ਮੇਘਾਲਿਆ

ਭਾਰਤਪੀਡੀਆ ਤੋਂ
ਮੇਘਾਲਿਆ ਦਾ ਨਕਸ਼ਾ

ਮੇਘਾਲਿਆ ਭਾਰਤ ਦੇ ਉੱਤਰ-ਪੂਰਬ ਵਿੱਚ ਸਥਿਤ ਇੱਕ ਰਾਜ ਹੈ। ਮੇਘਾਲਿਆ ਦਾ ਸ਼ਾਬਦਿਕ ਅਰਥ ਹੈ 'ਬੱਦਲਾਂ ਦਾ ਘਰ'। ਇਸ ਦਾ ਖੇਤਰਫਲ ਲਗਭਗ 22,429 ਵਰਗ ਕਿਲੋਮੀਟਰ ਹੈ। ਇੱਥੇ ਦੀ ਜਨਸੰਖਿਆ 2011ਵਿੱਚ 2,964,007 ਸੀ ਅਤੇ ਇਹ ਵਧ ਜਨਸੰਖਿਆ ਵਾਲਾ 23ਵਾਂ ਰਾਜ ਹੈ।[1][2] ਇਸ ਦੇ ਉੱਤਰ ਵਿੱਚ ਅਸਮ, ਜੋ ਬ੍ਰਹਮਪੁਤਰ ਨਦੀ ਨਾਲ ਵੱਖ ਹੁੰਦਾ ਹੈ, ਅਤੇ ਦੱਖਣ ਵਿੱਚ ਬੰਗਲਾ ਦੇਸ਼ ਹੈ। ਇਸ ਦੀ ਰਾਜਧਾਨੀ ਸ਼ਿਲਾਂਗ ਹੈ ਜਿਸ ਦੀ ਜਨਸੰਖਿਆ ਲਗਭਗ 260,000 ਹੈ। ਮੇਘਾਲਿਆ ਪਹਿਲਾਂ ਅਸਮ ਰਾਜ ਦਾ ਹਿੱਸਾ ਸੀ ਜਿਸ ਨੂੰ 21 ਜਨਵਰੀ 1972 ਨੂੰ ਵੰਡ ਕੇ ਨਵਾਂ ਪ੍ਰਾਂਤ ਬਣਾਇਆ ਗਿਆ।

ਹਵਾਲੇ

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ