ਸੁਪਰ ਸਿੰਘ

ਭਾਰਤਪੀਡੀਆ ਤੋਂ

ਫਰਮਾ:Infobox film ਸੁਪਰ ਸਿੰਘ ਇੱਕ 2017 ਭਾਰਤੀ ਪੰਜਾਬੀ ਭਾਸ਼ਾ ਦੀ ਇੱਕ ਸੁਪਰਹੀਰੋ ਫਿਲਮ ਹੈ ਜੋ ਅਨੁਰਾਗ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ। ਇਸ ਵਿੱਚ ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ ਹਨ। ਸੁਪਰ ਸਿੰਘ ਨੂੰ 16 ਜੂਨ 2017 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਗਿਆ ਸੀ। ਇਹ ਦਿਲਜੀਤ ਦੁਸਾਂਝ ਅਤੇ ਨਿਰਦੇਸ਼ਕ ਅਨੁਰਾਗ ਸਿੰਘ ਦੇ ਵਿਚਕਾਰ ਪੰਜਵੀਂ ਸਾਂਝ ਭਿਆਲੀ ਹੋ ਗਈ ਹੈ।[1]

ਪਲਾਟ

ਸੁਪਰ ਸਿੰਘ ਸੱਜਣ ਸਿੰਘ (ਦਿਲਜੀਤ ਦੁਸਾਂਝ) ਦੀ ਕਹਾਣੀ ਹੈ, ਜੋ ਆਪਣੀ ਮਾਂ ਨਾਲ ਕੈਨੇਡਾ ਵਿੱਚ ਰਹਿੰਦਾ ਹੈ। ਹਾਲਾਤ ਉਸ ਨੂੰ ਪੰਜਾਬ, ਭਾਰਤ ਵਿੱਚ ਆਪਣੇ ਜੱਦੀ ਪਿੰਡ ਵਾਪਸ ਲਿਆਉਂਦੇ ਹਨ ਜਿੱਥੇ ਉਸ ਨੂੰ ਅਚਾਨਕ ਸੁਪਰ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਆਪਣੇ ਆਪ ਨੂੰ ਸਾਕਾਰ ਕਰਨ ਦੇ ਰਾਹ' ਤੇ ਨਿਕਲ ਪੈਂਦਾ ਹੈ। 

ਕਲਾਕਾਰ 

ਵਿਕਾਸ

ਦਿਲਜੀਤ ਦੁਸਾਂਝ ਦੇ ਅਨੁਸਾਰ, ਸਾਲ 2012 ਵਿੱਚ ਜੱਟ ਅਤੇ ਜੂਲੀਅਟ ਦੀ ਰਿਲੀਜ਼ ਤੋਂ ਬਾਅਦ ਇੱਕ ਪੰਜਾਬੀ ਸੁਪਰਹੀਰੋ ਫਿਲਮ ਬਣਾਉਣ ਦਾ ਵਿਚਾਰ ਉਸਦੇ ਦਿਮਾਗ ਵਿੱਚ ਆਇਆ ਜਦੋਂ ਉਸ ਨੇ ਆਪਣੇ ਆਪ ਦੀ ਇੱਕ ਤਸਵੀਰ ਇੰਟਰਨੈਟ ਤੇ ਕਿਸੇ ਦੁਆਰਾ ਸੁਪਰਮੈਨ ਦੇ ਸਰੀਰ ਤੇ ਲਗਾਈ ਹੋਈ ਦੇਖੀ।[2]  ਫਿਲਮ ਦੇ ਮਹਿੰਗੇ ਬਜਟ ਦੇ ਕਾਰਨ, ਫ਼ਿਲਮ ਦੇ ਨਿਰਦੇਸ਼ਕ ਦਿਲਜੀਤ ਅਤੇ ਅਨੁਰਾਗ ਸਿੰਘ ਨੇ ਫ਼ਿਲਮ ਦੇ ਨਿਰਮਾਤਾ ਨੂੰ ਲੱਭਣ ਲਈ ਲਗਪਗ ਦੋ ਸਾਲ ਲਏ। ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਕਚਰਸ ਦੇ ਇੱਕ ਨਿਰਮਾਤਾ ਦੇ ਤੌਰ ਤੇ ਅੱਗੇ ਆਉਣ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਮਿਲੀ। [3] ਸੁਪਰ ਸਿੰਘ ਅਦਾਕਾਰ ਦਿਲਜੀਤ ਦੋਸਾਂਝ ਅਤੇ ਨਿਰਦੇਸ਼ਕ ਅਨੁਰਾਗ ਸਿੰਘ ਦੇ ਜੱਟ ਐਂਡ ਜੂਲੀਅਟ, ਜੱਟ ਐਂਡ ਜੂਲੀਅਟ 2 ਅਤੇ ਪੰਜਾਬ 1984 ਅਤੇ ਡਿਸਕੋ ਸਿੰਘ ਦੇ ਬਾਅਦ ਪੰਜਵੀਂ ਸਾਂਝ ਹੈ ਅਤੇ ਏਕਤਾ ਕਪੂਰ ਦੀ ਸਭ ਤੋਂ ਪਹਿਲੀ ਪੰਜਾਬੀ ਉਤਪਾਦਨ ਹੈ। 17 ਜਨਵਰੀ 2017 ਨੂੰ ਬਾਲਾਜੀ ਮੋਸ਼ਨ ਪਿਕਚਰ ਦੁਆਰਾ ਫਿਲਮ ਦਾ ਪਹਿਲਾ ਸ਼ੋ ਪੇਸ਼ ਕੀਤਾ ਗਿਆ ਸੀ। [4]

ਸਾਉਂਡਟਰੈਕ

ਫਰਮਾ:Infobox album  ਸੁਪਰ ਸਿੰਘ ਦੀ ਸਾਉਂਡਟਰੈਕ ਜਤਿੰਦਰ ਸ਼ਾਹ ਨੇ ਕੰਪੋਜ਼ ਕੀਤੀ ਹੈ ਜਦਕਿ ਬੋਲ ਰਣਬੀਰ ਸਿੰਘ ਅਤੇ  ਵੀਤ ਬਲਜੀਤ ਨੇ ਲਿਖੇ ਹਨ। .[5]ਫਰਮਾ:Track listing

ਰਿਸੈਪਸ਼ਨ

ਬਾਕਸ ਆਫਿਸ

ਫ਼ਿਲਮ ਦੁਨੀਆ ਭਰ ਵਿੱਚ ਲਗਭਗ 1100 ਸਕ੍ਰੀਨਾਂ ਤੇ ਚਲਾਈ ਗਈ। ਪੰਜਾਬੀ ਫਿਲਮ ਲਈ ਸਭ ਤੋਂ ਵੱਡਾ ਦਾਇਰਾ ਸੀ। ਇਹ ਕਾਰਸ 3 (ਭਾਰਤ ਵਿਚ) ਅਤੇ ਬੈਂਕ ਚੋਰ ਦੇ ਨਾਲ ਰਿਲੀਜ਼ ਕੀਤੀ ਗਈ ਸੀ।[6]

ਹਵਾਲੇ