ਕਿਰਪਾਲ ਸਿੰਘ ਕਸੇਲ
ਫਰਮਾ:Infobox writer ਕਿਰਪਾਲ ਸਿੰਘ ਕਸੇਲ (19 ਮਾਰਚ 1928 - 14 ਅਪਰੈਲ 2019) ਪੰਜਾਬੀ ਸਾਹਿਤ ਦੇ ਵਿਦਵਾਨ ਲੇਖਕ ਅਤੇ ਇਤਹਾਸਕਾਰ ਸਨ। 36 ਸਾਲ ਦੀ ਉਮਰ (1964) ਵਿੱਚ ਉਨ੍ਹਾਂ ਦੀ ਨਿਗਾਹ ਚਲੀ ਗਈ ਸੀ। ਪਰ ਉਨ੍ਹਾਂ ਨੇ ਅਧਿਆਪਨ ਅਤੇ ਖੋਜ ਦਾ ਅਤੇ ਲੇਖਣੀ ਦਾ ਆਪਣਾ ਕੰਮ ਪਹਿਲਾਂ ਵਾਲੇ ਜੋਸ ਨਾਲ ਜਾਰੀ ਰਖਿਆ। ਉਸ ਤੋਂ ਬਾਅਦ ਉਨ੍ਹਾਂ ਨੇ ਇਕੱਲੇ ਪੂਰਨ ਸਿੰਘ ਤੇ ਹੀ 25 ਕਿਤਾਬਾਂ ਲਿਖੀਆਂ ਹਨ।[1] ਪ੍ਰੋਫੈਸਰ ਪੂਰਨ ਸਿੰਘ ਦੇ ਸਮੁੱਚੇ ਅੰਗਰੇਜ਼ੀ ਕਾਵਿ ਨੂੰ ਪ੍ਰੋਫੈਸਰ ਕਸੇਲ ਨੇ ਨਾਟਕਕਾਰ ਸਤਿੰਦਰ ਸਿੰਘ ਨੰਦਾ ਦੇ ਸਹਿਯੋਗ ਨਾਲ ਪੰਜਾਬੀ ਵਿੱਚ ਉਲਥਾਉਣ ਦਾ ਵੱਡਾ ਕਾਰਜ ਕੀਤਾ ਹੈ।[2] 1968 ਵਿੱਚ ਭਾਸ਼ਾ ਵਿਭਾਗ ਨੇ ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਤ ਕਰਦੇ ਹੋਏ ਪੰਜਾਬੀ ਦਾ ਮਿਲਟਨ ਕਿਹਾ।[3]ਉਸਨੂੰ ਪੰਜਾਬੀ ਭਾਸ਼ਾ ਦੇ ਸਿਰਮੌਰ ਪੁਰਸਕਾਰ ਪੰਜਾਬੀ ਸਾਹਿਤ ਰਤਨ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ।[4]
ਜੀਵਨ
ਕਿਰਪਾਲ ਸਿੰਘ ਕਸੇਲ ਦਾ ਜਨਮ 19 ਮਾਰਚ 1928 ਨੂੰ ਪਿੰਡ ਕਸੇਲ ਜਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਸ. ਗੰਗਾ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਘਰ ਹੋਇਆ।
ਕਿੱਤਾ
ਕਿਰਪਾਲ ਸਿੰਘ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ 1951-1952 ਪੰਜਾਬੀ ਲੈਕਚਰਾਰ ਰਹੇ। ਇਸ ਤੋਂ ਬਾਅਦ ਰਾਮਗੜੀਆ ਕਾਲਜ ਫਗਵਾੜਾ ਵਿਖੇ 1952-1953 ਲੈਕਚਰਾਰ ਰਹੇ। ਫਿਰ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ 1953-1954 ਤੱਕ ਅਧਿਆਪਨ ਦਾ ਕੰਮ ਕੀਤਾ। ਇਸੇ ਪ੍ਰਕਾਰ ਕਸੇਲ ਨੇ ਸਰਕਾਰੀ ਕਾਲਜ਼ ਗੁਰਦਸਪੂਰ ਤੇ ਸਰਕਾਰੀ ਕਾਲਜ ਲੁਧਿਆਣਾ ਵਿਖੇ 1954-1968 ਤੱਕ ਲੈਕਚਰਾਰ ਰਹੇ। 1968-1975 ਵਿੱਚ ਕਸੇਲ ਭਾਸ਼ਾ ਵਿਭਾਗ ਪੰਜਾਬ ਵਿੱਚ ਖੋਜਕਾਰ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ 1975-1988 ਤੱਕ ਲੈਕਚਰਾਰ ਦੀ ਸੇਵਾ ਨਿਭਾਈ ਅਤੇ ਫਿਰ ਰਿਟਾਇਰ ਹੋਏ।
ਲਿਖਤਾਂ
- ਸਾਹਿਤ ਦੇ ਰੂਪ
- ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ'
- ਵਾਰਡ ਨੰ. 10 (ਆਤਮਕਥਾ ਅਧਾਰਿਤ ਨਾਵਲ)
- ਪੁਸ਼ਪਬਨ (ਆਤਮਕਥਾ ਅਧਾਰਿਤ ਨਾਵਲ)
- ਚੰਡੀ ਦੀ ਵਾਰ ਸਟੀਕ
- ਸਾਹਿਤ ਪ੍ਰਕਾਸ਼
- ਪੰਜਾਬੀ ਗੱਦਕਾਰ
- ਪੰਜਾਬੀ ਸਾਹਿਤ ਦਾ ਇਤਿਹਾਸ (1947-1960)
- ਛੱਤੀ ਅਮ੍ਰਿਤ (ਕਵਿਤਾ)
- ਇੰਦਰ ਧਨੁਸ਼ (ਨਿਬੰਧ ਸੰਗ੍ਰਹਿ)
- ਆਦਰਸ਼ ਸਕੂਲ (ਲਘੂ ਨਾਵਲ)
- ਆਦਰਸ਼ ਬੱਚਾ (ਲਘੂ ਨਾਵਲ)
- ਪੰਜਾਬੀ ਸਾਹਿਤ ਦੇ ਇਤਿਹਾਸ ਦੀ ਰੂਪ-ਰੇਖਾ
- ਆਧੁਨਿਕ ਪੰਜਾਬੀ ਸਾਹਿਤ ਦਾ ਵਿਕਾਸ
- ਸ਼ਬਦਾਰਥ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ
- ਨਾਮਦੇਵ- ਜੀਵਨ ਤੇ ਦਰਸ਼ਨ
- ਪੰਜਾਬ ਦੇ ਸਨਮਾਨਿਤ ਸਾਹਿਤਕਾਰ
- ਬਾਬਾ ਫਰੀਦ ਦੀ ਸਾਹਿਤਿਕ ਪ੍ਰਤਿਭਾ
- ਪ੍ਰੋ. ਪੂਰਨ ਸਿੰਘ ਦੀ ਸਾਹਿਤਿਕ ਪ੍ਰਤਿਭਾ
- ਅਨੀਲਕਾ-ਪ੍ਰੋ. ਪੂਰਨ ਸਿੰਘ
- ਗੀਤ ਗੋਬਿੰਦ- ਪ੍ਰੋ. ਪੂਰਨ ਸਿੰਘ
- ਅਲਿਫ਼ ਅੱਖਰ- ਪ੍ਰੋ. ਪੂਰਨ ਸਿੰਘ
- ਪੂਰਨ ਸਿੰਘ
- ਲਾਲਾ ਕਿਰਪਾ ਸਾਗਰ
- ਰਾਜ ਹੰਸ (ਜੀਵਨੀ-ਪ੍ਰੋ. ਪੂਰਨ ਸਿੰਘ)
- ਜੈਸਾ ਸਤਿਗੁਰੂ ਸੁਣੀਦਾ (ਪ੍ਰਬੰਧ-ਕਾਵਿ)
- ਚਾਲੀਸਾ- ਸ਼੍ਰੀ ਸਤਿਗੁਰੂ ਜਗਜੀਤ ਸਿੰਘ
- ਪੰਜਾਬ ਦਾ ਟੈਗੋਰ- ਪ੍ਰੋ. ਪੂਰਨ ਸਿੰਘ
- ਗੁਰੂ ਸ਼ਬਦ ਵਿਸਮਾਦ ਬੋਧ- ਪ੍ਰੋ ਪੂਰਨ ਸਿੰਘ
- ਪ੍ਰੋ ਪੂਰਨ ਸਿੰਘ ਦੀ ਅੰਗ੍ਰੇਜੀ ਕਵਿਤਾ- ਸੰਖੇਪ ਜਾਣ-ਪਛਾਣ
- ਕਿਰਪਾਲ ਸਿੰਘ ਕਸੇਲ ਅਭਿਨੰਦਨ ਗ੍ਰੰਥ
- ਪੋਣੀ ਸਦੀ ਦਾ ਸਫ਼ਰ (ਸਵੈ-ਜੀਵਨੀ)
- ਕਲਮ ਦੀ ਨੋਕ ਤੋਂ- ਮੇਰੀ ਸਾਹਿਤਿਕ ਯਾਤਰਾ
ਮੋਟੀ ਲਿਖਤ
ਸੰਪਾਦਿਤ ਪੁਸਤਕਾਂ
- ਹਿਮਾਲਿਆ ਦੀ ਵਾਰ- ਹਰਿੰਦਰ ਸਿੰਘ ਰੂਪ
- ਕਾਵਿ ਸਾਗਰ
- ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ- 1 ਅਤੇ 2)
- ਜੰਗਨਾਮਾ ਸਿੰਘਾ ਤੇ ਫਿਰੰਗੀਆਂ- ਸ਼ਾਹ ਮੁਹਮੰਦ
- ਭਾਈ ਵੀਰ ਸਿੰਘ ਦੀ ਕਵਿਤਾ
- ਤੂੰਬੀ ਦੀ ਤਾਰ- ਲਾਲ ਚੰਦ ਯਮਲਾ ਜੱਟ(ਕਵਿਤਾ)
- ਤੂੰਬੀ ਦੀ ਪੁਕਾਰ - ਲਾਲ ਚਾਨ ਯਮਲਾ ਜੱਟ (ਕਵਿਤਾ)
- ਝੂਲਦਾ ਰਹੇ ਨਿਸ਼ਾਨ ਗੁਰੂ ਦਾ - ਲਾਲ ਚੰਦ ਯਮਲਾ ਚੰਦ (ਕਵਿਤਾ)
ਅਨੁਵਾਦਿਤ ਪੁਸਤਕਾਂ
- ਆਤਮਾ ਦੀ ਕਵਿਤਾ (ਪ੍ਰੋ ਪੂਰਨ ਸਿੰਘ ਦੀ ਕਵਿਤਾ ਦਾ ਉਲਥਾ)
- ਰਾਜਨੀਤੀ ਸ਼ਾਸਤਰ ਦੇ ਮੁਢੱਲੇ ਸਿਧਾਂਤ -ਪ੍ਰੋ ਵਰਿਆਮ ਸਿੰਘ
- ਮਨੋਵਿਗਿਆਨ ਦੀ ਰੂਪ-ਰੇਖਾ - ਨਿਤਿਆ ਨੰਦ ਪਟੇਲ
- ਟੈਗੋਰ ਦੇ ਚੋਣਵੇ ਪ੍ਰਬੰਧ
- ਅਨੰਤ ਦਰਸ਼ਨ - ਆਰ. ਡਬਲਿਊ. ਫਰਾਇਨ
- ਤਿੰਨ ਭੈਣਾਂ (ਨਾਟਕ-ਚੈਖਵ)
- ਪੂਰਬੀ ਕਵਿਤਾ ਦੀ ਆਤਮਾ - ਪ੍ਰੋ ਪੂਰਨ ਸਿੰਘ
- ਸਵਾਮੀ ਰਾਮ ਤੀਰਥ ਦੀ ਜੀਵਨ ਕਥਾ -ਪ੍ਰੋ ਪੂਰਨ ਸਿੰਘ
- ਦਸ ਗੁਰੂ ਦਰਸ਼ਨ -ਪ੍ਰੋ ਪੂਰਨ ਸਿੰਘ
- ਸਿੱਖੀ ਦੀ ਆਤਮਾ (ਤਿੰਨ ਭਾਗ ਸਯੁੰਕਤ ਰੂਪ ਵਿੱਚ - ਪ੍ਰੋ ਪੂਰਨ ਸਿੰਘ)
- ਵਾਲਟ ਵਿਟਮੈਨ ਸਿੱਖੀ ਦਾ ਪ੍ਰੇਰਨਾ ਸਰੋਤ - ਪ੍ਰੋ ਪੂਰਨ ਸਿੰਘ
- ਗੁਰੂ ਬਾਬਾ ਨਾਨਕ - ਪ੍ਰੋ ਪੂਰਨ ਸਿੰਘ
ਰੂਪਾਂਤਰਿਤ ਪੁਸਤਕਾਂ
- ਤ੍ਰਿੰਝਣ ਸਖੀਆਂ (ਪ੍ਰੋ ਪੂਰਨ ਸਿੰਘ - ਪੰਜਾਬੀ ਕਾਵਿ)
- ਮਾਲਾ ਮਣਕੇ (ਪ੍ਰੋ ਪੂਰਨ ਸਿੰਘ -ਕਾਵਿ)
- ਗੱਦ ਕਾਵਿ ਦੀਆਂ ਸੱਤ ਖਰੀਆਂ
- ਅਰਸ਼ੀ ਲਾੜੀ (ਪ੍ਰੋ ਪੂਰਨ ਸਿੰਘ -ਕਾਵਿ)
- ਜਗਦੀਆਂ ਜੋਤਾਂ (ਪ੍ਰੋ ਪੂਰਨ ਸਿੰਘ -ਕਾਵਿ)
- ਚਰਨ ਛੁਹ - ਪੰਜਾਬੀ ਕਾਵਿ
- ਲੋਢ਼ੇ ਪਹਿਰ ਦਾ ਆਤਮ ਚਿੰਤਨ - ਪੰਜਾਬੀ ਕਾਵਿ ਰੂਪਾਂਤਰਨ
- ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ (ਪ੍ਰੋ ਪੂਰਨ ਸਿੰਘ -ਕਾਵਿ)
- ਕਰਨਾ ਖਿੜਿਆ ਵਿੱਚ ਪੰਜਾਬ (ਪ੍ਰੋ ਪੂਰਨ ਸਿੰਘ -ਕਾਵਿ)
ਸਨਮਾਨ
- 1968 ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ
- 1973 ਪੰਜਾਬੀ ਸਾਹਿਤ ਸਮੀਖਿਆ ਬੋਰਡ ਜਲੰਧਰ ਵਲੋਂ ਰਾਜਹੰਸ ਲਈ ਪੁਰਸਕਾਰ
- 1981 ਪੰਜਾਬੀ ਸਾਹਿਤ ਸਮੀਖਿਆ ਬੋਰਡ ਜਲੰਧਰ ਵਲੋਂ ਸਾਹਿਤ ਸ਼੍ਰੋਮਣੀ ਪੁਰਸਕਾਰ
- 1980-1981 ਪੰਜਾਬ ਸਾਹਿਤ ਤੇ ਕਲਾ ਮੰਚ ਵਲੋਂ ਪਹਿਲਾ ਪੁਰਸਕਾਰ
- 1988 ਨੈਸ਼ਨਲ ਫੈਡਰੇਸ਼ਨ ਆਫ਼-ਦ ਬਲਾਇੰਡ ਵਲੋਂ ਰਾਸ਼ਟਰ ਪੁਰਸਕਾਰ
- 1990 ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਲੋਂ
- 1993 ਲਾਈਫ਼ ਫੈਲੋਸ਼ਿਪ ਇਨਾਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ
- 2003 ਅਭਿਨੰਦਨ ਸਮਿਤੀ ਵਲੋਂ ਸਨਮਾਨਿਤ
ਹਵਾਲੇ
- ↑ A visionary scholar
- ↑ "ਪੰਜਾਬੀ ਸਾਹਿਤ ਦੇ ਰੌਸ਼ਨ ਸਿਤਾਰੇ ਪ੍ਰੋ.ਪੂਰਨ ਸਿੰਘ...........". Archived from the original on 2012-12-22. Retrieved 2013-11-28.
- ↑ "ਪੰਜਾਬ ਦਾ ਮਿਲਟਨ ਕਿਰਪਾਲ ਸਿੰਘ ਕਸੇਲ". Retrieved 12 ਜੁਲਾਈ 2015. Check date values in:
|access-date=(help) - ↑ ਕਸੇਲ, ਅੌਲਖ ਤੇ ਤਸਨੀਮ ਬਣੇ ਪੰਜਾਬੀ ਸਾਹਿਤ ਰਤਨ, ਪੰਜਾਬੀ ਟ੍ਰਿਬਿਊਨ, 30 ਦਸੰਬਰ 2015