ਭਾਈ ਵੀਰ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਭਾਈ ਵੀਰ ਸਿੰਘ (1872–1957)[1] ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।

ਮੁੱਢਲੀ ਜ਼ਿੰਦਗੀ

ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈ: ਨੂੰ ਅੰਮ੍ਰਿਤਸਰ ਵਿਖੇ ਡਾ: ਚਰਨ ਸਿੰਘ ਦੇ ਘਰ ਹੋਇਆ।[2] ਇਸ ਘਰਾਣੇ ਦਾ ਸਬੰਧ ਸਿੱਖ ਇਤਿਹਾਸ ਦੇ ਦੀਵਾਨ ਕੌੜਾ ਮੱਲ ਨਾਲ ਸੀ। 1891 ਵਿੱਚ ਅੰਮ੍ਰਿਤਸਰ ਦੇ ਚਰਚ ਮਿਸ਼ਨ ਸਕੂਲ ਤੋਂ ਦਸਵੀਂ ਦਾ ਇਮਤਿਹਾਨ ਜਿਲ੍ਹੇ ਭਰ ਵਿੱਚੋਂ ਅੱਵਲ ਰਹਿ ਕੇ ਪਾਸ ਕੀਤਾ। [3] ਉਸ ਨੇ ਸਰਕਾਰੀ ਨੌਕਰੀ ਪਿੱਛੇ ਨਾ ਦੌੜ ਕੇ ਆਪਣੀ ਰੁਚੀ ਅਨੁਸਾਰ ਇੱਕ ਲੇਖਕ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਸ਼ੁਰੂ ਵਿੱਚ ਸਕੂਲਾਂ ਲਈ ਪਾਠ-ਪੁਸਤਕਾਂ ਲਿਖੀਆਂ। ਉਸ ਨੇ 1892 ਈ: ਵਿੱਚ ਸ: ਵਜੀਰ ਸਿੰਘ ਨਾਲ ਰਲ ਕੇ 'ਵਜੀਰ ਹਿੰਦ ਪ੍ਰੈੱਸ ' ਚਲਾਇਆ।1899ਵਿੱਚ[3] ਉਸ ਨੇ ਹਫ਼ਤਾਵਰੀ ਖਾਲਸਾ ਸਮਾਚਾਰ ਅਖ਼ਬਾਰ ਸੁਰੂ ਕੀਤਾ ਅਤੇ ਇੱਕ ਸਾਲ ਬਾਅਦ ਨਿਰਗੁਣੀਆਰਾ ਜਾਰੀ ਕੀਤਾ। ਭਾਈ ਵੀਰ ਸਿੰਘ ਨੇ ਭਾਵੇਂ ਯੂਨੀਵਰਸਿਟੀ ਦੀ ਸਿੱਖਿਆ ਹਾਸਲ ਨਹੀਂ ਕੀਤੀ ਪਰ ਸੰਸਕ੍ਰਿਤ, ਫ਼ਾਰਸੀ, ਉਰਦੂ, ਗੁਰਬਾਣੀ, ਸਿੱਖ ਇਤਿਹਾਸ ਅਤੇ ਹਿੰਦੂ ਇਤਿਹਾਸ ਦੇ ਫ਼ਲਸਫ਼ੇ ਦਾ ਅਧਿਐਨ ਕੀਤਾ। ਉਸ ਦੀ ਬਹੁਤੀ ਰਚਨਾ ਸਿੱਖੀ ਪ੍ਰਚਾਰ ਨਾਲ਼ ਸਬੰਧ ਰੱਖਦੀ ਹੈ।[3]

ਸਿੱਖਿਆ

ਭਾਈ ਜੀ ਨੇ ਰਵਾਇਤੀ ਭਾਰਤੀ ਤੇ ਆਧੁਨਿਕ ਅੰਗਰੇਜ਼ੀ ਦੋਵੇਂ ਕਿਸਮ ਦੀ ਵਿੱਦਿਆ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਭਾਈ ਜੀ ਨੇ ਫਾਰਸੀ, ਉਰਦੂ ਤੇ ਸੰਸਕ੍ਰਿਤ ਗ੍ਰੰਥਾਂ ਦਾ ਗਿਆਨ ਵੀ ਹਾਸਲ ਕੀਤਾ। ਉਹ ਚਰਚ ਮਿਸ਼ਨ ਸਕੂਲ, ਅੰਮ੍ਰਿਤਸਰ ਵਿਖੇ ਪੜ੍ਹਿਆ ਅਤੇ 1891 ਵਿੱਚ ਮੈਟ੍ਰਿਕ ਪ੍ਰੀਖਿਆ ਦੇ ਪੂਰੇ ਜਿਲ੍ਹੇ 'ਚੋਂ ਅੱਵਲ ਰਿਹਾ। ਭਾਈ ਜੀ ਨੇ ਸੈਕੰਡਰੀ ਸਿੱਖਿਆ ਚਰਚ ਮਿਸ਼ਨ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਇਸ ਸਕੂਲ 'ਚ ਪੜ੍ਹਦਿਆਂ ਭਾਈ ਜੀ ਦੇ ਜਮਾਤੀਆਂ ਨੇ ਧਰਮ ਤਬਦੀਲ ਕਰ ਇਸਾਈ ਮੱਤ ਧਾਰਨ ਕੀਤਾ ਪਰ ਭਾਈ ਸਾਹਿਬ ਸਿੱਖੀ ਸਿਦਕ ਕਾਇਮ ਰੱਖਿਆ[3]

ਰਾਜਸੀ ਸਰਗਰਮੀਆਂ

ਭਾਈ ਵੀਰ ਸਿੰਘ ਦਾ ਕੰਮਕਾਰ ਵਾਲਾ ਡੈਸਕ

ਇਸ ਸਮੇਂ ਈਸਾਈ ਮਿਸ਼ਨਰੀਆਂ ਦੇ ਪ੍ਰਚਾਰ ਦੇ ਪ੍ਰਤੀਕਰਮ ਵਜੋਂ ਅਹਿਮਦੀ ਤੇ ਆਰੀਆ ਸਮਾਜੀ ਲਹਿਰਾਂ ਉਰਦੂ ਤੇ ਹਿੰਦੀ ਰਾਹੀਂ ਪ੍ਰਚਾਰ ਕਰ ਰਹੀਆਂ ਸਨ। ਸਿੰਘ ਸਭਾ ਲਹਿਰ ਵੀ ਪੰਜਾਬੀ ਬੋਲੀ ਤੇ ਸਿੱਖ ਧਰਮ ਦੀ ਰੱਖਿਆ ਲਈ ਮੈਦਾਨ ਵਿੱਚ ਪ੍ਰਵੇਸ਼ ਕਰ ਚੁੱਕੀ ਸੀ ਪਰ ਇਸ ਲਹਿਰ ਵਿੱਚ ਸਭ ਤੋਂ ਵਧੇਰੇ ਹਿੱਸਾ ਭਾਈ ਵੀਰ ਸਿੰਘ ਨੇ ਪਾਇਆ।[4]

ਯਾਦਗਾਰੀ ਘਰ

ਭਾਈ ਵੀਰ ਸਿੰਘ ਜਨਮ ਸ਼ਤਾਬਦੀ ਯਾਦਗਾਰੀ ਡਾਕ ਟਿਕਟ 1972 ਭਾਰਤ

ਭਾਈ ਵੀਰ ਸਿੰਘ ਦਾ ਪੁਸ਼ਤੈਨੀ ਘਰ ਕਟੜਾ ਗਰਬਾ ਅੰਮ੍ਰਿਤਸਰ ਵਿੱਚ ਸੀ ਜਿੱਥੇ ਉਨ੍ਹਾਂ ਆਪਣੇ ਜੀਵਨ ਦੇ ਮੁਢਲੇ ਵਰ੍ਹੇ ਗੁਜ਼ਾਰੇ ।1925 ਵਿੱਚ ਉਨ੍ਹਾਂ ਚਰਚ ਮਿਸ਼ਨ ਸਕੂਲ ਦੇ ਪਾਦਰੀ ਕੋਲੋਂ ਅੰਮ੍ਰਿਤਸਰ ਲਾਰੈਂਸ ਰੋਡ ਸਥਿਤ 5 ਏਕੜ ਵਿੱਚ ਫੈਲਿਆ ਇੱਕ ਸ਼ਾਨਦਾਰ ਘਰ ਖਰੀਦ ਲਿਆ ਤੇ 1930 ਤੋਂ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ। ਇਸ ਘਰ ਨੂੰ ਉਨ੍ਹਾਂ ਦੀ ਯਾਦਗਾਰ ਤੌਰ ਤੇ ਭਾਈ ਵੀਰ ਸਿੰਘ ਮੈਮੋਰੀਅਲ ਘਰ ਵੱਜੋਂ ਜਾਣਿਆ ਜਾਂਦਾ ਹੈ।

ਰਚਨਾਵਾਂ

ਗਲਪ

  1. ਸੁੰਦਰੀ (1898)
  2. ਬਿਜੇ ਸਿੰਘ(1899)
  3. ਸਤਵੰਤ ਕੌਰ-ਦੋ ਭਾਗ(1890 ਤੇ 1927)
  4. ਸੱਤ ਔਖੀਆਂ ਰਾਤਾਂ (1919)
  5. ਬਾਬਾ ਨੌਧ ਸਿੰਘ (1921)
  6. ਸਤਵੰਤ ਕੌਰ ਭਾਗ ਦੂਜਾ (1927)
  7. ਰਾਣਾ ਭਬੋਰ

ਗੈਰ-ਗਲਪ

ਜੀਵਨੀਆਂ

ਟੀਕੇ ਅਤੇ ਹੋਰ

ਕਵਿਤਾ

  1. ਦਿਲ ਤਰੰਗ(1920)
  2. ਤ੍ਰੇਲ ਤੁਪਕੇ(1921)
  3. ਲਹਿਰਾਂ ਦੇ ਹਾਰ[6](1921)
  4. ਮਟਕ ਹੁਲਾਰੇ[7](1922)
  5. ਬਿਜਲੀਆਂ ਦੇ ਹਾਰ(1927)
  6. ਪ੍ਰੀਤ ਵੀਣਾਂ
  7. ਮੇਰੇ ਸਾਂਈਆਂ ਜੀਉ(1953)
  8. ਕੰਬਦੀ ਕਲਾਈ
  9. ਨਿੱਕੀ ਗੋਦ ਵਿੱਚ

ਸਨਮਾਨ

ਭਾਈ ਵੀਰ ਸਿੰਘ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਯੁਨੀਵਰਸਿਟੀ ਨੇ ਉਸ ਨੂੰ 1949 ਵਿੱਚ ਡਾਕਟਰ ਆਫ ਉਰੀਐਂਟਲ ਲਰਨਿੰਗ ਦੀ ਡਿਗਰੀ ਭੇਂਟ ਕੀਤੀ। 1952 ਵਿੱਚ ਉਸ ਨੂੰ ਪੰਜਾਬ ਵਿਧਾਨ ਸਭਾ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1950 ਵਿੱਚ ਭਾਈ ਵੀਰ ਸਿੰਘ ਨੂੰ ਵਿੱਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ। 1955 ਵਿੱਚ ਉਸ ਦੀ ਪੁਸਤਕ ‘ਮੇਰੇ ਸਾਂਈਆਂ ਜੀਉ’ ਨੂੰ ਸਾਹਿਤਕ ਅਕਾਦਮੀ ਵਲੋਂ ਪੰਜ ਹਜ਼ਾਰ ਦਾ ਇਨਾਮ ਮਿਲਿਆ। 1956 ਵਿੱਚ ਉਸ ਨੂੰ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਹੋਰ

ਭਾਈ ਸਾਹਿਬ ਨੇ ਆਧੁਨਿਕ ਕਵੀ ਹੋਣ ਤੇ ਵੀ ਪਰੰਪਰਾ ਦਾ ਪੂਰਾ ਤਿਆਗ ਨਹੀਂ ਸੀ ਕੀਤਾ। ਉਸ ਦੀਆਂ ਕੁਝ ਆਰੰਭਿਕ ਰਚਨਾਵਾਂ ਜਿਵੇਂ ਨਨਾਣ ਭਰਜਾਈ ਸਿਖਿਆਦਾਇਕ ਵਾਰਤਾਲਾਪ ਅਤੇ ਭਰਥਰੀ ਹਰੀ ਦਾ ‘ਨੀਤੀ ਸ਼ਤਕ’ (ਅਨੁਵਾਦ) ਨਿਰੋਲ ਪਰੰਪਰਾਗਤ ਰੂਪ ਤੇ ਸ਼ੈਲੀ ਦੀ ਗਵਾਹੀ ਭਰਦੇ ਹਨ। ਇਹਨਾਂ ਵਿੱਚ ਸੁਧਾਰਵਾਦੀ ਤੇ ਉਪਦੇਸ਼ਾਤਮਕ ਰੁਚੀ ਪ੍ਰਧਾਨ ਹੈ। ਦੋਹਾਂ ਵਿੱਚ ਬੈਂਤ ਛੰਦ ਦੀ ਵਰਤੋਂ ਹੈਫਰਮਾ:ਹਵਾਲਾ ਲੋੜੀਂਦਾ

ਭਾਈ ਵੀਰ ਸਿੰਘ ਦਾ ਘਰ

ਭਾਈ ਵੀਰ ਸਿੰਘ ਨੇ ਅਧੁਨਿਕ ਕਵਿਤਾ ਵਜੋਂ 1905 ਵਿੱਚ ਰਚੇ ਆਪਣੇ ਮਹਾਂ ਕਾਵਿ ‘ਰਾਣਾ ਸੁਰਤ ਸਿੰਘ’ ਨਾਲ ਪ੍ਰਵੇਸ਼ ਕੀਤਾ। ਇਸ ਵਿੱਚ ਪਹਿਲੀ ਵਾਰ ਕਥਾ ਵਸਤੂ ਲਈ ਕਿੱਸਾ ਕਾਵਿ ਦੀ ਪਰੰਪਰਾ ਦਾ ਤਿਆਗ ਕਰ ਕੇ ਇਸ ਮਹਾਂ ਕਾਵਿ ਦੀ ਪਰੰਪਰਾ ਨਾਲ ਜੋੜਿਆ ਗਿਆ ਹੈ। ਇਸ ਵਿੱਚ ਸਾਂਤ ਰਸ ਲਈ ਸਿਰਖੰਡੀ ਛੰਦ ਦੀ ਵਰਤੋਂ ਕੀਤੀ ਗਈ ਹੈ ਦਰਸ਼ਨਿਕ ਆਦਰਸ ਨੂੰ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਗਿਆ ਹੈ। ਉਸ ਦਾ ਅਧਾਰ ਗੁਰਮਤਿ ਦਰਸ਼ਨ ਹੈ। ਰਾਣਾ ਸੁਰਤ ਸਿੰਘ ਦੀ ਕੌਮੀ ਯੁੱਧ ਵਿੱਚ ਸ਼ਹੀਦੀ ਪਿੱਛੋਂ ਉਸ ਦੀ ਪਤਨੀ ਰਾਣੀ ਰਾਜ ਕੌਰ ਉਸ ਦੇ ਵਿਛੋੜੇ ਵਿੱਚ ਵਿਆਕੁਲ ਹੋਈ ਤੜਫਦੀ ਹੈ। ਇਸ ਦਰਦ ਨੂੰ ਮਿਟਾਉਣ ਲਈ ਯਤਨ ਕੀਤੇ ਜਾਂਦੇ ਹਨ ਪਰ ਅੰਤ ਗੁਰਮਤਿ ਦਾ ਹੀ ਸਹਾਰਾ ਉਸਨੂੰ ਆਤਮਿਕ ਸੁੱਖ ਦਿੰਦਾ ਹੈ। ਇਸ ਵਿੱਚ ਕੁਦਰਤ ਦਾ ਵਰਨਣ ਕਾਫੀ ਅਦਭੁੱਤ ਹੈ। ਭਾਈ ਵੀਰ ਸਿੰਘ ਜੀ ਦੀਆਂ ਛੋਟੀਆਂ ਕਵਿਤਾਵਾਂ ਵਿੱਚ ਵਿਸ਼ੇ ਦੇ ਰੂਪ ਦੀ ਕਾਫੀ ਵੰਨਗੀ ਮਿਲਦੀ ਹੈ। ਉਸ ਨੂੰ ਕੁਦਰਤ ਵਿੱਚ ਰੱਬ ਦਾ ਝਲਕਾਰਾ ਦਿਸਦਾ ਹੈ। ‘ਮਟਕ ਹੁਲਾਰੇ’ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਰੁਮਾਂਟਿਕ, ਰਸਮਈ ਤੇ ਰਹੱਸਮਈ ਵਰਨਣ ਹੈ।[7]

ਪ੍ਰਗੀਤਕ ਕਵਿਤਾ

ਭਾਈ ਵੀਰ ਪੰਜਾਬੀ ਵਿੱਚ ਪ੍ਰਗੀਤਕ ਕਵਿਤਾ ਦਾ ਮੋਢੀ ਹੈ। ਨਮੂਨੇ ਵਜੋਂ:-

ਕੰਬਦੀ ਕਲਾਈ

ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ,
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ,

ਧਾ ਚਰਨਾਂ ਤੇ ਸੀਸ ਨਿਵਾਯਾ
ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ
ਸਾਡੀ ਪੇਸ਼ ਨ ਗਈਆ ਕਾਈ।

ਫਿਰ ਲੜ ਫੜਨੇ ਨੂੰ ਉੱਠ ਦੌੜੇ
ਪਰ ਲੜ ਓ ‘ਬਿਜਲੀ-ਲਹਿਰਾ’,
ਉਡਦਾ ਜਾਂਦਾ ਪਰ ਉਹ ਆਪਣੀ
ਛੁਹ ਸਾਨੂੰ ਗਯਾ ਲਾਈ;

ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲੂਆਂ ਵਿੱਚ ਲਿਸ਼ਕੇ
ਬਿਜਲੀ ਕੂੰਦ ਗਈ ਥਰਰਾਂਦੀ,
ਹੁਣ ਚਕਾਚੂੰਧ ਹੈ ਛਾਈ!

ਬਾਹਰੀ ਲਿੰਕ

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬੀ ਲੇਖਕ ਫਰਮਾ:ਸਾਹਿਤ ਅਕਾਦਮੀ ਇਨਾਮ ਜੇਤੂ H

  1. "ਸਾਹਿਤਕਾਰ ਭਾਈ ਵੀਰ ਸਿੰਘ".
  2. "ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ- ਭਾਈ ਵੀਰ ਸਿੰਘ".
  3. 3.0 3.1 3.2 3.3 ਹਵਾਲੇ ਵਿੱਚ ਗਲਤੀ:Invalid <ref> tag; no text was provided for refs named Gurmukh
  4. "ਸਿੰਘ ਸਭਾ ਲਹਿਰ - ਪੰਜਾਬੀ ਪੀਡੀਆ". punjabipedia.org. Retrieved 2021-05-22. ਸਿੰਘ ਸਭਾ ਲਹਿਰ ਦੇ ਸਭ ਤੋਂ ਵੱਡੇ ਲੇਖਕ ਭਾਈ ਵੀਰ ਸਿੰਘ ਹਨ। -     .......     [ਸਹਾ. ਗ੍ਰੰਥ––ਡਾ.ਗੰਡਾ ਸਿਘ : 'ਪੰਜਾਬ', : ਸ਼ਮਸ਼ੇਰ ਸਿੰਘ ਅਸ਼ੋਕ : 'ਪੰਜਾਬ ਦੀਆਂ ਲਹਿਰਾਂ'; Dr. G.S. Chhabra : Advanced History of India] {{cite web}}: no-break space character in |quote= at position 53 (help)
  5. http://www.learnpunjabi.org/eos/VIR%20SINGH%20BHAI%20%281872-1957%29.html ਸਿੱਖ ਧਰਮ ਵਿਸ਼ਵਕੋਸ਼
  6. "ਇੰਡੈਕਸ:ਲਹਿਰਾਂ ਦੇ ਹਾਰ.pdf - ਵਿਕੀਸਰੋਤ" (PDF). pa.wikisource.org. Retrieved 2020-02-04.
  7. 7.0 7.1 "ਇੰਡੈਕਸ:ਮਟਕ ਹੁਲਾਰੇ.pdf - ਵਿਕੀਸਰੋਤ" (PDF). pa.wikisource.org. Retrieved 2020-02-04.