More actions
ਛੱਤੀਸਗੜ੍ਹ ਭਾਰਤ ਦਾ ਇੱਕ ਰਾਜ ਹੈ। ਇਹ ਰਾਜ 1 ਨਵੰਬਰ ਸੰਨ 2000 ਵਿੱਚ ਮੱਧ ਪ੍ਰਦੇਸ਼ ਤੋ ਅਲੱਗ ਕਰ ਕੇ ਬਣਾਇਆ ਗਿਆ। ਇਸ ਦੀ ਰਾਜਧਾਨੀ ਰਾਇਪੁਰ ਹੈ। ਛਤੀਸਗੜ੍ਹ ਰਾਜ ਭਾਰਤ ਦਾ ਦਸਵਾਂ ਸਭ ਤੋ ਵੱਡਾ ਪ੍ਰਦੇਸ਼ ਹੈ ਅਤੇ ਇਸ ਦਾ ਖੇਤਰਫਲ 135190 ਵਰਗ ਕਿਲੋਮੀਟਰ ਹੈ। ਜਨਸੰਖਿਆ ਦੇ ਹਿਸਾਬ ਨਾਲ ਇਹ ਭਾਰਤ ਦਾ 17 ਵਾਂ ਰਾਜ ਹੈ। ਇਹ ਭਾਰਤ ਦੇ ਬਿਜਲੀ ਤੇ ਸਟੀਲ ਉਤਪਾਦਨ ਵਿੱਚ ਬਹੁਤ ਮੋਹਰੀ ਹੈ। ਇਹ ਦੇਸ਼ 'ਚ ਬਣਨ ਵਾਲੇ 15% ਸਟੀਲ ਦਾ ਉਤਪਾਦਕ ਰਾਜ ਹੈ। ਇਸ ਨਾਲ ਭਾਰਤ ਦੇ ਜਿਹਨਾਂ ਹੋਰ ਰਾਜਾਂ ਦੀ ਸੀਮਾ ਲਗਦੀ ਹੈ, ਉਹ ਹਨ ਉੱਤਰ ਪੱਛਮ ਵਿੱਚ ਮਧ ਪ੍ਰਦੇਸ਼, ਪੱਛਮ ਵਿੱਚ ਮਹਾਰਾਸ਼ਟਰ, ਦੱਖਣ ਵਿੱਚ ਆਂਧਰਾ ਪ੍ਰਦੇਸ਼, ਪੂਰਬ ਵਿੱਚ ਓਡੀਸ਼ਾ, ਉੱਤਰ ਪੂਰਬ ਵਿੱਚ ਝਾਰਖੰਡ ਅਤੇ ਉੱਤਰ ਵਿੱਚ ਉੱਤਰ ਪ੍ਰਦੇਸ਼ |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ