ਨਰਿੰਦਰ ਬੀਬਾ
ਨਰਿੰਦਰ ਬੀਬਾ (13 ਅਪਰੈਲ 1941 - 27 ਜੂਨ 1997) ਭਾਰਤੀ ਪੰਜਾਬ ਦੀ ਮਸ਼ਹੂਰ ਪੰਜਾਬੀ ਲੋਕ ਗਾਇਕਾ ਸੀ।[1] ਨਰਿੰਦਰ ਬੀਬਾ ਨੂੰ ਜੇ ਲੰਮੀ ਹੇਕ ਦੀ ਮਲਿਕਾ ਕਹਿ ਲਿਆ ਜਾਂਦਾ ਹੈ। ਉਸ ਦੇ ਅਨੇਕਾਂ ਗੀਤ ਲੰਮੀਆਂ ਹੇਕਾਂ ਨਾਲ ਰਿਕਾਰਡ ਹੋਏ। ‘ਰਣ ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ, ਕੋਈ ਵੈਰੀ ਚੜ੍ਹ ਕੇ ਆ ਗਿਆ, ਤੁਸੀਂ ਜਾ ਲਲਕਾਰੋ’ ਦੀ ਸ਼ੁਰੂਆਤੀ ਹੇਕ ਹਲੂਣ ਦੇਣ ਵਾਲੀ ਹੈ। ਉਹ ਮਿਰਜ਼ਾ ਸਾਹਿਬਾਂ, ਸੱਸੀ ਪੁੰਨੂ ਅਤੇ ਸਾਕਾ ਸਰਹੰਦ ਵਰਗੀਆਂ ਲੋਕ ਗਾਥਾਵਾਂ ਨੂੰ ਭਾਵਨਾ ਭਰਪੂਰ ਪੁਠ ਨਾਲ ਗਾਉਂਦੀ ਹੈ।[1]
ਹਵਾਲੇ
- ↑ 1.0 1.1 "24 ਸਤੰਬਰ ਮੇਲੇ ਤੇ ਵਿਸ਼ੇਸ਼: ਅੱਜ ਵੀ ਨਰਿੰਦਰ ਬੀਬਾ ਦੇ ਰੱਸ ਭਰੇ ਮਿੱਠੇਗੀਤਾਂ ਦੇ ਬੋਲ ਕੰਨਾਂ ਵਿੱਚ ਸਵਾਦ ਘੋਲ਼ ਜਾਂਦੇ ਹਨ।author=". Article in Punjabi. www.europediawaz.com. Retrieved 25 March 2012.