ਬਲਵੰਤ ਗਾਰਗੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਲੇਖਕ ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ।


ਜੀਵਨ

ਬਲਵੰਤ ਗਾਰਗੀ ਦਾ ਜਨਮ ਕਸਬਾ ਸ਼ਹਿਣਾ (ਜਿਲ੍ਹਾ ਬਠਿੰਡਾ) ਦੀ ਨਹਿਰੀ ਕੋਠੀ ਵਿਖੇ[1] ਹੋਇਆ। ਉਸ ਦੇ ਪਿਤਾ ਦਾ ਨਾਂ ਬਾਬੂ ਸ਼ਿਵ ਚੰਦ ਸੀ। ਉਸ ਨੇ ਐਫ. ਸੀ.ਕਾਲਜ ਲਾਹੌਰ ਤੋਂ ਰਾਜਨੀਤੀ ਵਿਗਿਆਨ ਅਤੇ ਅੰਗਰੇਜ਼ੀ ਸਾਹਿਤ ਦੀ ਐਮ.ਏ. ਤੱਕ ਦੀ ਸਿੱਖਿਆ ਹਾਸਲ ਕੀਤੀ। ਉਸ ਨੇ ਆਪਣਾ ਜੀਵਨ ਇੱਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਵਜੋਂ ਸ਼ੁਰੂ ਕੀਤਾ। ਮੁੱਢਲੇ ਦੌਰ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਰਹਿੰਦਿਆਂ ਉਸ ਦੀ ਨਾਟਕੀ ਪ੍ਰਤਿਭਾ ਪ੍ਰਫੁਲਿਤ ਹੋਣੀ ਸ਼ੁਰੂ ਹੋਈ। [2] ਉਸ ਨੇ ਰੇਡੀਓ ਤੇ ਮੰਚ ਰੰਗਮੰਚ ਲਈ ਨਾਟਕ ਲਿਖੇ। ਬਾਅਦ ਵਿੱਚ ਅਮਰੀਕਾ ਜਾ ਕੇ ਸੀਐਟਲ ਵਿੱਚ ਥੀਏਟਰ ਦਾ ਅਧਿਆਪਕ ਰਿਹਾ। ਉਥੇ ਹੀ 11 ਜੂਨ 1966 ਵਿੱਚ ਅਮਰੀਕਨ ਕੁੜੀ ਜੀਨੀ ਨਾਲ ਵਿਆਹ ਕਰਵਾ ਲਿਆ ।[3] ਭਾਰਤ ਦੇ ਇਲਾਵਾ ਉਹਦੇ ਨਾਟਕ ਮਾਸਕੋ, ਜਰਮਨੀ, ਪੋਲੈਂਡ, ਲੰਡਨ ਤੇ ਅਮਰੀਕਾ ਵਿੱਚ ਖੇਡੇ ਗਏ।[4]

ਗਾਰਗੀ 1937 ਤੋਂ 1941 ਈ. ਵਿਚ ਪ੍ਰੀਤ ਨਗਰ ਵਿਚ ਲੇਖਕਾਂ ਦੀਆਂ ਪ੍ਰੀਤ ਮਿਲਣੀਆਂ ਸਮੇਂ ਖੇਡੇ ਜਾਂਦੇ ਨਾਟਕਾਂ ਤੋਂ ਪ੍ਰਭਾਵਿਤ ਹੋਇਆ ਅਤੇ ਨਾਟਕ ਲਿਖਣੇ ਸ਼ੁਰੂ ਕੀਤੇ। ਉਸ ਦੀ ਪਹਿਲੀ ਨਾਟ ਰਚਨਾ ਤਾਰਾ ਟੁੱਟਿਆ ਸੀ ਜੋ ਪੰਜ ਦਰਿਆ ਦੇ ਨਵੰਬਰ 1942 ਦੇ ਅੰਗ ਵਿਚ ਛੱਪੀ ਲੇਕਿਨ ਪੰਜਾਬੀ ਨਾਟਕ ਵਿਚ ਉਸ ਦਾ ਪ੍ਰਵੇਸ਼ ਉਸ ਦੇ 1944 ਦੇ ਲਿਖੇ ਨਾਟਕ ਲੋਹਾ ਕੁੱਟ ਨਾਲ ਹੁੰਦਾ ਹੈ।

ਰਚਨਾਵਾਂ[5]

ਨਾਟਕ

  • ਤਾਰਾ ਟੁੱਟਿਆ (1942)
  • ਲੋਹਾ ਕੁੱਟ (1944)
  • ਸੈਲ ਪੱਥਰ (1949)
  • ਬਿਸਵੇਦਾਰ (1948)
  • ਕੇਸਰੋ (1952)
  • ਨਵਾਂ ਮੁੱਢ (1949)
  • ਘੁੱਗੀ (1950)
  • ਸੋਹਣੀ ਮਹੀਂਵਾਲ (1956)
  • ਕਣਕ ਦੀ ਬੱਲੀ (1954)
  • ਧੂਣੀ ਦੀ ਅੱਗ (1968)
  • ਗਗਨ ਮੈ ਥਾਲੁ (1969)
  • ਸੁਲਤਾਨ ਰਜ਼ੀਆ (1970)
  • ਬਲਦੇ ਟਿੱਬੇ (1996)
  • ਦੁੱਧ ਦੀਆਂ ਧਾਰਾਂ (1967)
  • ਪੱਤਣ ਦੀ ਬੇਦੀ (1975)
  • ਕੁੜੀ ਟੀਸੀ (1976)
  • ਸੌਂਕਣ (1979)
  • ਚਾਕੂ (1982)
  • ਪੈਂਟੜੇਬਾਜ਼ (1984)
  • ਮਿਰਜ਼ਾ ਸਾਹਿਬਾਂ (1984)
  • ਅਭਿਸਾਰਕਾ
  • ਬਲਦੇ ਟਿੱਬੇ (1996)

ਇਕਾਂਗੀ ਸੰਗ੍ਰਿਹ

  • ਕੁਆਰੀ ਟੀਸੀ (1945)
  • ਦੋ ਪਾਸੇ
  • ਪੱਤਣ ਦੀ ਬੇੜੀ
  • ਦਸਵੰਧ
  • ਦੁਧ ਦੀਆਂ ਧਾਰਾਂ
  • ਚਾਕੂ
  • ਪੈਂਤੜੇਬਾਜ਼

ਕਹਾਣੀ ਸੰਗ੍ਰਹਿ

  • ਮਿਰਚਾਂ ਵਾਲਾ ਸਾਧ
  • ਡੁੱਲ੍ਹੇ ਬੇਰ
  • ਕਾਲਾ ਅੰਬ

ਵਾਰਤਕ

ਨਾਵਲ

ਖੋਜ ਪੁਸਤਕਾਂ

  • ਲੋਕ ਨਾਟਕ
  • ਰੰਗਮੰਚ

ਸਨਮਾਨ

ਹਵਾਲੇ

ਫਰਮਾ:ਹਵਾਲੇ

ਫਰਮਾ:ਪੰਜਾਬੀ ਲੇਖਕ ਫਰਮਾ:ਸਾਹਿਤ ਅਕਾਦਮੀ ਇਨਾਮ ਜੇਤੂ

  1. "ਬਲਵੰਤ ਗਾਰਗੀ ਦੇ ਜਨਮ ਸਥਾਨ ਦੀ ਹਾਲਤ ਖ਼ਸਤਾ". ਪੰਜਾਬੀ ਟ੍ਰਿਬਿਊਨ. 15 ਸਤੰਬਰ 2012.
  2. ਫਰਮਾ:Cite book
  3. Lua error in package.lua at line 80: module 'Module:Citation/CS1/Suggestions' not found.
  4. - ਪ੍ਰਿੰ. ਸਰਵਣ ਸਿੰਘ. "ਬਾਤ ਬਲਵੰਤ ਗਾਰਗੀ ਦੀ".
  5. http://jsks.biz/Books-Buy-Online/balwant-gargi-books