More actions
ਫਰਮਾ:Infobox writer ਗੁਰਬਚਨ ਸਿੰਘ ਭੁੱਲਰ (ਜਨਮ 18 ਮਾਰਚ 1937[1]) ਪੰਜਾਬੀ ਦੇ ਨਾਮਵਰ ਕਹਾਣੀਕਾਰ ਹੈ। ਉਸਨੇ ਕਾਵਿਤਾ, ਸਫ਼ਰਨਾਮਾ, ਅਨੁਵਾਦ, ਸੰਪਾਦਨ, ਪੱਤਰਕਾਰੀ, ਰੇਖਾ-ਚਿੱਤਰ, ਆਲੋਚਨਾ, ਬਾਲ ਸਾਹਿਤ ਆਦਿ ਅਨੇਕ ਖੇਤਰਾਂ ਵਿੱਚ ਸਾਹਿਤ ਰਚਨਾ ਕੀਤੀ ਹੈ। ਉਸ ਦੇ ਕਹਾਣੀ-ਸੰਗ੍ਰਹਿ ਅਗਨੀ-ਕਲਸ ਨੂੰ ਸਾਲ 2005 ਵਿੱਚ ਸਾਹਿਤ ਅਕਾਦਮੀ, ਦਿੱਲੀ ਦਾ ਪੁਰਸਕਾਰ ਮਿਲ ਚੁੱਕਿਆ ਹੈ।
ਜ਼ਿੰਦਗੀ
ਗੁਰਬਚਨ ਸਿੰਘ ਭੁੱਲਰ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਿੱਥੋ ਵਿਖੇ 18 ਮਾਰਚ 1937 ਨੂੰ ਹੋਇਆ। ਉਸ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਉਸ ਦੇ ਪਿਤਾ ਸ਼ ਹਜ਼ੂਰਾ ਸਿੰਘ ਸਾਹਿਤਕ ਰੁਚੀਆਂ ਵਾਲੇ ਫੌਜੀ ਸਨ। ਘਰ ਵਿੱਚ ਛੋਟੀ ਜਿਹੀ ਲਾਇਬ੍ਰੇਰੀ ਸੀ, ਸਮਕਾਲੀ ਸਾਹਿਤਕ ਰਸਾਲੇ ਵੀ ਘਰ ਆਉਂਦੇ ਸਨ। ਇਥੋਂ ਹੀ ਭੁੱਲਰ ਨੂੰ ਲਿਖਣ ਦੀ ਚੇਟਕ ਲੱਗੀ। ਉਸ ਦੀ ਪਹਿਲੀ ਪ੍ਰਕਾਸ਼ਿਤ ਹੋਈ ਰਚਨਾ ਇੱਕ ਕਵਿਤਾ ਸੀ, ਜੋ 1956 ਵਿੱਚ ਪ੍ਰੀਤਲੜੀ ਰਸਾਲੇ ਵਿੱਚ ਛਪੀ।[2] ਉਚੇਰੀ ਵਿੱਦਿਆ ਹਾਸਲ ਕਰਨ ਉੱਪਰੰਤ ਭੁੱਲਰ ਸਕੂਲ ਅਧਿਆਪਕ ਲੱਗ ਗਿਆ। ਪਰ ਅਧਿਆਪਕ ਯੂਨੀਅਨ ਦੀਆਂ ਸਰਗਰਮੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਕਾਰਨ ਦਸ ਕੁ ਸਾਲ ਬਾਅਦ ਉਸ ਨੂੰ ਇਹ ਨੌਕਰੀ ਛੱਡਣੀ ਪੈ ਗਈ। ਫਿਰ ਉਹ ਦਿੱਲੀ ਵਿੱਚ ਸੋਵੀਅਤ ਦੂਤਾਵਾਸ ਵਿੱਚ ਕੰਮ ਕਰਨ ਲੱਗੇ। ਬਾਅਦ ਵਿੱਚ ਉਹ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਵੀ ਰਿਹਾ। ਹੁਣ ਉਹ ਕੁਲਵਕਤੀ ਤੌਰ 'ਤੇ ਸਾਹਿਤਕ ਸਰਗਰਮੀਆਂ ਨੂੰ ਸਮਰਪਿਤ ਹੈ।[1]
ਰਚਨਾਵਾਂ ਦੀ ਸੂਚੀ[3]
- ਓਪਰਾ ਮਰਦ (1967)
- ਦੀਵੇ ਵਾਂਗ ਬਲਦੀ ਅੱਖ (2010)
- ਮੈਂ ਗਜਨਵੀ ਨਹੀਂ
- 51 ਕਹਾਣੀਆਂ
- ਅਗਨੀ ਕਲਸ
- ਬਚਨ ਬਿਲਾਸ
- ਬਾਲ ਸਾਹਿਤ ਅਤੇ ਸੱਭਿਆਚਾਰ
- ਬਾਰਾਂ ਰੰਗ
- ਧਰਤੀ ਦੀਆਂ ਧੀਆਂ
- ਗੁਰਸ਼ਰਨ ਸਿੰਘ
- ਕਬਰ ਜਿਹਨਾਂ ਦੀ ਜੀਵੇ ਹੂ
- ਕਲਮ ਕਟਾਰ
- ਮੈਂ ਗਜ਼ਨਵੀ ਨਹੀਂ
- ਮੌਨ ਕਹਾਣੀ
- ਪੰਜਾਬੀ ਕਹਾਣੀ ਕੋਸ਼
- ਪੰਜਾਬੀ ਕਹਾਣੀ ਯਾਤਰਾ
- ਸਾਡੇ ਵਿਗਿਆਨੀ
- ਸਮਕਾਲੀ ਪੰਜਾਬੀ ਕਹਾਣੀ
- ਸੰਤੋਖ ਸਿੰਘ ਧੀਰ
- ਸੂਹੇ ਫੁੱਲ (ਅਜਰਬਾਈਜਾਨੀ ਕਹਾਣੀਆਂ)
- ਤਿੰਨ ਮੂਰਤੀਆਂ ਵਾਲਾ ਮੰਦਰ
- ਵਖਤਾਂ ਮਾਰੇ
- ਇਕ ਅਮਰੀਕਾ ਇਹ ਵੀ
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ 1.0 1.1 "ਗੁਰਬਚਨ ਸਿੰਘ ਭੁੱਲਰ ਅਤੇ ਉਸ ਦੀ ਇੱਕ ਵਿਲੱਖਣ ਕਹਾਣੀ". ਪੰਜਾਬੀ ਟ੍ਰਿਬਿਉਨ. - 1 ਨਵੰਬਰ 2014. Check date values in:
|date=
(help) - ↑ ਨਿਪੁੰਨ ਤੇ ਸੰਵੇਦਨਸ਼ੀਲ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ
- ↑ http://www.singhbrothers.com/private/db/auresult.asp?auth=GURBACHAN%20SINGH%20BHULLAR{{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}