ਦਾਰਜੀਲਿੰਗ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਦਾਰਜੀਲਿੰਗ[1] ਭਾਰਤ ਦਾ ਇੱਕ ਮੁੱਖ ਸੈਰ-ਸਪਾਟਾ ਕੇਂਦਰ ਹੈ, ਜਿਹੜਾ ਪੱਛਮੀ ਬੰਗਾਲ ਵਿੱਚ ਸਥਿਤ ਇੱਕ ਵਧੀਆ ਅਤੇ ਖ਼ੂਬਸੂਰਤ ਨਗਰ ਹੈ। ਕੁਦਰਤ ਦੇ ਕ੍ਰਿਸ਼ਮਿਆਂ ਨਾਲ ਭਰਪੂਰ ਸਥਾਨ ਹੈ। ਸ਼ਹਿਰ ਦਾ 'ਦਾਰਜੀਲਿੰਗ' ਨਾਂਅ ਦੋ ਸ਼ਬਦਾਂ ਦੋਰਜੇ (ਓਲਾ ਜਾਂ ਉੱਪਲ) ਤੇ ਲਿੰਗ (ਸਥਾਨ) ਦੇ ਮਿਲਾਪ ਨਾਲ ਹੋਇਆ, ਜਿਸ ਦਾ ਸ਼ਬਦੀ ਅਰਥ 'ਠੰਢੀ ਜਗ੍ਹਾ' ਹੈ। ਇਸ ਥਾਂ ਦੀ ਖੋਜ ਉਸ ਵੇਲੇ ਹੋਈ ਜਦੋਂ ਨਿਪਾਲ ਯੁੱਧ ਦੌਰਾਨ ਬਰਤਾਨਵੀ ਸੈਨਿਕਾਂ ਦੀ ਇੱਕ ਟੁਕੜੀ ਸਿੱਕਮ ਜਾਣ ਲਈ ਛੋਟਾ ਰਸਤਾ ਲੱਭ ਰਹੀ ਸੀ ਤਾਂ ਇੱਥੋਂ ਦਾ ਠੰਢਾ ਵਾਤਾਵਰਨ ਅਤੇ ਬਰਫ਼ਬਾਰੀ ਦੇਖ ਕੇ ਅੰਗਰੇਜ਼ ਕਾਫ਼ੀ ਪ੍ਰਭਾਵਿਤ ਹੋਏ, ਜਿਸਦੇ ਕਾਰਨ ਬਰਤਾਨਵੀ ਲੋਕ ਇੱਥੇ ਹੌਲੀ-ਹੌਲੀ ਵੱਸਣ ਲੱਗੇ। ਸ਼ੁਰੂ ਵਿੱਚ ਦਾਰਜੀਲਿੰਗ ਸਿੱਕਮ ਦਾ ਹੀ ਇੱਕ ਹਿੱਸਾ ਸੀ। ਬਾਅਦ ਵਿੱਚ ਇਸ ਉੱਤੇ ਭੂਟਾਨ ਨੇ ਕਬਜ਼ਾ ਕਰ ਲਿਆ, ਪਰ ਕੁਝ ਸਮੇਂ ਬਾਅਦ ਸਿੱਕਮ ਨੇ ਇਸ ਉੱਤੇ ਦੁਬਾਰਾ ਕਬਜ਼ਾ ਕਰ ਲਿਆ। ਵਰਤਮਾਨ ਸਮੇਂ ਵਿੱਚ ਦਾਰਜੀਲਿੰਗ ਪੱਛਮੀ ਬੰਗਾਲ ਦਾ ਇੱਕ ਹਿੱਸਾ ਹੈ। ਇਹ ਸ਼ਹਿਰ ਕਰੀਬ 3149 ਵਰਗ ਕਿਲੋਮੀਟਰ ਦੇ ਇਲਾਕੇ ਵਿੱਚ ਫ਼ੈਲਿਆ ਹੋਇਆ ਹੈ। ਇਸ ਦਾ ਉੱਤਰੀ ਹਿੱਸਾ ਨਿਪਾਲ ਅਤੇ ਸਿੱਕਮ ਨਾਲ ਜੁੜਿਆ ਹੋਇਆ ਹੈ। ਇਹ ਸ਼ਹਿਰ ਪਹਾੜ ਦੀ ਉੱਚਾਈ ਉੱਤੇ ਸਥਿਤ ਹੈ, ਜਿੱਥੇ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ। ਉੱਥੇ ਸਥਿਤ ਪੁਰਾਤਨ ਇਮਾਰਤਾਂ ਵੀ ਵੇਖਣਯੋਗ ਹਨ। ਇੱਥੋਂ ਦੇ ਲੋਕਾਂ ਘਰ ਜ਼ਿਆਦਾਤਰ ਕੰਕਰੀਟ ਦੇ ਹਨ, ਜਿਹਨਾਂ ਦੀਆਂ ਛੱਤਾਂ ਟੀਨ ਅਤੇ ਲੱਕੜ ਨਾਲ ਬਣੀਆਂ ਹੁੰਦੀਆਂ ਹਨ। ਦਾਰਜੀਲਿੰਗ ਦੀਆਂ ਉੱਚੀਆਂ-ਉੱਚੀਆਂ ਤੇ ਦਿਲਕਸ਼ ਪਹਾੜੀਆਂ ਹਨ।

ਪੁਰਾਤਨ ਅਸਥਾਨ

ਦਿਲਕਸ਼ ਤੇ ਪੁਰਾਤਨ ਥਾਂ ਜਿਹਨਾਂ ਵਿੱਚ ਸ਼ਾਕਿਆ ਮੱਠ, ਦੁਰਕ-ਥੰਬਟੇਨ-ਸਾਂਗਾਗ ਚੋਲਿੰਗ-ਮੱਠ, ਮਾਕਡੋਗ ਮੱਠ, ਜਪਾਨੀ ਮੰਦਿਰ (ਪੀਸ ਪੈਗੋਡਾ), ਘੁਮ-ਮੱਠ, ਟਾਈਗਰ ਹਿੱਲ, ਭੂਟਿਆ ਬਸਤੀ ਮੱਠ, ਤੇਂਜਿੰਗਸ ਲੇਗੇਸੀ, ਤਿੱਬਤੀਅਨ ਰਿਫ਼ਊਜੀ ਕੈਂਪ ਆਦਿ ਸ਼ਾਮਿਲ ਹਨ ਵੇਖਣਯੋਗ ਹਨ।

ਧਰਮ ਅਤੇ ਭਾਸ਼ਾ

ਦਾਰਜੀਲਿੰਗ[2] ਵਿੱਚ ਜ਼ਿਆਦਾਤਰ ਲੋਕ ਬੁੱਧ ਧਰਮ ਨੂੰ ਮੰਨਦੇ ਹਨ। ਇੱਥੇ ਕਈ ਬੁੱਧ ਮੱਠ ਵੀ ਵੇਖਣ ਨੂੰ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਇੱਥੇ ਨਿਪਾਲੀ, ਤਿੱਬਤੀ, ਬੰਗਾਲੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ।

ਮੌਸਮ

ਦਾਰਜੀਲਿੰਗ ਵਿੱਚ ਸਰਦੀ ਰੁੱਤ ਅਕਤੂਬਰ ਤੋਂ ਮਾਰਚ ਤੱਕ ਰਹਿੰਦੀ ਹੈ, ਜਿਸ ਦੌਰਾਨ ਇੱਥੋਂ ਦਾ ਮੌਸਮ ਜ਼ਿਆਦਾਤਰ ਠੰਢਾ ਹੁੰਦਾ ਹੈ। ਇੱਥੇ ਗਰਮੀ ਰੁੱਤ ਅਪਰੈਲ ਤੋਂ ਜੂਨ ਤੱਕ ਰਹਿੰਦੀ ਹੈ। ਇਸ ਵੇਲੇ ਦਾ ਮੌਸਮ ਮਾਮੂਲੀ ਠੰਢਕ ਵਾਲਾ ਹੁੰਦਾ ਹੈ। ਇੱਥੇ ਮੀਂਹ ਜੂਨ ਤੋਂ ਸਤੰਬਰ ਤੱਕ ਪੈਂਦਾ ਹੈ।

ਨੇੜੇ ਦਾ ਸਥਾਨ

ਇਹ ਥਾਂ ਦੇਸ਼ ਦੀ ਹਰੇਕ ਹਵਾਈ ਰਾਹ ਨਾਲ ਜੁੜਿਆ ਹੋਇਆ ਹੈ। ਇਹ ਬਾਗਡੋਗਰਾ ਤੋਂ 2 ਘੰਟੇ ਦੀ ਦੂਰੀ ਉੱਤੇ ਹੈ। ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਨੇੜੇ ਹੈ। ਸਿਲੀਗੁੜੀ ਤੋਂ ਦਾਰਜੀਲਿੰਗ ਸ਼ਹਿਰ ਨੇੜੇ ਹਨ। ਇੱਥੇ 80 ਕਿਲੋਮੀਟਰ ਲੰਬੀ ਦਾਰਜੀਲਿੰਗ ਹਿਮਾਲੀਅਨ ਰੇਲਵੇ ਲਾਈਨ ਵੀ ਹੈ ਜਿਹੜੀ ਕਿ ਆਪਣੇ-ਆਪ ਵਿੱਚ ਮਨਮੋਹਕ ਨਮੂਨਾ ਹੈ, ਜਿਸ ਨੂੰ ਟੋਏ ਟਰੇਨ ਨਾਲ ਜਾਣਿਆ ਜਾਂਦਾ ਹੈ।

ਵਿਸ਼ਵ ਵਿਰਾਸਤ

ਯੂਨੈਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਸਥਾਨ ਦੀ ਸੂਚੀ ਵਿੱਚ ਸੰਨ 1999 ਵਿੱਚ ਸ਼ਾਮਿਲ ਕੀਤਾ ਸੀ।

ਚਾਹ ਉਤਪਾਦਨ ਲਈ ਮਸ਼ਹੂਰ

ਚਾਹ ਦੇ ਲਈ ਦਾਰਜੀਲਿੰਗ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹੈ। ਕਿਹਾ ਜਾਂਦਾ ਹੈ ਕਿ ਡਾ: ਕੈਂਪਬੇਲ ਜਿਹੜਾ ਕਿ ਈਸਟ ਇੰਡੀਆ ਕੰਪਨੀ ਦੇ ਅਫ਼ਸਰ ਸੀ, ਨੇ ਪਹਿਲੀ ਵਾਰ ਲਗਭਗ ਸੰਨ 1830 ਦੇ ਵੇਲੇ ਆਪਣੇ ਬਾਗ ਵਿੱਚ ਚਾਹ ਦੇ ਬੀਜ ਲਗਾਏ ਸਨ। ਇੱਥੋਂ ਦੀ ਚਾਹ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ ਅਤੇ ਇਹੀ ਇਸ ਸ਼ਹਿਰ ਦਾ ਮੁੱਖ ਅਰਥ-ਤੰਤਰ ਹੈ। ਫਰਮਾ:ਵਿਸ਼ਵ ਵਿਰਾਸਤ ਟਿਕਾਣਾ

ਹਵਾਲੇ

ਫਰਮਾ:ਹਵਾਲੇ