Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਪੰਜਾਬੀ ਨਾਵਲ ਦੀ ਇਤਿਹਾਸਕਾਰੀ

ਭਾਰਤਪੀਡੀਆ ਤੋਂ

ਫਰਮਾ:Infobox bookਪੰਜਾਬੀ ਨਾਵਲ 19 ਵੀਂ ਸਦੀ ਦੇ ਪਿਛਲੇ ਦਹਾਕਿਆਂ ਵਿੱਚ ਪੈਦਾ ਹੋਇਆ। ਭਾਈ ਵੀਰ ਸਿੰਘ ਦੇ "ਸੁੰਦਰੀ" ਨਾਵਲ ਤੋਂ ਮੁੱਢ ਬੱਝਾ। ਸੁਰਿੰਦਰ ਸਿੰਘ ਨੇ ਭਾਈ ਵੀਰ ਨੂੰ ਪਹਿਲਾ ਨਾਵਲਕਾਰ ਮੰਨਿਆ ਹੈ। ਪ੍ਰੋ: ਕਿਰਪਾਲ ਸਿੰਘ ਕਸੇਲ ਅਤੇ 'ਡਾ: ਪਰਮਿੰਦਰ ਸਿੰਘ' ਨੇ ਪੰਜਾਬੀ ਨਾਵਲ ਨੂੰ ਮਹਾਂ-ਕਾਵਿ ਦਾ ਉਤਰਧਿਕਾਰੀ ਮੰਨਿਆ ਹੈ।[1]

ਸਾਹਿਤ ਦੀ ਇਤਿਹਾਸਕਾਰੀ ਸਿਧਾਂਤਿਕ ਪਰਿਪੇਖ

ਸਾਹਿਤ ਦੇ ਅਧਿਐਨ ਖੇਤਰ ਵਿੱਚ ਖੋਜ ਸਿਧਾਂਤ, ਆਲੋਚਨਾ ਅਤੇ ਇਤਿਹਾਸ ਆਉਂਦੇ ਹਨ। ਸਾਹਿਤ ਇਤਿਹਾਸਕਾਰਾਂ ਨੇ ਸਾਹਿਤਕ ਤੱਥਾਂ ਸਬੰਧੀ ਖੋਜਾਂ ਅਤੇ ਵਿਆਖਿਆ ਹੀ ਨਹੀਂ ਕਰਨੀ ਹੁੰਦੀ, ਬਲਕਿ ਉਹਨਾਂ ਦੇ ਸਿਧਾਂਤਿਕ ਅਤੇ ਵਿਹਾਰਕ ਪੱਖਾਂ ਦਾ ਆਲੋਚਨਾਤਮਕ ਅਧਿਐਨ ਵੀ ਕਰਨਾ ਹੁੰਦਾ ਹੈ। ਜਿਵੇਂ ਇਤਿਹਾਸ ਸਾਹਿਤ ਨੂੰ ਪ੍ਰਭਾਵਿਤ ਕਰਦਾ ਹੈ। ਉਸ ਤਰ੍ਹਾਂ ਸਾਹਿਤਕ ਰਚਨਾ ਇਤਿਹਾਸ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਇਤਿਹਾਸਕ ਰਚਨਾਵਾਂ ਵਿੱਚ ਵਰਤਮਾਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।[2]

ਸਾਹਿਤ ਦੀ ਇਤਿਹਾਸਕਾਰੀ ਦੇ ਪੜਾਅ

ਸਾਹਿਤ ਦੀ ਇਤਿਹਾਸਕਾਰੀ ਦੇ ਹੇਠ ਲਿਖੇ ਪੜਾਅ ਹਨ, ਜਿਵੇਂ-

  1. ਤੱਥਾਂ ਦਾ ਇਕੱਤਰੀਕਰਨ।
  2. ਤੱਥ ਵਿਸ਼ਲੇਸ਼ਣ ਤੇ ਪ੍ਰਮਾਣਿਕਤਾ।
  3. ਨਿਰੰਤਰਤਾ।
  4. ਰੂਪਗਤ ਤਬਦੀਲੀਆਂ ਦੀ ਪ੍ਰਕਿਰਿਆ।
  5. ਸਹਿਯੋਗੀਕਰਨ ਤੇ ਵਿਯੋਗੀਕਰਨ।
  6. ਲੇਖਕ ਅਤੇ ਸਾਹਿਤਕ ਰਚਨਾਵਾਂ ਦੇ ਪ੍ਰਭਾਵ ਦਾ ਵਿਸ਼ਲੇਸਣ।
  7. ਕਾਲਵੰਡ ਅਤੇ ਨਾਮਕਰਣ।[3]

ਪੰਜਾਬੀ ਨਾਵਲ ਦੀ ਇਤਿਹਾਸਕਾਰੀ ਇੱਕ ਸਰਵੇਖਣ

ਨਾਵਲ ਆਧੁਨਿਕ ਪੰਜਾਬੀ ਸਾਹਿਤ ਦਾ ਰੂਪਾਕਾਰ ਹੈ। ਡਾ: ਸੁਰਿੰਦਰ ਸਿੰਘ ਕੋਹਲੀ ਦੀ ਪੁਸਤਕ “ਪੰਜਾਬੀ ਸਹਿਤ ਦਾ ਇਤਿਹਾਸ” ਵਿੱਚ ਨਵੀਨ ਸਾਹਿਤ ਵਾਲੇ ਪੰਜਾਬੀ ਨਾਵਲ ਦੀ ਚਰਚਾ ਕੀਤੀ ਗਈ ਹੈ। ਜੀਤ ਸਿੰਘ ਸ਼ੀਤਲ ਨੇ ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ (ਆਦਿ ਕਾਲ ਤੋਂ 1979) ਤੱਕ ਵਿੱਚ ਪੰਜਾਬੀ ਨਾਵਲ ਦੇ ਮੁੱਢ ਬਾਰੇ ਚਰਚਾ ਕਰਦੇ ਹੋਏ ਇਸਨੂੰ ਬੰਗਾਲੀ, ਹਿੰਦੀ,ਉਰਦੂ ਅਤੇ ਅੰਗਰੇਜ਼ੀ ਨਾਵਲ ਤੋਂ ਪ੍ਰਭਾਵਿਤ ਮੰਨਿਆ।[4]

ਪੰਜਾਬੀ ਨਾਵਲ ਦੀ ਕਾਲਵੰਡ

ਇੱਥੇ ਪੰਜਾਬੀ ਨਾਵਲ ਦੇ ਵਿਕਾਸ ਪੜਾਅ ਨਾਲ ਸਬੰਧਿਤ ਮਸਲਿਆ ਬਾਰੇ ਚਰਚਾ ਕੀਤੀ ਗਈ ਹੈ। ਜੋ ਵੱਖ-ਵੱਖ ਢੰਗਾਂ ਅਨੁਸਾਰ ਹੈ।

ਪੰਜਾਬੀ ਨਾਵਲ ਦੀਆਂ ਪ੍ਰਵਿਰਤੀਆਂ

ਪ੍ਰਵਿਰਤੀ ਮੁਲਕ ਵੰਡ ਸਬੰਧੀ ਪੂਰਨ ਪ੍ਰਚੱਲਿਤ ਸਾਹਿਤ ਇਤਿਹਾਸਕਾਰਾਂ ਤੇ ਵਿਦਵਾਨਾਂ ਦੁਆਰਾ ਪੰਜਾਬੀ ਨਾਵਲ ਬਾਰੇ ਵਿਚਾਰ ਚਰਚਾ ਕੀਤੀ ਗਈ। ਜਿਵੇਂ-

  1. ਯਥਾਰਥਵਾਦੀ ਪ੍ਰਵਿਰਤੀ ਸੰਤ ਸਿੰਘ ਸੇਖੋਂ (ਲਹੁ ਮਿੱਟੀ), ਮਹਿੰਦਰ ਸਿੰਘ (ਕੰਵਰ ਦੀ ਪਤਝੜ) ਕਰਤਾਰ ਸਿੰਘ ਦੁੱਗਲ (ਆਂਦਰਾਂ)।
  2. 'ਮਨੋਵਿਗਿਆਨਿਕ ਪ੍ਰਵਿਰਤੀ' ਮਹਿੰਦਰਪਾਲ ਸਿੰਘ (ਪੁਨਿਆ ਕੀ ਮਸਿਆ) ਦਲੀਪ ਕੋਰ ਟਿਵਾਣਾ (ਪੀਲੇ ਪਤਿਆ ਦੀ ਦਾਸਤਾਨ)।
  3. ਧਾਰਮਿਕ ਇਤਿਹਾਸਕ ਪ੍ਰਵਿਰਤੀ ਭਾਈ ਵੀਰ ਸਿੰਘ (ਸੁੰਦਰੀ, ਬਿਜੇ ਸਿੰਘ, ਸਤਵੰਤ ਕੋਰ),ਭਾਈ ਮੋਹਨ ਸਿੰਘ ਵੈਦ (ਇੱਕ ਸਿੱਖ ਘਰਾਣਾ, ਸ਼੍ਰੇਸ਼ਟ ਕੁਲਾ ਦੀ ਚਾਲ, ਵਕੀਲ ਦੀ ਕਿਸਮਤ)।
  4. 'ਐਬਸਰਡਟੀ' ਅਤੇ 'ਫਰਾਇਡਵਾਦ' ਦੀ ਪ੍ਰਵਿਰਤੀ ਸੁਰਜੀਤ ਸਿੰਘ ਸੇਠੀ (ਇਕ ਸ਼ਹਿਰ ਦੀ ਗੱਲ, ਕੱਲ੍ਹ ਵੀ ਸੂਰਜ ਨਹੀਂ ਚੜੇਗਾ)।

ਪੰਜਾਬੀ ਨਾਵਲ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂ

  1. ਸਾਹਿਤ ਦੇ ਇਤਿਹਾਸ ਵਿੱਚ ਮੁੱਖ ਲੇਖਕਾਂ ਅਤੇ ਗੌਣ ਲੇਖਕਾਂ ਨੂੰ ਬਰਾਬਰ ਦਾ ਸਥਾਨ ਦਿਤਾ ਜਾਂਦਾ ਹੈ।
  2. ਸਾਹਿਤਕ ਵਿਧਾਵਾਂ ਨੂੰ ਪੇਸ਼ ਕਰਨ ਲੱਗਿਆ ਉਹਨਾਂ ਨੂੰ ਪੂਰਬਲੀਆ ਤੇ ਸਮਕਾਲੀ ਨਿਖੇੜ ਕੇ ਵਿਸ਼ਲੇਸ਼ਣ ਪੇਸ਼ ਕੀਤਾ ਜਾਂਦਾ ਹੈ।
  3. ਸਾਹਿਤ ਦੇ ਇਤਿਹਾਸ ਨੂੰ ਦਵੰਦਾਤਮਕ ਰੂਪ ਵਿੱਚ ਪੇਸ਼ ਨਹੀਂ ਕੀਤਾ ਜਾਂਦਾ ਭਾਵ ਸਾਹਿਤ ਦੇ ਇਤਿਹਾਸ ਨੂੰ ਅਲੱਗ-ਅਲੱਗ ਪੇਸ਼ ਕੀਤਾ ਜਾਂਦਾ ਹੈ। ਸਾਹਿਤ ਦੇ ਇਤਿਹਾਸ ਦਾ ਇੱਕ ਦੂਜੇ ਉਤੇ ਪ੍ਰਭਾਵ ਨਹੀਂ ਦੇਖਿਆ ਜਾਂਦਾ ਹੈ।
  4. ਸਾਹਿਤ ਦੀ ਇਤਿਹਾਸਕਾਰੀ ਵਿੱਚ ਆਲੋਚਨਾ ਪ੍ਰਣਾਲੀ ਇੱਕ ਸਮੱਸਿਆ ਹੈ। ਲੇਖਕ ਵੱਖ-ਵੱਖ ਆਲੋਚਨਾ ਪ੍ਰਣਾਲੀਆਂ ਨੂੰ ਅਪਣਾਉਂਦੇ ਹਨ। ਸਾਹਿਤ ਦਾ ਇਤਿਹਾਸ ਪੇਸ਼ ਕਰਨ ਲਈ ਇੱਕ ਆਲੋਚਨਾ ਪ੍ਰਣਾਲੀ ਹੋਣੀ ਚਾਹਿਦੀ ਹੈ।[5]

ਹਵਾਲੇ

ਸ਼੍ਰੇਣੀ:ਇਤਿਹਾਸ

  1. ਅਮਨਪਾਲ ਕੌਰ, ਪੰਜਾਬੀ ਨਾਵਲ ਦੀ ਇਤਿਹਾਸਕਾਰੀ, ਪੰਨਾ 54
  2. ਅਮਨਪਾਲ ਕੌਰ, ਪੰਜਾਬੀ ਨਾਵਲ ਦੀ ਇਤਿਹਾਸਕਾਰੀ, ਪੰਨਾ 1
  3. ਅਮਨਪਾਲ ਕੌਰ, ਪੰਜਾਬੀ ਨਾਵਲ ਦੀ ਇਤਿਹਾਸਕਾਰੀ, ਪੰਨਾ 12
  4. ਅਮਨਪਾਲ ਕੌਰ, ਪੰਜਾਬੀ ਨਾਵਲ ਦੀ ਇਤਿਹਾਸਕਾਰੀ, ਪੰਨਾ 31
  5. ਅਮਨਪਾਲ ਕੌਰ, ਪੰਜਾਬੀ ਨਾਵਲ ਦੀ ਇਤਿਹਾਸਕਾਰੀ, ਪੰਨਾ 129