ਸ਼ਰਨ ਕੌਰ ਪਾਬਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਅੰਦਾਜ਼ ਸ਼ਰਨ ਕੌਰ ਪਾਬਲਾ ਇੱਕ ਉਹ ਸਿੱਖ ਸ਼ਹੀਦ ਸੀ ਜਿਸਨੂੰ 1705 ਚ ਮੁਗਲ ਸਿਪਾਹੀਆਂ ਨੇ ਚਮਕੌਰ ਦੀ ਲੜਾਈ ਤੋਂ ਬਾਅਦ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰਾਂ ਦੇ ਦਾਹ ਸੰਸਕਾਰ ਕਰਦਿਆਂ ਮਾਰ ਦਿੱਤਾ ਸੀ। ਮਸ਼ਹੂਰ ਸ਼ਹਿਰ ਚਮਕੌਰ ਤੋਂ ਦੋ ਕਿਲੋਮੀਟਰ ਦੂਰ ਵਸੇ ਪਿੰਡ ਰਾਏਪੁਰ ਰਾਣੀ ਤੋਂ ਸਨ।

ਗੁਰੂ ਗੋਬਿੰਦ ਸਿੰਘ 22 ਦਸੰਬਰ, 1705 ਦੀ ਰਾਤ ਨੂੰ  ਚਮਕੌਰ ਦੇ ਕਿਲੇ ਚੋਂ ਬਚ ਨਿਕਲੇ ਸਨ। ਉਹ ਮਾਛੀਵਾੜੇ ਨੂੰ ਜਾਂਦਿਆਂ ਥੋੜੀ ਦੇਰ ਲਈ ਰਾਏਪੁਰ ਰੁਕੇ ਸਨ। ਉਨ੍ਹਾਂ ਨੇ ਬੀਬੀ ਸ਼ਰਨ ਕੌਰ ਪਾਬਲਾ ਨੂੰ ਸ਼ਹੀਦ ਸਿੱਖ ਯੋਧਿਆਂ ਸਮੇਤ ਆਪਣੇ ਪੁੱਤਰਾਂ, ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਆਖਰੀ ਸੰਸਕਾਰ ਕਰਨ ਲਈ ਕਿਹਾ।  ਬੀਬੀ ਸਰਨ ਕੌਰ ਪਾਬਲਾ ਨੇ ਲੜਾਈ ਚ ਸ਼ਹੀਦ ਹੋੲੇ ਸਿੱਖ ਸਿਪਾਹੀਆਂ ਅਤੇ ਦੋਵਾਂ ਵੱਡੇ ਸਾਹਿਬਜ਼ਾਦਿਆਂ ਦੀਆ ਅੰਤਿਮ ਰਸਮਾਂ ਪੂਰੀਆਂ ਕੀਤੀਆ। ਕੁੱਝ ਲੋਕ ਮੰਨਦੇ ਨੇ ਕਿ ਬੀਬੀ ਸ਼ਰਨ ਕੌਰ ਪਾਬਲਾ ਨੇ ਸੋਗ ਚ ਆਪਣੇ ਆਪ ਨੂੰ ਚਿਖਾ ਚ ਛਾਲ ਮਾਰਕੇ ਖਤਮ ਕਰ ਲਿਆ ਸੀ। ਇਕ ਹੋਰ ਧਾਰਨਾ ਮੁਤਾਬਿਕ ਉਹਨਾਂ ਨੇ ਚਿਖਾ ਚ ਆਪ ਛਾਲ ਨਹੀਂ ਮਾਰੀ ਸੀ ਪਰ  ਮੁਗਲ ਸਿਪਾਹੀਆਂ ਨੇ ਰਾੲੇਪੁਰ ਵਿੱਚ ਸਾਹਿਬਜ਼ਾਦਿਆਂ ਦੇ ਦਾਹ ਸੰਸਕਾਰ ਕਰਦਿਆਂ ਸਾਥੀਆਂ ਸਮੇਤ ਫੜ ਲਿਆ ਸੀ ਤੇ ਮਾਰਕੇ  ਚਿਖਾ ਦੇ ਚ ਸੁੱਟ ਦਿਤਾ ਸੀ 

ਇੱਕ ਤੀਜੀ ਧਾਰਨਾ ਹੈ ਜੋ ਕਹਿੰਦੀ ਹੈ ਕਿ ਉਸ ਨੇ ਸੱਚਮੁੱਚ ਹੀ ਚਿਖਾ ਵਿੱਚ ਛਾਲ ਮਾਰਕੇ ਜੌਹਰ ਸ਼ੈਲੀ ਅਨੁਸਾਰ ਸਵੈ-ਆਤਮਦਾਹ ਕੀਤਾ ਸੀ। ਉਸਦੇ ਪਤੀ ਭਾਈ ਪ੍ਰੀਤਮ ਸਿੰਘ ਜੋ ਕਿ ਚਮਕੋਰ ਦੀ ਗੜ੍ਹੀ ਚ ਮੁਗਲਾਂ ਦੇ ਹਮਲੇ ਦਾ ਸਾਮ੍ਹਣਾ ਕਰਨ ਵਾਲੇ ਗੁਰੂ ਦੇ ਯੋਧਿਆਂ ਚੋਂ ਇੱਕ ਸੀ। ਉਸ ਨੂੰ ਆਪਣੇ ਪਤੀ ਦੀ ਸ਼ਹੀਦੀ ਵਾਰੇ ਪਤਾ ਲੱਗ ਚੁੱਕਾ ਸੀ। ਉਸ ਨੂੰ ਗੁਰੂ ਜੀ ਨੇ 32 ਸ਼ਹੀਦ ਯੋਧਿਆਂ ਤੇ ਸਾਹਿਬਜ਼ਾਦਿਆਂ ਦੇ ਸਰੀਰ ਇਕੱਠੇ ਕਰਨ ਨੂੰ ਕਿਹਾ ਸੀ। ਉਸ ਨੇ ਸਾਰਿਆਂ ਦਾ ਇੱਕੋ ਥਾ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।

ਚਿਖਾ ਨੂੰ ਲਾਂਬੂ ਲਗਦਿਆਂ ਹੀ ਮੁਗਲ ਅਤੇ ਰੰਘੜ ਸਿਪਾਹੀਆਂ ਨੂੰ ਉਸਦਾ ਪਤਾ ਲਗ ਗਿਆ ਜੋ ਸ਼ਹੀਦ ਯੋਧਿਆਂ ਦਾ ਦਾਹ ਸੰਸਕਾਰ ਖੁੱਲੇ ਚ ਕਰਕੇ ਗੈਰ ਮੁਸਲਿਮ ਜਨਤਾ ਨੂੰ ਧਮਕਾੳਣਾ ਚਾਹੁੰਦੇ ਸਨ ਜੋ ਅਪਣਾ ਧਰਮ ਬਦਲਣ ਤੋਂ ਇਨਕਾਰ ਕਰਦੇ ਸਨ ਤੇ ਆਪਣੇ ਗੁਰੂ ਦੇ ਠਿਕਾਣੇ ਦੀ ਸੂਹ ਨੀ ਦਿੰਦੇ ਸਨ।  ਇਹ ਵੀ ਕਿਹਾ ਜਾਂਦਾ ਹੈ ਕਿ ਮੁਗਲ ਸਿਪਾਹੀਆਂ ਦੇ ਨਾਪਾਕ ਇਰਾਦਿਆਂ ਨੂੰ ਭਾਪਦਿਆਂ ਆਪਣੇ ਆਤਮ ਸਨਮਾਨ ਨੂੰ ਬਚਾਉਣ ਲਈ ਉਸ ਨੇ ਸੰਸਕਾਰ ਚਿਖਾ ਚ ਛਾਲ ਮਾਰ ਦਿਤੀ ਜਿਸ ਵਿਚ ਸਿੱਖ ਯੋਧਿਆਂ ਦੇ ਨਾਲ ਉਸਦਾ ਪਤੀ ਵੀ ਸ਼ਾਮਿਲ ਸੀ।

ਸ਼ਰਨ ਕੌਰ ਪਿੰਡ ਰਾਏਪੁਰ, ਜਿਥੇ ਕਾਫ਼ੀ ਸੈਣੀ ਆਬਾਦੀ ਹੈ ਦੇ ਇਕ ਸੈਣੀ ਪ੍ਰੀਵਾਰ ਚੋਂ ਹੈ। ਉਸਦਾ ਸੰਬਧ ਫੂਲਕਿਆਂ ਸਰਦਾਰ ਨੰਨੂ ਸਿੰਘ ਸੈਣੀ, ਨਾਲ ਵੀ ਦੱਸਿਆ ਜਾਂਦਾ ਹੈ ਜੋਕਿ ਪਿੰਡ ਰਾਏਪੁਰ. ਦੇ ਜਗੀਰਦਾਰ ਪ੍ਰੀਵਾਰ ਚੋਂ ਸੀ। ਇਸ ਪਿੰਡ ਚ ਸਿੱਖ ਸ਼ਹੀਦ, ਜੱਥੇਦਾਰ ਨੌਨਿਹਾਲ ਸਿੰਘ, ਮਸਤਾਨ ਸਿੰਘ, ਸੰਤੋਖ ਸਿੰਘ ਅਤੇ ਮਲਕੀਅਤ ਸਿੰਘ ਦੀਆਂ ਸਮਾਧਾਂ ਵੀ ਹਨ। ਬੀਬੀ ਸ਼ਰਨ ਕੌਰ ਪਾਬਲਾ ਦੀ ਯਾਦ ਨੂੰ ਮੁੱਖ ਰੱਖਦਿਆਂ 1945 ਵਿੱਚ ਪਿੰਡ ਰਾਏਪੁਰ ਵਿੱਚ ਇੱਕ ਗੁਰੂਦਵਾਰਾ ਉਸਾਰਿਆ ਗਿਆ। 

.[1]

ਇਹ ਵੀ ਵੇਖੋ

References

ਫਰਮਾ:Reflist