Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਧਰਮਪ੍ਰੀਤ

ਭਾਰਤਪੀਡੀਆ ਤੋਂ
>InternetArchiveBot (Rescuing 2 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 04:03, 13 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox musical artist

ਧਰਮਪ੍ਰੀਤ ਇੱਕ ਭਾਰਤੀ ਪੰਜਾਬੀ ਗਾਇਕ ਸੀ। ਇਹ ਆਪਣੇ ਉਦਾਸ ਗੀਤਾਂ ਕਰ ਕੇ ਜਾਣਿਆ ਜਾਂਦਾ ਹੈ। ਇਸਨੇ ਭੁਪਿੰਦਰ ਧਰਮਾ ਨਾਂ ਹੇਠ ਆਪਣੇ ਗਾਇਕੀ ਜੀਵਨ ਦੀ ਸ਼ੁਰੂਆਤ ਕੀਤੀ ਪਰ ਛੇਤੀ ਹੀ ਨਾਂ ਬਦਲ ਕੇ ਧਰਮਪ੍ਰੀਤ ਰੱਖ ਲਿਆ। 8 ਜੂਨ 2015 ਨੂੰ 38 ਸਾਲ ਦੀ ਉਮਰ ਵਿੱਚ ਇਸਨੇ ਬਠਿੰਡਾ ਛਾਉਣੀ ਆਪਣੇ ਘਰ ਵਿਖੇ ਖੁਦਕੁਸ਼ੀ ਕਰ ਲਈ ਸੀ।[1]

ਮੁੱਢਲੀ ਜ਼ਿੰਦਗੀ ਅਤੇ ਗਾਇਕੀ

ਧਰਮਪ੍ਰੀਤ ਦਾ ਸਬੰਧ ਪੰਜਾਬ ਦੇ ਮੋਗੇ ਜ਼ਿਲੇ ਦੇ ਕਸਬੇ ਬਿਲਾਸਪੁਰ ਨਾਲ਼ ਹੈ।[2]

1993 ਵਿੱਚ ਇਹਨਾਂ ਨੇ ਬਤੌਰ, ਭੁਪਿੰਦਰ ਧਰਮਾ, ਆਪਣੀ ਐਲਬਮ ਖ਼ਤਰਾ ਹੈ ਸੋਹਣਿਆਂ ਨੂੰ ਨਾਲ਼ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਕਦਮ ਰੱਖਿਆ ਜੋ ਕਿ ਪਾਇਲ ਮਿਊਜ਼ਿਕ ਕੰਪਨੀ ਨੇ ਜਾਰੀ ਕੀਤੀ ਸੀ। 1997 ਵਿੱਚ ਗੋਇਲ ਮਿਊਜ਼ਿਕ ਕੰਪਨੀ ਵੱਲੋਂ ਜਾਰੀ ਇਹਨਾਂ ਦੀ ਐਲਬਮ ਦਿਲ ਨਾਲ਼ ਖੇਡਦੀ ਰਹੀ ਨੇ ਇਹਨਾਂ ਨੂੰ ਰਾਤੋ-ਰਾਤ ਮਸ਼ਹੂਰ ਕਰ ਦਿੱਤਾ।[2] ਇਸ ਐਲਬਮ ਦੀਆਂ 23 ਲੱਖ ਤੋਂ ਵੱਧ ਕਾਪੀਆਂ ਵਿਕੀਆਂ। ਇਹਨਾਂ ਦੀਆਂ ਬਾਅਦ ਦੀਆਂ ਐਲਬਮਾਂ ਅੱਜ ਸਾਡਾ ਦਿਲ ਤੋੜ ਤਾ, ਐਨਾ ਕਦੇ ਵੀ ਨ੍ਹੀਂ ਰੋਇਆ ਅਤੇ 'ਪੜ੍ਹ ਸਤਗੁਰ ਦੀ ਬਾਣੀ (ਧਾਰਮਿਕ) ਨਾਲ਼ ਵੀ ਮਿਊਜ਼ਿਕ ਕੰਪਨੀਆਂ ਨੂੰ ਚੋਖਾ ਮੁਨਾਫ਼ਾ ਕਮਾਇਆ। ਆਪਣੇ ਦੋ ਦਹਾਕੇ-ਲੰਬੇ ਕੈਰੀਅਰ ਦੌਰਾਨ ਇਸਨੇ ਕਰੀਬ 15 ਐਲਬਮ ਜਾਰੀ ਕੀਤੇ ਅਤੇ ਖਾਸਕਰ ਪੇਂਡੂ ਸਰੋਤਿਆਂ ਦਾ ਚਹੇਤਾ ਰਿਹਾ। 2010 ਵਿੱਚ ਜਾਰੀ ਕੀਤੀ ਇਮੋਸ਼ਨਜ਼ ਆਫ਼ ਹਰਟ ਗਾਇਕ ਦੀ ਆਖ਼ਰੀ ਐਲਬਮ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਸਿਰਫ਼ ਸਥਾਨਕ ਸ਼ੋਅ ਕਰਨ ਤੱਕ ਹੀ ਸੀਮਤ ਕਰ ਲਿਆ ਸੀ।

ਐਲਬਮਾਂ

ਹੁਣ ਤੱਕ ਇਹ ਕਾਫ਼ੀ ਸੋਲੋ ਐਲਬਮਾਂ ਜਾਰੀ ਕਰ ਚੁੱਕੇ ਹਨ। ਇਹਨਾਂ ਦੀਆਂ ਸੁਦੇਸ਼ ਕੁਮਾਰੀ ਅਤੇ ਮਿਸ ਪੂਜਾ ਨਾਲ਼ ਦੋਗਾਣਾ ਐਲਬਮਾਂ ਵੀ ਆਈਆਂ। ਇਹਨਾਂ ਵਿੱਚੋਂ ਮੁੱਖ ਹਨ:

  • ਖ਼ਤਰਾ ਹੈ ਸੋਹਣਿਆਂ ਨੂੰ
  • ਦਿਲ ਨਾਲ਼ ਖੇਡਦੀ ਰਹੀ
  • ਅੱਜ ਸਾਡਾ ਦਿਲ ਤੋੜ ’ਤਾ
  • ਟੁੱਟੇ ਦਿਲ ਨਹੀਂ ਜੁੜਦੇ
  • ਡਰ ਲੱਗਦਾ ਵਿੱਛੜਨ ਤੋਂ
  • ਐਨਾ ਕਦੇ ਵੀ ਨ੍ਹੀਂ ਰੋਇਆ
  • ਦਿਲ ਕਿਸੇ ਹੋਰ ਦਾ
  • ਸਾਉਣ ਦੀਆਂ ਝੜੀਆਂ (ਦੋਗਾਣੇ)
  • ਟੁੱਟੀਆਂ ਤੜੱਕ ਕਰਕੇ
  • ਦੇਸੀ ਮਸਤੀ (ਦੋਗਾਣੇ)
  • ਕਲਾਸਫ਼ੈਲੋ
  • ਇਮੋਸ਼ਨਜ਼ ਆਫ਼ ਹਾਰਟ
ਧਾਰਮਿਕ
  • ਪੜ੍ਹ ਸਤਗੁਰ ਦੀ ਬਾਣੀ
  • ਜੇ ਰੱਬ ਮਿਲ ਜਏ

ਹੋਰ ਵੇਖੋ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. "Punjabi singer Dharampreet commits suicide". Archived from the original on 2015-09-23. Retrieved 2015-12-20. 
  2. 2.0 2.1 ਹਰਿੰਦਰ ਭੁੱਲਰ, ਫ਼ਿਰੋਜ਼ਪੁਰ (26 July 2010). "ਵਕਤ ਸੀ ਕਦੇ ਪੰਜਾਬੀ ਗਾਇਕਾਂ ਦੀਆਂ ਟੇਪਾਂ ਵੀ ਲੱਖਾਂ ਵਿੱਚ ਵਿਕਦੀਆਂ ਸਨ - ਧਰਮਪ੍ਰੀਤ". www.punjabexpress.info. Archived from the original on 2015-06-11. Retrieved 23 February 2012.