ਮਿਸ ਪੂਜਾ
ਫਰਮਾ:ਗਿਆਨਸੰਦੂਕ ਸੰਗੀਤ ਕਲਾਕਾਰ ਮਿੱਸ ਪੂਜਾ ਪੰਜਾਬੀ ਭਾਸ਼ਾ ਦੀ ਸੁਰੀਲੀ ਆਵਾਜ਼ ਦੇ ਨਾਲ-ਨਾਲ ਸ਼ਖ਼ਸੀਅਤ ਪੱਖੋਂ ਵੀ ਬਹੁਤ ਪ੍ਰਸਿੱਧ ਹੈ।
ਮਿਸ ਪੂਜਾ ਦਾ ਜਨਮ 4 ਦਸੰਬਰ, 1979 ‘ਚ ਰਾਜਪੁਰਾ ਵਿਖੇ ਇੰਦਰਪਾਲ ਕੈਂਥ ਅਤੇ ਸਰੋਜ ਦੇਵੀ ਦੇ ਘਰ ਹੋਇਆ। ਉਹਨਾਂ ਦਾ ਅਸਲ ਨਾਂ ਗੁਰਿੰਦਰ ਕੌਰ ਕੈਂਥ ਹੈ। ਉਹਨਾਂ ਦੇ ਘਰ ਦਾ ਨਾਂ ਪੂਜਾ ਹੋਣ ਕਰ ਕੇ ਉਹਨਾਂ ਨੇ ਆਪਣਾ ਪ੍ਰੋਫੈਸ਼ਨਲ ਨਾਂ ਵੀ ਪੂਜਾ ਰੱਖਣਾ ਪਸੰਦ ਕੀਤਾ।[1]
ਗਾਇਕੀ ਦਾ ਸਫ਼ਰ
ਛੋਟੀ ਉਮਰ ਵਿੱਚ ਹੀ ਉਸ ਨੂੰ ਗਾਉਣ ਦਾ ਸ਼ੌਕ ਲੱਗ ਪਿਆ ਤੇ ਉਹਨਾਂ ਦੇ ਪਰਿਵਾਰ ਉਹਨਾਂ ਦਾ ਪੂਰਾ ਸਾਥ ਦਿੱਤਾ। ਆਪ ਨੇ ਸੰਗੀਤ ਵਿੱਚ ਪੋਸਟ-ਗਰੈਜੂਏਸ਼ਨ ਤੇ ਬੀ.ਐੱਡ. ਪਾਸ ਕੀਤੀ। ਆਪ ਨੇ ਰਾਜਪੁਰਾ ‘ਚ ਬੱਚਿਆਂ ਨੂੰ ਸੰਗੀਤ ਸਿੱਖਿਆ ਦਿੱਤੀ। ਉਸ ਨੇ ਪਹਿਲੀ ਵਾਰ ਜਨਵਰੀ 2006 ‘ਚ ਸੰਗੀਤ ਡਾਇਰੈਕਟਰ ਲਾਲ ਕਮਲ ਨਾਲ ਕੰਮ ਕੀਤਾ ਤੇ ‘ਰੋਮਾਂਟਿਕ ਜੱਟ’ ਪਹਿਲੀ ਐਲਬਮ ਆਈ। ਐਲਬਮ ‘ਜਾਨ ਤੋਂ ਪਿਆਰੀ’ ਨੂੰ ਸਭ ਤੋਂ ਵਧੀਆ ਅੰਤਰਰਾਸ਼ਟਰੀ ਐਲਬਮ ਦਾ ਖ਼ਿਤਾਬ ਵੀ ਮਿਲਿਆ। ਉਹ 2000 ਤੋਂ ਵੱਧ ਦੋਗਾਣੇ ਗਾ ਚੁੱਕੀ ਹੈ ਤੇ 350 ਤੋਂ ਵੱਧ ਕੈਸੇਟਾਂ ਕੱਢ ਚੁੱਕੀ ਹੈ। ਉਸ ਦੇ ਗਾਣੇ ‘ਪਾਣੀ ਹੋਗੇ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ’ ਨੇ ਉਸ ਨੂੰ ਰਾਤੋ-ਰਾਤ ਸਿਖ਼ਰਾਂ ‘ਤੇ ਪਹੁੰਚਾ ਦਿੱਤਾ।
ਡਿਸਕੋਗ੍ਰੈਫੀ
| ਸਾਲ | ਐਲਬਮ |
|---|---|
| 2012 | ਜੱਟੀਟਿਊਡ |
| 2011 | ਬ੍ਰੈਥਲੈਸ |
| 2011 | ਦ ਮਿੱਸ ਪੂਜਾ ਪ੍ਰਾਜੈਕਟ: ਵਾਲਿਊਮ 2 |
| 2010 | ਗੋਲਡਰਨ ਗਰਲ |
| 2010 | ਮਿਸ ਪੂਜਾ: ਹਿਸਾ 1 |
| 2009 | ਰਮਾਟਿਕ ਜੱਟ |
| 2008 | ਮਿਸ ਪੂਜਾ ਦਾ ਦੇਸ਼ੀ ਮੂਡ |
| 2008 | ਮਿਸ ਪੂਜਾ ਟਾਪ 10 ਆਲ ਟਾਇਮ ਹਿੱਟ ਭਾਗ. 5 |
| 2008 | ਮਿਸ ਪੂਜਾ ਲਾਇਵ ਇੰਨ ਕੰਸਰਟ |
| 2008 | ਆਨ ਫੁੱਲ ਸਪੀਡ 2 |
| 2007 | ਦੋਗਾਣੇ ਦੀ ਰਾਣੀ |
| 2007 | ਟਾਪ 10 ਆਲ ਟਾਇਮ ਹਿੱਟ |