ਪੰਜਾਬੀ ਇਕਾਂਂਗੀ

ਭਾਰਤਪੀਡੀਆ ਤੋਂ
Jump to navigation Jump to search

ਪੰਜਾਬੀ ਇਕਾਂਂਗੀ ਉਂਜ ਤਾਂ ਪੱਛਮ ਵਿੱਚ ਵੀ ਇੱਕ ਨਵੀਂ ਸਾਹਿਤਕ-ਵਿਧਾ ਵਜੋਂ ਉਭਰੀ। ਇਹ ਕਲਾ ਉਨ੍ਹੀਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਪੈਦਾ ਹੋਈ, ਪ੍ਰੰਤੂ ਪੰਜਾਬੀ ਇਕਾਂਗੀ ਦਾ ਇਤਿਹਾਸ ਗਵਾਹ ਹੈ ਕਿ ਪੰਜਾਬੀ ਸਾਹਿਤ ਵਿੱਚ ਇਹ ਬਿਲਕੁਲ ਹੀ ਨਵੀਂ ਅਤੇ ਬਹੁਤ ਥੋੜੇ ਸਮੇਂ ਵਿੱਚ ਪ੍ਰਚਲਿਤ ਤੇ ਪ੍ਰਫੁਲਿਤ ਹੋਈ ਹੈ। ਪੰਜਾਬੀ ਇਕਾਂਗੀ ਦੇ ਲਿਖਣ-ਕਾਰਜ ਵਿੱਚ ਈਸ਼ਵਰ ਚੰਦਰ ਨੰਦਾ ਪਹਿਲ ਕਰਦਾ ਹੈ। ਜਿਸ ਵਿੱਚ ਉਸ ਦੀ ਇਕਾਂਗੀ ਰਚਨਾ ਸਮਾਜਿਕ ਮਸਲਿਆਂ ਦੇ ਸਨਮੁੱਖ ਹੁੰਦੀ ਹੈ। ਸਭ ਤੋਂ ਪਹਿਲੇ ਉਸਦਾ 'ਸੁਹਾਗ' ਨਾਂ ਦਾ ਇਕਾਂਗੀ 1913 ਵਿੱਚ ਲਿਖਿਆ ਤੇ ਸਟੇਜ(ਰੰਗ-ਮੰਚ) 'ਤੇ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ 1911 ਈ: 'ਚ ਬਣੀ ਸਰਸਵਤੀ ਸਟੇਜ ਸੁਸਾਇਟੀ ਨੇ ਲੇਡੀ ਗਰੈਗਰੀ ਦੀ ਇਕਾਂਗੀ "ਅਫ਼ਵਾਹ ਫੈਲਾਉ" ਖੇਡੀ, ਜੋ ਐਬੀ ਥਿਏਟਰ ਨੇ 1904 ਵਿੱਚ ਡਰਬਿਨ ਵਿੱਚ ਮੰਚਿਤ ਕੀਤੀ ਸੀ।[1]

ਇਕਾਂਗੀਕਾਰ

ਈਸ਼ਵਰ ਚੰਦਰ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਪਰਿਤੋਸ਼ ਗਾਰਗੀ, ਕਪੂਰ ਸਿੰਘ ਘੁੰਮਣ, ਗੁਰਚਰਨ ਸਿੰਘ ਜਸੂਜਾ, ਅਜਮੇਰ ਸਿੰਘ ਔਲਖ, ਮਨਜੀਤਪਾਲ ਕੌਰ ਆਦਿ ਪਿਛਲੀ ਸਦੀ ਦੇ ਪ੍ਰਮੁੱਖ ਇਕਾਂਗੀ-ਰਚਨਾਕਾਰ ਹਨ।

ਸਮਕਾਲੀ ਇਕਾਂਗੀ ਸੰਕਲਪ

ਡਾ. ਹਰਚਰਨ ਸਿੰਘ ਅਨੁਸਾਰ, ਸ਼ਰਧਾ ਰਾਮ ਫਿਲੌਰੀ ਨੇ ਕਿਤੇ ਤੋਂ ਲੋਕ ਗੱਲ-ਬਾਤ ਸੁਣ ਕੇ 50 ਸਾਲ ਪਹਿਲਾਂ ਹੀ ਈਸ਼ਵਰ ਚੰਦਰ ਨੰਦਾ ਲਈ ਇਕਾਂਗੀ ਲਈ ਰਾਹ ਸਾਫ਼ ਕਰ ਦਿੱਤਾ ਸੀ।[2] ਿੲਸ ਤਰ੍ਹਾਂ ਇੱਕ ਸਦੀ ਲੰਘਣ ਮਗਰੋਂ ਇਕਾਂਗੀ ਵਿਧਾ ਵਿਸਥਾਰਿਤ ਹੋ ਕੇ ਨਾਟਕ ਰੂਪ ਤੱਕ ਅੱਪੜ ਗਈ ਹੈ।

ਸਮਕਾਲੀ ਇਕਾਂਗੀ(ਨਾਟਕ)ਰਚਨਾਕਾਰ

ਸਮਕਾਲ ਵਿੱਚ ਆਤਮਜੀਤ, ਸਵਰਾਜਬੀਰ, ਸਤੀਸ਼ ਕੁਮਾਰ ਵਰਮਾ, ਪਾਲੀ ਭੁਪਿੰਦਰ, ਮਨਜੀਤਪਾਲ ਕੌਰ ਆਦਿ ਸਰਗਰਮ ਿੲਕਾਂਗੀ ਨਾਟ-ਰਚਨਾਕਾਰ ਹਨ।[3]

ਹਵਾਲਾ

  1. ਗੁਰਦਿਆਲ ਸਿੰਘ ਫੁੱਲ, ਪੰਜਾਬੀ ਇਕਾਂਗੀ: ਸਰੂਪ, ਸਿਧਾਂਤ ਤੇ ਵਿਕਾਸ,(1987), ਪੰਨਾ-171-172
  2. ਪੰਜਾਬੀ ਨਾਟਕ:ਬੀਜ਼ ਤੋਂ ਬਿਰਖ਼ ਤੱਕ, ਸਤੀਸ਼ ਕੁਮਾਰ ਵਰਮਾ, ਰਵੀ ਸਾਹਿਤ ਪ੍ਰਕਾਸ਼ਨ,ਪੰਨਾ-07
  3. ਪੰਜਾਬੀ ਨਾਟਕ ਦਾ ਿੲਤਿਹਾਸ, ਸਤੀਸ਼ ਕੁਮਾਰ ਵਰਮਾ, ਦਿੱਲੀ ਸਾਹਿਤ ਅਕਾਦਮੀ,(2004)।