ਕੁਲਬੀਰ ਸਿੰਘ ਕਾਂਗ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਕੁਲਬੀਰ ਸਿੰਘ ਕਾਂਗ (ਅੰਗਰੇਜ਼ੀ:Kulbir Singh Kaang, 1936 - 1 ਨਵੰਬਰ 2008) ਪੰਜਾਬ ਦੇ ਸਾਹਿਤ ਅਕਾਦਮੀ ਅਵਾਰਡ ਜੇਤੂ ਲੇਖਕ ਅਤੇ ਆਲੋਚਕ ਸਨ।[1] ਪੰਜਾਬੀ ਜ਼ਬਾਨ ਅਤੇ ਸਾਹਿਤ ਦੀ 48 ਤੋਂ ਜ਼ਿਆਦਾ ਸਾਲਾਂ ਤੱਕ ਸੇਵਾ ਕਰਨ ਤੋਂ ਬਾਅਦ 1 ਨਵੰਬਰ 2008 ਨੂੰ ਆਪਣੇ ਘਰ ਅੰਮ੍ਰਿਤਸਰ ਵਿਖੇ ਉਹਨਾਂ ਦੀ ਮੌਤ ਹੋ ਗਈ।[1]

ਜ਼ਿੰਦਗੀ

ਕਾਂਗ ਦਾ ਜਨਮ 1936 ਵਿੱਚ ਪਿਤਾ ਗੁਰਚਰਨ ਸਿੰਘ ਦੇ ਘਰ ਸਾਂਝੇ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਹੋਇਆ।[2] ਉਹਨਾਂ ਐਮ.ਏ. ਅਤੇ ਪੀ.ਐਚ.ਡੀ ਪਾਸ ਕੀਤੀਆਂ ਅਤੇ 1969 ਵਿੱਚ ਇੱਕ ਸਰਕਾਰੀ ਕਾਲਜ ਵਿੱਚ ਪ੍ਰੋਫ਼ੈਸਰ ਲੱਗ ਗਏ ਜਿੱਥੋਂ 1994 ਵਿੱਚ ਸੇਵਾ-ਮੁਕਤ ਹੋਏ।

ਕੰਮ

ਕਾਂਗ ਨੇ ਪੰਜਾਬ ਦੇ ਜਾਣੇ-ਪਛਾਣੇ ਲੇਖਕਾਂ ਦੀ ਜ਼ਿੰਦਗੀ ਅਤੇ ਕੰਮਾਂ ਉੱਪਰ ਕਈ ਕਿਤਾਬਾਂ ਛਪਵਾਈਆਂ ਜਿੰਨ੍ਹਾ ਵਿੱਚ ਤੇਜਾ ਸਿੰਘ,[3] ਬਾਵਾ ਬਲਵੰਤ[4] ਅਤੇ ਸੁਜਾਨ ਸਿੰਘ[5] ਦੇ ਨਾਂ ਸ਼ਾਮਲ ਹਨ। ਉਹਨਾਂ ਅਲੋਚਨਾ, ਲੇਖ ਅਤੇ ਸਫ਼ਰਨਾਮਿਆਂ ਇਤਿਆਦਿ ਵਿਸ਼ਿਆਂ ’ਤੇ ਦੋ ਦਰਜਨ ਤੋਂ ਜ਼ਿਆਦਾ ਕਿਤਾਬਾਂ ਪੇਸ਼ ਕੀਤੀਆਂ[2] ਅਤੇ ਪ੍ਰਿੰਸੀਪਲ ਸੁਜਾਨ ਸਿੰਘ ਅਭੀਨੰਨਦਨ ਗ੍ਰੰਥ, ਪੰਜਾਬੀ ਸੱਭਿਆਚਾਰ, ਹਾਦਸਿਆਂ ਦਾ ਮੌਸਮ ਅਤੇ ਅਮਾਮ ਬਖ਼ਸ਼ ਦੇ ਕਿੱਸੇ ਇਤਿਆਦਿ ਕਿਤਾਬਾਂ ਦੇ ਸੰਪਾਦਕ ਵਜੋਂ ਵੀ ਕੰਮ ਕੀਤਾ।

ਇਹ ਵੀ ਵੇਖੋ

ਹਵਾਲੇ

ਫਰਮਾ:ਹਵਾਲੇ

ਫਰਮਾ:ਪੰਜਾਬੀ ਲੇਖਕ