ਭਾਈ ਸੰਤੋਖ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਭਾਈ ਸੰਤੋਖ ਸਿੰਘ ਮਹਾਂਕਵੀ ਸੰਸਕ੍ਰਿਤ ਦੇ ਪੰਡਤ, ਬ੍ਰਜ ਭਾਸ਼ਾ ਦੇ ਨਿਪੁੰਨ ਅਤੇ ਵਡ-ਆਕਾਰੀ ਕਵੀ ਅਤੇ ਪੰਜਾਬੀ ਸੰਵੇਦਨਾ ਦੇ ਗੂੜ੍ਹ-ਗਿਆਤਾ ਸਨ।

ਜੀਵਨ

ਆਪ ਦਾ ਜਨਮ ਪਿੰਡ ਸਰਾਏ ਨੂਰਦੀ, ਜ਼ਿਲ੍ਹਾ ਅੰਮ੍ਰਿਤਸਰ ਵਿੱਚ 22 ਸਤੰਬਰ 1788 ਨੂੰ ਭਾਈ ਦੇਸਾ ਸਿੰਘ ਦੇ ਘਰ ਮਾਤਾ ਰਾਜਦੇਈ ਦੀ ਕੁੱਖੋਂ ਹੋਇਆ। ਭਾਈ ਸੰਤੋਖ ਸਿੰਘ ਦੇ ਪਿਤਾ ਵਿਦਵਾਨ ਪੁਰਸ਼ ਸਨ ਅਤੇ ਉਹ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਇੱਕ ਚੰਗਾ ਵਿਦਵਾਨ ਬਣੇ।

ਵਿਦਿਆਕ ਜੀਵਨ

ਭਾਈ ਸਾਹਿਬ ਨੇ ਸੰਸਕ੍ਰਿਤ, ਹਿੰਦੀ, ਪੰਜਾਬੀ, ਕਾਵਿ-ਸ਼ਾਸਤਰ, ਵੇਦਾਂਤ ਅਤੇ ਗੁਰਬਾਣੀ ਆਦਿ ਦਾ ਭਰਪੂਰ ਅਧਿਐਨ ਕੀਤਾ। ਭਾਈ ਸਾਹਿਬ ਗਿਆਨੀ ਸੰਤ ਸਿੰਘ ਨੂੰ ਆਪਣਾ ਅੱਖਰ ਗੁਰੂ ਮੰਨਦੇ ਸਨ। ਉਹ ਵਿੱਦਿਆ ਵਿੱਚ ਬੜੇ ਚਤੁਰ ਅਤੇ ਹੁਸ਼ਿਆਰ ਸਨ। ਆਪ ਮਹਾਰਾਜਾ ਉਦੈ ਸਿੰਘ ਦੇ ਦਰਬਾਰੀ ਕਵੀ ਬਣੇ। ਮਹਾਰਾਜਾ ਪਟਿਆਲਾ ਅਤੇ ਕੈਥਲ ਦੇ ਮਹਾਰਾਜ ਉਦੈ ਸਿੰਘ ਦੀ ਪ੍ਰੇਰਨਾ ਉੱਤੇ ਉਹਨਾਂ ਸਿੱਖ ਇਤਿਹਾਸ ਲਿਖਣਾ ਸ਼ੁਰੂ ਕੀਤਾ ਸੀ। ਆਪ ਉੱਤੇ ਨਿਰਮਲਾ-ਪ੍ਰਣਾਲੀ ਦਾ ਬਹੁਤ ਅਸਰ ਸੀ।

ਇਤਿਹਾਸਕ ਪੁਸਤਕਾਂ

  1. ਗੁਰਪ੍ਰਤਾਪ ਸੂਰਜ
  2. ਨਾਮ ਕੋਸ਼,
  3. ਗੁਰੂ ਨਾਨਕ ਪ੍ਰਕਾਸ਼
  4. ਪੰਜਾਬੀ ਸੀਹਰਫੀ
  5. ਗਰਬ ਗੰਜਨੀ
  6. ਬਾਲਮੀਕ ਰਾਮਾਇਣ
  7. ਆਤਮ ਪੁਰਾਣ

ਗੁਰਪ੍ਰਤਾਪ ਸੂਰਜ

ਗੁਰਪ੍ਰਤਾਪ ਸੂਰਜ ਇਤਿਹਾਸ, ਸਾਹਿਤ, ਕਾਵਯ, ਕੋਸ਼ ਆਦਿਕ ਸਰਬ ਵਿੱਦਿਆ, ਬ੍ਰਹਮ ਵਿੱਦਿਆ, ਗਿਆਨ, ਵਿਗਿਆਨ, ਸ਼ਾਸ਼ਤਰ, ਮੀਰੀ, ਪੀਰੀ, ਭਗਤੀ, ਸ਼ਕਤੀ ਦਾ ਰਤਨਾਕਰ ਹੈ। ਇਸ ਗ੍ਰੰਥ ਵਿੱਚ ਕਾਵਯ ਦੇ ਤਮਾਮ ਗੁਣਾਂ, ਨਵ ਰਸ, ਅਲੰਕਾਰ, ਛੰਦ ਵਰਣਨ ਕੀਤੇ ਹਨ।

ਨਾਮ ਕੋਸ਼

ਇਹ ਅਮਰ ਕੋਸ਼ ਦਾ ਅਨੁਵਾਦ ਹੈ। ਇਹ ਗ੍ਰੰਥ ਬ੍ਰਜ ਭਾਸ਼ਾ ਵਿੱਚ ਹੈ। ਇਸ ਵਿੱਚ 2000 ਤੋਂ ਉੱਪਰ ਛੰਦ ਹਨ। ਇਹ ਗ੍ਰੰਥ ਅਕਾਸ ਵਰਗ, ਪਤਾਲ ਵਰਗ, ਭੂਮੀ ਵਰਗ ਆਦਿਕ ਕਈ ਭਾਗਾਂ ਵਿੱਚ ਵੰਡਿਆ ਹੋਇਆ ਹੈ। ਆਪ ਨੇ 1821 ਈ. ਨੂੰ ਇਹ ਗ੍ਰੰਥ ਮੁਕੰਮਲ ਕੀਤਾ।

ਗੁਰੂ ਨਾਨਕ ਪ੍ਰਕਾਸ਼

ਗੁਰੂ ਨਾਨਕ ਪ੍ਰਕਾਸ਼ ਮਨੋਹਰ ਸ਼ਾਸਤ੍ਰੀਯ ਸ਼ੈਲੀ ਵਿੱਚ ਲਿਖਿਆ ਹੈ। ਇਸ ਨੂਂ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ। ਪਹਿਲੇ ਭਾਗ ਪੂਰਬਾਰਧ ਵਿੱਚ 73 ਆਧਿਆਇ ਹਨ। ਦੂਸਰੇ ਉਤਰਾਰਧ ਵਿੱਚ 57 ਅਧਿਆਇ ਹਨ। ਸਾਰੇ ਗ੍ਰੰਥ ਵਿੱਚ 9700 ਛੰਦ ਹਨ।

ਪੰਜਾਬੀ ਸੀਹਰਫ਼ੀ

ਗਰਬ ਗੰਜਨੀ

ਬਾਲਮੀਕ ਰਮਾਇਣ

ਇਹ ਸੰਸਕ੍ਰਿਤ ਤੋਂ ਬ੍ਰਜ ਭਾਸ਼ਾ ਵਿੱਚ ਅਨੁਵਾਦ ਹੈ। ਭਾਈ ਵੀਰ ਸਿੰਘ ਅਨੁਸਾਰ ਇਹ ਅਨੁਵਾਦ 71 ਦਿਨ ਘਟ ਦੋ ਵਰਸ ਵਿੱਚ ਪੂਰਾ ਹੋਇਆ। ਕਵੀ ਨੇ ਅਨੁਵਾਦ ਵੇਲੇ ਮੰਗਲ ਦਸਾਂ ਗੁਰੂਆਂ ਦਾ ਹੀ ਕੀਤਾ ਹੈ। 4000 ਤੋਂ ਵਧੀਕ ਛੰਦ ਵਰਤੇ ਗਏ ਹਨ।

ਆਤਮ ਪੁਰਾਨ

ਇਹ ਗ੍ਰੰਥ ਸੰਸਕ੍ਰਿਤ ਤੋਂ ਅਨੁਵਾਦਿਤ ਹੈ। ਇਸ ਵਿੱਚ ਬ੍ਰ੍ਹਮ੍ਸੂਤਰ, ਉਪਨਿਸ਼ਦਾਂ, ਯੋਗ ਵਸ਼ਿਸ਼ਟ ਆਦਿ ਗ੍ਰੰਥਾਂ ਦਾ ਤੱਤਮੂਲਕ ਵਰਣਨ ਹੈ।[1]

ਗੁਰੂ ਗੋਬਿੰਦ ਸਿੰਘ ਬਾਰੇ

ਭਾਈ ਸਾਹਿਬ ਦੀ ਕਵਿਤਾ ਵਿੱਚ ਬੜੀ ਉੱਚਪਾਏ ਦੀ ਰਵਾਨਗੀ ਹੈ। ਦਸਮੇਸ਼ ਪਿਤਾ ਬਾਰੇ ਉਹ ਲਿਖਦੇ ਹਨ ਕਿ ਜੇ ਦਸਮ ਪਿਤਾ ਅਵਤਾਰ ਨਾ ਧਾਰਦੇ ਤਾਂ ਹਿੰਦੂ ਸੰਸਕ੍ਰਿਤੀ ਮਿਟ ਜਾਣੀ ਸੀ।[2]

ਮਹਾਨ ਰਚਨਾ ਸੂਰਜ ਪ੍ਰਕਾਸ਼

ਸੂਰਜ ਪ੍ਰਕਾਸ਼ ਭਾਈ ਸਾਹਿਬ ਨੇ 10 ਸਾਲਾਂ ਦੀ ਕਰੜੀ ਮਿਹਨਤ ਕਰ ਕੇ ਤਿਆਰ ਕੀਤਾ। ਏਨੀ ਵੱਡੀ ਪੁਸਤਕ ਸੰਸਾਰ ਭਰ ਵਿੱਚ ਹੋਰ ਕਿਸੇ ਲਿਖਾਰੀ ਨੇ ਨਹੀਂ ਲਿਖੀ। ਵਰਤਮਾਨ ਸਦੀ ਦੇ ਬਹੁਤ ਸਾਰੇ ਲੇਖਕਾਂ ਨੇ ਸਿੱਖ ਇਤਿਹਾਸ ਲਿਖਿਆ ਹੈ, ਉਹਨਾਂ ਨੇ ਭਾਈ ਸੰਤੋਖ ਸਿੰਘ ਦੀਆਂ ਲਿਖਤਾਂ ਨੂੰ ਹੀ ਆਧਾਰ ਬਣਾਇਆ ਹੈ। ਸੂਰਜ ਪ੍ਰਕਾਸ਼ ਦੇ ਕੁੱਲ 115 ਅਧਿਆਏ ਹਨ। 64 ਹਜ਼ਾਰ ਤੋਂ ਵੱਧ ਛੰਦ ਹਨ, ਜਿਹਨਾਂ ਦੀਆਂ ਲਗਪਗ ਢਾਈ ਲੱਖ ਸਤਰਾਂ ਹਨ। ਇਸ ਗ੍ਰੰਥ ਦੀਆਂ ਕੁੱਲ 14 ਜਿਲਦਾਂ ਹਨ ਅਤੇ 6 ਹਜ਼ਾਰ ਪੰਨੇ ਹਨ। ਪੰਜਾਹ ਹਜ਼ਾਰ ਤੋਂ ਵਧੇਰੇ ਬੰਦਾਂ ਵਿੱਚ ਲਿਖੇ ਗਏ ਇਸ ਗ੍ਰੰਥ ਵਿਚਲੇ ਸਾਰੇ ਇਤਿਹਾਸਕ ਪ੍ਰਸੰਗ ਆਪੋ ਆਪਣੀ ਥਾਂ ਮਹੱਤਵਪੂਰਨ ਹਨ।[3]

ਉੱਘੇ ਵਿਦਵਾਨ ਪ੍ਰੋ. ਪਿਆਰਾ ਸਿੰਘ ਪਦਮ ਨੇ ਭਾਈ ਸਾਹਿਬ ਦਾ ਜੀਵਨ ਲਿਖਦਿਆਂ ਇੱਕ ਥਾਂ ਲਿਖਿਆ ਹੈ

ਫਰਮਾ:Quotation

ਸ਼੍ਰੋਮਣੀ ਕਮੇਟੀ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਦੇ ਵੱਡੇ ਭਵਨ ਦਾ ਨਾਂਅ 'ਮਹਾਂਕਵੀ ਸੰਤੋਖ ਸਿੰਘ ਹਾਲ' ਰੱਖਿਆ ਹੈ।

ਅੰਤਮ ਸਮਾਂ

ਕੈਥਲ ਵਿੱਚ ਹੀ ਲਗਭਗ 56 ਸਾਲ ਦੀ ਉਮਰ ਵਿੱਚ ਉਹ ਚਲਾਣਾ ਕਰ ਗਏ। ਭਾਈ ਸੰਤੋਖ ਸਿੰਘ ਵਰਗੇ ਵਿਦਵਾਨ ਕਿਸੇ ਕੌਮ ਵਿੱਚ ਕਦੀ-ਕਦੀ ਜਨਮ ਲੈਂਦੇ ਹਨ। ਸਿੱਖ ਕੌਮ ਨੂੰ ਆਪਣੇ ਇਸ ਮਹਾਨ ਇਤਿਹਾਸਕਾਰ ਦੀ ਜੀਵਨੀ ਅਤੇ ਉਸ ਦੀ ਰਚਨਾ ਨੂੰ ਵੱਧ ਤੋਂ ਵੱਧ ਪ੍ਰਚਾਰਨਾ ਅਤੇ ਸਤਿਕਾਰਨਾ ਚਾਹੀਦਾ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬੀ ਲੇਖਕ

  1. ਨਾਨਕ ਪ੍ਰਕਾਸ਼ ਪੱਤ੍ਰਿਕਾ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,ਜੂਨ 2007,ਪੰਨੇ 168-190
  2. Lua error in package.lua at line 80: module 'Module:Citation/CS1/Suggestions' not found.
  3. http://www.sanumaanpunjabihonda.com/ਮਹਾਂਕਵੀ-ਭਾਈ-ਸੰਤੋਖ-ਸਿੰਘ-ਜੀ/ਫਰਮਾ:ਮੁਰਦਾ ਕੜੀ