ਦੇਹਲਾ ਸੀਹਾਂ
Jump to navigation
Jump to search
ਪਿੰਡ ਦੇਹਲਾ ਸੀਹਾਂ (ਦੇਹਲਾ) ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ। ਇਹ ਪਿੰਡ ਮੂਨਕ ਅਤੇ ਲਹਿਰਾਗਾਗਾ ਦੇ ਵਿਚਕਾਰ ਪੈਂਦਾ ਹੈ।[1]
ਇਤਿਹਾਸ
ਪਿੰਡ ਦੇਸ਼ ਦੀ ਵੰਡ ਤੋਂ ਪਹਿਲਾਂ ਦਾ ਵਸਿਆ ਹੋਇਆ ਹੈ। ਪਿੰਡ ਦੇਹਲਾ ਸੀਹਾਂ ਨੂੰ ਮਹਾਨ ਜਰਨੈਲ ਬਾਬਾ ਅਕਾਲੀ ਫੂਲਾ ਸਿੰਘ ਦੀ ਜਨਮ ਧਰਤੀ ਹੋਣ ਦਾ ਮਾਣ ਹੈ। ਪਿੰਡ ਵਿੱਚ ਗਲੀਆਂ ਅਤੇ ਸੜਕਾਂ ਪੱਕੀਆਂ ਹਨ ਤੇ ਸਟਰੀਟ ਲਾਈਟਾਂ ਦਾ ਪੂਰਾ ਪ੍ਰਬੰਧ ਹੈ। ਸਾਰਾ ਪਿੰਡ ਵਾਰਡਾਂ ਵਿੱਚ ਵੰਡਿਆ ਹੋਇਆ ਹੈ।
ਪਿੰਡ ਵਿੱਚ ਇਮਾਰਤਾਂ
ਇਤਿਹਾਸਿਕ ਇਮਾਰਤਾਂ
ਪਿੰਡ ਵਿੱਚ ਧਰਮਸ਼ਾਲਾਵਾਂ, ਬਾਬਾ ਦੁੱਧਾਧਾਰੀ ਦਾ ਡੇਰਾ, ਪੀਰਾਂ ਦੀ ਦਰਗਾਹ ਹੈ।
ਸਹਿਕਾਰੀ ਇਮਾਰਤਾਂ
ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ। ਫੂਲਾ ਸਿੰਘ ਸਪੋਰਟਸ ਕਲੱਬ ਅਤੇ ਅਕਾਲੀ ਫੂਲਾ ਸਿੰਘ ਦੇ ਨਾਮ ’ਤੇ ਵਿਦਿਅਕ ਅਦਾਰਾ ਵੀ ਹੈ।
ਧਾਰਮਿਕ ਸਮਾਗਮ
ਪਿੰਡ ਵਿੱਚ ਹਰ ਮਹੀਨੇ ਬਾਬਾ ਦੁੱਧਾਧਾਰੀ ਦੀ ਦੂਜ ਮਨਾਈ ਜਾਂਦੀ ਹੈ ਅਤੇ ਪਿੰਡ ਦੀ ਧਰਮਸ਼ਾਲਾ ਵਿੱਚ ਪਿੰਡ ਦੇ ਸਾਂਝੇ ਸਮਾਗਮ ਹੁੰਦੇ ਹਨ। ਬਾਬਾ ਫੂਲਾ ਸਿੰਘ ਦੀ ਯਾਦ ਵਿੱਚ ਪਿੰਡ ਦੇਹਲਾ ਸੀਹਾਂ ਵਿਖੇ ਹਰ ਸਾਲ 14 ਮਾਰਚ ਨੂੰ ਧਾਰਮਿਕ ਸਮਾਗਮ ਹੁੰਦਾ ਹੈ।
ਪਿੰਡ ਦਾ ਬਿਓਰਾ
ਵੇਰਵਾ[2] | ਕੁੱਲ[3] | ਮਰਦ[4] | ਔਰਤਾਂ[5] |
---|---|---|---|
ਕੁੱਲ ਘਰ | 393 | ||
ਅਬਾਦੀ | 1930 | 1051 | 879 |
ਬੱਚੇ (1-6) | 172 | 97 | 75 |
ਮੱਧ ਵਰਗ | 469 | 256 | 213 |
ਪੱਛੜੀਆਂ ਵਰਗ | 0 | 0 | 0 |
ਸਾਖਰਤਾ ਦਰ | 55.35 % | 59.54 % | 50.37 % |
ਹਵਾਲੇ
- ↑ ਸੁਖਵਿੰਦਰ ਕੌਰ ਸਰਾਓਂ (24 ਫਰਬਰੀ 2016). "ਅਕਾਲੀ ਫੂਲਾ ਸਿੰਘ ਦੀ ਜਨਮ ਭੂਮੀ-ਦੇਹਲਾ ਸੀਹਾਂ". ਪੰਜਾਬੀ ਟ੍ਰਿਬਿਊਨ. Retrieved 19 ਮਾਰਚ 2016.
{{cite web}}
: Check date values in:|date=
(help) - ↑ "Census 2011". Retrieved 19 ਮਾਰਚ 2016.
- ↑ "Census 2011". Retrieved 19 ਮਾਰਚ 2016.
- ↑ "Census 2011". Retrieved 19 ਮਾਰਚ 2016.
- ↑ "Census 2011". Retrieved 19 ਮਾਰਚ 2016.