ਗੁਣਾਕਰ ਮੁਲੇ

ਭਾਰਤਪੀਡੀਆ ਤੋਂ
imported>Gurbakhshish chand ਦੁਆਰਾ ਕੀਤਾ ਗਿਆ 10:23, 11 ਫ਼ਰਵਰੀ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:ਬੇ-ਹਵਾਲਾ ਗੁਣਾਕਰ ਮੁਲੇ (ਮਰਾਠੀ: गुणाकर मुळे) (3 ਜਨਵਰੀ,1935 - 16 ਅਕਤੂਬਰ, 2009) ਹਿੰਦੀ ਅਤੇ ਅੰਗਰੇਜ਼ੀ ਵਿੱਚ ਵਿਗਿਆਨ-ਲੇਖਣੀ ਨੂੰ ਲੋਕਪ੍ਰਿਯ ਬਣਾਉਣ ਵਾਲੇ ਮਸ਼ਹੂਰ ਲੇਖਕ ਸਨ।

ਜੀਵਨੀ

ਮਹਾਰਾਸ਼ਟਰ ਦੇ ਅਮਰਾਵਤੀ ਜਿਲ੍ਹੇ ਦੇ ਸਿੰਧੂ ਬੁਜੁਰਗ ਪਿੰਡ ਵਿੱਚ 3 ਜਨਵਰੀ 1935 ਨੂੰ ਜਨਮੇਂ ਮਰਾਠੀ ਮੂਲ ਦੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਹਿਸਾਬ ਵਿੱਚ ਐਮ ਏ ਕੀਤੀ ਅਤੇ ਲਿਖਣ ਲਈ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਨੂੰ ਮਾਧਿਅਮ ਬਣਾਇਆ। ਕਈ ਸਾਲ ਦਾਰਜੀਲਿੰਗ ਸਥਿਤ ਰਾਹੁਲ ਸੰਗਰਹਾਗਾਰ ਨਾਲ ਜੁੜੇ ਰਹਿਣ ਦੇ ਉੱਪਰਾਂਤ 1971-72 ਦੇ ਦੌਰ ਵਿੱਚ ਉਹ ਦਿੱਲੀ ਆ ਗਏ ਸਨ ਅਤੇ ਫਿਰ ਦਿੱਲੀ ਹੀ ਉਨ੍ਹਾਂ ਦੇ ਜੀਵਨ ਦਾ ਅੰਤਮ ਪੜਾਉ ਬਣੀ। ਇੱਥੇ ਉਨ੍ਹਾਂ ਨੇ ਵਿਆਹ ਕਰਾਇਆ ਅਤੇ ਘਰ ਬਸਾਇਆ। ਇੱਕ ਦਿਲਚਸਪ ਤਥ ਇਹ ਵੀ ਹੈ ਕਿ ਸਿਵਲ ਵਿਆਹ ਦੇ ਦੌਰਾਨ ਕੋਰਟ ਦੇ ਸਨਮੁਖ ਮੁਲੇ ਜੀ ਦੇ ਪਿਤਾ ਦੀ ਭੂਮਿਕਾ ਬਾਬਾ ਨਾਗਾਰਜੁਨ ਨੇ ਨਿਭਾਈ ਸੀ।

ਗੁਣਾਕਰ ਮਰਾਠੀ ਭਾਸ਼ੀ ਸਨ, ਪਰ ਉਨ੍ਹਾਂਨੇ ਪੰਜਾਹ ਸਾਲ ਤੋਂ ਜਿਆਦਾ ਸਮਾਂ ਹਿੰਦੀ ਵਿੱਚ ਲਿਖਿਆ ਅਤੇ ਉਨ੍ਹਾਂ ਦੀਆਂ ਕਰੀਬ 35 ਕਿਤਾਬਾਂ ਛਪੀਆਂ। ਉਹ ਰਾਹੁਲ ਸਾਂਕ੍ਰਿਤਿਆਇਨ ਦੇ ਚੇਲੇ ਸਨ। ਉਨ੍ਹਾਂ ਦੇ ਪਰਵਾਰ ਵਿੱਚ ਦੋ ਬੇਟੀਆਂ, ਇੱਕ ਪੁੱਤਰ ਅਤੇ ਪਤਨੀ ਹਨ। ਉਨ੍ਹਾਂ ਨੇ ਹਿੰਦੀ ਵਿੱਚ ਕਰੀਬ ਤਿੰਨ ਹਜਾਰ ਲੇਖ ਲਿਖੇ ਅਤੇ ਅੰਗਰੇਜੀ ਵਿੱਚ ਉਨ੍ਹਾਂ ਦੇ 250 ਤੋਂ ਜਿਆਦਾ ਲੇਖ ਹੈ। ਉਹ ਐਨਸੀਈਆਰਟੀ ਦੇ ਪਾਠ ਪੁਸਤਕ ਸੰਪਾਦਨ ਮੰਡਲ ਅਤੇ ਨੈਸ਼ਨਲ ਬੁੱਕ ਟਰੱਸਟ ਦੀ ਹਿੰਦੀ ਪ੍ਰਕਾਸ਼ਨ ਸਲਾਹਕਾਰ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ। 16 ਅਕਤੂਬਰ 2009 ਨੂੰ ਮਿਆਸਥੀਨਿਆ ਗਰੇਵਿਸ ਨਾਮਕ ਨਿਊਰੋ ਡਿਸਾਰਡਰ ਦੇ ਕਾਰਨ ਮੁਲੇ ਦੀ ਪਾਂਡਵ ਨਗਰ ਵਿੱਚ ਮੌਤ ਹੋ ਗਈ।

ਰਚਨਾਵਾਂ

  • ਬ੍ਰਹਮੰਡ ਪਰਿਚਯ
  • ਆਕਾਸ਼ ਦਰਸ਼ਨ
  • ਅੰਤਰਿਕਸ਼ ਯਾਤ੍ਰਾ
  • ਨਕਸ਼ਤ੍ਰਲੋਕ
  • ਸੂਰ੍ਯ
  • ਕਮਪ੍ਯੂਟਰ ਕ੍ਯਾ ਹੈ?
  • ਭਾਰਤੀਯ ਅੰਕਪਧਤਿ ਕੀ ਕਹਾਨੀ
  • ਭਾਰਤੀਯ ਵਿਗਿਆਨ ਕੀ ਕਹਾਨੀ
  • ਆਪੇਕਸ਼ਿਕਤਾ ਸਿਧਾਂਤ ਕ੍ਯਾ ਹੈ?
  • ਸੰਸਾਰ ਕੇ ਮਹਾਨ ਗਣਿਤਗਿਆ
  • ਮਹਾਨ ਵਿਗਿਆਨਿਕ
  • ਕੇਪਲਰ
  • ਅਕਸ਼ਰੋਂ ਕੀ ਕਹਾਨੀ
  • ਆਂਖੋਂ ਕੀ ਕਹਾਨੀ
  • ਗਣਿਤ ਕੀ ਪਹੇਲੀਆਂ
  • ਜ੍ਯਾਮਿਤਿ ਕੀ ਕਹਾਨੀ
  • ਲਿਪੀਓਂ ਕੀ ਕਹਾਨੀ

ਹਵਾਲੇ

ਫਰਮਾ:ਹਵਾਲੇ