ਬਿਦੀਤਾ ਬੇਗ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਬਿਦੀਤਾ ਬੇਗ (ਜਨਮ 30 ਸਤੰਬਰ 1991) ਇੱਕ ਭਾਰਤੀ ਅਭਿਨੇਤਰੀ ਅਤੇ ਇੱਕ ਪੇਸ਼ੇਵਰ ਮਾਡਲ ਹੈ। ਉਹ ਜ਼ਿਆਦਾਤਰ ਸਮਾਜਿਕ-ਸਿਆਸੀ ਫ਼ਿਲਮਾਂ ਵੱਲ ਝੁਕਾਅ ਵਜੋਂ ਜਾਣੀ ਜਾਂਦੀ ਹੈ। [1][2][3]

ਮੁੱਢਲਾ ਜੀਵਨ

ਬਿਦੀਤਾ ਹਾਵੜਾ, ਪੱਛਮੀ ਬੰਗਾਲ ਤੋਂ ਹੈ। ਉਸ ਦਾ ਜਨਮ ਭਾਰਤੀ ਰਾਜ ਪੱਛਮੀ ਬੰਗਾਲ ਦੇ ਇੱਕ ਬੰਗਾਲੀ ਹਿੰਦੂ ਪਰਿਵਾਰ ਵਿੱਚ ਹੋਇਆ। ਉਸ ਦਾ ਇੱਕ ਭਰਾ ਹੈ, ਜੋ ਅਰਥ ਸਾਸ਼ਤਰ ਦੇ ਦਿੱਲੀ ਸਕੂਲ ਵਿੱਚ ਪੜ੍ਹਾਂ ਰਿਹਾ ਹੈ।

ਉਸਨੇ ਆਪਣੀ ਪੜ੍ਹਾਈ ਕੇਂਦਰੀਆ ਵਿਦਿਆਲਿਆ, ਸੰਤਰਾਗਾਚੀ ਤੋਂ ਕੀਤੀ ਅਤੇ ਯੂਨੀਵਰਸਿਟੀ ਤੋਂ ਪਹਿਲਾਂ ਦੀ ਪੜ੍ਹਾਈ ਕੇਂਦਰੀਆ ਵਿਦਿਆਲਿਆ ਫੋਰਟ ਵਿਲੀਅਮ ਤੋਂ ਸਾਇੰਸ ਵਿੱਚ ਕੀਤੀ। ਬਿਦੀਤਾ ਨੇ ਗ੍ਰੇਜੂਏਟ ਅਰਥ-ਸਾਸ਼ਤਰ ਵਿੱਚ ਜਾਦਵਪੁਰ ਯੂਨੀਵਰਸਿਟੀ, ਕਲਕੱਤਾ ਤੋਂ ਕੀਤੀ। ਉਸਨੇ ਕਲਾਸੀਕਲ ਸੰਗੀਤ ਵੀ ਸਿੱਖਿਆ ਹੈ ਅਤੇ ਉਸਨੂੰ ਪੇਂਟਿੰਗ ਬਹੁਤ ਪਸੰਦ ਹੈ।

ਕੈਰੀਅਰ

ਬਿਦੀਤਾ ਨੇ ਆਪਣੇ ਕਾਲਜ ਸਮੇਂ ਹੀ ਮਾਡਲਿੰਗ ਦੇ ਕੈਰੀਅਰ ਵਿੱਚ ਪੈਰ ਰੱਖ ਲਿਆ ਸੀ। ਉਸ ਨੂੰ ਜੀਨਾ ਮਿੱਤਰਾ ਬੈਨਿਕ ਅਤੇ ਐਸ ਮੈਕ-ਅਪ ਕਲਾਕਾਰ ਸਵ. ਪ੍ਰਾਬੀਰ ਕੁਮਾਰ ਦਏ ਵੱਲੋਂ ਸਪੋਟ ਕੀਤਾ ਗਿਆ। ਉਹ ਸਾਬਿਆਸਾਚੀ ਮੁਖਰਜੀ ਅਤੇ ਕਿਰਨ ਉੱਤਮ ਗੋਸ਼ ਵਰਗੇ ਡਿਜਾਇਨਰਾਂ ਨਾਲ ਕੰਮ ਕਰਨ ਤੋਂ ਬਾਅਦ ਕਲਕੱਤਾ ਵਿੱਚ ਇੱਕ ਜਾਣਿਆ-ਪਹਿਚਾਣਿਆ ਚਿਹਰਾ ਬਣ ਗਈ ਸੀ। ਗ੍ਰੇਜੂਏਟ ਕਰਨ ਤੋਂ ਬਾਅਦ ਉਹ ਮੁੰਬਈ ਹੀ ਰਹਿਣ ਲੱਗ ਪਈ। ਉਸਨੇ ਲੈਕਮੇ ਫੈਸ਼ਨ ਵੀਕ, ਵੈਸਲੀਨ, ਨੋਕੀਆ, ਲੈਕਮੇ ਏਲੇ-18, ਕੋਲਗੇਟ ਰਿਲਾਇੰਸ ਆਦਿ ਲਈ ਕੰਮ ਕੀਤਾ। 

ਫ਼ਿਲਮੋਗ੍ਰਾਫੀ

ਸਾਲ ਫ਼ਿਲਮ ਭਾਸ਼ਾ ਡਾਇਰੈਕਟਰ ਪਾਤਰ ਸੂਚਨਾ
2011 ਮੁਕਤੀ ਬੰਗਾਲੀ ਗੌਤਮ ਹੈਦਰ ਹਾਸੀ
2011 ਇਚੇ ਬੰਗਾਲੀ ਸ਼ੀਬੋਪ੍ਰੋਸਦ ਮੁਖਰਜੀ, ਨੰਦਿਤਾ ਰੋਏ ਜਯੰਤੀ ਲਾਹਾ
2012 ਫ੍ਰੋਮ ਸਿਡਨੀ ਵਿਦ ਲਵ ਹਿੰਦੀ ਪ੍ਰਤੀਕ ਚੱਕਰਵਰਤੀ ਮੇਘਾ ਬੈਨਰਜੀ
2012 ਏਖੋਂ ਨੇਦੇਖਾ ਨੋਦੀਰ ਇਕਸੀਪੇਰ ਅਸਾਮੀ ਬਿਦਯੁਟ ਕੋਟੋਕੇ ਸੁਦਕਸ਼ਨਾ
2013 ਕਗੋਜੇਰ ਨੌਕਾ ਬੰਗਾਲੀ ਪ੍ਰਥਾਸਾਰਥੀ ਜੋਰਦਰ ਨੁਸਰਤ
2015 ਭੌਨਰੀ - ਦ ਸਿੰਕਿੰਗ ਰਿਅਲਟੀ ਉੜੀਸਾ ਸੁਧਾੰਸ਼ੁ ਮੋਹਨ ਸਾਹੂ ਜਨਹਾ
2015 ਐਕਸ: ਪਾਸਟ ਇਜ਼ ਪ੍ਰੇਜੇਂਟ ਹਿੰਦੀ ਅਭਿਨਵ ਸ਼ਿਵ ਤਿਵਾਰੀ ਹੀਨਾ ਕਹਾਣੀ – "ਔਡੀਸ਼ਨ"
2016 ਸੰਗਬੋਰਾ ਬੰਗਾਲੀ ਬੁਲਨ ਭੱਟਾਚਾਰੀਆ
2016 ਵਨਸ ਅਗੇਨ ਹਿੰਦੀ/ਅੰਗਰੇਜ਼ੀ ਕੰਵਲ ਸੇਠ ਮੀਰਾ ਪੋਸਟ ਪ੍ਰੋਡਕਸ਼ਨ
2016 ਟੀ ਫ਼ਾਰ ਤਾਜ ਮਹਿਲ ਹਿੰਦੀ ਕੀਰਤ ਖੁਰਾਨਾ ਚੁਨੀਆ ਪੋਸਟ ਪ੍ਰੋਡਕਸ਼ਨ
2017 ਬਾਬੂਮੋਸ਼ਾਏ ਬੰਦੂਕਵਾਜ਼ ਹਿੰਦੀ ਕੂਸ਼ਨ ਨੰਦੀ ਫੁਲਵਾ ਪੂਰੀ
2017 ਦਯਾ ਬਾਈ ਹਿੰਦੀ ਸ੍ਰੀ ਵਰੁਣ ਦਯਾ ਬਾਈ ਫ਼ਿਲਮਿੰਗ

ਹਵਾਲੇ

ਫਰਮਾ:Reflist

  1. "Newbie Bidita Bag mistaken for Naxalite". Retrieved 19 January 2014.
  2. "Bidita Bag". Koimoi. Retrieved 19 April 2014.
  3. "Bidita Bag filmography". Retrieved 19 January 2014.