ਸੂਰਜ ਪ੍ਰਕਾਸ਼

ਭਾਰਤਪੀਡੀਆ ਤੋਂ
Jump to navigation Jump to search

ਸੂਰਜ ਪ੍ਰਕਾਸ਼ ਜਿਸ ਦਾ ਨਾਮ ਗੁਰਪ੍ਰਤਾਪ ਸੂਰਜ ਹੈ, ਭਾਈ ਸੰਤੋਖ ਸਿੰਘ ਦੀ ਰਚਨਾ ਹੈ ਜੋ ਉਹਨਾਂ ਨੇ 10 ਸਾਲਾਂ ਦੀ ਕਰੜੀ ਮਿਹਨਤ ਕਰਕੇ ਤਿਆਰ ਕੀਤੀ ਹੈ। ਏਨੀ ਵੱਡੀ ਪੁਸਤਕ ਸੰਸਾਰ ਭਰ ਵਿੱਚ ਹੋਰ ਕਿਸੇ ਲਿਖਾਰੀ ਨੇ ਨਹੀਂ ਲਿਖੀ। ਸੂਰਜ ਪ੍ਰਕਾਸ਼ ਦੇ ਕੁੱਲ 1152 ਅਧਿਆਏ ਹਨ। 64 ਹਜ਼ਾਰ ਤੋਂ ਵੱਧ ਛੰਦ ਹਨ, ਜਿਨ੍ਹਾਂ ਦੀਆਂ ਲਗਪਗ ਢਾਈ ਲੱਖ ਸਤਰਾਂ ਹਨ। ਇਸ ਗ੍ਰੰਥ ਦੀਆਂ ਕੁੱਲ 14 ਜਿਲਦਾਂ ਹਨ ਅਤੇ 6 ਹਜ਼ਾਰ ਪੰਨੇ ਹਨ। ਪੰਜਾਹ ਹਜ਼ਾਰ ਤੋਂ ਵਧੇਰੇ ਬੰਦਾਂ ਵਿੱਚ ਲਿਖੇ ਗਏ ਇਸ ਗ੍ਰੰਥ ਵਿਚਲੇ ਸਾਰੇ ਇਤਿਹਾਸਕ ਪ੍ਰਸੰਗ ਆਪੋ ਆਪਣੀ ਥਾਂ ਮਹੱਤਵਪੂਰਨ ਹਨ। ਵਰਤਮਾਨ ਸਦੀ ਦੇ ਬਹੁਤ ਸਾਰੇ ਲੇਖਕਾਂ ਨੇ ਸਿੱਖ ਇਤਿਹਾਸ ਲਿਖਿਆ ਹੈ, ਉਨ੍ਹਾਂ ਨੇ ਭਾਈ ਸੰਤੋਖ ਸਿੰਘ ਦੀਆਂ ਲਿਖਤਾਂ ਨੂੰ ਹੀ ਆਧਾਰ ਬਣਾਇਆ ਹੈ। ਭਾਈ ਸੰਤੋਖ ਸਿੰਘ ਮਹਾਂਕਵੀ ਸੰਸਕ੍ਰਿਤ ਦੇ ਪੰਡਤ, ਬਜ ਭਾਸ਼ਾ ਦੇ ਨਿਪੁੰਨ ਅਤੇ ਵਡ-ਆਕਾਰੀ ਕਵੀ ਅਤੇ ਪੰਜਾਬੀ ਸੰਵੇਦਨਾ ਦੇ ਗੂੜ੍ਹ-ਗਿਆਤਾ ਸਨ।[1][2]

ਹੋਰ ਦੋਖੋ

ਭਾਈ ਸੰਤੋਖ ਸਿੰਘ

ਹਵਾਲੇ

ਫਰਮਾ:ਹਵਾਲੇ

ਫਰਮਾ:ਆਧਾਰ