Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮੈਨੂੰ ਟੈਗੋਰ ਬਣਾ ਦੇ ਮਾਂ

ਭਾਰਤਪੀਡੀਆ ਤੋਂ

ਫਰਮਾ:ਗਿਆਨਸੰਦੂਕ ਨਿੱਕੀ ਕਹਾਣੀ ਮੈਨੂੰ ਟੈਗੋਰ ਬਣਾ ਦੇ ਮਾਂ ਮੋਹਨ ਭੰਡਾਰੀ ਦੁਆਰਾ ਲਿੱਖੀ ਇੱਕ ਪੰਜਾਬੀ ਕਹਾਣੀ ਹੈ, ਜੋ ਪੰਜਾਬੀ ਸਾਹਿਤ ਵਿਚ ਕਲਾਸਿਕ ਕਹਾਣੀ ਦਾ ਦਰਜਾ ਰੱਖਦੀ ਹੈ।

ਪਾਤਰ

  • ਸਲੀਮ
  • ਮਾਸਟਰ

ਕਹਾਣੀ ਸਾਰ

ਮੈਨੂੰ ਟੈਗੋਰ ਬਣਾ ਦੇ ਮਾਂ ਇੱਕ ਬੱਚੇ ਦੀ ਪੜ੍ਹਾਈ ਕਰਕੇ ਅਤੇ ਕਵਿਤਾ ਲਿਖਕੇ ਟੈਗੋਰ ਬਨਣ ਦੀ ਤਾਂਘ ਦੀ ਕਹਾਣੀ ਹੈ। ਸਲੀਮ ਆਪਣੇ ਮਾਸਟਰ ਤੋਂ ਪ੍ਰੇਰਿਤ ਹੋਕੇ ਕਵੀ ਬਣਨਾ ਚਾਹੁੰਦਾ ਹੈ। ਇੱਕ ਦਿਨ ਉਹ ਆਪਣੇ ਦਿਲ ਦੀ ਗੱਲ ਆਪਣੇ ਮਾਸਟਰ ਨੂੰ ਦੱਸਦਾ ਹੈ। ਤਾਂ ਉਹ ਉਸਨੂੰ ਰਬਿੰਦਰ ਨਾਥ ਟੈਗੋਰ ਦੀਆਂ ਕਵਿਤਾਵਾਂ ਦੀ ਕਿਤਾਬ ‘ਗੀਤਾਂਜਲੀ’’ ਉਸਨੂੰ ਦਿੰਦਾ ਹੈ। ਸਲੀਮ ਉਸ ਕਿਤਾਬ ਨੂੰ ਪੜ੍ਹਦਾ ਹੈ ਅਤੇ ਸਮਝਣ ਦੀ ਕੋਸ਼ਿਸ਼ ਕਰਦਾ ਹੈ ਪਰ ਸਮਝ ਨਹੀਂ ਪਾਉਂਦਾ। ਇਸ ਦੌਰਾਨ ਉਹ ਇੱਕ ਨਿੱਕੀ ਜਿਹੀ ਕਵਿਤਾ ਲਿਖਦਾ ਹੈ ਅਤੇ ਅਧਿਆਪਕ ਨੂੰ ਜਾ ਕੇ ਸੁਣਾਉਂਦਾ ਹੈ। ਮਾਸਟਰ ਕਵਿਤਾ ਸੁਣ ਹੈਰਾਨ ਰਹਿ ਜਾਂਦਾ ਹੈ ਕਿ ਛੋਟਾ ਜਿਹਾ ਬੱਚਾ ਇੰਨੀ ਸੁੰਦਰ ਕਵਿਤਾ ਲਿਖ ਸਕਦਾ ਹੈ ਅਤੇ ਉਹ ਟੈਗੋਰ ਦੀ ਤਰ੍ਹਾਂ ਕਵੀ ਬਣ ਸਕਦਾ ਹੈ। ਉਸ ਦਿਨ ਉਹ ਟੈਗੋਰ ਦੀ ਤਰ੍ਹਾਂ ਕਵੀ ਬਨਣਾ ਆਪਣਾ ਜੀਵਨ ਮਨੋਰਥ ਬਣਾ ਲੈਂਦਾ ਹੈ। ਮਗਰ ਇੱਕ ਦਿਨ ਉਸਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਅਤੇ ਮਾਂ ਦੀ ਰੋਗ ਦੀ ਵਜ੍ਹਾ ਨਾਲ ਉਸਨੂੰ ਘਰ ਦਾ ਸਾਮਾਨ ਤੱਕ ਵੇਚਣਾ ਪੈਂਦਾ ਹੈ। ਉਹ ਪਰਿਸਥੀਤੀਆਂ ਦੇ ਖਿਲਾਫ ਲੜਦਾ ਹੈ ਅਤੇ ਆਪਣੇ ਅੰਦਰ ਦੇ ਟੈਗੋਰ ਨੂੰ ਮਰਨ ਨਹੀਂ ਦਿੰਦਾ। ਦਿਨ ਵਿੱਚ ਮਜਦੂਰੀ ਕਰਕੇ ਅਤੇ ਰਾਤਾਂ ਨੂੰ ਪੜਾਈ ਕਰਕੇ ਉਹ ਦਸਵੀਂ ਜਮਾਤ ਚ ਪੂਰੇ ਜਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਦਾ ਹੈ। ਉਸਨੂੰ ਇਹ ਅਹਿਸਾਸ ਹੁੰਦਾ ਹੈ ਕਿ ਇੱਕ ਵਧੀਆ ਅਧਿਆਪਕ ਹੀ ਟੈਗੋਰ ਹੁੰਦਾ ਹੈ।