ਗਿਆਨੀ ਜ਼ੈਲ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Officeholder

ਗਿਆਨੀ ਜ਼ੈਲ ਸਿੰਘ (5 ਮਈ 1916-25 ਦਸੰਬਰ 1994) ਭਾਰਤ ਦੇ 7ਵੇਂ ਰਾਸ਼ਟਰਪਤੀ ਸਨ। ਉਹਨਾਂ ਨੇ ਰਾਸ਼ਟਰਪਤੀ ਤੋਂ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਭਾਰਤ ਦੇ ਗ੍ਰਹਿ ਮੰਤਰੀ ਹੋਰ ਵੀ ਉੱਚ ਅਹੁਦਿਆ ਤੇ ਕੰਮ ਕੀਤਾ। ਉਹ ਭਾਰਤੀ ਰਾਸ਼ਟਰੀ ਕਾਗਰਸ ਪਾਰਟੀ ਦੇ ਸਰਗਰਮ ਨੇਤਾ ਰਹੇ। ਉਹਨਾਂ ਦਾ ਜਨਮ 5 ਮਈ 1916 ਨੂੰ ਸੰਧਵਾਂ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ। ਉਹਨਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼੍ਰੀ ਅੰਮਿਤਸਰ ਤੋਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਵਿਦਿਆ ਗ੍ਰਹਿਣ ਕੀਤੀ ਸੀ ਇਸ ਲਈ ਆਪਜੀ ਨੂੰ ਗਿਆਨੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।

ਸੂਝਵਾਨ ਸਿਆਸਤਦਾਨ

ਗਿਆਨੀ ਜ਼ੈਲ ਸਿੰਘ ਦੇ ਵਿਅਕਤੀਤਵ ਬਾਰੇ ਕਈ ਗੱਲਾਂ ਚੇਤੇ ਆਈਆਂ, ਜਿਹਨਾਂ ਬਾਰੇ ਆਮ ਲੋਕ ਬਹੁਤ ਘੱਟ ਜਾਣਦੇ ਹਨ। ਗਿਆਨੀ ਜ਼ੈਲ ਸਿੰਘ ਇੱਕ ਸੂਝਵਾਨ ਸਿਆਸਤਦਾਨ ਹੀ ਨਹੀਂ ਸਨ ਬਲਕਿ ਇੱਕ ਮਿਲਣਸਾਰ ਤੇ ਨਿੱਘੇ ਸੁਭਾਅ ਦੇ ਵਿਅਕਤੀ ਸਨ। ਇਹ ਉਹਨਾਂ ਦਾ ਵਡੱਪਣ ਸੀ ਕਿ ਉਹ ਆਮ ਲੋਕਾਂ ਤੋਂ ਲੈ ਕੇ ਆਪਣੇ ਵਿਰੋਧੀਆਂ ਤਕ ਸਭ ਨਾਲ ਨਿਮਰਤਾ ਨਾਲ ਪੇਸ਼ ਆਉਂਦੇ ਸਨ।

ਮੁੱਖ ਮੰਤਰੀ

ਉਹਨਾਂ ਨੇ 1972 ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। ਉਸ ਸਮੇਂ ਉਹ ਆਪਣੇ ਇਕਲੌਤੇ ਪੁੱਤ ਜੋਗਿੰਦਰ ਸਿੰਘ ਨੂੰ ਨਾਲ ਲੈ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਗਏ ਜਿੱਥੇ ਉਹਨਾਂ ਨੇ ਉਸ ਕੋਲੋਂ ਵਚਨ ਲਿਆ ਕਿ ਉਹ ਸਰਕਾਰ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕਰੇਗਾ। ਇਸ ਤੋਂ ਬਾਅਦ ਉਹਨਾਂ ਨੇ ਪਰਮਾਤਮਾ ਕੋਲੋਂ ਆਸ਼ੀਰਵਾਦ ਲਿਆ ਅਤੇ ਆਪਣੀ ਜ਼ਿੰਮੇਵਾਰੀ ਸੰਭਾਲੀ ਤੇ ਸਫ਼ਲਤਾ ਨਾਲ ਨਿਭਾਈ। ਉਹਨਾਂ ਦੀ ਸਰਕਾਰ ਨੇ ਪੰਜਾਬੀ ਸੂਬੇ ਦੇ ਵਿਕਾਸ ਲਈ ਕਈ ਕਦਮ ਚੁੱਕੇ ਜਿਹਨਾਂ ਵਿੱਚੋਂ ਪਿੰਡਾਂ ਦਾ ਸੌ ਫ਼ੀਸਦੀ ਬਿਜਲੀਕਰਨ ਸਭ ਤੋਂ ਵੱਡੀ ਪ੍ਰਾਪਤੀ ਰਹੀ।

ਸ਼ਹੀਦਾਂ ਦਾ ਸਨਮਾਨ

ਗਿਆਨੀ ਜੀ ਨੇ ਸ. ਭਗਤ ਸਿੰਘ ਦੀ ਮਾਂ ਨੂੰ ‘ਪੰਜਾਬ ਮਾਤਾ’ ਦੇ ਖ਼ਿਤਾਬ ਨਾਲ ਸਨਮਾਨਿਆ। ਗਿਆਨੀ ਜ਼ੈਲ ਸਿੰਘ ਦੇ ਯਤਨਾਂ ਨਾਲ ਹੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਲਿਆਂਦੀਆਂ ਗਈਆਂ।

ਧਰਮ ਵਿੱਚ ਅਟੁੱਟ ਵਿਸ਼ਵਾਸ

ਗਿਆਨੀ ਜੀ ਦਾ ਸਿੱਖ ਧਰਮ ਵਿੱਚ ਅਟੁੱਟ ਵਿਸ਼ਵਾਸ ਸੀ। ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਮਰ ਯਾਦ ਵਿੱਚ ਗੁਰੂ ਗੋਬਿੰਦ ਸਿੰਘ ਮਾਰਗ ਬਣਵਾਇਆ। ਇਹ ਉਹਨਾਂ ਦੇ ਗੁਰੂ ਸਾਹਿਬ ਪ੍ਰਤੀ ਸਤਿਕਾਰ ਦੀ ਸਿਖਰ ਹੀ ਸੀ ਕਿ ਉਸ ਮੌਕੇ ਉਹਨਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ,‘‘ਹੇ ਸਰਬੰਸਦਾਨੀ! ਮੈਨੂੰ ਮੁਆਫ਼ ਕਰਿਓ ਕਿ ਪੰਜਾਬ ਦੀ ਜਿਸ ਧਰਤੀ ’ਤੇ ਤੁਸੀਂ ਚਰਨ ਪਾਏ, ਮੈਂ ਉੱਥੇ ਹੀਰੇ ਨਹੀਂ ਵਿਛਾ ਸਕਿਆ ਪਰ ਤੁਹਾਡੀ ਚਰਨ ਛੋਹ ਪ੍ਰਾਪਤ ਇਸ ਜਗ੍ਹਾ ’ਤੇ ਪੱਕੀ ਸੜਕ ਬਣਾਉਣ ਦੀ ਇਸ ਤੁੱਛ ਜਿਹੀ ਭੇਟ ਨੂੰ ਸਵੀਕਾਰ ਕਰਿਓ।’’

ਆਪ ’ਤੇ ਪੂਰਨ ਕੰਟਰੋਲ

ਗਿਆਨੀ ਜੀ ਦਾ ਆਪਣੇ ਆਪ ’ਤੇ ਪੂਰਨ ਕੰਟਰੋਲ ਸੀ। ਉਹ ਵੱਡੀ ਤੋਂ ਵੱਡੀ ਗੱਲ ਹੋਣ ’ਤੇ ਵੀ ਆਪਾ ਨਹੀਂ ਸੀ ਖੋਂਹਦੇ। ਚਾਹੇ ਉਹ ਐਮਰਜੈਂਸੀ ਦਾ ਸਮਾਂ ਸੀ ਜਾਂ ਹੋਰ ਕੋਈ ਹਾਲਾਤ ਉਹਨਾਂ ਦੀ ਸੱਤਾ ਸਮੇਂ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਜ਼ਿਆਦਤੀ ਦੀ ਕੋਈ ਘਟਨਾ ਨਹੀਂ ਮਿਲ ਸਕਦੀ।

ਵਿਰੋਧੀਆਂ

ਗਿਆਨੀ ਜੀ ਨੇ ਸੱਤਾ ਵਿੱਚ ਹੁੰਦੇ ਹੋਏ ਕਦੇ ਵੀ ਆਪਣੇ ਵਿਰੋਧੀਆਂ ਵਿਰੁੱਧ ਕਾਰਵਾਈ ਕਰਨ ਬਾਰੇ ਨਹੀਂ ਸੀ ਸੋਚਿਆ। ਫ਼ਰੀਦਕੋਟ ਦੇ ਮਹਾਰਾਜੇ ਹਰਿੰਦਰ ਸਿੰਘ ਨੇ ਆਪਣੇ ਰਾਜ ਸਮੇਂ ਗਿਆਨੀ ਜੀ ਨੂੰ ਕੇਸਾਂ ਤੋਂ ਬੰਨ੍ਹ ਕੇ ਜੀਪ ਨਾਲ ਘੜੀਸਿਆ ਅਤੇ ਹੋਰ ਅਨੇਕਾਂ ਵਧੀਕੀਆਂ ਕੀਤੀਆਂ ਸਨ ਪਰ ਉਹ ਮੁੱਖ ਮੰਤਰੀ ਬਣਨ ’ਤੇ ਮਹਾਰਾਜੇ ਦੇ ਘਰ ਗਏ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਬਦੌਲਤ ਹੀ ਉਹ ਮੁੱਖ ਮੰਤਰੀ ਹਨ।

ਇਹ ਵੀ ਵੇਖੋ

ਫਰਮਾ:ਰਾਸ਼ਟਰਪਤੀ