ਦਿੱਲੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਦਿੱਲੀ (ਹਿੰਦੀ: दिल्ली; ਉਰਦੂ: دیللی) ਭਾਰਤ ਦੀ ਰਾਜਧਾਨੀ ਹੈ। ਇੱਕ ਕਰੋੜ 73 ਲੱਖ ਦੀ ਆਬਾਦੀ ਨਾਲ ਇਹ ਭਾਰਤ ਦਾ ਦੂਜਾ ਤੇ ਸੰਸਾਰ ਦਾ 8ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਜਮਨਾ ਦਰਿਆ ਦੇ ਕਿਨਾਰੇ ਆਬਾਦ ਇਹ ਸ਼ਹਿਰ 6ਵੀਂ ਸਦੀ ਈਸਵੀ ਪੂਰਵ ਤੋਂ ਆਬਾਦ ਹੈ। ਦਿੱਲੀ ਸਲਤਨਤ ਦੇ ਉਰੂਜ ਦੇ ਦੌਰ ਵਿੱਚ ਇਹ ਸ਼ਹਿਰ ਇੱਕ ਸੱਭਿਆਚਾਰਕ ਤੇ ਵਪਾਰਕ ਕੇਂਦਰ ਦੇ ਤੌਰ 'ਤੇ ਉਭਰਿਆ।

ਸ਼ਹਿਰ ਚ ਜ਼ਮਾਨਾ ਕਦੀਮ ਤੇ ਕਰੂੰ ਵਸਤੀ ਦੀਆਂ ਕਈ ਇਮਾਰਤਾਂ, ਯਾਦਗਾਰਾਂ ਦੇ ਆਸਾਰ ਕਦੀਮਾ ਮੌਜੂਦ ਹਨ। ਦਿੱਲੀ ਸਲਤਨਤ ਦੇ ਜ਼ਮਾਨੇ ਦਾ ਕੁਤਬ ਮੀਨਾਰ ਤੇ ਮਸਜਿਦ ਕੁੱਵਤ ਇਸਲਾਮ ਹਿੰਦੁਸਤਾਨਇਸਲਾਮ ਦੀ ਸ਼ਾਨ ਵ ਸ਼ੌਕਤ ਦੀਆਂ ਉਲੀਨ ਨਿਸ਼ਾਨੀਆਂ ਹਨ। ਮੁਗ਼ਲੀਆ ਸਲਤਨਤ ਦੇ ਜ਼ਮਾਨੇ ਚ ਜਲਾਲ ਉੱਦੀਨ ਅਕਬਰ (ਅਕਬਰ) ਨੇ ਰਾਜਘਰ ਆਗਰਾ ਤੋਂ ਦਿੱਲੀ ਮਨਤਕਲ ਕੀਤਾ ਜਦੋਂ ਕਿ 1639ਈ. ਚ ਸ਼ਾਹਜਹਾਂ ਨੇ ਦਿੱਲੀ ਚ ਇੱਕ ਨਵਾਂ ਸ਼ਹਿਰ ਆਬਾਦ ਕੀਤਾ ਜਿਹੜਾ ਕਿ 1649ਈ. ਤੋਂ 1857ਈ. ਤੱਕ ਮੁਗ਼ਲੀਆ ਸਲਤਨਤ ਦਾ ਦਾਰੁਲ ਹਕੂਮਤ ਰਿਹਾ। ਇਹ ਸ਼ਹਿਰ ਸ਼ਾਹਜਹਾਂ ਆਬਾਦ ਕਹਿਲਾਂਦਾ ਸੀ ਤੇ ਹੁਣ ਇਸ ਨੂੰ ਪੁਰਾਣੀ ਦਿੱਲੀ ਕਹਿੰਦੇ ਹਨ।

ਦਿੱਲੀ ਦਾ 238 ਫ਼ੁੱਟ ਉੱਚਾ ਕੁਤਬ ਮੀਨਾਰ, ਜਿਹੜਾ ਚੁੱਕ ਦਾ ਇਟਾਂ ਦਾ ਬਣਿਆ ਸਬਤੋਂ ਉੱਚਾ ਮੀਨਾਰ ਏ

1857ਈ. ਦੀ ਕ੍ਰਾਂਤੀ ਤੋਂ ਪਹਿਲੇ ਈਸਟ ਇੰਡੀਆ ਕੰਪਨੀ ਹਿੰਦੁਸਤਾਨ ਦੇ ਜ਼ਿਆਦਾਤਰ ਇਲਾਕਿਆਂ ਤੇ ਕਬਜ਼ਾ ਕਰ ਚੁਕੀ ਸੀ ਤੇ ਬਰਤਾਨਵੀ ਰਾਜ ਦੇ ਦੌਰਾਨ ਕਲਕੱਤਾ ਨੂੰ ਰਾਜਘਰ ਦੀ ਹਸੀਤ ਹਾਸਲ ਸੀ। ਬਾਲਆਖ਼ਰ ਜਾਰਜ ਪਨਜਮ ਨੇ 1911ਈ. ਚ ਰਾਜਘਰ ਦਿੱਲੀ ਮਨਤਕਲ ਕਰਨ ਦਾ ਐਲਾਨ ਕੀਤਾ ਤੇ 1920ਈ. ਦੀ ਦੁਹਾਈ ਚ ਪੁਰਾਣੇ ਸ਼ਹਿਰ ਦੇ ਜਨੂਬ ਚ ਇੱਕ ਨਵਾਂ ਸ਼ਹਿਰ ਨਵੀਂ ਦਿੱਲੀ ਵਸਾਈਆ ਗਿਆ। 1947ਈ. ਚ ਆਜ਼ਾਦੀ ਹਿੰਦ ਦੇ ਬਾਅਦ ਨਵੀਂ ਦਿਲੀ ਨੂੰ ਭਾਰਤ ਦਾ ਰਾਜਘਰ ਕਰਾਰ ਦਿੱਤਾ ਗਿਆ। ਸ਼ਹਿਰ ਚ ਭਾਰਤੀ ਪਾਰਲੀਆਮੇਂਟ ਸਮੇਤ ਵਫ਼ਾਕੀ ਹਕੂਮਤ ਦੇ ਅਹਿਮ ਦਫ਼ਾਤਰ ਮੌਜੂਦ ਹਨ। ਅੱਜ ਦਿੱਲੀ ਭਾਰਤ ਦਾ ਸਕਾਫ਼ਤੀ, ਸਿਆਸੀ ਤੇ ਤਜਾਰਤੀ ਮਰਕਜ਼ ਹੈ।

ਜਨਾਤ ਦਾ ਸ਼ਹਿਰ

ਦਿੱਲੀ ਦਾ ਲਾਲ ਕਿਲਾ ਜਿਹੜਾ ਯੂਨੈਸਕੋ ਦੇ ਆਲਮੀ ਵਿਰਸੇ ਦੀ ਥਾਂ ਵੀ ਏ

ਜਨਾਤ ਦਾ ਸ਼ਹਿਰ ਦਿੱਲੀ ਤੇ ਲਿਖੀ ਗਈ ਵਲੀਮ ਟੇਲਰ ਮਿਲ ਦੀ ਕਿਤਾਬ ਹੈ, ਜਿਹੜੀ ਕਿ ਭਾਰਤ ਦੀ ਰਾਜਧਾਨੀ ਦੀ ਤਰੀਖ਼ੀ ਅਹਿਮੀਅਤ ਦਾ ਅਹਾਤਾ ਕਰਦੀ ਹੈ। ਦਿੱਲੀ ਅਜ਼ੀਮ ਮਾਜ਼ੀ ਰੱਖਣ ਵਾਲਾ ਇੱਕ ਅਜ਼ੀਮ ਸ਼ਹਿਰ ਹੈ। ਜਿਹੜਾ ਏਨੇ ਜ਼ਿਆਦਾ ਹਿੰਦੁਸਤਾਨੀ ਹੁਕਮਰਾਨਾਂ ਦੀ ਰਾਜਧਾਨੀ ਰਿਹਾ ਹੈ ਕਿ ਹੁਣ ਉਸ ਦਾ ਚੱਪਾ ਚੱਪਾ ਇਨ੍ਹਾਂ ਦੀਆਂ ਦਾਸਤਾਨਾਂ ਸੁਣਾਉਂਦਾ ਹੈ ’ਤੇ ਹਿੰਦੁਸਤਾਨ ਦੇ ਅਜ਼ੀਮ ਮਾਜ਼ੀ ਦੀ ਤਰਜਮਾਨੀ ਕਰਦਾ ਹੈ।

ਸੱਭਿਆਚਾਰ

ਦਿਲੀ ਵਿੱਚ ਪ੍ਰਦਰਸ਼ਿਤ ਕਰਨ ਲਈ ਪਾਰੰਪਰਕ ਮਿੱਟੀ ਦਿੱਲੀ ਦੀ ਸੱਭਿਆਚਾਰ ਇਸਦੇ ਲੰਬੇ ਇਤਿਹਾਸ ਅਤੇ ਭਾਰਤ ਦੀ ਰਾਜਧਾਨੀ ਵਜੋਂ ਇਤਿਹਾਸਿਕ ਸਬੰਧ ਦੁਆਰਾ ਪ੍ਰਭਾਵਿਤ ਹੈ। ਹਾਲਾਂਕਿ ਇੱਕ ਮਜ਼ਬੂਤ ਪੰਜਾਬੀ ਪ੍ਰਭਾਵ ਭਾਸ਼ਾ, ਪਹਿਰਾਵਾ ਅਤੇ ਭੋਜਨ ਵਿੱਚ ਦੇਖਿਆ ਜਾ ਸਕਦਾ ਹੈ ਜੋ ਸ਼ਰਨਾਰਥੀਆਂ ਦੀ ਵੱਡੀ ਗਿਣਤੀ ਦੁਆਰਾ ਲਿਆਂਦਾ ਗਿਆ ਹੈ ਜੋ 1947 ਵਿੱਚ ਵੰਡ ਤੋਂ ਬਾਅਦ ਆਇਆ ਸੀ। ਭਾਰਤ ਦੇ ਹੋਰ ਹਿੱਸਿਆਂ ਨੇ ਇਸਨੂੰ ਪਿਘਲਣ ਵਾਲਾ ਪੋਟ ਬਣਾ ਦਿੱਤਾ ਹੈ।

ਫਰਮਾ:ਭਾਰਤ ਦੇ ਰਾਜ

ਬਾਹਰੀ ਜੋੜ

ਫਰਮਾ:Geographic location

ਹਵਾਲੇ

ਫਰਮਾ:ਹਵਾਲੇ