Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸੰਤ ਸਿੰਘ ਸੇਖੋਂ

ਭਾਰਤਪੀਡੀਆ ਤੋਂ

ਫਰਮਾ:ਗਿਆਨਸੰਦੂਕ ਲੇਖਕ ਸੰਤ ਸਿੰਘ ਸੇਖੋਂ (30 ਮਈ 1908-7 ਅਕਤੂਬਰ 1997) ਪੰਜਾਬੀ ਦਾ ਇੱਕ ਨਾਟਕਕਾਰ, ਗਲਪ-ਲੇਖਕ ਅਤੇ ਖੋਜੀ ਆਲੋਚਕ ਸੀ। ਉਸ ਨੂੰ 1972 ਵਿੱਚ ਨਾਟਕ ਮਿੱਤਰ ਪਿਆਰਾ ਲਈ ਸਾਹਿਤ ਆਕਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਉਸ ਨੂੰ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ "ਪਦਮ ਸ਼੍ਰੀ" ਦਿੱਤਾ ਗਿਆ।

ਮੁੱਢਲੀ ਜ਼ਿੰਦਗੀ

ਸੰਤ ਸਿੰਘ ਸੇਖੋਂ ਦਾ ਜਨਮ ਸ: ਹੁਕਮ ਸਿੰਘ ਦੇ ਘਰ ਚੱਕ ਨੰਬਰ 70 ਫ਼ੈਸਲਾਬਾਦ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਬੀਰ ਖਾਲਸਾ ਹਾਈ ਸਕੂਲ ਵਿਚੋਂ ਦਸਵੀਂ ਪਾਸ ਕਰਕੇ ਉਚੇਰੀ ਸਿੱਖਿਆ ਲਈ ਉਹ ਐਫ. ਸੀ. ਕਾਲਜ ਲਾਹੌਰ ਵਿੱਚ ਦਾਖ਼ਲ ਹੋ ਗਿਆ। ਫਿਰ ਉਸ ਨੇ ਅੰਗਰੇਜ਼ੀ ਅਤੇ ਅਰਥ-ਵਿਗਿਆਨ ਵਿਸ਼ਿਆਂ ਵਿੱਚ ਪੋਸਟ-ਗ੍ਰੈਜੂਏਸ਼ਨ ਕੀਤੀ। ਵਿਦਿਆਰਥੀ ਜੀਵਨ ’ਚ ਹੀ ਉਹਨਾਂ ਦਾ ਵਿਆਹ, 1928 ਵਿਚ, ਬੀਬੀ ਗੁਰਚਰਨ ਕੌਰ ਨਾਲ ਹੋ ਗਿਆ, ਜਿਸ ਤੋਂ ਉਨ੍ਹਾਂ ਦੇ ਘਰ ਚਾਰ ਲੜਕੀਆਂ ਅਤੇ ਇੱਕ ਲੜਕੇ ਨੇ ਜਨਮ ਲਿਆ। ਸੇਖੋਂ ਨੇ 1931 ਤੋਂ 1951 ਤੱਕ ਲਗਭਗ 20 ਸਾਲ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਅੰਗਰੇਜ਼ੀ ਦੇ ਅਧਿਆਪਕ ਦਾ ਕਾਰਜ-ਭਾਰ ਸੰਭਾਲਿਆ। ਇਸੇ ਦੌਰਾਨ 1937 ਤੋਂ 1940 ਤੱਕ ਉਸ ਨੇ 'ਨਾਰਦਰਨ ਰੀਵਿਊ' ਨਾਂ ਦਾ ਅੰਗਰੇਜ਼ੀ ਸਪਤਾਹਿਕ ਜਾਰੀ ਰੱਖਿਆ। 1953 ਤੋਂ 1961 ਤੱਕ ਉਹ ਗੁਰੂ ਹਰਿਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ (ਲੁਧਿਆਣਾ) ਵਿਖੇ ਅੰਗਰੇਜ਼ੀ ਦਾ ਲੈਕਚਰਾਰ ਰਿਹਾ। ਪਿਛੋਂ ਕੁਝ ਸਮਾਂ ਉਹ ਕਾਲਜ ਪ੍ਰਿੰਸੀਪਲ ਵੀ ਰਿਹਾ।

ਸਾਹਿਤਕ ਜੀਵਨ

ਸੰਤ ਸਿੰਘ ਸੇਖੋਂ ਨੇ ਲਿਖਣ ਦੀ ਸ਼ੁਰੂਆਤ ਅੰਗਰੇਜ਼ੀ ਭਾਸ਼ਾ ਤੋਂ ਕੀਤੀ ਪਰ ਪ੍ਰਿੰਸੀਪਲ ਤੇਜਾ ਸਿੰਘ ਦੀ ਪ੍ਰੇਰਨਾ ਅਧੀਨ ਉਸ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ। ਉਸ ਦੀਆਂ ਸਾਹਿਤਕ ਕਿਰਤਾਂ ਦੀ ਸੂਚੀ ਬਹੁਤ ਲੰਮੀ ਹੈ, ਜਿਨ੍ਹਾਂ ਵਿੱਚ ਨਾਟਕ, ਇਕਾਂਗੀ, ਕਹਾਣੀਆਂ, ਨਾਵਲ, ਕਵਿਤਾ, ਨਿਬੰਧ, ਆਲੋਚਨਾ, ਸਵੈਜੀਵਨੀ ਅਤੇ ਅਨੁਵਾਦ ਆਦਿ ਸ਼ਾਮਲ ਹਨ। ਸਕੂਲ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਦੀਆਂ ਪਾਠ-ਪੁਸਤਕਾਂ 'ਚ ਉਸ ਦੀਆਂ ਰਚਨਾਵਾਂ ਪੜ੍ਹੀਆਂ-ਪੜ੍ਹਾਈਆਂ ਜਾਂਦੀਆਂ ਹਨ। ਪੇਮੀ ਦੇ ਨਿਆਣੇ, ਇੱਕ ਯੋਧੇ ਦਾ ਚਲਾਣਾ, ਮੁੜ ਵਿਧਵਾ, ਮੀਂਹ ਜਾਵੋ ਹਨੇਰੀ ਜਾਵੋ ਵਰਗੀਆਂ ਰਚਨਾਵਾਂ ਨੂੰ ਪੰਜਾਬੀ ਕਹਾਣੀ 'ਚ ਕਲਾਸਿਕ ਹੋਣ ਦਾ ਮਾਣ ਪ੍ਰਾਪਤ ਹੈ।ਉਸ ਦਾ ਨਾਵਲ 'ਲਹੂ ਮਿੱਟੀ' ਨਿਮਨ ਮੱਧ ਸ਼੍ਰੇਣੀ ਦੇ ਪੰਜਾਬੀ ਕਿਸਾਨੀ ਪਰਿਵਾਰ ਦੇ ਸੰਘਰਸ਼ਮਈ ਜੀਵਨ ਦਾ ਦਸਤਾਵੇੇਜ਼। ਸੇਖੋਂ ਦੇ ਨਾਟਕ, ਨਾਵਲ ਤੇ ਕਹਾਣੀਆਂ ਇਸ ਧਾਰਨਾ ਉੱਤੇ ਮੋਹਰ ਲਾਉਂਦੇ ਹਨ। ਮਹਾਰਾਜਾ ਰਣਜੀਤ ਸਿੰਘ, ਬੰਦਾ ਬਹਾਦਰ, ਕਾਰਲ ਮਾਰਕਸ ਤੇ ਅਬਰਾਹਮ ਲਿੰਕਨ ਇਨ੍ਹਾਂ ਪੁਰਖਿਆਂ ਦਾ ਸੁਪਨਈ ਸਰੂਪ ਸਨ। ਉਸ ਦੀ ਸੋਚ ਪੱਛਮੀ ਅਤੇ ਉਦਾਰ ਸੀ। 1937 ਵਿੱਚ ਉਸ ਨੇ ‘ਨਾਰਦਰਨ ਰੀਵਿਊ’ ਨਾਂ ਦਾ ਇੱਕ ਰਸਾਲਾ ਵੀ ਕੱਢਿਆ ਸੀ ਜਿਸ ਵਿੱਚ ਆਪਣੀਆਂ ਅੰਗਰੇਜ਼ੀ ਰਚਨਾਵਾਂ ਛਾਪੀਆਂ। ਉਸ ਨੂੰ ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੀਆਂ ਸਾਹਿਤਕ ਸੰਸਥਾਵਾਂ ਨੇ ਆਪਣੇ ਖ਼ਰਚ ਉੱਤੇ ਸੱਦਿਆ ਤੇ ਨਿਵਾਜਿਆ। 1958 ਵਿੱਚ ਉਹ ਐਫਰੋ-ਏਸ਼ੀਅਨ ਰਾਈਟਰਜ਼ ਵੱਲੋਂ ਸੋਵੀਅਤ ਯੂਨੀਅਨ ਵੀ ਗਏ।

ਸੰਤ ਸਿੰਘ ਸੇਖੋਂ ਦੀ ਨਿੱਕੀ ਕਹਾਣੀ ਪ੍ਰਤੀ ਸਮਝ

ਗੀਤ-ਮਈ ਕਵਿਤਾ ਤੇ ਛੋਟੀ ਕਹਾਣੀ ਦੋਵੇਂ ਆਧੁਨਿਕ ਕਾਲ ਦੀ ਪੈਦਾਵਾਰ ਹਨ,ਉਸ ਆਧੁਨਿਕ ਕਾਲ ਦੀ ਜਿਸ ਵਿੱਚ ਮਨੁੱਖ ਦਾ ਵਿਅਕਤੀਗਤ ਮੁੱਲ ਵਧ ਗਿਆ ਹੈ,ਜਿਸ ਨੂੰ ਅਸੀਂ ਸਾਰਵਜਨਿਕ,ਲੋਕਤੰਤਰਿਕ ਜੁਗ ਕਹਿ ਸਕਦੇ ਹਾਂ। ਪਿਛਲੇ ਪੰਜਾਹ ਕੁ ਵਰਿਆਂ ਤੋਂ ਇੱਕ ਖ਼ਿਆਲ ਚਲਿਆ ਆ ਰਿਹਾ ਹੈ ਕਿ ਛੋਟੀ ਕਹਾਣੀ ਅਜੋਕੇ ਸਮਾਜ ਵਿੱਚ ਵਿਅਕਤੀ ਨੂੰ ਵਿਹਲ ਘੱਟ ਮਿਲਣ ਦਾ ਇੱਕ ਸਿੱਟਾ ਹੈ। ਇਸ ਖ਼ਿਆਲ ਅਨੁਸਾਰ ਅਜੋਕੇ ਸਮੇਂ,ਜਾਂ ਮਸ਼ੀਨੀ,ਪੂੰਜੀਵਾਦ ਜੁਗ ਵਿੱਚ,ਆਰਥਿਕ ਖੇਤਰ ਵਿੱਚ ਕੰਮ ਦੀ ਲੋੜ ਇਤਨੀ ਵਧ ਗਈ ਹੈ ਕਿ ਸਧਾਰਨ ਵਿਅਕਤੀ ਕੋਲ ਸਾਹਿਤ ਦਾ ਪੁਰਾਣਾ ਪ੍ਰਮਾਣਿਕ ਰੂਪ, ਮਹਾਂ- ਕਾਵਿ ਤੇ ਉਸ ਦਾ ਆਧੁਨਿਕ ਰੂਪਾਂਤਰ ਨਾਵਲ ਪੜਨ ਦੀ ਵਿਹਲ ਨਹੀਂ। ਉਸ ਨੂੰ ਕਾਰਖ਼ਾਨੇ ਜਾਂ ਦਫ਼ਤਰ ਵਿੱਚ ਕੰਮ ਕਰਨ ਤੋਂ ਉਪਰੰਤ ਵਿਹਲਾ ਸਮਾਂ ਬਹੁਤ ਘੱਟ ਮਿਲਦਾ ਹੈ ਅਤੇ ਜੋ ਅਜਿਹਾ ਸਮਾਂ ਮਿਲਦਾ ਹੈ, ਉਸ ਨੂੰ ਵੀ ਇਹ ਨਿਸੰਗ ਹੋ ਕੇ ਆਪਣੇ ਮਨ -ਪ੍ਰਚਾਵੇ ਜਾਂ ਆਤਮਕ ਚੇਸ਼ਟਾ ਵਿੱਚ ਲਗਾ ਨਹੀਂ ਸਕਦਾ।[1] ਛੋੋੋੋੋੋੋੋਟੀ ਕਹਾਾਣੀ ਘੱੱਟ ਸਮੇੇਂ ਵਿੱਚ ਪੜੀ ਜਾ ਸਕਦੀ ਹੈੈ।।

ਸੇਖੋਂ ਦੀ ਕਵਿਤਾ ਬਾਰੇ ਸਮਝ

ਕਵਿਤਾ ਜਾਂ ਕਲਾ  ਕੇਵਲ ਜਾਤੀ ਦੀ ਸੰਸਕ੍ਰਿਤੀ ਤੇ ਪਰੰਪਰਾ ਉਤੇ ਆਧਾਰ ਹੀ ਨਹੀਂ ਰੱਖਦੀ, ਇਸ ਦੇ ਵਿਕਾਸ ਵਿੱਚ ਵੀ ਹਿੱਸਾ ਪਾਂਉਦੀ ਹੈ। ਕਲਾ, ਸਾਹਿਤ, ਕਵਿਤਾ ਸਮਾਜਕ ਕਰਮ ਹਨ, ਸਮਾਜ ਤੋਂ ਬਾਹਰੇ ਕਰਮ ਨਹੀਂ। ਇਨ੍ਹਾਂ ਦਾ ਵਸਤੂ ਸਮਾਜਕ ਆਲੋਚਨਾ, ਸਮਾਜਕ ਭਾਵਾਂ ਤੇ ਵਿਚਾਰਾਂ ਦੇ ਢਾਣ ਤੇ ਉਸਾਰਨ ਤੋਂ ਬਿਨਾਂ ਥੋਥਾ ਰਹੇਗਾ। ਇਹ ਠੀਕ ਹੈ ਕਿ ਕਲਾ, ਸਾਹਿਤ ਜਾਂ ਕਵਿਤਾ ਇਹ ਸਮਾਜਕ ਢਾਈ ਤੇ ਉਸਾਰੀ ਸੁਚੱਜੇ ਢੰਗ ਨਾਲ ਕਰੇ, ਨਹੀਂ ਤਾਂ ਢਾਈ,ਢਾਈ ਨਹੀਂ ਹੋਵੇਗੀ, ਉਸਾਰੀ, ਉਸਾਰੀ ਤਾਂ ਕੀ ਹੋਣੀ ਸੀ ਪਰ ਇਸ ਸੁਚੱਜ ਨੂੰ ਜ਼ਰਾ ਦੁਰਗਮ ਤੇ ਮਹਿੰਗੀ ਵਸਤੂ ਸਮਝ ਕੇ ਇਹ ਨਹੀਂ ਕਹਿ ਦੇਣਾ ਚਾਹੀਦਾ ਕਿ ਸਾਹਿਤ ਜਾਂ ਕਵਿਤਾ ਵਿੱਚ ਸਮਾਜਕ ਢਾਈ ਤੇ ਉਸਾਰੀ ਕੀਤੀ ਹੀ ਨਾ ਜਾਵੇ, ਜਾਂ ਕੇਵਲ ਇੱਕ ਪੁਰਾਣੀ ਭਾਂਤ ਦੀ ਕੀਤੀ ਜਾਵੇ, ਜਿਸ ਦੀ ਅੱਜ ਕੱਲ ਸੰਭਾਵਨਾ ਤੇ ਲੋੜ ਘਟ ਗਈ ਹੈ, ਪਰ ਜੋ ਪੁਰਾਣੇ ਚੱਜ ਅਚਾਰ ਨਾਲ ਕਰਨੀ ਕੁਝ ਸੌਖੀ ਹੁੰਦੀ ਹੈ।[2]

ਹੋੋੋਰ ਮਹੱੱਤਵਪੂਰਣ ਜਾਣਕਾਰੀ

ਪੰਜਾਬੀ ਆਲੋਚਨਾ ਦੀ ਇਤਿਹਾਸ- ਰੇਖਾ ਵਿੱਚ ਸੰਤ ਸਿੰਘ ਸੇਖੋਂ ਦੀ ਆਮਦ ਨਾਲ ਪ੍ਰਗਤੀਵਾਦੀ, ਮਾਕਸਵਾਦੀ ਪੰਜਾਬੀ ਆਲੋਚਨਾ ਦਾ ਆਰੰਭ ਹੁੰਦਾ ਹੈ। ਉਸਨੇ ਧਾਰਮਿਕ, ਅਧਿਆਤਮਕ, ਪ੍ਰਸੰਸਾਮਈ ਅਤੇ ਰੁਮਾਂਟਿਕ ਬਿਰਤੀ ਦਾ ਤਿਆਗ ਕਰਕੇ ਸਾਹਿਤ ਰਚਨਾਵਾਂ ਨੂੰ ਸਮਾਜਿਕ ਇਤਹਾਸਿਕ ਸੰਦਰਭ ਵਿੱਚ ਰੱਖ ਕੇ ਵਾਚਣ ਦਾ ਪੈਗਾਮ ਦਿੱਤਾ। ਇਸ ਪੜਾਅ ਉਪਰ ਨਿੱਜੀ ਪ੍ਰਤਿਕਰਮਾਂ ਦੀ ਬਜਾਏ ਇਤਿਹਾਸਕ ਪਦਾਰਥਵਾਦੀ ਦਿ੍ਸ਼ਟੀਕੋਣ ਅਤੇ ਦਵੰਦਵਾਦੀ ਪਦਾਰਥਵਾਦ ਨੂੰ ਮਹੱਤਵ ਪ੍ਰਾਪਤ ਹੋਇਆ। ਸਿਧਾਂਤਕ ਧਰਾਤਲ ਉਪਰ ਉਸਨੇ ਮਾਰਕਸਵਾਦੀ ਕਾਵਿ ਸ਼ਾਸਤਰ, ਭਾਰਤੀ ਕਾਵਿ ਸ਼ਾਸਤਰ ਅਤੇ ਪੱਛਮੀ ਕਾਵਿ ਸ਼ਾਸਤਰ ਦਾ ਮਿਸ਼ਰਣ ਬਣਾਉਣ ਦਾ ਉਦਮ ਕੀਤਾ।[3]

ਰਚਨਾਵਾਂ

ਨਾਵਲ

ਲਹੂ ਮਿੱਟੀ

ਲਹੂ ਮਿੱਟੀ ਪੰਜਾਬੀ ਦਾ ਪਹਿਲਾ ਨਾਵਲ ਹੈ ਜਿਹੜਾ ਗ਼ਰੀਬ ਕਿਸਾਨ ਵੱਲੋਂ ਆਪਣਾ ਘਰ-ਘਾਟ ਛੱਡ ਕੇ ਵਧੇਰੇ ਜ਼ਮੀਨ ਦੀ ਹੋੜ ਵਿੱਚ ਗੋਰੀ ਸਰਕਾਰ ਵੱਲੋਂ ਵਸਾਈਆਂ ਬਾਰਾਂ ਵਿੱਚ ਰਹਿਣ ਤੁਰ ਜਾਂਦਾ ਹੈ। ਨਾਇਕ ਦੇ ਮਾਤਾ-ਪਿਤਾ ਖ਼ੁਦ ਅਨਪੜ੍ਹ ਤੇ ਗ਼ਰੀਬ ਹੋਣ ਕਾਰਨ ਆਪਣੇ ਪੁੱਤ ਨੂੰ ਸਕੂਲ ਕਾਲਜ ਤੋਂ ਵੀ ਉਚੇਰੀ ਵਿੱਦਿਆ ਦਿਵਾਉਂਦੇ ਆਪਣੀ ਜੱਦੀ ਭੌਂ ਤੋਂ ਵਾਂਝੇ ਹੋ ਜਾਂਦੇ ਹਨ ਤੇ ਨਹਿਰੀ ਬਸਤੀਆਂ ਦੇ ਵਸਨੀਕ ਹੋ ਕੇ ਇਹ ਧੋਣਾ ਧੋਣ ਦੀ ਓਹੜ-ਪੋਹੜ ਵਿੱਚ ਸੰਘਰਸ਼ ਕਰਦੇ ਵਿਖਾਏ ਗਏ ਹਨ।

ਬਾਬਾ ਅਸਮਾਨ

ਬਾਬਾ ਆਸਮਾਨ ਦਾ ਨਾਇਕ ਸੇਵਾ ਸਿੰਘ ਵੀ ਨਵੀਆਂ ਚਰਾਂਦਾਂ ਦੀ ਭਾਲ ਵਿੱਚ ਸ਼ੰਘਾਈ ਰਾਹੀਂ ਅਮਰੀਕਾ ਜਾ ਕੇ ਮਜ਼ਦੂਰੀ ਕਰਨ ਲੱਗਦਾ ਹੈ ਤਾਂ ਗ਼ਦਰ ਪਾਰਟੀ ਦਾ ਮੈਂਬਰ ਬਣ ਕੇ ਵਾਪਸ ਲੁਦੇਹਾਣਾ ਵਾਲੇ ਜੱਦੀ ਪਿੰਡ ਰਹਿਣ ਲੱਗਦਾ ਹੈ। ਉਹ ਇੱਥੇ ਆ ਕੇ ਖ਼ੁਸ਼ ਤਾਂ ਨਹੀਂ, ਪਰ ਉਹਦੇ ਕੋਲ ਹੋਰ ਚਾਰਾ ਵੀ ਕੋਈ ਨਹੀਂ। ਲੇਖਕ ਦੀ ਸਵੈ-ਜੀਵਨੀ ਦੀ ਝਲਕ ਵਾਲੇ ਇਹ ਨਾਵਲ ਇੰਨੇ ਮਕਬੂਲ ਨਹੀਂ ਹੋਏ, ਜਿੰਨੀ ਉਸ ਦੀ ਚਾਹਨਾ ਸੀ।

ਕਹਾਣੀ ਸੰਗ੍ਰਹਿ

ਇਕਾਂਗੀ

ਨਾਟਕ

ਇਤਿਹਾਸਕ ਨਾਟਕ

ਖੋਜ ਤੇ ਆਲੋਚਨਾ

ਅਨੁਵਾਦ

ਸਨਮਾਨ

  1. ਸੰਤ ਸਿੰਘ ਸੇਖੋਂ ਨੂੰ ਸਮੇਂ-ਸਮੇਂ 'ਤੇ ਵਿਭਿੰਨ ਸੰਸਥਾਵਾਂ ਵਜੋਂ ਸਨਮਾਨਿਤ ਕੀਤਾ ਗਿਆ
  2. ਪੰਜਾਬੀ ਲੇਖਕ (ਪੰਜਾਬ ਸਰਕਾਰ, 1965)
  3. ਭਾਰਤੀ ਸਾਹਿਤ ਅਕਾਦਮੀ ਪੁਰਸਕਾਰ (ਨਾਟਕ ਮਿੱਤਰ ਪਿਆਰੇ ਲਈ, 1972 'ਚ, ਨਵੀਂ ਦਿੱਲੀ)
  4. ਪਦਮ ਸ੍ਰੀ (ਭਾਰਤ ਸਰਕਾਰ, 1987)
  5. ਭਾਰਤੀ ਪਰਿਸ਼ਦ ਪੁਰਸਕਾਰ (ਕਲਕੱਤਾ, 1989)
  6. ਡੀ ਲਿਟ ਦੀ ਆਨਰੇਰੀ ਡਿਗਰੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ 1991)
  7. ਲਾਈਫ ਫੈਲੋਸ਼ਿਪ (ਪੰਜਾਬੀ ਯੂਨੀਵਰਸਿਟੀ, ਪਟਿਆਲਾ)
  8. ਪ੍ਰੋਫੈਸਰ ਆਫ ਐਮੀਨੈਂਸ
  9. ਪ੍ਰੋਫੈਸਰ ਐਮੀਰੈਟਿਸ (ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ)
  10. ਫੈਲੋਸ਼ਿਪ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਆਦਿ ਸ਼ਾਮਲ ਹਨ।
  11. ਆਪਣੇ ਜੀਵਨ ਕਾਲ ਵਿੱਚ ਉਹ ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਦੇ ਜਨਰਲ ਕੌਂਸਲ ਦੇ ਮੈਂਬਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦਾ (1984 ਤੋਂ 1997) ਤੱਕ ਪ੍ਰਧਾਨ ਰਹਿਣ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਵੀ ਰਹੇ।

ਬਾਹਰੀ ਲਿੰਕ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. ਸੈਣੀ, ਡਾ.ਜਸਵਿੰਦਰ (2017). ਗਲਪ ਸਿਧਾਂਤ. ਪਟਿਆਲਾ: ਪਬਲੀਕੇਸ਼ਨ ਬਿਊਰੋ. p. 153. ISBN 978-81-302-0468 Check |isbn= value: length (help). 
  2. ਸੈਣੀ, ਡਾ. ਜਸਵਿੰਦਰ ਸਿੰਘ (2018). ਪੱਛਮ ਕਾਵਿ-ਸਿਧਾਂਤ. ਪਟਿਆਲਾ: ਪਬਲੀਕੇਸ਼ਨ ਬਿਊਰੋ. p. 5. ISBN 978-81-302-0471-0. 
  3. ਭਾਟੀਆ, ਹਰਿਭਜਨ ਸਿੰਘ (2004). ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ. ਦਿੱਲੀ: ਪੰਜਾਬੀ ਅਕਾਦਮੀ. p. 111. 

ਫਰਮਾ:ਪੰਜਾਬੀ ਲੇਖਕ

ਫਰਮਾ:ਸਾਹਿਤ ਅਕਾਦਮੀ ਇਨਾਮ ਜੇਤੂ