ਤੇਜਾ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਪ੍ਰਿੰਸੀਪਲ ਤੇਜਾ ਸਿੰਘ (2 ਜੂਨ 1894–10 ਜਨਵਰੀ 1958) ਇੱਕ ਉੱਘੇ ਸਿੱਖ ਵਿਦਵਾਨ, ਲੇਖਕ ਅਤੇ ਅਧਿਆਪਕ ਸਨ।[1]

ਜੀਵਨ ਵੇਰਵੇ

ਤੇਜਾ ਸਿੰਘ ਦਾ ਜਨਮ 2 ਜੂਨ 1894 ਨੂੰ,[1] ਬਤੌਰ ਤੇਜ ਰਾਮ, ਬਰਤਾਨਵੀ ਪੰਜਾਬ ਦੇ ਰਾਵਲਪਿੰਡੀ ਜ਼ਿਲੇ ਦੇ ਪਿੰਡ ਅਡਿਆਲਾ ਵਿਖੇ ਇੱਕ ਹਿੰਦੂ ਪਰਵਾਰ ਵਿੱਚ ਹੋਇਆ ਅਤੇ ਬਾਅਦ ਵਿੱਚ ਇਹਨਾਂ ਸਿੱਖੀ ਕਬੂਲ ਲਈ।

ਮੁੱਢਲੀ ਵਿੱਦਿਆ ਢੱਲੇ ਅਤੇ ਸਰਗੋਧੇ ਤੋਂ ਹਾਸਲ ਕਰਕੇ ਉਨ੍ਹਾਂ ਆਪਣੀ ਉਚੇਰੀ ਵਿੱਦਿਆ (ਐਮ.ਏ. ਅੰਗਰੇਜ਼ੀ) ਰਾਵਲਪਿੰਡੀ ਅਤੇ ਅੰਮ੍ਰਿਤਸਰ ਤੋਂ ਕੀਤੀ।

ਇਸ ਉਪਰੰਤ ਉਹ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਪੜ੍ਹਾਉਣ ਲੱਗ ਪਏ। ਪਰ ਕਾਲਜ ਦੀ ਮੈਨੇਜਮੈਂਟ ਸਰਕਾਰ ਪੱਖੀਆਂ ਕੋਲ ਸੀ। ਸਰਕਾਰੀ ਦਖ਼ਲਅੰਦਾਜ਼ੀ ਦਾ ਵਿਰੋਧ ਕਰਦਿਆਂ ਕਾਲਜ ਦੇ 13 ਅਧਿਆਪਕਾਂ ਨੇ ਅਸਤੀਫਾ ਦੇ ਦਿੱਤਾ, ਉਨ੍ਹਾਂ ਵਿੱਚ ਪ੍ਰੋ. ਤੇਜਾ ਸਿੰਘ ਵੀ ਸਨ। ਇਸ ਦੌਰਾਨ ਉਨ੍ਹਾਂ ਨੂੰ ਅਕਾਲੀ ਲਹਿਰ ਦੇ ਰੂਪ ਵਿੱਚ ਆਜ਼ਾਦੀ ਸੰਗਰਾਮ ਵਿੱਚ ਸਰਗਰਮੀਆਂ ਕਾਰਨ ਜੇਲ੍ਹ ਵੀ ਜਾਣਾ (1923) ਪਿਆ।[2]

1925 ਵਿੱਚ ਫਿਰ ਤੋਂ ਖਾਲਸਾ ਕਾਲਜ ਵਿੱਚ ਲੱਗ ਗਏ।

ਖ਼ਾਲਸਾ ਕਾਲਜ ਮੁੰਬਈ ਦੇ ਪ੍ਰਿੰਸੀਪਲ ਰਹਿਣ ਤੋਂ ਬਾਅਦ ਤੇਜਾ ਸਿੰਘ ਹੁਰੀਂ ਪੰਜਾਬ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੇ ਸੈਕਟਰੀ ਵਜੋਂ ਕੰਮ ਕਰਦੇ ਰਹੇ। ਸੰਨ 1949 ’ਚ ਉਹ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਬਣੇ ਤੇ ਨਾਲ ਹੀ ਨਾਲ ਉਹ ਨਵੇਂ ਬਣੇ ਪੰਜਾਬੀ ਭਾਸ਼ਾ ਵਿਭਾਗ ਦੇ ਸਕੱਤਰ ਤੇ ਫਿਰ ਡਾਇਰੈਕਟਰ ਵੀ ਰਹੇ। 1951 ’ਵਿੱਚ ਉਹ ਸਰਕਾਰੀ ਸੇਵਾ ਮੁਕਤ ਹੋਏ ਤੇ 10 ਜਨਵਰੀ 1958 ਨੂੰ ਦਿਲ ਦੇ ਦੌਰੇ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ

ਰਚਨਾਵਾਂ:

ਇੰਗਲਿਸ਼: ਗਰੋਥ ਆਫ ਰਿਸਪਾਨਸਿਬਿਲਿਟੀ ਇਨ ਸਿਖਿਜ਼ਮ, ਏ ਸ਼ਾਰਟ ਹਿਸਟਰੀ ਆਫ ਦੀ ਸਿਖਸ, ਦੀ ਆਸਾ-ਦੀ-ਵਾਰ, ਹਾਈ ਰੋਡਜ਼ ਆਫ ਸਿੱਖ ਹਿਸਟਰੀ (ਤਿੰਨ ਭਾਗ), ਸਿਖਿਜ਼ਮ ਗੁਰਦੁਆਰਾ ਰੀਫਾਰਮ ਮੂਵਮੈਂਟ, ਸਿਖਿਜ਼ਮ: ਇਟਸ ਆਈਡਲਜ਼ ਐਂਡ ਇੰਸਟੀਟਿਊਸ਼ਨਜ਼, ਸ੍ਰੀ ਗੁਰੂ ਗ੍ਰੰਥ ਜੀ ਦਾ ਅੰਗਰੇਜ਼ੀ ਵਿਚ ਅਨੁਵਾਦ ਉਹ ਪੂਰਾ ਨਾ ਕਰ ਸਕੇ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ ਫਰਮਾ:ਪੰਜਾਬੀ ਲੇਖਕ

  1. 1.0 1.1 Lua error in package.lua at line 80: module 'Module:Citation/CS1/Suggestions' not found.
  2. ਸਾਹਿਤ ਦਾ ਸਪਤਰਿਸ਼ੀ, ਡਾ. ਕੇ. ਜਗਜੀਤ ਸਿੰਘ