ਨੱਥੋਵਾਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਨੱਥੋਵਾਲ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਰਾਏਕੋਟ ਦਾ ਇੱਕ ਪਿੰਡ ਹੈ।[1] ਇਸ ਪਿੰਡ ਨੂੰ ਫੌਜੀਆਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਇਹ ਕਸਬਾ ਰਾਏਕੋਟ ਤੋਂ ਥੋੜ੍ਹੀ ਹੀ ਦੂਰ ਵਸਿਆ ਹੋਇਆ ਹੈ। ਇਸ ਪਿੰਡ ਨੂੰ 350 ਸਾਲ ਪਹਿਲਾਂ ਬੁੱਟਰ, ਸੰਧੂ ਅਤੇ ਸਿੱਧੂ ਗੋਤ ਦੇ ਲੋਕਾਂ ਨੇ ਵਸਾਇਆ ਸੀ। ਇਸ ਪਿੰਡ ਤੇਰਾਂ ਤੋਂ ਵੱਧ ਵੱਖ-ਵੱਖ ਰੈਂਕਾਂ ’ਤੇ ਤੈਨਾਤ ਫੌਜੀ ਜਵਾਨ ਸ਼ਹਾਦਤ ਦੇ ਚੁੱਕੇ ਹਨ।

ਸ਼ਹੀਦ

ਇਸ ਪਿੰਡ ਵਿੱਚ ਮਹਾਂਵੀਰ ਚੱਕਰ, ਵੀਰ ਚੱਕਰ, ਅਸ਼ੋਕ ਚੱਕਰ ਜੇਤੂ ਵੀ ਕਈ ਜਵਾਨ ਹਨ। ਸ਼ਹੀਦ ਬ੍ਰਿਗੇਡੀਅਰ ਸਰਬੰਸ ਸਿੰਘ, ਮੇਜਰ ਗੁਰਦੇਵ ਸਿੰਘ, ਹੌਲਦਾਰ ਕਿਰਪਾਲ ਸਿੰਘ, ਸੰਪੂਰਨ ਸਿੰਘ ਬ੍ਰਿਗੇਡੀਅਰ, ਮੇਜਰ ਗੁਰਦੇਵ ਸਿੰਘ ਕੈਪਟਨ ਸੰਤੋਖ ਸਿੰਘ, ਕੁਲਵੰਤ ਸਿੰਘ 1991, ਬਲਵੰਤ ਸਿੰਘ 2008, ਬ੍ਰਿਗੇਡੀਅਰ ਸਰਬੰਸ ਸਿੰਘ, ਸ਼ਹੀਦ ਕੁਲਦੀਪ ਸਿੰਘ, ਐਮ.ਐਸ. ਬੁੱਟਰ ਕਰਨਲ ਤੋਂ ਬਿਨਾਂ ਹੋਰ ਵੀ ਕਈ ਵਿਅਕਤੀ ਫੌਜ ਵਿੱਚ ਉੱਚ ਅਹੁਦਿਆਂ ’ਤੇ ਰਹਿ ਚੁੱਕੇ ਹਨ। ਸ਼ਹੀਦ ਕੁਲਦੀਪ ਸਿੰਘ ਦੀ ਯਾਦ ਵਿੱਚ ਸਕੂਲ ਦਾ ਨਾਮ ਰੱਖਿਆ ਗਿਆ ਹੈ 175 ਫੌਜ ਦੇ ਜਵਾਨ ਸੇਵਾਮੁਕਤ ਹੋ ਕੇ ਪੈਨਸ਼ਨ ਲੈ ਰਹੇ ਹਨ। ਛੇ ਕੁ ਸੌ ਘਰਾਂ ਵਾਲੇ ਇਸ ਪਿੰਡ ਦੇ ਤਕਰੀਬਨ 350 ਜਵਾਨ ਦੇਸ਼ ਦੀਆਂ ਸਰਹੱਦਾਂ ’ਤੇ ਤੈਨਾਤ ਹੋ ਕੇ ਸ਼ਹੀਦੀ ਜਾਮ ਪੀਣ ਅਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਬੈਠੇ ਹਨ। ਪਿੰਡ ਵਿੱਚ ਸ਼ਹਾਦਤ ਪੀਣ ਵਾਲੇ ਜਵਾਨਾਂ ਦੀ ਯਾਦ ਵਿੱਚ ਇੱਕ ਮਿਊਜ਼ੀਅਮ ਬਣਾਇਆ ਜਾ ਸਕਦਾ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਮਨਜਿੰਦਰ ਸਿੰਘ ਬੁੱਟਰ ਨੱਥੋਵਾਲ ਦੇ ਹੀ ਰਹਿਣ ਵਾਲੇ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ