ਰੰਗੂਵਾਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਰੰਗੂਵਾਲ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਪੱਖੋਵਾਲ ਦਾ ਇੱਕ ਪਿੰਡ ਹੈ। ਇਸ ਪਿੰਡ ਦਾ ਖੇਤਰਫਲ 269 ਕਿਲੋਮੀਟਰ ਹੈ।ਇਸ ਪਿੰਡ ਦੀ ਕੁਲ ਆਬਾਦੀ 1264 ਹੈ।ਪਿੰਡ ਰੰਗੂਵਾਲ ਲੁਧਿਆਣਾ ਸ਼ਹਿਰ ਦੇ ਦੱਖਣ-ਪੂਰਬ ਵਿੱਚ 26 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਪਿੰਡ ਦੇ ਇੱਕ ਪੁਰਾਣੇ ਦਰਵਾਜ਼ੇ ’ਤੇ ਮੋੜ੍ਹੀ ਗੱਡਣ ਦੀ ਮਿਤੀ ਹਾੜ੍ਹ ਦੀ ਸੰਗਰਾਂਦ 1891 ਬਿਕ੍ਰਮੀ ਲਿਖੀ ਹੋਈ ਸੀ। ਅੰਗਰੇਜ਼ੀ ਕੈਲੰਡਰ ਅਨੁਸਾਰ ਇਹ ਤਰੀਕ 1834 ਈਸਵੀ ਬਣਦੀ ਹੈ। ਪਿੰਡ ਦਾ ਕੁੱਲ ਰਕਬਾ 3200 ਬਿੱਘੇ ਹੈ, ਜਿਸ ਵਿੱਚੋਂ 200 ਬਿੱਘੇ ਪਿੰਡ ਵਾਸੀਆਂ ਦੇ ਧਾਰਮਿਕ ਕਾਰਜਾਂ ਨੂੰ ਨਿਭਾਉਣ ਲਈ ਪਿੰਡ ’ਚ ਲਿਆਂਦੇ ਸੋਢੀਆਂ, ਕਿਸਾਨੀ ਕੰਮ ਧੰਦੇ ਵਿੱਚ ਹੱਥ ਵਟਾਉਣ ਵਾਲੇ ਕੰਮੀਆਂ, ਸਾਧਾਂ ਦੇ ਡੇਰੇ ਤੇ ਗੁਰਦੁਆਰੇ ਆਦਿ ਦੇ ਨਾਂ ਉੱਤੇ ਹੈ। ਪਿੰਡ ਦਾ ਡੇਰਾ ਉਸ ਥਾਂ ਬਣਿਆ ਸੀ ਜਿੱਥੇ ਜੜ੍ਹਾਹਾਂ ਵਾਲੇ ਮੁਸਲਮਾਨਾਂ ਨਾਲ ਲੜਾਈ ਹੁੰਦੀ ਰਹੀ ਸੀ। ਇਹ ਡੇਰਾ ਉਦਾਸੀ ਸਾਧੂਆਂ ਦੇ ‘ਕਬਜ਼ੇ’ ਵਿੱਚ ਹੋਣ ਕਾਰਨ ਪਿੰਡ ਵਾਸੀਆਂ ਨੇ 1901 ਵਿੱਚ ਵੱਖਰਾ ਗੁਰਦੁਆਰਾ ਬਣਾ ਲਿਆ। 1914 ਵਿੱਚ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦੀ ਪ੍ਰੇਰਨਾ ਨਾਲ ਗੁਰਦੁਆਰੇ ਦੀ ਪੱਕੀ ਇਮਾਰਤ ਉਸਾਰੀ ਗਈ। ਪਿੰਡ ਦੀ ਵਸੋਂ ਵਿੱਚ ਵਾਧਾ ਹੋਣ ਨਾਲ ਇਹ ਇਮਾਰਤ ਛੋਟੀ ਮਹਿਸੂਸ ਹੋਣ ਲੱਗੀ ਤਾਂ 1962 ਵਿੱਚ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਅਗਵਾਈ ਵਿੱਚ ਵੱਡੀ ਇਮਾਰਤ ਉਸਾਰੀ ਗਈ। ਭਾਵੇਂ ਖੰਗੂੜਿਆਂ ਨੇ ਆਪਣੀ ਹਮਾਇਤ ਵਿੱਚ ਲਿਆਂਦੇ ਗਰੇਵਾਲ, ਚਾਹਲ, ਖਹਿਰਾ ਤੇ ਦਿਓਲ ਗੋਤ ਦੇ ਰਿਸ਼ਤੇਦਾਰਾਂ ਨੂੰ ਪਿੰਡ ਦੀ ਜ਼ਮੀਨ ਵਿੱਚੋਂ ਦਸਵਾਂ-ਦਸਵਾਂ ਹਿੱਸਾ ਦੇ ਕੇ ਜ਼ਮੀਨ ਦਾ ਵੱਡਾ ਭਾਗ ਆਪਣੇ ਕੋਲ ਹੀ ਰੱਖਿਆ ਪਰ ਇਸ ਦੇ ਬਾਵਜੂਦ ਪੰਚਾਇਤ ’ਚ ਉਨ੍ਹਾਂ ਨੂੰ ਸਰਪੰਚੀ ਦਾ ਅਹੁਦਾ ਕਦੇ ਕਦੇ ਹੀ ਨਸੀਬ ਹੋਇਆ। [1] [2]

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ