ਅਕਾਲੀ ਫੂਲਾ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਤਸਵੀਰ:Akali Phoola Singh Ji.jpeg
ਅਕਾਲੀ ਫੂਲਾ ਸਿੰਘ

ਫਰਮਾ:TOC right ਅਕਾਲੀ ਫੂਲਾ ਸਿੰਘ (1761-1823) ਸਿੱਖ ਰਾਜ ਦੇ ਸਮੇਂ ਮਹਾਨ ਜਰਨੈਲ ਹੋਏ ਹਨ।

‌ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਹੋਏ। ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ੬੨ ਸਾਲ ਦੀ ਆਯੂ ਵਿੱਚ ਇੱਕ ਇੱਕ ਦਿਨ ਗੁਰੂ ਦੇ ਲੇਖੇ ਲੱਗਾ ਹੈ।ਐਸੀਆਂ ਰੂਹਾਂ ਵਿਰਲੀਆਂ ਹੀ ਸੰਸਾਰ ਤੇ ਆਉਂਦੀਆਂ ਹਨ। ਜਿਸ ਬਾਰੇ ਗੁਰਬਾਣੀ ਆਇਆ "ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥" ਐਸੀਆਂ ਰੂਹਾਂ ਜਨਮ ਮਰਨ ਤੋਂ ਰਹਿਤ ਹੁੰਦੀਆਂ ਹਨ, ਦੂਜਿਆਂ ਦਾ ਭਲਾ ਕਰਨ ਵਾਸਤੇ ਸੰਸਾਰ ਦਾ ਭਲਾ ਕਰਨ ਵਾਸਤੇ ਆਉਂਦੇ ਹਨ। ਐਹੋ ਜੇ ਮਹਾਨ ਸੂਰਬੀਰ, ਬਹਾਦੁਰ ਗੁਰੂ ਦੇ ਪਿਆਰੇ ਸਨ ਅਕਾਲੀ ਬਾਬਾ ਫੂਲਾ ਸਿੰਘ ਜੀ। ਆਪ ਜੀ ਦਾ ਜਨਮ ਸੰਨ ੧੭੬੧ ਈ ਵਿੱਚ ਅਕਾਲੀ ਬਾਬਾ ਈਸ਼ਰ ਸਿੰਘ ਜੀ ਨਿਹੰਗ ਸਿੰਘ ਜੀ ਦੇ ਘਰ ਹੋਇਆ। ਮਾਲਵੇ ਦੀ ਧਰਤੀ ਤੇ ਬਾਂਗਰ ਵਾਲੇ ਪਾਸੇ ਨੂੰ ਜਾਈਏ ਤਾਂ ਇੱਕ ਸੁਣਿਆ ਹੋਣਾ ਸੁਨਾਮ ਤੇ ਸੁਨਾਮ ਤੋਂ ਅੱਗੇ ਇੱਕ ਪਿੰਡ ਹੈ ਬੁਢਲਾਢਾ, ਬੁਢਲਾਢੇ ਤੋਂ ਵੀ ਅੱਗੇ ਥੋੜ੍ਹਾ ਬਾਂਗਰ ਦੇਸ਼ ਸ਼ੁਰੂ ਹੋ ਜਾਂਦਾ ਹੈ ਹਰਿਆਣੇ ਵਾਲੇ ਪਾਸੇ ਜਿੱਥੇ ਬਾਂਗਰੂ ਲੋਕ ਰਹਿੰਦੇ ਆ ਉਸ ਇਲਾਕੇ ਵਿੱਚ ਦੇਹਲਾਂ ਪਿੰਡ ਵਿੱਚ ਬਾਬਾ ਈਸ਼ਰ ਸਿੰਘ ਜੀ ਦੇ ਘਰ ਬਾਬਾ ਫੂਲਾ ਸਿੰਘ ਜੀ ਦਾ ਜਨਮ ਹੋਇਆ। ਸਿੱਖੀ ਚ ਇਹ ਮਰਿਯਾਦਾ ਹੈ ਕੀ ਜਦੋਂ ਸਿੱਖ ਘਰ ਬੱਚਾ ਜਨਮ ਲੈਂਦਾ ਹੈ ਤਾਂ ੨੧ਵੇਂ ਦਿਨ ਸ਼੍ਰੀ ਆਦਿ ਗ੍ਰੰਥ ਸਾਹਿਬ ਵਿੱਚੋਂ ਹੁਕਮਨਾਮਾ ਲੈ ਕੇ ਨਾਮ ਰੱਖਿਆ ਜਾਂਦਾ ਹੈ। ਆਦਿ ਗ੍ਰੰਥ ਵਿੱਚੋਂ ਹੁਕਮਨਾਮਾ ਆਇਆ "ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥"। ਇੱਥੋ ਬਾਬਾ ਜੀ ਦਾ ਨਾਂ "ਫ" ਅੱਖਰ ਤੇ ਰੱਖਿਆ ਗਿਆ।ਬਾਬਾ ਈਸ਼ਰ ਸਿੰਘ ਜੀ, ਅਕਾਲੀ ਬਾਬਾ ਨੈਣਾ ਸਿੰਘ ਜੀ, ਬਾਬਾ ਤਪਾ ਸਿੰਘ ਜੀ ਤਿੰਨ ਭਰਾ ਸਨ। ਬਾਬਾ ਈਸ਼ਰ ਸਿੰਘ ਜੀ ਗ੍ਰਹਿਸਤੀ ਸਨ ਤੇ ਅਕਾਲੀ ਬਾਬਾ ਨੈਣਾ ਸਿੰਘ ਜੀ ਤੇ ਅਕਾਲੀ ਬਾਬਾ ਤਪਾ ਸਿੰਘ ਜੀ ਬਿਹੰਗਮ ਸਨ। ਤਿੰਨਾਂ ਭਰਾਵਾਂ ਨੇ ਛੋਟੇ ਹੁੰਦਿਆਂ ਹੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਰਹਿ ਕੇ ਬਾਬਾ ਦੀਪ ਸਿੰਘ ਜੀ ਤੋਂ ਆਦਿ ਗ੍ਰੰਥ,ਦਸਮ ਗ੍ਰੰਥ,ਸਰਬਲੋਹ ਗ੍ਰੰਥ ਦੀ ਵਿਦਿਆ ਲਈ ਅਤੇ ਸ਼ਸਤਰ ਵਿਦਿਆ, ਘੋੜਸਵਾਰੀ ਵੀ ਬਾਬਾ ਦੀਪ ਸਿੰਘ ਜੀ ਤੋਂ ਸਿੱਖੀ। ਤਿੰਨਾਂ ਭਾਈਆਂ ਵਿੱਚ ਬੜਾ ਪ੍ਰੇਮ ਸੀ, ਤਿੰਨੇ ਜੰਗਜ਼ੂ ਯੋਧੇ ਸਨ ਤੇ ਬਾਣੀ ਦੇ ਰਸੀਏ ਸਨ। ਪੁਰਾਤਨ ਵੇਲੇਆਂ ਵਿੱਚ ਸਾਰਿਆਂ ਸਿੰਘਾਂ ਨੂੰ ਆਦਿ ਗ੍ਰੰਥ, ਦਸਮ ਗ੍ਰੰਥ, ਸਰਬਲੋਹ ਗ੍ਰੰਥ ਦੀ ਬਾਣੀ ਕੰਠ ਹੁੰਦੀ ਸੀ। ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ੧ ਸਾਲ ਦੇ ਸਨ ਤਾਂ ਅਕਾਲੀ ਜੀ ਦੇ ਪਿਤਾ ਜੀ ਬਾਬਾ ਈਸ਼ਰ ਸਿੰਘ ਜੀ ਵੱਡੇ ਘੱਲੂਘਾਰੇ ਵਿੱਚ ੫ ਫਰਵਰੀ ੧੭੬੧ ਵਿੱਚ ਸ਼ਹੀਦੀ ਪਾ ਗਏ।ਅਖੀਰਲੇ ਸਮੇਂ ਵਿੱਚ ਬਾਬਾ ਈਸ਼ਰ ਸਿੰਘ ਜੀ ਨਿਹੰਗ ਸਿੰਘ ਨੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਆਪਣੇ ਦੋਵੇਂ ਭਾਈਆਂ ਨੂੰ ਸੌਂਪਕੇ ਕਿਹਾ ਸੀ ਕੀ ਫੂਲਾ ਸਿੰਘ ਨੂੰ ਪੰਥ ਦਾ ਸੇਵਾਦਾਰ ਬਣਾਇਓ ਤੇ ਗੁਰੂ ਨਾਲ ਜੋੜੇਓ। ਬਾਬਾ ਨੈਣਾ ਸਿੰਘ ਤੇ ਬਾਬਾ ਤਪਾ ਸਿੰਘ ਜੀ ਨੇ ਅਕਾਲੀ ਜੀ ਨੂੰ ਪਾਲਿਆ, ਗੁਰਮਤਿ ਦੀ ਗੁੜਤੀ ਦਿੱਤੀ, ਅਕਾਲੀ ਜੀ ਨੇ ਸ਼ਸਤਰ ਵਿਦਿਆ, ਘੋੜਸਵਾਰੀ ਦੀ ਸਿੱਖਿਆ ਵੀ ਬਾਬਾ ਨੈਣਾ ਸਿੰਘ ਜੀ ਤੇ ਬਾਬਾ ਤਪਾ ਸਿੰਘ ਜੀ ਪਾਸੋਂ ਲਿੱਤੀ ਤੇ ਸੂਰਬੀਰ ਜੰਗੀ ਯੋਧੇ ਸਜ ਗਏ।ਓਸ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਅਕਾਲੀ ਬਾਬਾ ਜੱਸਾ ਸਿੰਘ ਜੀ ਆਹਲੁਵਾਲਿਆ ਹੁੰਦੇ ਸਨ, ੧੭੮੪ ਦੇ ਵਿੱਚ ਅਕਾਲੀ ਬਾਬਾ ਜੱਸਾ ਸਿੰਘ ਜੀ ਅਕਾਲ ਚਲਾਣਾ ਕਰ ਗਏ। ਬਾਬਾ ਜੱਸਾ ਸਿੰਘ ਜੀ ਆਹਲੁਵਾਲਿਆ ਜੀ ਦੇ ਅਕਾਲ ਚਲਾਣੇ ਤੋਏ ਬਾਅਦ ਪੰਥ ਦਾ ਇੱਕਠ ਹੋਇਆ ਤੇ ਪੰਥ ਦੇ ਅਗਲੇ ਜਥੇਦਾਰ ਦੀ ਚੌਣ ਕਰਨੀ ਸੀ ਜਿਸ ਲਈ ਯੋਗ ਧਾਰਮਿਕ ਤੇ ਸੂਰਬੀਰ ਸਿੰਘ ਚਾਹੀਦਾ ਸੀ। ਪੰਥ ਦੀ ਨਿਗਾਹ ਓਸ ਵੇਲੇ ਅਕਾਲੀ ਬਾਬਾ ਨੈਣਾ ਸਿੰਘ ਜੀ ਤੇ ਪਈ। ਬਾਬਾ ਨੈਣਾ ਸਿੰਘ ਜੀ ਗੁਰਮਤਿ ਦੇ ਧਾਰਨੀ, ਸ਼ਸਤਰ ਵਿਦਿਆ ਵਿੱਚ ਨਿਪੁਣ। ਹਠੀ ਤਪੀ ਜਪੀ ਸਨ। ਜਿੰਨਾ ਨੇ ਬਾਬਾ ਦੀਪ ਸਿੰਘ ਜੀ ਦੀ ਸੰਗਤ ਕੀਤੀ ਸੀ ਤੇ ਗੁਰਮਤਿ ਅਤੇ ਸ਼ਸਤਰ ਵਿਦਿਆ ਚ ਸੁਲਝੇ ਹੋਏ ਪੁਰਸ਼ ਸਨ। ਪੰਥ ਨੇ ਬਾਬਾ ਨੈਣਾ ਸਿੰਘ ਜੀ ਨੂੰ ਜਥੇਦਾਰ ਥਾਪ ਦਿੱਤਾ। ਓਸ ਵੇਲੇ ਸਿੰਘਾਂ ਵਿੱਚ ਆਪਸੀ ਲੜਾਈਆਂ ਹੋਣ ਲਗ ਗਈਆਂ ਕਿਉਂਕਿ ੧੨ ਮਿਸਲਾਂ ਸਨ ਤੇ ਕਿਸੇ ਥਾਂ ਤੇ ਕੋਈ ਕਹਿੰਦਾ ਮੈਂ ਕਬਜ਼ਾ ਕਰਨੇ ਤੇ ਕੋਈ ਕਹਿੰਦਾ ਸੀ ਮੈਂ ਕਰਨਾ ਇਸ ਲਈ ਆਪਸ ਚ ਖੁੰਡਾ ਖੜਕਦਾ ਰਹਿੰਦਾ ਸੀ।ਅੰਮ੍ਰਿਤਸਰ ਵਿੱਚ ਭੰਗੀਆਂ ਦੀ ਮਿਸਲ ਦਾ ਰਾਜ ਸੀ, ਭੰਗੀਆਂ ਦੀ ਮਿਸਲ ਸਭ ਤੋਂ ਵੱਡੀ ਤੇ ਤਾਕਤਵਰ ਸੀ। ਅੰਮ੍ਰਿਤਸਰ ਦੀ ਰਾਣੀ ਹੋਈ ਆ ਇੱਕ ਮਾਈ ਦੇਸਾਂ ਜਿਸਦੇ ਥੱਲੇ ਵਾਲੇ ਅਫਸਰਾਂ ਦਾ ਬਾਨਾ ਤਾਂ ਸਿੱਖਾਂ ਵਾਲਾ ਸੀ ਪਰ ਓਹ ਲੁੱਟਾਂ ਖੋਹਾ ਕਰਨ ਲਗ ਗਏ। ਬਾਬਾ ਨੈਣਾ ਸਿੰਘ ਜੀ ਨੂੰ ਇਹ ਸਾਰੀਆਂ ਗੱਲਾਂ ਬੜੀਆਂ ਬੁਰੀਆਂ ਲੱਗੀਆਂ ਕੀ ਗੁਰੂ ਦੀ ਨਗਰੀ ਵਿੱਚ ਇਹ ਸਭ ਠੀਕ ਨੀ ਹੋ ਰਿਹਾ। ਓਧਰ ਖਬਰ ਆਈ ਕੀ ਚੜ੍ਹਤ ਸਿੰਘ ਦੇ ਪੋਤਰੇ ਰਣਜੀਤ ਸਿੰਘ ਨੇ ਲਾਹੋਰ ਜਿੱਤ ਲਿਆ ਹੈ। ਅੰਮ੍ਰਿਤਸਰ ਦੇ ਸਿੱਖਾਂ ਨੇ ਰਣਜੀਤ ਸਿੰਘ ਨੂੰ ਬੇਨਤੀ ਕੀਤੀ ਕੀ ਓਹ ਅੰਮ੍ਰਿਤਸਰ ਦਾ ਰਾਜ ਸਾਂਭਣ।ਓਹਨਾਂ ਦੀ ਬੇਨਤੀ ਸੁਣ ਕੇ ਰਣਜੀਤ ਸਿੰਘ ਫੌਜਾਂ ਲੈ ਕੇ ਅੰਮ੍ਰਿਤਸਰ ਵੱਲ ਚੜ੍ਹ ਆਇਆ। ਰਾਣੀ ਦੇਸਾਂ ਅੜੀਅਲ ਸੁਭਾ ਦੀ ਔਰਤ ਸੀ ਉਸਨੇ ਭੰਗੀਆਂ ਨੂੰ ਤਿਆਰ ਕਰ ਲਿਆ ਜੰਗ ਲਈ ਕੀ ਤੋਪਾਂ ਤਿਆਰ ਰੱਖਣ। ਅੰਮ੍ਰਿਤਸਰ ਵਿੱਚ ਜੰਗ ਦਾ ਮਹੌਲ ਬਣ ਗਿਆ। ਇੱਕ ਪਾਸੇ ਭੰਗੀ ਤੇ ਦੂਜੇ ਪਾਸੇ ਸ਼ੁਕਰਚਕੀਏ ਆਹਮੋਂ ਸਾਹਮਣੇ ਸਨ। ਇਹ ਗੱਲ ਜਦੋਂ ਬਾਬਾ ਨੈਣਾ ਸਿੰਘ ਜੀ ਤੱਕ ਪਹੁੰਚੀ ਤਾਂ ਓਹਨਾਂ ਨੂੰ ਬੜਾ ਮਾੜਾ ਲੱਗਾ ਕੀ ਗੁਰੂ ਕੀ ਨਗਰੀ ਵਿੱਚ ਭਰਾ ਹੀ ਭਰਾ ਨੂੰ ਮਾਰਨ ਲੱਗਾ ਹੈ। ਓਹਨਾਂ ਨੇ ਆਪਣੇ ਸੇਵਕ, ਗੜਵਈ ਸ਼ੂਰਵੀਰ ਯੋਧੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਕਿਹਾ ਕੀ ਓਥੇ ਜਾ ਕੇ ਓਹਨਾਂ ਨੂੰ ਸਮਝਾਓ ਕੀ ਆਪਸ ਵਿੱਚ ਨਾ ਲੜਣ। ਅਕਾਲੀ ਫੂਲਾ ਸਿੰਘ ਜੀ ਆਵਦੇ ਨਾਲ ਅਕਾਲੀ ਨਿਹੰਗ ਸਿੰਘਾਂ ਦੀ ਫੌਜ ਲੈ ਅੰਮ੍ਰਿਤਸਰ ਸਾਹਿਬ ਪਹੁੰਚੇ। ਓਹਨਾਂ ਨੇ ਰਣਜੀਤ ਸਿੰਘ ਨੂੰ ਵੀ ਬਹੁਤ ਲਾਹਨਤਾ ਪਾਈਆਂ ਤੇ ਰਾਣੀ ਦੇਸਾਂ ਦੀ ਵੀ ਬਹੁਤ ਖਿਚਾਈ ਕੀਤੀ। ਓਹਨਾਂ ਨੇ ਕਿਹਾ "ਓਹ ਮਲੇਛੋ ਦੁਸ਼ਟੋ ਤੁਸੀਂ ਗੁਰੂ ਕੀ ਨਗਰੀ ਵਿੱਚ ਆਪਣੇ ਹੀ ਭਰਾਵਾਂ ਦੇ ਖੂਨ ਦੇ ਪਿਆਸੇ ਹੋਏ ਪਏ ਹੋ। ਰਾਣੀ ਦੇਸਾਂ ਤੇ ਰਣਜੀਤ ਸਿੰਘ ਹੱਥ ਜੋੜ ਕੇ ਅਕਾਲੀ ਫੂਲਾ ਸਿੰਘ ਜੀ ਦੇ ਮੁਹਰੇ ਖਲੋ ਗਏ ਤੇ ਕਹਿਣ ਲੱਗੇ ਬਾਬਾ ਜੀ ਜੋ ਤੁਸੀਂ ਹੁਕਮ ਕਰੋਗੇ ਓਵੇਂ ਹੀ ਕਰਾਂਗੇ। ਅਕਾਲੀ ਜੀ ਨੇ ਓਥੋਂ ਦਾ ਪ੍ਰਬੰਧ ਰਣਜੀਤ ਸਿੰਘ ਨੂੰ ਸੋਂਪ ਦਿੱਤਾ।ਬਾਬਾ ਨੈਣਾ ਸਿੰਘ ਜੀ ਨੇ ਸਿੱਖਾਂ ਨੂੰ ਇੱਕ ਝੰਡੇ ਹੇਠ ਇੱਕਠਾ ਕੀਤਾ ਕਿਉਂਕਿ ਓਹ ੨੫ ਸਾਲ ਤੋਂ ਦੇਖ ਰਹੇ ਸਨ ਕੀ ਸਿੱਖ ਆਪਸ ਚ ਹੀ ਲੜ ਮਰ ਰਹੇ ਹਨ।ਅਕਾਲੀ ਬਾਬਾ ਨੈਣਾ ਸਿੰਘ ਜੀ ਤੋਂ ਬਾਅਦ ਜਥੇਦਾਰੀ ਦੀ ਕਮਾਨ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਹੱਥ ਆ ਗਈ।ਅਕਾਲੀ ਬਾਬਾ ਫੂਲਾ ਸਿੰਘ ਜੀ ਐਨੇ ਬਹ੮ ਸੂਰਬੀਰ ਜਰਨੈਲ ਸਨ ਕੀ ਓਹ ਕਿਸੇ ਦਾ ਭੈਅ ਨਹੀਂ ਸੀ ਰੱਖਦੇ ਸਿਵਾਏ ਅਕਾਲ ਪੁਰਖ ਦੇ। ਇੱਕ ਦਿਨ ਭਾਨਾ ਵਾਪਰਿਆ ਕੀ ਰਣਜੀਤ ਸਿੰਘ ਨੇ ਇੱਕ ਨੱਚਣ ਵਾਲੀ ਦਾ ਨਾਚ ਦੇਖਿਆ ਤਾਂ ਅਕਾਲੀ ਫੂਲਾ ਸਿੰਘ ਜੀ ਉਸਨੂੰ ਤਨਖਾਹ ਲਾ ਦਿੱਤੀ ਤੇ ਦਰਖਤ ਨਾਲ ਬੰਨ੍ਹ ਕੇ ੨੫ ਕੌਰੜੇ ਮਾਰੇ। ਐਸੇ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਰਭਓ ਬਿਰਤੀ ਵਾਲੇ ਹੋਏ ਨੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਅਕਾਲ ਬੁੰਗੇ(ਅਕਾਲ ਤਖਤ) ਦੇ ਜਥੇਦਾਰ ਥਾਪੇ ਗਏ। ਜਿੱਥੇ ਅਕਾਲੀ ਜੀ ਨੇ ਬਹੁਤ ਵੱਡੇ ਕਾਰਨਾਮੇ ਕੀਤੇ ਨੇ ਜੰਗਾਂ ਯੁੱਧਾਂ ਵਿੱਚ ਓਥੇ ਹੀ ਸ਼ਹੀਦੀ ਵੀ ਏਹਨਾਂ ਦੀ ਜੰਗ-ਏ-ਮੈਦਾਨ ਵਿੱਚ ਹੋਈ ਹੈ। ਪਠਾਣਾਂ ਦੀ ਫ਼ੌਜ ਜਦੋਂ ਪੰਜਾਬ ਤੇ ਚੜ੍ਹ ਕੇ ਆਈ ਆ ਓਹਨਾਂ ਗੀ ਗਿਣਤੀ ਢਾਈ ਲੱਖ ਦੱਸੀ ਜਾਂਦੀ ਆ। ਰਣਜੀਤ ਸਿੰਘ ਨਾਲ ਪਠਾਣਾਂ ਜੰਗ ਦੀ ਤਰੀਕ ੧੪ ਮਾਰਚ ਤਹਿ ਕਰ ਲਈ। ਬੜੀ ਭਾਰੀ ਫੌਜਸਿੰਘਾਂ ਦੀ ਗਈ ਤੇ ਪਠਾਨਾਂ ਦੀ ਤੇ ਬਹੁਤ ਹੀ ਜਿਆਦਾ ਸੀ। ਅਕਾਲੀ ਬਾਬਾ ਫੂਲਾ ਸਿੰਘ ਜੀ ੧੪੦੦ ਨਿਹੰਗ ਸਿੰਘਾਂ ਦੀ ਅਕਾਲੀ ਫੌਜ ਲੈ ਕੇ ਪਹੁੰਚੇ। ਓਦੋਂ ਜੰਗ ਦਾ ਅਰਦਾਸਾ ਅਕਾਲੀ ਫੂਲਾ ਸਿੰਘ ਜੀ ਕਰਿਆ ਕਰਦੇ ਸਨ। ਇੱਕਤੰਬੂ ਵੱਖਰਾ ਹੁੰਦਾ ਸੀ ਜਿਸ ਵਿੱਚ ਸਿੰਘ ਬਾਣੀ ਪੜ੍ਹਿਆ ਕਰਦੇ ਸਨ ਤੇ ਜੰਗ ਤੇ ਜਾਣ ਤੋਂ ਪਹਿਲਾਂ ਬੀਰਰਸੀ ਬਾਣੀਆਂ ਚੰਡੀ ਦੀ ਵਾਰ ਪੜ੍ਹੀ ਜਾਂਦੀ ਸੀ। ਦਸਮ ਦੀ ਬਾਣੀ ਪੜ੍ਹ ਕੇ ਫੇਰ ਅਰਦਾਸਾ ਸੋਧਦੇ ਸਨ। ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਅੰਮ੍ਰਿ ਵੇਲੇ ਉੱਠ ਕੇ ਆਦਿ ਗ੍ਰੰਥ ਸਾਹਿਬ ਦੇ ਹੁਕਮਨਾਮੇ ਲੈ ਕੇ ਜੰਗ ਦਾ ਅਰਦਾਸਾ ਸੋਧ ਦਿੱਤਾ। ਅਕਾਲੀ ਜੀ ਜਦੋਂ ਅਰਦਾਸਾ ਸੋਧ ਕੇ ਤੰਬੂ ਵਿੱਚੋਂ ਬਾਹਰ ਨਿਕਲੇ ਤਾਂ ਰਣਜੀਤ ਸਿੰਘ ਦਾ ਪੁੱਤਰ ਖੜਗ ਸਿੰਘ ਬਾਬਾ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਾ ਕੀ ਮਹਾਰਾਜ ਦਾ ਹੁਕਮ ਆਇਆ ਕੀ ਹੱਲਾ ਅੱਜ ਨਹੀਂ ਬੋਲਣਾ ਕਿਉਂਕਿ ਸਾਡੀ ਵੱਡੀ ਜਮਜਮਾ ਤੋਪ ਹਾਲੇ ਨਹੀਂ ਪਹੁੰਚੀ ਤੇ ਹੋਰ ਵੀ ਤੋਪਾਂ ਨਹੀਂ ਆਈਆਂ। ਅਗ੍ਰੇਜ ਜਰਨਲ ਵੈਂਤੁਰਾ ਤੇ ਜਨਰਲ ਐਲਾਰਡ। ਇਹ ਦੋ ਅਗ੍ਰੇਜ ਜਰਨਲ ਰਣਜੀਤ ਸਿੰਘ ਦੀ ਸ਼ਰਨ ਆਏ ਸਨ, ਰਣਜੀਤ ਸਿੰਘ ਵੀ ਮਹਿਸੂਸ ਕਰਦਾ ਸੀ ਕੀ ਸਾਨੂੰ ਅਗ੍ਰੇਜ਼ਾਂ ਦੇ ਤਰੀਕੇ ਦੀ ਲੜਾਈ ਦਾ ਢੰਗ ਆਣਾ ਜਰੂਰੀ ਹੈ।ਇਸ ਲਈ ਉਸਨੇ ਤਨਖਾਹ ਤੇ ਇਹ ਜਰਨਲ ਰੱਖੇ ਸੀ। ਇਹ ਜੰਗ ਦੀ ਨੀਤੀ ਦੇ ਮਾਹਿਰ ਸਨ ਇਸ ਲਈ ਇਹ ਵੀ ਹਾਲੇ ਨਹੀਂ ਸਨ ਪਹੁੰਚੇ। ਖੜਗ ਸਿੰਘ ਦੀਆਂ ਗੱਲਾਂ ਸੁਣ ਕੇ ਅਕਾਲੀ ਜੀ ਬੀਰਰਸ ਵਿੱਚ ਆ ਗਏ ਤੇ ਗਰਜ ਕੇ ਕਿਹਾ ਕੀ "ਜਾ ਕੇ ਕਹਿ ਦੇਈ ਰਾਜੇ ਨੂੰ,, ਉਸਨੂੰ ਹੋਵੇਗਾ ਆਵਦੀਆਂ ਤੌਪਾਂ ਤੇ ਭਰੋਸਾ, ਉਸਨੂੰਹੋਵੇਗੀ ਆਵਦੀ ਫੌਜ਼ ਤੇ ਭਰੋਸਾ, ਉਸਨੂੰ ਹੋਵੇਗਾ ਆਵਦੇ ਜਰਨਲਾਂ-ਕਰਨਲਾਂ ਤੇ ਭਰੋਸਾ ਪਰ ਮੈਨੂੰ ਭਰੋਸਾ ਹੈ ਕੱਲਗੀਧਰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ,, ਸੋਧ ਅਰਦਾਸ ਖਾਲਸਾ ਪਿੱਛੇ ਨੂੰ ਮੁੜਦਾ ਨਹੀਂ,ਮੈਂ ਜਿੱਤਾਂ ਜਾਂ ਹਾਰਾਂ ਇਹ ਮੇਰੇ ਗੁਰੂ ਦੇ ਹੱਥ ਹੈ। ਹੁਣ ਅਰਦਾਸਾ ਸੋਧ ਲਿੱਤੀਆਂ ਗਈਆਂ ਹਨ ਤੇ ਖਾਲਸਾ ਅਰਦਾਸਾ ਸੋਧ ਕੇ ਪਿੱਛੇ ਨਹੀਂ ਮੁੜਦਾ। ਅਕਾਲੀ ਜੀ ਨੇ ਆਪਣੀ ੧੪੦੦ ਨਿਹੰਗ ਸਿੰਘਾੱ ਨੂੰ ਗਰਜ ਕੇ ਕਿਹਾ ਕੀ ਨਗਾਰੇ ਤੇ ਚੋਬਾਂ ਲਾ ਦੇਓ ਖਾਲਸਾ ਤਿਆਰ ਹੈ। ੧੪੦੦ ਨਿਹੰਗ ਸਿੰਘਾਂ ਪੂਰੇ ਜੰਗੀ ਸਨ ਓਹਨਾਂ ਨੇ ਜਾਂਦੇ ਹੀ ਘਮਾਸਾਨ ਜੁੱਧ ਮਚਾ ਦਿੱਤਾ। ਪਠਾਣ ਉੱਚੇ ਥਾਂ ਪਹਾੜਾਂ ਤੇ ਬੈਠੇ ਸਨ ਤੇ ਓਹਨਾਂ ਕੋਲ ੭-੭ ਫੁੱਟ ਲੰਮੀ ਨਾਲੀ ਵਾਲੀਆਂ ਬੰਦੂਕਾਂ ਸਨ ਜਿਸ ਵਿੱਚ ੭ ਤੋਲੇ ਦਾ ਸਿੱਕਾ ਪੈਂਦਾ ਸੀ ਉਸਦੀ ਏਨੀ ਮਾਰ ਸੀ ਕੀ ਓਹ ਛਾਤੀ ਪਾੜ ਕੇ ਲੰਘ ਜਾਂਦੀ ਸੀ। ਜਦੋਂ ਰਣਜੀਤ ਸਿੰਘ ਨੂੰ ਪਤਾ ਲੱਗਾ ਕੀ ਅਕਾਲੀ ਜੀ ਨੇ ਜੰਗ ਛੇੜ ਲਿਆ ਤਾਂ ਓਹ ਵੀ ਆਵਦੀਆਂ ਫੌਜਾਂ ਲੈ ਕੇ ਪਹੁੰਚਿਆ। ਉਸ ਲੜਾਈ ਵਿੱਚ ਏਨਾਂ ਘਮਾਸਾਨ ਦਾ ਯੁੱਧ ਮਚਿਆ ਕੀ ਹਜ਼ਾਰਾਂ ਸਿੰਘ ਸ਼ਹੀਦ ਹੋ ਗਏ। ਇੱਕ ਵਾਰ ਤਾਂ ਰਣਜੀਤ ਸਿੰਘ ਵੀ ਹੱਥ ਚ ਮਾਲਾ ਫੜ੍ਹ ਕੇ ਧੰਨ ਗੁਰੂ ਰਾਮਦਾਸ-ਧੰਨ ਗੁਰੂ ਰਾਮਦਾਸ ਕਰਨ ਲੱਗਾ ਕਿਉਂਕਿ ਏਨੀ ਮਾਰ ਦੇਖ ਕੇ ਡਰ ਗਿਆ ਸੀ ਅੰਦਰੋ। ਉਸਦੇ ਕੋਲ ਇੱਕ ਮਹਾਂਕਾਲ ਨਿਹੰਗ ਸਿੰਘ ਆ ਕੇਲਾਹਨਤਾਂ ਪੋਣ ਲੱਗਾ ਕੀ ਜੇ ਮਾਲਾ ਹੀ ਫੇਰਣੀ ਸੀ ਤਾਂ ਘਰੇ ਰਹਿਣਾ ਸੀ ਏਥੇ ਮਰਦਾਂ ਦੀ ਜੰਗ ਚ ਕੀ ਕਰਨ ਆਇਆ। ਓਧਰ ਅਕਾਲੀ ਬਾਬਾ ਫੂਲਾ ਸਿੰਘ ਜੀ ਬੱਕਰਿਆਂ ਵਾਂਗ ਪਠਾਣ ਝਟਕਾ ਰਹੇ ਸਨ। ਅਕਾਲੀ ਜੀ ਦਾ ਘੋੜਾ ਗੋਲੀ ਲੱਗ ਕੇ ਸ਼ਹੀਦ ਹੋ ਗਿਆ।ਅਕਾਲੀ ਜੀ ਫੇਰ ਮਹਾਵਤ ਤੇ ਚੜ੍ਹ ਕੇ ਜੰਗ ਨੂੰ ਅੰਜਾਮ ਦੇਣ ਲੱਗੇ। ਸਿੰਘਾਂ ਦਾ ਹੌਸਲਾਂ ਵਧਾ ਰਹੇ ਸਨ ਕੀ ਭਾਈ ਤਕੜੇ ਰਹੋ ਮਹਾਰਾਜ ਕੱਲਗੀਧਰ ਪਾਤਸ਼ਾਹ ਨਾਲ ਨੇ, ਫ਼ਤਿਹ ਵਾਹਿਗੁਰੂ ਦੀ ਹੀ ਹੋਣੀ ਆਆ, ਬਾਣੀ ਦੀਆਂ ਪੰਕਤੀਆਂ ਸੁਣਾਂਦੇ, ਜੈਕਾਰੇ ਗਜਾਂਦੇ ਤੇ ਫੌਜਾਂ ਦਾ ਹੌਂਸਲਾ ਵਧਾਂਦੇ ਸਨ। ਅਚਾਨਕ ਦੋ ਗੋਲੀਆਂ ਆਈਆਂ ਤੇ ਅਕਾਲੀ ਜੀ ਦੇ ਮੱਥੇ ਵਿੱਚ ਆ ਕੇ ਵੱਜੀਆਂ,, ਬੀਰ ਬਗ੍ਰੇਸ ਗ੍ਰੰਥ ਵਿੱਚ ਲਿਖਿਆ ਹੈ ਕੀ ਜਦੋਂ ਸੂਰਮਿਆਂ ਬਹਾਦਰਾਂ ਦੇ ਮਰਨ ਸਥੱਲ ਵਿੱਚ ਗੋਲੀ ਵੱਜਦੀ ਹੈ ਤਾਂ ਓਹ ਅੱਗੇ ਨੂੰ ਡਿਗਦੇ ਹਨ ਤਾਂਕਿ ਦੁਸ਼ਮਣ ਇਹ ਨਾ ਕਹੇ ਕੀ ਭੱਜਿਆ ਜਾਂਦਾ ਮਾਰਿਆ ਗਿਆ।ਸੁਰਮਾਂ ਕਦੇ ਪਿੱਛੇ ਨੀ ਮੁੜਦਾ "ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ ॥੨੩੧॥ ‌ ਯੋਧਿਆਂ ਦੀ ਤਰ੍ਹਾਂ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦੀ ਪਾ ਗਏ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਇਤਿਹਾਸ ਸਿਰਜਿਆ। ‌ ‌ ‌ ਧੰਨ ਧੰਨ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ

ਘੋੜੇ ਦੀ ਸਵਾਰੀ ਤੇ ਨਿਸ਼ਾਨੇਬਾਜ਼ੀ ਵਿੱਚ ਮਾਹਿਰ

10-12 ਸਾਲ ਦੀ ਉਮਰ ਵਿੱਚ ਹੀ ਅਕਾਲੀ ਫੂਲਾ ਸਿੰਘ ਘੋੜੇ ਦੀ ਸਵਾਰੀ ਤੇ ਨਿਸ਼ਾਨੇਬਾਜ਼ੀ ਵਿੱਚ ਮਾਹਿਰ ਹੋ ਗਏ। ਤੇਗ ਚਲਾਉਣ ਵਿੱਚ ਉਹ ਬੜੇ ਵੱਡੇ-ਵੱਡੇ ਆਦਮੀਆਂ ਦਾ ਮੁਕਾਬਲਾ ਕਰਨ ਲੱਗੇ ਕਿਉਂਕਿ ਸ. ਨੈਣਾ ਸਿੰਘ ਨਿਹੰਗ ਸਿੰਘਾਂ ਵਾਂਗ ਹੀ ਰਹਿੰਦੇ ਸਨ, ਇਸ ਲਈ ਫੂਲਾ ਸਿੰਘ ਵੀ ਨਿਹੰਗ ਸਜ ਗਏ। ਸ. ਨੈਣਾ ਸਿੰਘ ਜਦ ਬਜ਼ੁਰਗ ਹੋ ਗਏ ਤਾਂ ਉਹਨਾਂ ਨੇ ਅੰਮ੍ਰਿਤਸਰ ਆ ਟਿਕਾਣਾ ਕੀਤਾ। ਉਹਨਾਂ ਦੇ ਨਾਲ ਹੀ ਅਕਾਲੀ ਫੂਲਾ ਸਿੰਘ ਆ ਗਏ। ਨੈਣਾ ਸਿੰਘ ਦੀ ਮੌਤ ਹੋ ਗਈ ਤੇ ਅਕਾਲੀ ਫੂਲਾ ਸਿੰਘ, ਜਿਥੇ ਅੱਜਕਲ ਬੁਰਜ ਅਕਾਲੀ ਫੂਲਾ ਸਿੰਘ ਹੈ, ਉਥੇ ਰਹਿਣ ਲੱਗ ਪਏ। ਉਸ ਵੇਲੇ ਸਿੱਖ ਮਿਸਲਾਂ ਦੀਆਂ ਸਰਕਾਰਾਂ ਨੇ ਅਕਾਲੀ ਜੀ ਨੂੰ ਅਕਾਲ ਤਖ਼ਤ ਦੀ ਸੇਵਾ ਸੌਂਪ ਦਿੱਤੀ ਤੇ ਉਹਨਾਂ ਨੂੰ ਸ਼ਸਤਰਧਾਰੀ ਸਿੰਘਾਂ ਦੇ ਗੁਜ਼ਾਰੇ ਲਈ ਜਾਗੀਰ ਦੇ ਦਿੱਤੀ।

ਅਕਾਲ ਦਾ ਮੁਖੀ

ਮਹਾਰਾਜਾ ਰਣਜੀਤ ਸਿੰਘ ਨੇ ਜਦ ਅੰਮ੍ਰਿਤਸਰ ਨੂੰ ਫਤਿਹ ਕਰਨ ਲਈ ਚੜ੍ਹਾਈ ਕੀਤੀ ਤਾਂ ਸਿੱਖ ਫ਼ੌਜਾਂ ਆਪਸ ਵਿੱਚ ਲੜਨ ਲੱਗੀਆਂ। ਅਕਾਲੀ ਜੀ ਨੇ ਵਿੱਚ ਪੈ ਕੇ ਜੰਗ ਬੰਦ ਕਰਵਾ ਦਿਤੀ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਅਕਾਲੀ ਜੀ ਨਾਲ ਬਹੁਤ ਪਿਆਰ ਪੈ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਜੀ ਦੇ ਅਧੀਨ ਅਕਾਲ ਨਾਂ ਦੀ ਰੈਜੀਮੈਂਟ ਬਣਾਈ ਤੇ ਉਹਨਾਂ ਨੂੰ ਉਸ ਦਾ ਮੁਖੀ ਥਾਪ ਦਿੱਤਾ।

ਖ਼ਤਰਨਾਕ ਮੁਹਿੰਮਾਂ ਵਿੱਚ ਸਹਾਇਤਾ

ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਔਖੀਆਂ ਤੇ ਖ਼ਤਰਨਾਕ ਮੁਹਿੰਮਾਂ ਵਿੱਚ ਹਮੇਸ਼ਾ ਸਹਾਇਤਾ ਕੀਤੀ। ਮੁਲਤਾਨ ਦੀ ਮੁਹਿੰਮ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਕਠਿਨਾਈ ਦਾ ਸਾਹਮਣਾ ਕਰਨਾ ਪਿਆ। ਕਿਲਾ ਫਤਿਹ ਨਹੀਂ ਸੀ ਹੁੰਦਾ। ਛੇ ਮਹੀਨੇ ਘੇਰਾ ਪਾਈ ਰੱਖਣ ਦੇ ਬਾਵਜੂਦ ਕਿਲਾ ਸਰ ਨਾ ਹੋ ਸਕਿਆ। ਜਦ ਹਰ ਹੀਲਾ ਬੇਅਰਥ ਹੋ ਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਆਪ ਅੰਮ੍ਰਿਤਸਰ ਪੁੱਜੇ ਤੇ ਉਹਨਾਂ ਨੇ ਅਕਾਲੀ ਫੂਲਾ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਮੁਲਤਾਨ ਦੀ ਮੁਹਿੰਮ ਵਿੱਚ ਉਸ ਦਾ ਸਾਥ ਦੇਣ। ਅਕਾਲੀ ਜੀ ਨੇ ਅਰਦਾਸਾ ਸੋਧਿਆ ਤੇ ਮਹਾਰਾਜਾ ਰਣਜੀਤ ਸਿੰਘ ਨਾਲ ਆਪਣੇ ਅਕਾਲੀ ਸੂਰਬੀਰ ਘੋੜਸਵਾਰਾਂ ਨੂੰ ਲੈ ਕੇ ਮੁਲਤਾਨ 'ਤੇ ਚੜ੍ਹਾਈ ਕਰ ਦਿੱਤੀ। ਤੋਪਾਂ ਨਾਲ ਕਿਲੇ ਦੀ ਕੰਧ ਵਿੱਚ ਪਾੜ ਪਾਇਆ ਗਿਆ ਅਤੇ ਉਸ ਪਾੜ ਵਾਲੀ ਥਾਂ 'ਚੋਂ ਅਕਾਲੀ ਜੀ ਦੇ ਸਿਰਲੱਥ ਘੋੜਸਵਾਰ ਯੋਧਿਆਂ ਨੇ ਬਿਜਲੀ ਦੀ ਤੇਜ਼ੀ ਵਾਂਗ ਕਿਲੇ ਵਿੱਚ ਪ੍ਰਵੇਸ਼ ਕੀਤਾ। ਅੰਦਰ ਜਾ ਕੇ ਉਹਨਾਂ ਉਹ ਤਲਵਾਰ ਚਲਾਈ ਕਿ ਪਰਲੋ ਆ ਗਈ, ਲਾਸ਼ਾਂ ਦੇ ਢੇਰ ਲੱਗ ਗਏ। ਨਵਾਬ ਤੇ ਉਸ ਦੇ ਪੰਜ ਪੁੱਤਰ ਮਾਰੇ ਗਏ, ਕਿਲਾ ਫਤਹਿ ਹੋ ਗਿਆ।

ਕੋੜੇ ਮਾਰਨ ਦੀ ਸਜ਼ਾ

ਅਕਾਲੀ ਫੂਲਾ ਸਿੰਘ ਕਸ਼ਮੀਰ, ਪਿਸ਼ਾਵਰ ਤੇ ਨੁਸ਼ਹਿਰੇ ਦੇ ਯੁੱਧਾਂ ਵਿੱਚ ਸ਼ਾਮਿਲ ਹੋਏ ਤੇ ਸਿੱਖ ਰਾਜ ਦੀ ਉਸਾਰੀ ਵਿੱਚ ਮਹਾਨ ਹਿੱਸਾ ਪਾਇਆ। ਉਹ ਸਿੱਖ ਰਾਜ ਦੇ ਉਸਰੱਈਏ ਤੇ ਵੱਡੇ ਥੰਮ੍ਹ ਗਿਣੇ ਜਾਂਦੇ ਹਨ। ਇਹੀ ਨਹੀਂ, ਉਹ ਨਿਰਭੈ ਤੇ ਨਿਧੜਕ ਜਰਨੈਲ ਸਨ। ਇੱਕ ਵਾਰ ਜਦ ਉਹਨਾਂ ਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਰਿਆਦਾ ਦੇ ਉਲਟ ਕੋਈ ਕੰਮ ਕੀਤਾ ਹੈ ਤਾਂ ਉਹਨਾਂ ਨੇ ਅਕਾਲ ਤਖ਼ਤ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਨੂੰ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਸੁਣਾਈ। ਮਹਾਰਾਜਾ ਨੇ ਇਸ ਹੁਕਮ ਅੱਗੇ ਸਿਰ ਝੁਕਾਇਆ। ਸੱਚੀ ਗੱਲ ਮੂੰਹ 'ਤੇ ਕਹਿ ਦੇਣੀ ਅਕਾਲੀ ਫੂਲਾ ਸਿੰਘ ਦਾ ਕੰਮ ਸੀ।

ਮਹਾਰਾਜਾ ਜੀਂਦ

ਮਹਾਰਾਜਾ ਜੀਂਦ ਕਿਸੇ ਗੱਲੋਂ ਅੰਗਰੇਜ਼ਾਂ ਨਾਲ ਨਾਰਾਜ਼ ਸੀ ਤੇ ਉਹ ਵੀ ਅਕਾਲੀ ਫੂਲਾ ਸਿੰਘ ਦੀ ਸ਼ਰਨ ਵਿੱਚ ਆ ਗਿਆ। ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਰਾਜਾ ਨਾਭਾ ਪਾਸੋਂ ਅਕਾਲੀ ਜੀ 'ਤੇ ਜ਼ੋਰ ਪਾਇਆ ਕਿ ਉਹ ਜੀਂਦ ਦੇ ਰਾਜੇ ਨੂੰ ਕੱਢ ਦੇਣ ਪਰ ਸਿਰੜ ਦੇ ਪੱਕੇ ਅਕਾਲੀ ਜੀ ਨੇ ਸ਼ਰਨ ਆਏ ਨੂੰ ਧੱਕਾ ਦੇਣਾ ਨਾ ਮੰਨਿਆ। ਅੰਤ ਡੋਗਰੇ ਵਜ਼ੀਰਾਂ ਦੀ ਮਾਰਫ਼ਤ ਮਹਾਰਾਜੇ 'ਤੇ ਜ਼ੋਰ ਪਾਇਆ ਗਿਆ ਕਿ ਉਹ ਅਕਾਲੀ ਫੂਲਾ ਸਿੰਘ ਨੂੰ ਆਨੰਦਪੁਰ 'ਚੋਂ ਕੱਢ ਕੇ ਆਪਣੇ ਇਲਾਕੇ ਵਿੱਚ ਲੈ ਜਾਣ। ਡੋਗਰਿਆਂ ਦੀ ਸਾਜ਼ਿਸ਼ ਨਾਲ ਫਿਲੌਰ ਦੇ ਹਾਕਮ ਦੀਵਾਨ ਮੋਤੀ ਰਾਮ ਨੂੰ ਹੁਕਮ ਭਿਜਵਾਇਆ ਗਿਆ ਕਿ ਉਹ ਚੜ੍ਹਾਈ ਕਰ ਕੇ ਅਕਾਲੀ ਫੂਲਾ ਸਿੰਘ ਨੂੰ ਆਨੰਦਪੁਰੋਂ ਮੋੜ ਲਿਆਵੇ। ਜਦ ਦੀਵਾਨ ਮਾਖੋਵਾਲ ਪੁੱਜਾ ਤਾਂ ਸਿੱਖ ਫ਼ੌਜ ਨੇ ਅਕਾਲੀ ਜੀ ਵਿਰੁੱਧ ਲੜਨੋਂ ਨਾਂਹ ਕਰ ਦਿੱਤੀ। ਉਧਰੋਂ ਨਵਾਬ ਮਾਲੇਰਕੋਟਲਾ ਤੇ ਰਾਜਾ ਜਸਵੰਤ ਸਿੰਘ ਨਾਭਾ ਦੀਆਂ ਫ਼ੌਜਾਂ ਵੀ ਅੰਗਰੇਜ਼ਾਂ ਦੇ ਕਹੇ 'ਤੇ ਇਸੇ ਮੰਤਵ ਲਈ ਚੜ੍ਹ ਆਈਆਂ ਪਰ ਉਹਨਾਂ ਵੀ ਅਕਾਲੀ ਜੀ ਵਿਰੁੱਧ ਹਥਿਆਰ ਚਲਾਉਣੋਂ ਨਾਂਹ ਕਰ ਦਿੱਤੀ। ਜਦ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਪ ਅਕਾਲੀ ਹੋਰਾਂ ਪਾਸ ਪਹੁੰਚੇ ਤੇ ਉਹਨਾਂ ਨੂੰ ਪਿਆਰ ਨਾਲ ਵਾਪਿਸ ਅੰਮ੍ਰਿਤਸਰ ਮੋੜ ਲਿਆਏ।

ਅਜ਼ੀਜ਼ ਖਾਂ ਨੇ ਬਗ਼ਾਵਤ

ਪਿਸ਼ਾਵਰ ਦੇ ਹਾਕਮ ਮੁਹੰਮਦ ਅਜ਼ੀਜ਼ ਖਾਂ ਨੇ ਬਗ਼ਾਵਤ ਕਰ ਦਿੱਤੀ। ਲੱਖਾਂ ਦੀ ਗਿਣਤੀ ਵਿੱਚ ਸੈਨਾ ਇਕੱਠੀ ਕਰ ਕੇ ਉਸ ਨੇ ਕਈ ਥਾਂ ਸਿੱਖ ਰਾਜ ਵਿਰੁੱਧ ਜੰਗ ਛੇੜ ਦਿੱਤੀ। ਨੁਸ਼ਹਿਰੇ ਲੁੰਭੇ ਦਰਿਆ ਕੋਲ ਉਸ ਨੇ ਭਾਰੀ ਤੋਪਖਾਨੇ ਦੀ ਸਹਾਇਤਾ ਨਾਲ ਸਿੱਖ ਫ਼ੌਜਾਂ ਦਾ ਪਿਸ਼ਾਵਰ ਨੂੰ ਜਾਣ ਵਾਲਾ ਰਾਹ ਰੋਕ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫ਼ੌਜਾਂ ਲੈ ਕੇ ਅਟਕ ਨੂੰ ਪਾਰ ਕੀਤਾ, ਫਿਰ ਉਹਨਾਂ ਨੂੰ ਨੁਸ਼ਹਿਰੇ ਵੱਲ ਦੁਸ਼ਮਣ ਦੀਆਂ ਫ਼ੌਜਾਂ ਦੀ ਤਿਆਰੀ ਬਾਰੇ ਸੂਚਨਾ ਮਿਲੀ। ਸਿੰਘਾਂ ਨੇ ਅਰਦਾਸ ਕੀਤੀ ਤੇ ਚੜ੍ਹਾਈ ਸ਼ੁਰੂ ਕਰ ਦਿੱਤੀ ਪਰ ਉਸ ਵੇਲੇ ਤਕ ਪਿੱਛੋਂ ਤੋਪਾਂ ਨਹੀਂ ਸਨ ਪਹੁੰਚੀਆਂ, ਇਸ ਲਈ ਤੋਪਾਂ ਦੀ ਉਡੀਕ ਵਿੱਚ ਮੁਹਿੰਮ ਨੂੰ ਕੁਝ ਚਿਰ ਪਿੱਛੇ ਪਾਉਣਾ ਮੁਨਾਸਿਬ ਸਮਝਦਿਆਂ ਹੋਇਆਂ ਮਹਾਰਾਜਾ ਨੇ ਫ਼ੌਜਾਂ ਨੂੰ ਰੁਕਣ ਦਾ ਹੁਕਮ ਦਿੱਤਾ। ਅਕਾਲੀ ਫੂਲਾ ਸਿੰਘ ਨੇ ਮਹਾਰਾਜੇ ਨੂੰ ਕੜਕ ਕੇ ਕਿਹਾ, ਚੜ੍ਹਾਈ ਹੁਣੇ ਹੀ ਹੋਵੇਗੀ।

ਜਰਨੈਲਾਂ ਦੀ ਕਮਾਨ

ਉਹਨਾਂ ਵਲੋਂ ਕਹਿਣ 'ਤੇ ਵੀ ਜਦ ਮਹਾਰਾਜਾ ਨਾ ਮੰਨੇ ਤਾਂ ਉਹਨਾਂ ਨੇ ਆਪਣੇ 1500 ਘੋੜਸਵਾਰਾਂ ਨਾਲ ਦਰਿਆ ਟੱਪ ਕੇ ਹਮਲਾ ਕਰ ਦਿੱਤਾ। ਜਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਦਲੇਰੀ ਨੂੰ ਵੇਖਿਆ ਤਾਂ ਉਹ ਵੀ ਪਿੱਛੇ ਨਾ ਰਹਿ ਸਕੇ ਤੇ ਸ਼ਹਿਜ਼ਾਦਾ ਖੜਕ ਸਿੰਘ, ਸਰਦਾਰ ਹਰੀ ਸਿੰਘ ਨਲੂਆ ਤੇ ਸ. ਸ਼ਾਮ ਸਿੰਘ ਅਟਾਰੀ ਆਦਿ ਜਰਨੈਲਾਂ ਦੀ ਕਮਾਨ ਹੇਠ ਸਿੱਖ ਫ਼ੌਜਾਂ ਨੂੰ ਅੱਗੇ ਵਧਣ ਲਈ ਕਿਹਾ। ਅਕਾਲੀ ਜੀ ਆਪਣੇ ਅਰਦਾਸੇ ਅਨੁਸਾਰ ਅੱਗੇ ਵਧਦੇ ਗਏ ਤੇ ਦੁਸ਼ਮਣ ਦੇ ਦਲਾਂ ਨੂੰ ਚੀਰਦੇ ਹੋਇਆਂ ਉਹਨਾਂ ਹਜ਼ਾਰਾਂ ਪਠਾਣਾਂ ਨੂੰ ਰੱਬ ਦੇ ਘਰ ਪਹੁੰਚਾ ਦਿੱਤਾ।

ਸ਼ਹੀਦ

ਅਕਾਲੀ ਫੂਲਾ ਸਿੰਘ ਜੋਸ਼ ਵਿੱਚ ਆਏ ਹੋਏ ਦੁਸ਼ਮਣ ਦੀਆਂ ਫ਼ੌਜਾਂ ਵਿੱਚ ਘੁਸ ਗਏ ਸਨ ਤੇ ਹੱਥੋ-ਹੱਥੀ ਜੰਗ ਕਰ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੋਰ ਜਰਨੈਲਾਂ ਤੇ ਸੈਨਿਕਾਂ ਨੂੰ ਅੱਗੇ ਵਧਣ ਲਈ ਲਲਕਾਰਿਆ ਤਾਂ ਜੋ ਅਕਾਲੀ ਜੀ ਦੀ ਸਹਾਇਤਾ ਕੀਤੀ ਜਾ ਸਕੇ। ਸਾਰੀ ਦੀ ਸਾਰੀ ਸਿੱਖ ਫ਼ੌਜ ਨੇ ਤਿੰਨਾਂ ਪਾਸਿਆਂ ਤੋਂ ਪਠਾਣ ਸੈਨਾ 'ਤੇ ਹਮਲਾ ਕਰ ਦਿੱਤਾ। ਦੁਸ਼ਮਣ ਦੇ ਪੈਰ ਉਖੜ ਰਹੇ ਸਨ ਪਰ ਇਸ ਵੇਲੇ ਸਿੱਖ ਕੌਮ ਦਾ ਬਹਾਦਰ ਜਰਨੈਲ ਤੇ ਪੰਥ ਦਾ ਮਹਾਨ ਸਰਦਾਰ ਅਕਾਲੀ ਫੂਲਾ ਸਿੰਘ 7 ਗੋਲੀਆਂ ਖਾ ਕੇ ਸ਼ਹੀਦ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਫ਼ੌਜੀ ਸ਼ਾਨ ਨਾਲ ਇਥੇ ਹੀ ਕੀਤਾ ਗਿਆ। ਇਹ ਮੰਨੀ ਹੋਈ ਗੱਲ ਸੀ ਕਿ ਸਿੱਖ ਰਾਜ ਵਿੱਚ ਇਸ ਤੋਂ ਵੱਧ ਸੂਰਬੀਰ, ਧਾਰਮਿਕ ਤੌਰ 'ਤੇ ਪ੍ਰਪੱਕ ਅਤੇ ਨਿਡਰ ਹੋਰ ਕੋਈ ਜਰਨੈਲ ਨਜ਼ਰ ਨਹੀਂ ਆਉਂਦਾ ਸੀ।ਅੱਜ ਕੱਲ੍ਹ ਹਰ ਸਾਲ ਪਿੰਡ ਦੇਹਲਾ ਸੀਹਾ ਜ਼ਿਲ੍ਹਾ ਸੰਗਰੂਰ ਵਿਖੇ 14 ਜਨਵਰੀ ਨੂੰ ਜਨਮ ਦਿਹਾੜਾ ਅਤੇ 10 ਤੋਂ 14 ਮਾਰਚ ਤੱਕ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।।