ਅਫ਼ਜ਼ਲ ਸਾਹਿਰ

ਭਾਰਤਪੀਡੀਆ ਤੋਂ
Jump to navigation Jump to search

ਅਫ਼ਜ਼ਲ ਸਾਹਿਰ (ਜਨਮ 14 ਅਪਰੈਲ 1974)[1] ਪਾਕਿਸਤਾਨ ਦਾ ਨਾਮਵਰ ਸ਼ਾਇਰ, ਲੇਖਕ ਅਤੇ ਪੱਤਰਕਾਰ ਹੈ। ਉਸ ਦੀ ਸ਼ਾਇਰੀ ਦਾ ਮੁਹਾਵਰਾ ਲੋਕ-ਗਾਇਕੀ ਅਤੇ ਕਿੱਸਾ-ਕਾਵਿ ਅਤੇ ਸੂਫੀ ਸ਼ਾਇਰਾਂ ਦੇ ਕਾਵਿ ਦੇ ਬਹੁਤ ਨੇੜੇ ਹੈ।[2] ਉਹ ਪਾਕਿਸਤਾਨ ਦੇ ਇੱਕ ਰੇਡੀਓ ’ਤੇ ਪ੍ਰੋਗਰਾਮ ਪ੍ਰੋਡਿਊਸਰ ਅਤੇ ਆਰ.ਜੇ. ਦੇ ਤੌਰ ’ਤੇ ਕੰਮ ਕਰਦਾ ਹੈ। ਉਹ ਪੰਜਾਬੀ ਬੋਲੀ ਦੀ ਝੋਲੀ ਇੱਕ ਕਵਿਤਾ ਦੀ ਕਿਤਾਬ `ਨਾਲ ਸੱਜਣ ਦੇ ਰਹੀਏ ਵੋ` ਪਾ ਚੁੱਕਾ ਹੈ।

ਪੰਜਾਬ ਦੀ ਵੰਡ ਵੇਲੇ ਉਸ ਦੇ ਮਾਪੇ ਪਿੰਡ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਉਜੜ ਕੇ ਪਿੰਡ ਫਰਾਲਾ, ਜ਼ਿਲ੍ਹਾ ਲਾਇਲਪੁਰ ਚਲੇ ਗਏ ਸੀ।

ਨਮੂਨਾ ਸ਼ਾਇਰੀ

ਰੋਜ਼ ਦਿਹਾੜੇ, ਜੀਣਾ ਮਰਨਾ,
ਸਾਡੇ ਲੇਖੀਂ ਲਿਖਿਆ
ਵੇਲਾ ਕਿਹੜੀ ਟੋਰ ਟੁਰੀਂਦੈ,
ਇਹ ਨਾ ਸਾਨੂੰ ਦਿਖਿਆ
ਸਾਦ ਮੁਰਾਦੇ ਜੀਅ ਅਖਵਾਏ
ਬੇ ਲੱਜੇ, ਬੇ ਚੱਜੇ
ਸਾਈਂ !
ਅਸੀਂ ਇਸ ਜੀਵਨ ਤੋਂ ਰੱਜੇ
(ਇਸ ਜੀਵਨ ਤੋਂ ਰੱਜੇ)

ਬਾਹਰੀ ਸਰੋਤ

ਹਵਾਲੇ

ਫਰਮਾ:ਹਵਾਲੇ