ਮੋਹੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਮੋਹੀ ਲੁਧਿਆਣਾ ਜ਼ਿਲੇ ਦੇ ਬਲਾਕ ਸੁਧਾਰ ਦਾ ਪਿੰਡ ਹੈ।[1] ਇਹ ਪਿੰਡ ਗੁਰੂ ਗੋਬਿੰਦ ਸਿੰਘ ਮਾਰਗ ਉੱਤੇ ਯੋਧਾਂ ਤੋ ਤਕਰੀਬਨ 9 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।

ਪਿੰਡ ਦਾ ਇਤਿਹਾਸ

ਇਸ ਪਿੰਡ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬਧਿਤ ਹੈ।‌ ਜੋਧਾਂ ਤੋਂ ਹੇਰਾਂ ਵੱਲ ਨੂੰ ਜਾਂਦੇ ਸਮੇਂ ਗੁਰੂ ਜੀ ਇਸ ਸਥਾਨ ਤੇ ਰੁਕੇ ਸਨ। ਉਨ੍ਹਾਂ ਦੀ ਉਂਗਲ ਵਿੱਚ ਪਾਈ ਹੋਈ (ਤੀਰ ਚਲਾਉਣ ਵਾਲੀ) ਮੁੰਦਰੀ ਹੋ ਗਈ ਸੀ ਜੋ ਉਨ੍ਹਾਂ ਨੇ ਇਸ ਪਿੰਡ ਦੇ ਇੱਕ ਮਿਸਤਰੀ(ਰਾਮਗੜੀਆ ਸਿੰਘ)ਭਾਈ ਜਵਾਲਾ ਜੀ ਕੋਲੋ ਉਤਰਵਾਈ ਸੀ। ਇਸ ਸਥਾਨ ਉੱਤੇ ਅੱਜ ਕਲ ਗੁਰੂਦੁਆਰਾ ਪਾਤਸ਼ਾਹੀ ਦਸਮੀ ਬਣਿਆ ਹੋਇਆ ਹੈ। ਇਸ ਗੁਰੂਘਰ ਦੀ ਉਸਾਰੀ ਸੰਨ 1936 ਈ। ਵਿੱਚ ਕਰਵਾਈ ਗਈ ਅਤੇ ਇੱਕ ਗੁਰੂਸਰ ਸਰੋਵਰ ਦੀ ਉਸਾਰੀ ਵੀ ਕੀਤੀ ਗਈ। ਪਿੰਡ ਦਾ ਇਹ ਗੁਰੂਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦਾ ਹੈ ਅਤੇ ਇਸ ਦੀ ਦੇਖ-ਰੇਖ ਹੇਰਾਂ ਪਿੰਡ ਗੁਰੂਦੁਆਰਾ ਕਮੇਟੀ ਕਰਦੀ ਹੈ।

ਪਿੰਡ ਦੀ ਬਣਤਰ

ਹਾਲੇ ਵੀ ਇਸ ਪਿੰਡ ਦੀ ਬਣਤਰ ਬਿਲਕੁਲ ਪੁਰਾਣੇ ਪੰਜਾਬ ਦੇ ਪਿੰਡਾਂ ਹੈ। ਪਿੰਡ ਵਿੱਚ ਚਾਰ ਦਰਵਾਜ਼ੇ ਅਜੇ ਵੀ ਸਥਿਤ ਹਨ ਜਿਨ੍ਹਾਂ ਨੂੰ ਪਿੰਡ ਵਾਲਿਆ ਨੇ ਬਹੁਤ ਸੰਭਾਲ ਕੇ ਰੱਖਿਆ ਹੋਇਆ ਹੈ। ਪਹਿਲਾਂ ਪੂਰਾ ਪਿੰਡ ਇਨ੍ਹਾਂ ਦਰਵਾਜਿਆਂ ਅੰਦਰ ਹੁੰਦਾ ਸੀ ਪਰ ਦਿਨ ਦਿਨ ਵਧ ਰਹੀ ਆਬਾਦੀ ਕਰਨ ਹੁਣ ਪਿੰਡ ਦੇ ਬਹੁਤ ਸਾਰੇ ਘਰ ਇਨ੍ਹਾਂ ਦਰਵਾਜਿਆਂ ਤੋਂ ਬਾਹਰ ਆ ਗਏ ਹਨ। ਪਿੰਡ ਵਿੱਚ ਤਿੰਨ ਗੁਰੂ ਘਰ ਹਨ।

ਹਵਾਲੇ

ਫਰਮਾ:ਹਵਾਲੇ