More actions
ਮੁਨਸ਼ੀ ਪ੍ਰੇਮਚੰਦ (ਹਿੰਦੀ: मुन्शी प्रेमचंद; 31 ਜੁਲਾਈ 1880–8 ਅਕਤੂਬਰ 1936) ਦੇ ਉਪਨਾਮ ਨਾਲ ਲਿਖਣ ਵਾਲੇ ਧਨਪਤ ਰਾਏ ਸ਼ਰੀਵਾਸਤਵ ਹਿੰਦੀ ਅਤੇ ਉਰਦੂ ਦੇ ਮਹਾਨ ਭਾਰਤੀ ਲੇਖਕਾਂ ਵਿੱਚੋਂ ਇੱਕ ਹਨ। ਉਹਨਾਂ ਨੂੰ ਮੁਨਸ਼ੀ ਪ੍ਰੇਮਚੰਦ ਅਤੇ ਨਵਾਬ ਰਾਏ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹਨਾਂ ਨੂੰ ਬੰਗਾਲ ਦੇ ਉੱਘੇ ਨਾਵਲਕਾਰ ਸ਼ਰਤਚੰਦਰ ਚੱਟੋਪਾਧਿਆਏ ਨੇ ਨਾਵਲ ਸਮਰਾਟ ਨਾਂ ਦਿੱਤਾ ਸੀ। ਉਹਨਾਂ ਨੇ ਹਿੰਦੀ ਕਹਾਣੀ ਅਤੇ ਨਾਵਲ ਦੀ ਯਥਾਰਥਵਾਦੀ ਪਰੰਪਰਾ ਦੀ ਨੀਂਹ ਰੱਖੀ। ਉਹ ਇੱਕ ਸੰਵੇਦਨਸ਼ੀਲ ਲੇਖਕ, ਸੁਚੇਤ ਨਾਗਰਿਕ, ਕੁਸ਼ਲ ਵਕਤਾ ਅਤੇ ਪ੍ਰਬੀਨ ਸੰਪਾਦਕ ਸਨ। ਪ੍ਰੇਮਚੰਦ ਤੋਂ ਪ੍ਰਭਾਵਿਤ ਲੇਖਕਾਂ ਵਿੱਚ ਯਸ਼ਪਾਲ ਤੋਂ ਲੈ ਕੇ ਮੁਕਤੀਬੋਧ ਤੱਕ ਬੇਸ਼ੁਮਾਰ ਨਾਮ ਸ਼ਾਮਿਲ ਹਨ।
ਜੀਵਨ
ਪ੍ਰੇਮਚੰਦ ਦਾ ਜਨਮ 31 ਜੁਲਾਈ 1880 ਨੂੰ ਵਾਰਾਣਸੀ ਤੋਂ ਚਾਰ ਮੀਲ ਦੂਰ ਲਮਹੀ ਪਿੰਡ ਵਿੱਚ ਹੋਇਆ ਸੀ।[1] ਉਹ ਵੱਡੇ ਖਾਨਦਾਨ ਵਿੱਚੋਂ ਸਨ, ਜਿਹੜਾ ਛੇ ਬਿਘੇ ਜਮੀਨ ਦਾ ਮਾਲਕ ਸੀ।[2] ਉਸਦਾ ਦਾਦਾ ਗੁਰ ਸ਼ੇ ਲਾਲ ਪਟਵਾਰੀ ਸੀ। ਉਹਨਾਂ ਦੀ ਮਾਤਾ ਦਾ ਨਾਮ ਆਨੰਦੀ ਦੇਵੀ ਸੀ ਅਤੇ ਪਿਤਾ ਦਾ ਮੁਨਸ਼ੀ ਅਜਾਇਬ ਰਾਏ। ਉਹ ਲਮਹੀ ਵਿੱਚ ਡਾਕ ਮੁਨਸ਼ੀ ਸਨ।
ਸਿੱਖਿਆ ਅਤੇ ਨੌਕਰੀ
ਉਹਨਾਂ ਦੀ ਸਿੱਖਿਆ ਦਾ ਆਰੰਭ ਉਰਦੂ, ਫ਼ਾਰਸੀ ਪੜ੍ਹਨ ਤੋਂ ਹੋਇਆ ਅਤੇ ਰੁਜ਼ਗਾਰ ਦਾ ਪੜ੍ਹਾਉਣ ਤੋਂ। ਪੜ੍ਹਨ ਦਾ ਸ਼ੌਕ ਉਹਨਾਂ ਨੂੰ ਬਚਪਨ ਤੋਂ ਹੀ ਹੋ ਗਿਆ ਸੀ। 13 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਉਰਦੂ ਦੇ ਮਸ਼ਹੂਰ ਰਚਨਾਕਾਰ ਰਤਨਨਾਥ ਸ਼ਰਸਾਰ, ਮਿਰਜਾ ਰੁਸਬਾ ਅਤੇ ਮੌਲਾਨਾ ਸ਼ਰਰ ਦੇ ਨਾਵਲ ਪੜ੍ਹ ਲਏ ਸਨ। 1898 ਵਿੱਚ ਮੈਟਰਿਕ ਦੀ ਪਰੀਖਿਆ ਪਾਸ ਕਰਨ ਦੇ ਬਾਅਦ ਉਹ ਇੱਕ ਸਥਾਨਕ ਪਾਠਸ਼ਾਲਾ ਵਿੱਚ ਅਧਿਆਪਕ ਨਿਯੁਕਤ ਹੋ ਗਏ। ਨੌਕਰੀ ਦੇ ਨਾਲ ਹੀ ਉਹਨਾਂ ਨੇ ਪੜ੍ਹਾਈ ਜਾਰੀ ਰੱਖੀ। 1910 ਵਿੱਚ ਉਹਨਾਂ ਨੇ ਅੰਗਰੇਜ਼ੀ, ਦਰਸ਼ਨ, ਫ਼ਾਰਸੀ ਅਤੇ ਇਤਹਾਸ ਦੇ ਵਿਸ਼ੇ ਲੈ ਕੇ ਇੰਟਰ ਪਾਸ ਕੀਤਾ ਅਤੇ 1919 ਵਿੱਚ ਬੀ.ਏ. ਪਾਸ ਕਰਨ ਦੇ ਬਾਅਦ ਸਕੂਲਾਂ ਦੇ ਡਿਪਟੀ ਸਭ-ਇੰਸਪੈਕਟਰ ਪਦ ਉੱਤੇ ਨਿਯੁਕਤ ਹੋਏ। ਸੱਤ ਸਾਲ ਦੀ ਉਮਰ ਸੀ ਜਦੋਂ ਉਹਨਾਂ ਦੀ ਮਾਤਾ ਦੀ ਮੌਤ ਹੋ ਗਈ ਅਤੇ ਜਲਦ ਹੀ ਉਹਦੀ ਦਾਦੀ, ਜਿਸਨੇ ਉਸਨੂੰ ਸਾਂਭਿਆ ਸੀ, ਵੀ ਸ੍ਵਰਗ ਸਿਧਾਰ ਗਈ।[3] ਅਤੇ ਚੌਦਾਂ ਸਾਲ ਦੀ ਉਮਰ ਵਿੱਚ ਪਿਤਾ ਦਾ ਦੇਹਾਂਤ ਹੋ ਗਿਆ। ਇਸ ਕਾਰਨ ਉਹਨਾਂ ਦਾ ਆਰੰਭਕ ਜੀਵਨ ਸੰਘਰਸ਼ਮਈ ਰਿਹਾ।
ਵਿਆਹ
ਉਹਨਾਂ ਦਾ ਪਹਿਲਾ ਵਿਆਹ ਪੰਦਰਾਂ ਸਾਲ ਦੀ ਉਮਰ ਵਿੱਚ ਹੋਇਆ ਜੋ ਅਸਫਲ ਰਿਹਾ। ਉਹ ਉਸ ਸਮੇਂ ਦੇ ਵੱਡੇ ਸਮਾਜੀ ਧਾਰਮਿਕ ਅੰਦੋਲਨ ਆਰੀਆ ਸਮਾਜ ਤੋਂ ਪ੍ਰਭਾਵਿਤ ਰਹੇ। ਉਹਨਾਂ ਨੇ ਵਿਧਵਾ-ਵਿਆਹ ਦਾ ਸਮਰਥਨ ਕੀਤਾ ਅਤੇ 1906 ਵਿੱਚ ਦੂਜਾ ਵਿਆਹ ਬਾਲ-ਵਿਧਵਾ ਸ਼ਿਵਰਾਨੀ ਦੇਵੀ ਨਾਲ ਕੀਤਾ। ਉਹਨਾਂ ਦੇ ਤਿੰਨ ਬੱਚੇ ਹੋਏ-ਸਰੀਪਤ ਰਾਏ, ਅਮ੍ਰਿਤ ਰਾਏ ਅਤੇ ਕਮਲਾ ਦੇਵੀ। 1910 ਵਿੱਚ ਉਹਨਾਂ ਦੀ ਰਚਨਾ 'ਸੋਜੇ ਵਤਨ' ਲਈ ਹਮੀਰਪੁਰ ਦੇ ਜਿਲ੍ਹੇ ਦੇ ਕਲੈਕਟਰ ਨੇ ਉਹਨਾਂ ਉੱਤੇ ਜਨਤਾ ਨੂੰ ਭੜਕਾਉਣ ਦਾ ਇਲਜ਼ਾਮ ਲਗਾਇਆ। ਸੋਜੇ ਵਤਨ ਦੀਆਂ ਸਾਰੀਆਂ ਕਾਪੀਆਂ ਜਬਤ ਕਰਕੇ ਨਸ਼ਟ ਕਰ ਦਿੱਤੀਆਂ ਗਈਆਂ। ਕਲੈਕਟਰ ਨੇ ਨਵਾਬਰਾਏ ਨੂੰ ਤਾੜਨਾ ਕੀਤੀ ਕੀ ਅੱਗੋਂ ਤੋਂ ਜੇਕਰ ਕੁਝ ਵੀ ਲਿਖਿਆ ਤਾਂ ਜੇਲ੍ਹ ਭੇਜ ਦਿੱਤੇ ਜਾਣਗੇ। ਇਸ ਸਮੇਂ ਤੱਕ ਉਹ, ਧਨਪਤ ਰਾਏ ਨਾਂ ਨਾਲ ਲਿਖਦੇ ਸਨ। ਉਰਦੂ ਦੀ ਜ਼ਮਾਨਾ ਪਤ੍ਰਿਕਾ ਦੇ ਸੰਪਾਦਕ ਅਤੇ ਉਹਨਾਂ ਦੇ ਦੋਸਤ ਮੁਨਸ਼ੀ ਦਯਾਨਾਰਾਇਣ ਨਿਗਮ ਨੇ ਉਹਨਾਂ ਨੂੰ ਪ੍ਰੇਮਚੰਦ ਨਾਂ ਨਾਲ ਲਿਖਣ ਦੀ ਸਲਾਹ ਦਿੱਤੀ। ਇਸਦੇ ਬਾਅਦ ਉਹ ਪ੍ਰੇਮਚੰਦ ਦੇ ਨਾਂ ਨਾਲ ਲਿਖਣ ਲੱਗੇ। ਜੀਵਨ ਦੇ ਅੰਤਮ ਦਿਨਾਂ ਵਿੱਚ ਉਹ ਗੰਭੀਰ ਤੌਰ 'ਤੇ ਬੀਮਾਰ ਪਏ। ਉਹਨਾਂ ਦਾ ਨਾਵਲ ਮੰਗਲਸੂਤਰ ਅਧੂਰਾ ਹੀ ਰਹਿ ਗਿਆ ਅਤੇ ਲੰਬੀ ਬਿਮਾਰੀ ਦੇ ਬਾਅਦ 8 ਅਕਤੂਬਰ 1936 ਨੂੰ ਉਹਨਾਂ ਦੀ ਮੌਤ ਹੋ ਗਈ।
ਰਚਨਾਵਾਂ
ਨਾਵ | ਸਾਹਿਤਪ੍ਰਕਾਰ | ਭਾਸ਼ਾ | ਪ੍ਰਕਾਸ਼ਨ | ਪ੍ਰਕਾਸ਼ਨ ਵਰ੍ਸ਼ (ਇ.ਸ.) |
---|---|---|---|---|
ਅਸਰਾਰੇ ਮੁਆਬਿਦ | ਨਾਵਲ | ਉਰਦੂ | ||
ਪ੍ਰਤਾਪਚੰਦਰ | ਨਾਵਲ | ਹਿੰਦੀ | ਡਾਇਮੰਡ ਬੁਕਸ, ਦਿੱਲੀ | |
ਸ਼ਿਆਮਾ | ਨਾਵਲ | ਹਿੰਦੀ | ਡਾਇਮੰਡ ਬੁਕਸ, ਦਿੱਲੀ | |
ਪ੍ਰੇਮਾ | ਨਾਵਲ | ਹਿੰਦੀ | 1907 | |
ਕ੍ਰਿਸ਼ਣਾ | ਨਾਵਲ | ਹਿੰਦੀ | ||
ਵਰਦਾਨ | ਨਾਵਲ | ਹਿੰਦੀ | ||
ਪ੍ਰਤਿਗਿਆ | ਨਾਵਲ | ਹਿੰਦੀ | ||
ਸੇਵਾਸਦਨ | ਨਾਵਲ | ਹਿੰਦੀ | ||
ਪ੍ਰੇਮਾਸ਼੍ਰਮ | ਨਾਵਲ | ਹਿੰਦੀ | ||
ਨਿਰਮਲਾ | ਨਾਵਲ | ਹਿੰਦੀ | ||
ਰੰਗਭੂਮੀ | ਨਾਵਲ | ਹਿੰਦੀ | ||
ਕਾਇਆਕਲਪ | ਨਾਵਲ | ਹਿੰਦੀ | ||
ਗਬਨ | ਨਾਵਲ | ਹਿੰਦੀ | ||
ਕਰਮਭੂਮੀ | ਨਾਵਲ | ਹਿੰਦੀ | ਵਾਣੀ ਪ੍ਰਕਾਸ਼ਨ | 1932 |
ਗੋਦਾਨ | ਨਾਵਲ | ਹਿੰਦੀ | 1936 | |
ਮੰਗਲਸੂਤ੍ਰ | ਨਾਵਲ | ਹਿੰਦੀ | ||
ਸਪਤਸਰੋਜ | ਕਹਾਣੀ ਸੰਗ੍ਰਹਿ | ਹਿੰਦੀ | ||
ਨਮਕ ਕਾ ਦਰੋਗਾ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਪਚੀਸੀ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਪ੍ਰਸੂਨ | ਕਹਾਣੀ ਸੰਗ੍ਰਹਿ | ਹਿੰਦੀ | ||
ਸੋਜ਼ੇ ਵਤਨ | ਕਹਾਣੀ ਸੰਗ੍ਰਹਿ | ਉਰਦੂ | 1908 | |
ਨਵਨਿਧਿ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਪੂਰਣਿਮਾ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਦ੍ਵਾਦਸ਼ੀ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਪ੍ਰਤਿਮਾ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਪ੍ਰਮੋਦ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਤੀਰਥ | ਕਹਾਣੀ ਸੰਗ੍ਰਹਿ | ਹਿੰਦੀ | ||
ਪਾਂਚ ਫੂਲ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਚਤੁਰਥੀ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਪ੍ਰਤਿਗਿਆ | ਕਹਾਣੀ ਸੰਗ੍ਰਹਿ | ਹਿੰਦੀ | ||
ਸਪਤ ਸੁਮਨ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਪੰਚਮੀ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਰਣਾ | ਕਹਾਣੀ ਸੰਗ੍ਰਹਿ | ਹਿੰਦੀ | ||
ਸਮਰ ਯਾਤ੍ਰਾ | ਕਹਾਣੀ ਸੰਗ੍ਰਹਿ | ਹਿੰਦੀ | ||
ਪੰਚ ਪ੍ਰਸੂਨ | ਕਹਾਣੀ ਸੰਗ੍ਰਹਿ | ਹਿੰਦੀ | ||
ਨਵਜੀਵਨ | ਕਹਾਣੀ ਸੰਗ੍ਰਹਿ | ਹਿੰਦੀ | ||
ਬੈਂਕ ਕਾ ਦਿਵਾਲਾ | ਕਹਾਣੀ ਸੰਗ੍ਰਹਿ | ਹਿੰਦੀ | ||
ਸ਼ਾਨਤੀ | ਕਹਾਣੀ ਸੰਗ੍ਰਹਿ | ਹਿੰਦੀ | ||
ਅਗਨੀ ਸਮਾਧੀ | ਕਹਾਣੀ ਸੰਗ੍ਰਹਿ | ਹਿੰਦੀ | ||
ਤਾਲਸਤਾਏ ਕੀ ਕਹਾਨੀਆਂ | ਅਨੁਵਾਦ | ਹਿੰਦੀ | ||
ਸੁਖਦਾਸ | ਅਨੁਵਾਦ | ਹਿੰਦੀ | ||
ਅਹੰਕਾਰ | ਅਨੁਵਾਦ | ਹਿੰਦੀ | ||
ਚਾਂਦੀ ਕੀ ਡਿਬੀਆ | ਅਨੁਵਾਦ | ਹਿੰਦੀ | ||
ਨਿਆਇ | ਅਨੁਵਾਦ | ਹਿੰਦੀ | ||
ਹੜਤਾਲ | ਅਨੁਵਾਦ | ਹਿੰਦੀ | ||
ਪਿਤਾ ਕੇ ਪਤ੍ਰ ਪੁਤ੍ਰੀ ਕੇ ਨਾਮ | ਅਨੁਵਾਦ | ਹਿੰਦੀ | ||
ਸ੍ਰਿਸ਼ਟੀ ਕਾ ਆਰੰਭ | ਅਨੁਵਾਦ | ਹਿੰਦੀ | ||
ਕੁੱਤੇ ਕੀ ਕਹਾਨੀ | ਬਾਲਸਾਹਿਤ | ਹਿੰਦੀ | ||
ਜੰਗਲ ਕੀ ਕਹਾਨੀਆਂ | ਬਾਲਸਾਹਿਤ | ਹਿੰਦੀ | ||
ਰਾਮਚਰਚਾ | ਬਾਲਸਾਹਿਤ | ਹਿੰਦੀ | ||
ਮਨਮੋਦਕ | ਬਾਲਸਾਹਿਤ | ਹਿੰਦੀ | ||
ਦੁਰਗਾਦਾਸ | ਬਾਲਸਾਹਿਤ | ਹਿੰਦੀ | ||
ਸ੍ਵਰਾਜ ਕੇ ਫਾਇਦੇ | ਬਾਲਸਾਹਿਤ | ਹਿੰਦੀ | ||
ਮਹਾਤਮਾ ਸ਼ੇਖਸਾਦੀ | ਚਰਿਤ੍ਰ | ਹਿੰਦੀ |
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ http://www.aazad.com/munshi-premchand.html#page=Hindi
- ↑ ਫਰਮਾ:Harvnb
- ↑ "Munshi Premchand: The Great Novelist". Press Information Bureau, Government of India. Retrieved 2012-01-13.