ਢਿਲਵਾਂ ਕਲਾਂ
| ਢਿਲਵਾਂ ਕਲਾਂ | |
|---|---|
| ਪਿੰਡ | |
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Punjab" does not exist.ਪੰਜਾਬ, ਭਾਰਤ ਵਿੱਚ ਸਥਿਤੀ | |
| |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਫਰੀਦਕੋਟ |
| ਭਾਸ਼ਾਵਾਂ | |
| • ਅਧਿਕਾਰਿਤ | ਪੰਜਾਬੀ |
| ਟਾਈਮ ਜ਼ੋਨ | ਭਾਰਤੀ ਮਿਆਰੀ ਸਮਾਂ (UTC+5:30) |
| ਨੇੜਲਾ ਸ਼ਹਿਰ | ਕੋਟਕਪੂਰਾ |
ਢਿਲਵਾਂ ਕਲਾਂ ਬਠਿੰਡਾ-ਬਾਜ਼ਾਖਾਨਾ-ਫਰੀਦਕੋਟ ਮੁੱਖ ਸੜਕ ਤੇ ਲਗਭਗ ਕੋਟਕਪੂਰਾ ਤੋਂ ਲਗਭਗ 5 ਕਿਲੋਮੀਟਰ ਦੂਰੀ ਤੇ ਜਿਲ੍ਹਾ ਫਰੀਦਕੋਟ ਵਿੱਚ ਇੱਕ ਪਿੰਡ ਹੈ। ਇਹ ਬਲਾਕ ਕੋਟਕਪੂਰਾ ਵਿੱਚ ਪੈਂਦਾ ਹੈ।[1]
ਪਿੰਡ ਦਾ ਖੇਤਰਫਲ ਲਗਭਗ 2566 ਹੈਕਟੇਅਰ ਹੈ ਅਤੇ ਆਬਾਦੀ 7000। ਜੱਦੀ ਜ਼ਮੀਨ ਦੀ ਵਿਰਾਸਤ ਦੇ ਕਾਰਨ ਇਸ ਪਿੰਡ ਦੇ ਕੁਝ ਵਸਨੀਕ, ਸਾਦਿਕ ਦੇ ਨੇੜੇ ਢਿਲਵਾਂ ਖੁਰਦ ਪਿੰਡ ਨੂੰ ਚਲੇ ਗਏ ਸੀ। ਇਸ ਪਿੰਡ ਦੇ ਕੁਝ ਨਿਵਾਸੀ ਵਿਦੇਸ਼ਾਂ ਵਿਚ ਵੀ ਰਹਿੰਦੇ ਹਨ। ਇਸ ਪਿੰਡ ਦੀ ਆਬਾਦੀ ਦੇ ਤਿੰਨ ਮੁੱਖ ਹਿੱਸੇ, ਜੱਟ ਸਿੱਖ (ਢਿਲੋਂ, ਧਾਲੀਵਾਲ, ਸਿੱਧੂ/ਬਰਾੜ, ਭੁੱਲਰ ਅਤੇ ਗਿੱਲ), ਬੁੱਟਰ ਰਾਮਗੜ੍ਹੀਆ, ਅਤੇ ਅਨੁਸੂਚਿਤ ਸ਼੍ਰੇਣੀਆਂ ਦੇ ਲੋਕ ਹਨ। ਇਸ ਦੇ ਇਲਾਵਾ ਸੋਢੀ, ਖੱਤਰੀ, ਮਹਾਜਨ, ਦਰਜੀ, ਰਾਮਦਾਸੀਆ, ਬਾਜੀਗਰ ਅਤੇ ਬੌਰੀਆ (ਪੰਜਾਬ) ਭਾਈਚਾਰੀਆਂ ਦੇ ਲੋਕ ਵੀ ਹਨ। ਇਹ ਪਿਡ 1500 ਈ. ਵਿੱਚ ਪਤੁਹੀ 'ਤੇ ਦਸਤੂਰ ਨਾਂ ਦੇ ਦੋ ਭਰਾਵਾਂ ਨੇ ਸ਼ੂਫ਼ੇ ਝਬਾਲ ਤੋ ਆ ਕੇ ਵਸਾਇਆ ਸੀ। ਇਸ ਪਿੰਡ ਵਿਚ ਸਭ ਤੋਂ ਪਹਿਲਾਂ ਖੂਹ ਢਿਲੋਂ ਪੱਤੀ ਨੇ ਬਣਾਇਆ ਤੇ ਖੂਹ ਦਾ ਟੱਕ ਵੈਰਾਗੀ ਸਾਧ ਨੇ ਲਾਇਆ। ਉਸ ਨੇ ਇਸ ਪਿੰਡ ਦਾ ਨਾਂ ਢਿੱਲਵਾਂ ਕਲਾਂ ਰੱਖਿਆ। 1843 ਈਸਵੀ ਵਿਚ ਇਸ ਪਿੰਡ ਤੋਂ ਹੀ ਢਿੱਲਵਾਂ ਖੁਰਦ ਜਿਹੜਾ ਇਸੇ ਜਿਲ੍ਹੇ ਵਿੱਚ ਪੈਂਦਾ ਹੈ,ਦੀ ਸਥਾਪਨਾ ਹੋਈ।
ਸਿੱਖ ਇਤਿਹਾਸ ਵਿੱਚ
ਸਿੱਖ ਇਤਿਹਾਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਚੌਧਰੀ ਕਪੂਰੇ ਤੋਂ ਸਹਾਇਤਾ ਨਾ ਮਿਲਣ ਉਪਰੰਤ ਇਸ ਪਿੰਡ ਪਹੁੰਚੇ। ਪ੍ਰਿਥੀ ਚੰਦ ਦਾ ਵੰਸ਼ਜ ਸੋਢੀ ਕੌਲ ਇਥੋਂ ਦਾ ਨਿਵਾਸੀ ਸੀ। ਉਸਨੇ ਅਤੇ ਉਸ ਦੇ ਚਾਰ ਪੁੱਤਰਾਂ ਨੇ ਗੁਰੂ ਜੀ ਨੂੰ ਦੋ ਘੋੜੇ ਅਤੇ ਸਫ਼ੈਦ ਬਸਤਰ ਭੇਂਟ ਕੀਤੇ। ਉਸਦੇ ਸਤਿਕਾਰ ਨੂੰ ਦੇਖਦਿਆਂ ਉਸ ਦੀ ਬੇਨਤੀ ਤੇ ਗੁਰੂ ਜੀ ਨੇ ਮਾਛੀਵਾੜੇ ਤੋਂ ਧਾਰਣ ਕੀਤੇ ਨੀਲੇ ਬਸਤਰ ਤਿਆਗ ਦਿੱਤੇ। ਇਥੇ ਗੁਰੂ ਸਾਹਿਬ ਦੇ ਠਹਿਰਾਓ ਵਾਲੇ ਅਸਥਾਨ ਤੇ ਹੁਣ ‘ਗੁਰਦੁਆਰਾ ਗੋਦਾਵਰੀਸਰ’ ਬਣਿਆ ਹੋਇਆ ਹੈ। ਇਥੇ ਵਿਸਾਖੀ ਨੂੰ ਬੜਾ ਭਾਰੀ ਧਾਰਮਿਕ ਮੇਲਾ ਲਗਦਾ ਹੈ।[2]