ਸਿੱਖ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:About ਫਰਮਾ:Infobox ethnic group

ਸਿੱਖ (ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖ) ਉਸ ਇਨਸਾਨ ਨੂੰ ਆਖਦੇ ਹਨ ਜੋ ਸਿੱਖੀ, 15ਵੀਂ ਸਦੀ 'ਚ ਉੱਤਰ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਏ ਇੱਕ ਰੱਬ ਨੂੰ ਮੰਨਣ ਵਾਲੇ ਧਰਮ ਅਤੇ ਕੌਮੀ ਫ਼ਲਸਫੇ ਵਿੱਚ ਯਕੀਨ ਰੱਖਦਾ। ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ शिष्य (ਸਿਸ਼ਯਾ: ਵਿਦਿਆਰਥੀ) ਜਾਂ शिक्ष (ਸਿਖਸ਼ਾ: ਸਿੱਖਿਆ) ਦਾ ਤਬਦੀਲ ਰੂਪ ਹੈ।[1][2] ਸਿੱਖ ਰਹਿਤ ਮਰਯਾਦਾ ਦੇ ਹਿੱਸਾ 1 ਮੁਤਾਬਕ, ਸਿੱਖ ਉਹ ਵਿਅਕਤੀ ਹੈ ਜੋ ਇੱਕ ਅਕਾਲ ਪੁਰਖ (ਅਲੌਕਿਕ ਹਸਤੀ); ਦੱਸ ਗੁਰੂ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ; ਗੁਰੂ ਗ੍ਰੰਥ ਸਾਹਿਬ; ਦੱਸ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਅਮ੍ਰਿਤ ਸੰਚਾਰ ਵਿੱਚ ਯਕੀਨ ਰੱਖਦਾ ਹੋਵੇ।"[3]

ਸਿੱਖ ਲਫ਼ਜ਼ ਅਸਲ ਵਿੱਚ ਧਾਰਮਕ ਅਤੇ ਕੌਮੀ ਤੌਰ ਤੇ ਸਿੱਖੀ ਦੇ ਪੈਰੋਕਾਰਾਂ ਲਈ ਵਰਤਿਆ ਜਾਂਦਾ ਹੈ, ਨਾਂਕਿ ਨਸਲੀ ਗਰੁਪ ਲਈ। ਭਰ, ਕਿਓਂਕੇ ਸਿੱਖੀ ਨੂੰ ਮੰਨਣ ਵਾਲੇ ਜ਼ਿਆਦਾ ਇੱਕ ਨਸਲ ਦੇ ਹਨ, ਸਿੱਖਾਂ ਵਿੱਚ ਬਹੁਤ ਮਜ਼ਬੂਤ ਨਸਲੀ-ਧਾਰਮਕ ਸਬੰਧ ਮੋਜੂਦ ਨੇ। ਬਹੁਤ ਦੇਸ਼, ਜਿਸ ਤਰਾਂ ਯੂਨਾਈਟਡ ਕਿੰਗਡਮ, ਐਸ ਕਰਕੇ ਸਿਖਾਂ ਨੂੰ ਆਪਣੇ ਮਰਦਮਸ਼ੁਮਾਰੀ ਵਿੱਚ ਨਸਲ ਵਜੋਂ ਮਾਨਤਾ ਦਿੰਦੇ ਹਨ।[4] ਅਮਰੀਕਾ ਦੀ ਗੈਰ-ਮੁਨਾਫ਼ੇ ਵਾਲੀ ਸੰਸਥਾ ਯੂਨਾਈਟਡ ਸੀਖਸ ਨੇ ਸਿੱਖ ਨੂੰ ਯੂ.ਐਸ. ਦੀ ਮਰਦਮਸ਼ੁਮਾਰੀ ਵਿੱਚ ਦਾਖਲ ਕਰਨ ਲਈ ਸੰਘਰਸ਼ ਕੀਤਾ, ਉਹਨਾ ਇਸ ਗੱਲ ਤੇ ਜੋਰ ਪਾਇਆ ਕਿ ਸਿੱਖ ਆਪਣੇ ਆਪ ਨੂੰ ਨਸਲੀ ਗਰੁਪ ਮੰਨਦੇ ਹਨ ਨਾਂਕਿ ਇਕਲਾ ਧਰਮ।[5]

ਗਬਲੇ ਜਾਂ ਪਿਛਲੇ ਨਾਮ ਵਜੋਂ ਸਿੱਖ ਮਰਦਾਂ ਦਾ ਸਿੰਘ, ਅਤੇ ਸਿੱਖ ਔਰਤਾਂ ਦਾ ਕੌਰ ਲਗਦਾ ਹੈ। ਜਿਹੜੇ ਸਿੱਖ ਖੰਡੇ-ਦੀ-ਪੌਹਲ ਲੈਕੇ ਖਾਲਸੇ ਵਿੱਚ ਸ਼ਾਮਲ ਹੋ ਜਾਣ, ਉਹ ਪੰਜ ਕਕਾਰ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ ਤੋਂ ਪਛਾਣ ਹੋਸਕਦੇ ਹਨ। ਵੱਡਾ ਪੰਜਾਬ ਖੇਤਰ ਸਿੱਖਾਂ ਦਾ ਇਤਿਹਾਸਕ ਵਤਨ ਹੈ, ਭਰ ਸਿੱਖ ਭਾਈਚਾਰਾ ਸਾਰੀ ਦੁਨੀਆ 'ਚ ਅਹਿਮ ਅਬਾਦੀ ਵਿੱਚ ਮਿਲ ਜਾਣਗੇ।

ਕੌਮੀ ਅਤੇ ਧਾਰਮਕ ਦਸਤੂਰ

ਨਿਤਨੇਮ

ਗੁਰੂ ਗ੍ਰੰਥ ਸਾਹਿਬ ਤੋਂ,

ਫਰਮਾ:Quote

ਪੰਜ ਕਕਾਰ

ਕੰਘਾ, ਕੜਾ ਅਤੇ ਕਿਰਪਾਨ - ਪੰਜਾਂ ਵਿੱਚੋਂ ਤਿੰਨ ਕਕਾਰ

ਫਰਮਾ:ਮੁੱਖ ਲੇਖ ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਹੜੇ ਹਰ ਖ਼ਾਲਸਈ ਸਿੱਖ ਨੂੰ ਇਖਤਿਆਰ ਕਰਨੇ ਲਾਜ਼ਮੀ ਹਨ।

ਪੰਜ ਕਕਾਰ ਵਿੱਚ ਸ਼ਾਮਿਲ:

  • ਕੇਸ: ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ।
  • ਕੰਘਾ: ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ।
  • ਕੜਾ: ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ।
  • ਕਛਹਿਰਾ: ਦੋ ਮੋਰੀਆਂ ਵਾਲਾ ਕਛਾ।
  • ਕਿਰਪਾਨ: ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ।

ਇਕ ਸਿੱਖ ਦੀ ਪਰਿਭਾਸ਼ਾ ਇਹ ਵੀ ਹੋ ਸਕਦੀ ਹੈ। ਸਿੱਖ ਕਿਸੇ ਦੇ ਘਰ ਪੈਦਾ ਨਹੀਂ ਹੁੰਦਾ ਸਿੱਖ ਬਣਨਾ ਪੈਂਦਾ ਏ। ਇਹ ਜਰੂਰੀ ਨਹੀਂ ਕਿ ਸਿੱਖ ਦੇ ਘਰ ਪੈਦਾ ਹੋਣ ਵਾਲਾ ਵੀ ਸਿੱਖ ਹੀ ਹੋਏਗਾ। ਸਿੱਖ ਵਿਰਲੇ ਸੀ, ਵਿਰਲੇ ਹਨ ਤੇ ਵਿਰਲੇ ਹੀ ਹੋਣਗੇ।

ਹਵਾਲੇ

ਫਰਮਾ:ਹਵਾਲੇ

ਫਰਮਾ:Commonscat ਫਰਮਾ:ਸਿੱਖੀ

  1. ਫਰਮਾ:Cite book
  2. ਫਰਮਾ:Pa icon ਫਰਮਾ:Cite book
  3. "Sikh Reht Maryada: Sikh Code of Conduct and Conventions". Shiromani Gurdwara Parbandhak Committee. Retrieved 6 November 2008.
  4. "Petition to Disaggregate Sikhs Correctly in the 2010 Census". Retrieved 20 November 2014.
  5. "Memorandum Regarding the Tabulation of Sikh Ethnicity in the United States Census" (PDF). Retrieved 20 November 2014.