ਪੰਜਾਬ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਫਰਮਾ:ਪੰਜਾਬੀਆਂ

ਪੰਜਾਬ (ਸ਼ਾਹਮੁਖੀ: پنجاب) ਉੱਤਰ-ਦੱਖਣੀ ਏਸ਼ੀਆ ਵਿੱਚ ਇੱਕ ਜੀਓਗ੍ਰੈਫ਼ਕ, ਕਲਚਰਲ ਅਤੇ ਇਤਿਹਾਸਕ ਖਿੱਤਾ ਹੈ। ਪੰਜਾਬ ਖ਼ਿੱਤੇ ਵਿੱਚ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਕਸ਼ਮੀਰ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰੀ ਰਾਜਿਸਥਾਨ, ਇਸਲਾਮਾਬਾਦ ਕੈਪਟਲ ਟੇਰਾਟੋਰੀ ਅਤੇ ਖ਼ੈਬਰ ਪਖ਼ਤੁਨਖ਼ਵਾ ਸ਼ਾਮਲ ਹਨ।

ਨਿਰੁਕਤੀ[ਸੋਧੋ]

ਖੇਤਰ ਦਾ ਨਾਮ, ਪੰਜਾਬ, ਦੋ ਫ਼ਾਰਸੀ ਦੇ ਲਫ਼ਜ਼ਾਂ ਦਾ ਮੇਲ ਹੈ,[1][2] ਪੰਜ ਅਤੇ ਆਬ (ਪਾਣੀ), ਜਿਸਦਾ ਤਆਰਫ਼ ਖੇਤਰ ਵਿੱਚ ਆਏ ਤੁਰਕੀ-ਫ਼ਾਰਸੀ ਬੋਲਾਰਿਆਂ ਨੇ ਕੀਤਾ,[3] ਅਤੇ ਜਿਸਨੂੰ ਮੁਗ਼ਲ ਸਲਤਨਤ ਵਲੋਂ ਹੋਰ ਬਕਾਇਦਾ ਮਕਬੂਲੀਅਤ ਹਾਸਲ ਹੋਈ।[4][5] ਇਸ ਮੁਤਾਬਕ ਪੰਜਾਬ ਦਾ ਮਤਲਬ ਹੈ "ਪੰਜ ਦਰਿਆਵਾਂ ਵਾਲ਼ੀ ਜ਼ਮੀਨ", ਜ਼ਿਕਰ ਜੇਹਲਮ, ਚਨਾਬ, ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਦਾ।[6] ਯੂਨਾਨੀਆਂ ਵਲੋਂ ਇਸ ਖੇਤਰ ਦਾ ਜ਼ਿਕਰ ਪੇਂਤਾਪੋਟੇਮੀਆ ਅਤੇ ਵੇਦਕ ਸੋਸਾਇਟੀ ਵਲੋਂ ਸਪਤ ਸਿੰਧੂ ਨਾਵਾਂ ਨਾਲ਼ ਕੀਤਾ ਜਾਂਦਾ ਸੀ।[7][8][9]

ਸਿਆਸੀ ਜੁਗਰਾਫ਼ੀਆ[ਸੋਧੋ]

ਪੰਜਾਬ ਖੇਤਰ ਦੇ ਦੋ ਮੁੱਖ ਡੈਫ਼ੀਨਿਸ਼ਨ ਨੇ, 1947 ਡੈਫ਼ੀਨਿਸ਼ਨ ਅਤੇ ਉਸਤੋਂ ਪੁਰਾਤਨ 1846–1849 ਡੈਫ਼ੀਨਿਸ਼ਨ। ਇੱਕ ਤੀਜੀ ਡੈਫ਼ੀਨਿਸ਼ਨ ਵਿੱਚ ਦੋਵੇਂ 1947 ਡੈਫ਼ੀਨਿਸ਼ਨ ਅਤੇ 1846–1849 ਡੈਫ਼ੀਨਿਸ਼ਨ ਨੂੰ ਮਿਲਾ, ਭਾਸ਼ਾ ਦੀ ਸਾਂਝ ਅਤੇ ਕਦੀਮ ਦਰਿਆਵੀ ਹਿਲਜੁਲ ਦੇ ਲਿਹਾਜ਼ ਨਾਲ਼ ਉੱਤਰੀ ਰਾਜਿਸਥਾਨ ਨੂੰ ਸ਼ਾਮਲ ਕੀਤਾ ਜਾਂਦਾ।

1947 ਡੈਫ਼ੀਨਿਸ਼ਨ[ਸੋਧੋ]

1947 ਡੈਫ਼ੀਨਿਸ਼ਨ ਪੰਜਾਬ ਖਿੱਤੇ ਨੂੰ ਬ੍ਰਿਟਿਸ਼ ਪੰਜਾਬ ਦੇ ਹਵਾਲੇ ਨਾਲ਼ ਡਫ਼ਾਈਨ ਕਰਦਾ ਹੈ ਜੋ ਭਾਰਤ ਅਤੇ ਪਾਕਿਸਤਾਨ ਵਿਚਾਲੇ਼ ਤਕਸੀਮ ਹੋਇਆ ਸੀ। ਪਾਕਿਸਤਾਨ ਵਿੱਚ, ਖੇਤਰ ਦੇ ਹਿੱਸੇ ਪੰਜਾਬ ਸੂਬਾ ਅਤੇ ਇਸਲਾਮਾਬਾਦ ਕੈਪਟਲ ਟੇਰਾਟੋਰੀ ਸ਼ਾਮਲ ਹਨ । ਭਾਰਤ ਵਿੱਚ, ਸ਼ਾਮਲ ਹਨ ਪੰਜਾਬ ਸੂਬਾ, ਚੰਡੀਗੜ੍ਹ, ਹਰਿਆਣਾ,[10] ਅਤੇ ਹਿਮਾਚਲ ਪ੍ਰਦੇਸ਼।

1947 ਡੈਫ਼ੀਨਿਸ਼ਨ ਵਰਤਦਿਆਂ, ਲਹਿੰਦੇ ਵੱਲ ਬਲੋਚਿਸਤਾਨ ਅਤੇ ਖ਼ੈਬਰ ਪਖ਼ਤੁਨਖ਼ਵਾ ਖਿੱਤੇ, ਉੱਤਰ ਨੂੰ ਕਸ਼ਮੀਰ, ਚੜ੍ਹਦੇ ਵੱਲ ਹਿੰਦੀ ਬੈਲਟ ਅਤੇ ਦੱਖਣ ਨੂੰ ਰਾਜਿਸਥਾਨ ਅਤੇ ਸਿੰਧ ਨਾਲ਼ ਪੰਜਾਬ ਦੀ ਹੱਦ ਲਗਦੀ ਹੈ। ਇਸ ਮੁਤਾਬਕ, ਪੰਜਾਬ ਖੇਤਰ ਬਹੁਤ ਕਿਸਮੀ ਹੈ ਅਤੇ ਜਿਸਦੀ ਖਿੱਚ ਕਾਂਗੜਾ ਦੇ ਪਹਾੜਾਂ ਤੋਂ ਮੈਦਾਨੀ ਜ਼ਮੀਨ ਤੋਂ ਚੋਲਿਸਤਾਨ ਦੇ ਰੇਗਿਸਤਾਨ ਤੱਕ ਹੈ।

ਮੌਜੂਦਾ ਨਕਸ਼ੇ[ਸੋਧੋ]

ਵੱਡੇ ਸ਼ਹਿਰ[ਸੋਧੋ]

1846–1849 ਡੈਫ਼ੀਨਿਸ਼ਨ[ਸੋਧੋ]

ਪੰਜਾਬ, 1849

1846–1849 ਡੈਫ਼ੀਨਿਸ਼ਨ ਦਾ ਫ਼ੋਕਸ ਖ਼ਾਲਸਾ ਰਾਜ ਹੈ। ਇਸ ਡੈਫ਼ੀਨਿਸ਼ਨ ਮੁਤਾਬਕ, ਪੰਜਾਬ ਖਿੱਤੇ ਦੇ ਇਲਾਕੇ ਹਨ, ਪਾਕਿਸਤਾਨ ਵਿੱਚ, ਲਹਿੰਦਾ ਪੰਜਾਬ, ਇਸਲਾਮਾਬਾਦ ਕੈਪਟਲ ਟੇਰਾਟੋਰੀ, ਅਜ਼ਾਦ ਕਸ਼ਮੀਰ ਸ਼ਾਮਲ ਭਿਮਬਰ ਅਤੇ ਮੀਰਪੁਰ[11] ਅਤੇ ਖ਼ੈਬਰ ਪਖ਼ਤੁਨਖ਼ਵਾ ਦੇ ਕੁਜ ਹਿੱਸੇ (ਖ਼ਾਸਕਰ ਪੇਸ਼ਾਵਰ[12] ਪੰਜਾਬ ਵਿੱਚ ਪਿਸ਼ੌਰ ਨਾਮ ਨਾਲ਼ ਮਲੂਕ)[13] ਅਤੇ ਭਾਰਤ ਵਿੱਚ, ਚੜ੍ਹਦਾ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਜੰਮੂ ਦਵਿਜਨ[14][15][16]

ਖ਼ਾਲਸਾ ਰਾਜ ਡੈਫ਼ੀਨਿਸ਼ਨ ਵਰਤਦਿਆਂ, ਪੰਜਾਬ ਖਿੱਤਾ ਵੱਡਾ ਇਲਾਕਾ ਕੱਜਦਾ ਹੈ ਜਿਸਨੂੰ ਪੰਜ ਕੁਦਰਤੀ ਰਕਬਿਆਂ ਵਿੱਚ ਤਕਸੀਮ ਕੀਤਾ ਜਾ ਸਕਦਾ।[1]

  • ਚੜ੍ਹਦਾ ਪਹਾੜ੍ਹੀ ਖੇਤਰ ਵਿੱਚ ਸ਼ਾਮਲ ਜੰਮੂ ਦਵਿਜਨ ਅਤੇ ਅਜ਼ਾਦ ਕਸ਼ਮੀਰ;
  • ਵਿਚਕਾਰ ਇੰਡਸ ਖੇਤਰ ਵਿੱਚ ਸ਼ਾਮਲ ਪੇਸ਼ਾਵਰ;
  • ਗਬਲਾ ਮਦਾਨ ਨਾਲ਼ ਉਸਦੇ ਪੰਜ ਦਰਿਆ;
  • ਉੱਤਰ-ਲਹਿੰਦਾ ਖੇਤਰ, ਗਬਲੇ ਮਦਾਨ ਤੋਂ ਜੇਹਲਮ ਅਤੇ ਇੰਡਸ ਵਿਚਾਲ਼ੇ ਲੂਣ ਕੋਹਸਤਾਨ ਕਰਕੇ ਵੱਖ;
  • ਸਤਲੁਜ ਦਰਿਆ ਦੇ ਦੱਖਣ ਨੂੰ ਸੈਮੀ-ਰੇਗਿਸਤਾਨ।

ਪੰਜਾਬ ਦੇ ਚੜ੍ਹਦੇ ਤੋਂ ਉੱਤਰ-ਚੜ੍ਹਦੇ ਵੱਲ ਹਿਮਾਲਿਆ ਕੋਹਸਤਾਨ ਪਹਾੜਾਂ ਦਾ ਅਕਾਰ ਉੱਤਰ-ਹਿੱਲ ਰਹੇ ਇੰਡੋ-ਆਸਟ੍ਰੇਲੀਅਨ ਪਲੇਟ ਅਤੇ ਯੋਰੇਸ਼ੀਆ ਪਲੇਟ ਵਿਚਾਲ਼ੇ ਟੱਕਰ ਦਾ ਅੰਜਾਮ ਹੈ। ਪਲੇਟਾਂ ਹਜੇ ਵੀ ਇਕੱਠੀਆਂ ਹਿੱਲ ਰਹੀਆਂ ਨੇ, ਅਤੇ ਹਿਮਾਲਿਆ ਹਰ ਸਾਲ ਫਰਮਾ:Convert ਤਾਹਾਂ ਜਾ ਰਿਹਾ।

ਉੱਪਰਲਾ ਖੇਤਰੀ ਹਿੱਸਾ ਸਾਰਾ ਸਾਲ ਬਰਫ਼-ਕੱਜਿਆ ਰਹਿੰਦਾ ਹੈ। ਟਿੱਲੇ ਹੇਠਲੇ ਕੋਹਸਤਾਨ ਪਹਾੜਾ ਨਾਲ਼ ਮੁਤਵਾਜ਼ੀ ਜਾਂਦੇ ਹਨ। ਹੇਠਲਾ ਹਿਮਾਲਿਆ ਕੋਹਸਤਾਨ ਰਾਵਲਪਿੰਡੀ ਦੇ ਉੱਤਰ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਅਗਾਹਾਂ ਦੱਖਣ ਵਿਚੋਂ ਜਾਂਦਾ ਹੈ। ਇਹ ਪਹਾੜ ਕਾਫ਼ੀ ਨਿਆਣੇ ਹਨ, ਅਤੇ ਜਲਦੀ ਰੁੜ੍ਹ ਰਹੇ ਨੇ। ਪੰਜਾਬ ਦੇ ਇੰਡਸ ਅਤੇ ਪੰਜਾਬ ਦਰਿਆਵਾਂ ਦੇ ਜ਼ਰੀਏ ਪਹਾੜੀ ਕੋਹਸਤਾਨ ਵਿੱਚ ਹਨ ਅਤੇ ਜਿਸ ਵਿੱਚ ਢੋਇਆ ਲੋਮ, ਮਿਨਰਲ ਅਤੇ ਗਾਰਾ ਅਲੂਵੀਅਲ ਅਮੀਰ ਮਦਾਨੀ ਜ਼ਮੀਨ, ਜੋ ਬਹੁਤ ਜ਼ਰਖੇਜ਼ ਹੈ ਤੱਕ ਆਹ ਜਾਂਦਾ।[17]

ਵੱਡੇ ਸ਼ਹਿਰ[ਸੋਧੋ]

1846–1849 ਡੈਫ਼ੀਨਿਸ਼ਨ ਮੁਤਾਬਕ, ਕੁਜ ਮੇਜਰ ਸ਼ਹਿਰ ਵਿੱਚ ਸ਼ਾਮਲ ਜੰਮੂ, ਪੇਸ਼ਾਵਰ ਅਤੇ ਦਿੱਲੀ ਦੇ ਕੁਜ ਹਿੱਸੇ।

ਅਜ਼ੀਮ ਪੰਜਾਬ[ਸੋਧੋ]

ਪੰਜਾਬ ਖੇਤਰ ਦੀ ਤੀਜੀ ਡੈਫ਼ੀਨਿਸ਼ਨ ਵਿੱਚ ਤਾਹਾਂ ਜ਼ਿਕਰ ਹੋਏ ਡੈਫ਼ੀਨਿਸ਼ਨਾਂ ਨਾਲ਼ ਰਾਜਸਥਾਨ ਦੇ ਕੁਜ ਹਿਸਿਆਂ ਨੂੰ[18][19][20][21] ਭਾਸ਼ਾਈ ਸਾਂਝ ਅਤੇ ਕਦੀਮ ਵੇਲਿਆਂ ਵਿੱਚ ਪੰਜਾਬ ਦਰਿਆਵਾਂ ਦੀ ਲੋਕੇਸ਼ਨ ਦੇ ਲਿਹਾਜ਼ ਨਾਲ਼ ਸ਼ਾਮਲ ਕੀਤਾ ਜਾਂਦਾ। ਖ਼ਾਸਕਰ, ਗੰਗਾਨਗਰ ਅਤੇ ਹਨੂੰਮਾਨਗੜ੍ਹ ਜਿੱਲ੍ਹੇ ਪੰਜਾਬ ਖਿੱਤੇ ਵਿੱਚ ਸ਼ਾਮਲ ਹਨ।[22]

ਇਤਿਹਾਸ[ਸੋਧੋ]

ਟਾਈਮਲਾਈਨ[ਸੋਧੋ]

ਹਵਾਲੇ[ਸੋਧੋ]

ਫਰਮਾ:Reflist