਨੂੰ  ਉਹਨਾਂ ਦੇ ਘਰ ਹੋਈ। 74 ਸਾਲਾਂ ਦੇ ਮਹਿੰਦਰ ਕਪੂਰ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ,ਤਿੰਨ ਧੀਆਂ ਅਤੇ ਪੁੱਤ ਰੋਹਨ ਕਪੂਰ ਹਨ।

ਅਵਾਰਡ ਅਤੇ ਸਨਮਾਨ 

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">

ਫਰਮਾ:ਪਿੱਠਵਰਤੀ ਗਾਇਕ