Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਚੀਮਾ

ਭਾਰਤਪੀਡੀਆ ਤੋਂ

{{#ifeq:{{{small}}}|left|}}

{{#ifeq:|left|}}

ਚੀਮਾ (ਫਰਮਾ:ਅੰਗਰੇਜ਼ੀ) ਪੰਜਾਬ ਦੇ ਜੱਟ ਭਾਈਚਾਰੇ ਦੇ ਵੱਡੇ ਗੋਤਾਂ ਵਿਚੋਂ ਹੈ। ਚੀਮਾ ਜੱਟ ਚੌਹਾਨ ਰਾਜਪੂਤਾਂ ਵਿਚੋਂ ਹਨ।

ਸ਼ਹਾਬਦੀਨ ਗੌਰੀ ਨੇ ਜਦ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਕੇ 1193 ਈਸਵੀ ਵਿੱਚ ਉਸਦੇ ਇਲਾਕੇ ਤੇ ਕਬਜ਼ਾ ਕਰ ਲਿਆ ਤਾਂ ਪ੍ਰਿਥਵੀ ਰਾਜ ਚੌਹਾਨ ਦੀ ਬੰਸ ਦੇ ਚੌਹਾਨ ਪਹਿਲਾਂ ਬਠਿੰਡੇ ਤੋਂ ਕਾਂਗੜ ਤੇ ਫਿਰ ਹੌਲੀ ਹੌਲੀ ਫਿਰੋਜ਼ਪੁਰ, ਲੁਧਿਆਣਾ ਤੇ ਅਮ੍ਰਿਤਸਰ ਦੇ ਇਲਾਕੇ ਵਿੱਚ ਪਹੁੰਚੇ।

ਚੀਮੇ ਗੋਤ ਦਾ ਮੋਢੀ ਪ੍ਰਿਥਵੀ ਰਾਜ ਚੌਹਾਨ ਦਾ ਪੋਤਾ ਚੀਮਾ ਸੀ। ਚੀਮੇ ਪਹਿਲਾਂ ਬਠਿੰਡੇ ਤੋਂ ਕਾਂਗੜ ਵੱਲ ਆਏ ਕੰਗਾਂ ਨੂੰ ਹਰਾਕੇ ਏਥੇ ਆਬਾਦ ਹੋ ਗਏ। ਫਿਰ ਕੁਝ ਸਮੇਂ ਮਗਰੋਂ ਆਪਣੇ ਹੀ ਭਾਣਜੇ ਧਾਲੀਵਾਲ ਨਾਲ ਅਣਬਣ ਹੋ ਗਈ, ਉਸ ਦੀ ਮਾਂ ਵਿਧਵਾ ਹੋ ਗਈ ਸੀ, ਚੀਮੇ ਉਸ ਨੂੰ ਤੰਗ ਕਰਕੇ ਪਿੰਡੋਂ ਕੱਢਣਾ ਚਾਹੁੰਦੇ ਸਨ। ਉਸ ਨੇ ਆਪਣੀ ਦੁੱਖ ਭਰੀ ਕਹਾਣੀ ਆਪਣੇ ਪਤੀ ਦੇ ਪਿਛਲੇ ਪਿੰਡ ਝੁਨੀਰ ਜਾਕੇ ਦੱਸੀ। ਝੁਨੀਰ ਦੇ ਧਾਲੀਵਾਲਾਂ ਨੇ ਚੀਮਿਆਂ ਤੇ ਭਾਰੀ ਹਮਲਾ ਕਰਕੇ ਉਨ੍ਹਾਂ ਨੂੰ ਉਥੋਂ ਉਜਾੜ ਦਿੱਤਾ ਅਤੇ ਉਸ ਪਿੰਡ ਤੇ ਆਪਣਾ ਕਬਜ਼ਾ ਕਰ ਲਿਆ। ਅੱਜਕੱਲ੍ਹ ਕਾਂਗੜ ਵਿੱਚ ਧਾਲੀਵਾਲ ਹੀ ਵਸਦੇ ਹਨ। ਕਾਂਗੜ ਦਾ ਇਲਾਕਾ ਛੱਡ ਕੇ ਚੀਮੇ ਮੋਗੇ ਤੇ ਫਿਰੋਜ਼ਪੁਰ ਵੱਲ ਚਲੇ ਗਏ। ਪੁਰਾਣੇ ਵਸਨੀਕਾਂ ਨਾਲ ਅਣਬਣ ਹੋਣ ਕਾਰਨ ਕੁਝ ਲੁਧਿਆਣੇ ਵੱਲ ਚਲੇ ਗਏ ਸਨ। ਉਥੇ ਜਾਕੇ ਵੀ ਆਪਣੇ ਵਡੇਰੇ ਦੇ ਨਾਮ ਤੇ ਚੀਮਾ ਪਿੰਡ ਆਬਾਦ ਕੀਤਾ। ਲੁਧਿਆਣੇ ਦੇ ਚੀਮਾ, ਕਾਲਖ, ਰਾਮਗੜ੍ਹ ਸਰਦਾਰਾਂ, ਮਲੋਦ ਆਦਿ ਪਿੰਡਾਂ ਵਿੱਚ ਚੀਮੇ ਵਸਦੇ ਹਨ।

ਲੁਧਿਆਣੇ ਤੋਂ ਕੁਝ ਚੀਮੇ ਦੁਆਬੇ ਵੱਲ ਚਲੇ ਗਏ ਹਨ। ਦੁਆਬੇ ਵਿੱਚ ਨੂਰਮਹਿਲ ਦੇ ਇਲਾਕੇ ਵਿੱਚ ਚੀਮਾ ਕਲਾਂ ਤੇ ਚੀਮਾ ਖੁਰਦ ਨਵੇਂ ਪਿੰਡ ਵਸਾਏ।

ਚੀਮੇ ਲੜਾਕੂ ਸੁਭਾਅ ਦੇ ਹੋਣ ਕਾਰਨ ਸਥਾਨਿਕ ਲੋਕਾਂ ਨਾਲ ਲੜਦੇ ਰਹਿੰਦੇ ਸਨ। ਚੀਮੇ ਦੀ ਬੰਸ ਦੇ ਇੱਕ ਛੋਟੂ ਮਲ ਨੇ ਦਰਿਆ ਬਿਆਸ ਦੇ ਕੰਢੇ ਤੇ ਆਪਣੇ ਵਡੇਰੇ ਦੇ ਨਾਮ ਤੇ ਇੱਕ ਨਵਾਂ ਪਿੰਡ ਵਸਾਇਆ। ਇਨ੍ਹਾਂ ਦੇ ਵਡੇਰੇ ਦੋ ਸੂਰਬੀਰ ਜੋਧੇ; ਰਾਣਾ ਕੰਗ ਤੇ ਢੋਲ ਹੋਏ ਹਨ। ਚੀਮਿਆਂ ਦੇ ਪ੍ਰੋਹਤ ਬ੍ਰਾਹਮਣ ਨਹੀਂ, ਜੋਗੀ ਹੁੰਦੇ ਸਨ। ਚੀਮੇ ਗੋਤ ਦੇ ਬਹੁਤੇ ਜੱਟਾਂ ਨੇ ਫਿਰੋਜ਼ਸ਼ਾਹ ਅਤੇ ਔਰੰਗਜ਼ੇਬ ਦੇ ਸਮੇਂ ਹੀ ਮੁਸਲਮਾਨ ਧਰਮ ਧਾਰਨ ਕੀਤਾ। ਪੁਰਾਣੇ ਰਸਮ ਰਿਵਾਜ਼ ਵੀ ਕਾਇਮ ਰੱਖੇ। ਨਾਗਰਾ, ਦੁੱਲਟ, ਦੰਦੀਵਾਲ ਤੇ ਚੱਠੇ ਗੋਤ ਦੇ ਲੋਕ ਵੀ ਚੀਮਿਆਂ ਵਾਂਗ ਚੌਹਾਨ ਰਾਜਪੂਤ ਹਨ। ਇਨ੍ਹਾਂ ਦੀ ਸਭ ਤੋਂ ਵੱਧ ਗਿਣਤੀ ਸਿਆਲਕੋਟ ਵਿੱਚ ਸੀ। ਜਿਲ੍ਹਾ ਗੁਜਰਾਂਵਾਲਾ ਵਿੱਚ ਵੀ ਇਨ੍ਹਾਂ ਦੇ 42 ਪਿੰਡ ਸਨ।

ਪੂਰਬੀ ਪੰਜਾਬ ਦੇ ਮਲੇਰਕੋਟਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਮਾਨਸਾ ਖੇਤਰਾਂ ਵਿੱਚ ਵੀ ਚੀਮੇ ਕਾਫ਼ੀ ਵਸਦੇ ਹਨ। ਦੁਆਬੇ ਵਿੱਚ ਚੀਮੇ ਮਾਲਵੇਂ ਤੋਂ ਘੱਟ ਹੀ ਹਨ। ਚੀਮੇ ਦਲਿਤ ਜਾਤੀਆਂ ਵਿੱਚ ਵੀ ਹਨ। ਪਾਕਿਸਤਾਨ ਬਣਨ ਤੋਂ ਮਗਰੋਂ ਚੀਮੇ ਗੋਤ ਦੇ ਜੱਟ ਸਿੱਖ ਹਰਿਆਣੇ ਦੇ ਸਿਰਸਾ ਤੇ ਕਰਨਾਲ ਆਦਿ ਖੇਤਰਾਂ ਵਿੱਚ ਆਕੇ ਵਸੇ ਹਨ। ਚੀਮੇ ਗੋਤ ਵਾਲਿਆਂ ਨੇ ਪਿੰਡ ਰਾਮਗੜ੍ਹ ਸਰਦਾਰਾਂ ਜਿਲ੍ਹਾਂ ਲੁਧਿਆਣਾ ਵਿਖੇ ਆਪਣੇ ਵਡੇਰੇ ਦੀ ਯਾਦ ਵਿੱਚ ਇੱਕ ਗੁਰਦੁਆਰਾ ਵੀ ਉਸਾਰਿਆ ਹੋਇਆ ਹੈ ਜਿਥੇ ਹਰ ਵਰ੍ਹੇ 14 ਅਕਤੂਬਰ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ। ਦੋਰਾਹੇ ਤੋਂ 20 ਕਿਲੋਮੀਟਰ ਦੂਰ ਪਿੰਡ ਰਾਮਗੜ੍ਹ ਸਰਦਾਰਾਂ ਵਿੱਚ ਸ਼ਹੀਦ ਬਾਬਾ ਰਾਮ ਸਿੰਘ ਨੇ ਆਪਣੇ ਸਾਥੀ ਸਿੰਘਾਂ ਨਾਲ 1867 ਬਿਕਰਮੀ ਵਿੱਚ ਮੁਗਲ ਫ਼ੌਜਾਂ ਨਾਲ ਟੱਕਰ ਲਈ। ਸਿਰ ਧੜ ਨਾਲੋਂ ਅਲੱਗ ਹੋ ਗਿਆ ਫਿਰ ਵੀ ਬਾਬਾ ਜੀ ਕਈ ਮੀਲਾਂ ਤੱਕ ਵੈਰੀਆਂ ਨਾਲ ਜ਼ਖ਼ਮੀ ਹੋਏ ਵੀ ਲੜਦੇ ਰਹੇ। ਚੀਮਾ ਗੋਤ ਨਾਲ ਸੰਬੰਧਿਤ ਲੋਕ ਆਪਣੇ ਇਸ ਵਡੇਰੇ ਦੀ ਯਾਦ ਵਿੱਚ ਹਰ ਵਰ੍ਹੇ ਧਾਰਮਿਕ ਸਮਾਗਮ ਕਰਾਉਂਦੇ ਹਨ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਪੂਰਬੀ ਤੇ ਪੱਛਮੀ ਪੰਜਾਬ ਵਿੱਚ ਚੀਮੇ ਜੱਟਾਂ ਦੀ ਗਿਣਤੀ 69,549 ਸੀ। ਕੈਪਟਨ ਏ• ਐਸ• ਚੀਮਾ ਮੌਊਂਟ ਐਵਰੈਸਟ ਦੀ ਚੋਟੀ ਤੇ ਚੜ੍ਹਨ ਵਾਲਾ ਪਹਿਲਾ ਪੰਜਾਬੀ ਤੇ ਪਹਿਲਾ ਹੀ ਭਾਰਤੀ ਸੀ। ਪਾਕਿਸਤਾਨ ਵਿੱਚ ਮੁਸਲਮਾਨ ਚੀਮੇ ਜੱਟ ਬਹੁਤ ਗਿਣਤੀ ਵਿੱਚ ਹਨ। ਪੂਰਬੀ ਪੰਜਾਬ ਵਿੱਚ ਸਾਰੇ ਚੀਮੇ ਜੱਟ ਸਿੱਖ ਹਨ। ਹੁਣ ਚੀਮੇ ਬਾਹਰਲੇ ਦੇਸ਼ਾਂ ਵਿੱਚ ਵੀ ਜਾ ਰਹੇ ਹਨ ਅਤੇ ਬਹੁਤ ਉਨਤੀ ਕਰ ਰਹੇ ਹਨ। ਇਹ ਜਗਤ ਪ੍ਰਸਿੱਧ ਗੋਤ ਹੈ। ਬਾਹਰਲੇ ਦੇਸ਼ਾਂ ਵਿੱਚ ਜਾ ਕੇ ਜੱਟਾਂ ਨੇ ਨਵੇਂ ਕਾਰੋਬਾਰ ਆਰੰਭ ਕਰਕੇ ਬਹੁਤ ਉਨਤੀ ਕੀਤੀ ਹੈ।