Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਹਰਦੇਵ ਮਾਹੀਨੰਗਲ

ਭਾਰਤਪੀਡੀਆ ਤੋਂ

ਫਰਮਾ:Infobox musical artist

ਹਰਦੇਵ ਮਾਹੀਨੰਗਲ ਇੱਕ ਪੰਜਾਬੀ ਗਾਇਕ ਹੈ।[1][2] 1995 ਵਿੱਚ ਇਹਨਾਂ ਨੇ ਕਿੱਤੇ ਵਜੋਂ ਗਾਉਣਾ ਸ਼ੁਰੂ ਕੀਤਾ। ਇਹ ਆਪਣੇ ਮਕਬੂਲ ਗੀਤ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਕਰਕੇ ਵੀ ਜਾਣੇ ਜਾਂਦੇ ਹਨ।

ਮੁੱਢਲੀ ਜ਼ਿੰਦਗੀ

ਮਾਹੀਨੰਗਲ ਦਾ ਜਨਮ ਪਿਤਾ ਸ. ਗੁਰਬਖ਼ਸ ਸਿੰਘ ਅਤੇ ਮਾਂ ਦਲੀਪ ਕੌਰ ਦੇ ਘਰ, ਬਤੌਰ ਹਰਦੇਵ ਸਿੰਘ, ਬਠਿੰਡੇ ਜ਼ਿਲੇ ਵਿੱਚ ਤਲਵੰਡੀ ਸਾਬੋ ਨੇੜੇ ਇੱਕ ਪਿੰਡ ਮਾਹੀਨੰਗਲ ਵਿੱਚ ਹੋਇਆ।[3] ਇਹਨਾਂ ਨੇ ਆਪਣੀ ਮੁੱਢਲੀ ਅਤੇ ਉਚੇਰੀ ਸਿੱਖਿਆ ਤਲਵੰਡੀ ਸਾਬੋ ਤੋਂ ਹਾਸਲ ਕੀਤੀ। ਇਹ ਆਪਣੇ ਸਕੂਲ ਅਤੇ ਫਿਰ ਕਾਲਜ ਮੇਲਿਆਂ ਵਿੱਚ ਗਾਇਆ ਕਰਦੇ ਸਨ। ਇਹਨਾਂ ਦਾ ਜਿੱਤਿਆ ਪਹਿਲਾ ਇਨਾਮ ਹਾਲੇ ਵੀ ਇਹਨਾਂ ਦੇ ਪਿੰਡ ਮੌਜੂਦ ਹੈ। ਇਹਨਾਂ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ ਅਤੇ ਇਹਨਾਂ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਨਿਊਜ਼ੀਲੈਂਡ ਵਿਖੇ ਰਹਿ ਰਹੇ ਹਨ।[3]

ਗਾਇਕੀ

ਇਹਨਾਂ ਨੇ ਰਾਗੀ ਮਿਲਾਪ ਸਿੰਘ ਤੋਂ ਸੰਗੀਤ ਦੀ ਸਿੱਖਿਆ ਲਈ। ਇਹਨਾਂ ਨੇ ਆਪਣੀ ਪਹਿਲੀ ਐਲਬਮ ਝੂਠੀਏ ਜਹਾਨ ਦੀਏ[3] ਨਾਲ਼ ਗਾਇਕੀ ਦੇ ਖੇਤਰ ਵਿੱਚ ਕਦਮ ਰੱਖਿਆ ਅਤੇ ਬਾਅਦ ਵਿੱਚ ਆਸ਼ਿਕ ਨੂੰ ਫ਼ਾਂਸੀ ਐਲਬਮ ਜਾਰੀ ਕੀਤੀ ਜਿਸਦਾ ਗੀਤ "ਮੈਂ ਕੁੜੀ ਗ਼ਰੀਬਾਂ ਦੀ, ਮੈਨੂੰ ਪਿਆਰ ਨਾ ਮੁੰਡਿਆ ਕਰ ਵੇ" ਮਕਬੂਲ ਹੋਇਆ।[3] ਵੱਡੀ ਭਾਬੀ ਮਾਂ ਵਰਗੀ ਅਤੇ ਦਿਲ ਦੀ ਗੱਲ ਅਗਲੀਆ ਐਲਬਮਾਂ ਸਨ। ਇਸ ਤੋਂ ਬਾਅਦ ਰੀਬਨ ਗਿਆ ਨਾ ਕੱਟਿਆ ਅਤੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ (1998) ਐਲਬਮਾਂ ਨੇ ਇਹਨਾਂ ਨੂੰ ਅਸਲੀ ਸ਼ੌਹਰਤ ਦਿੱਤੀ।[3] ਮਾਹੀ ਚਾਹੁੰਦਾ ਕਿਸੇ ਹੋਰ ਨੂੰ ਐਲਬਮ ਲਈ ਇਹਨਾਂ ਨੂੰ ਅਸਟੀਮ ਕਾਰ ਇਨਾਮ ਵਜੋਂ ਮਿਲੀ। 1999 ਵਿੱਚ ਇਹਨਾਂ ਨੇ ਫ਼ਰਾਂਸ ਦੀ ਫੇਰੀ ਪਾਈ। ਇਹਨਾਂ ਦੀ ਅਗਲੀ ਧਾਰਮਿਕ ਐਲਬਮ ਚੱਲ ਚੱਲੀਏ ਗੁਰਦਵਾਰੇ ਵੀ ਕਾਮਯਾਬ ਹੋਈ।

ਐਲਬਮਾਂ

  1. ਝੂਠੀਏ ਜਹਾਨ ਦੀਏ
  2. ਆਸ਼ਿਕ ਨੂੰ ਫ਼ਾਂਸੀ
  3. ਵੱਡੀ ਭਾਬੀ ਮਾਂ ਵਰਗੀ
  4. ਦਿਲ ਦੀ ਗੱਲ
  5. ਰੀਬਨ ਗਿਆ ਨਾ ਕੱਟਿਆ
  6. ਮਾਹੀ ਚਾਹੁੰਦਾ ਕਿਸੇ ਹੋਰ ਨੂੰ
  7. ਵਿੱਛੜੇ ਨਾ ਮਰ ਜਾਈਏ
  8. ਸੋਹਣੀਆਂ ਜੱਟੀਆਂ
  9. ਜੋਬਨ
  10. ਜਿੰਨੇ ਟੁੱਕੜੇ ਹੋਣੇ ਦਿਲ ਦੇ
  11. ਘੁੱਗੀਆਂ ਦਾ ਜੋੜਾ
  12. ਪਿਆਰ ਤੇਰਾ
  13. ਨਸੀਬੋ
  14. ਹੋਕਾ
  15. ਲਵ ਐਂਡ ਬ੍ਰੇਕਅੱਪ
ਧਾਰਮਿਕ
  1. ਚੱਲ ਚੱਲੀਏ ਗੁਰਦਵਾਰੇਗੁਰਦਵਾਰੇ

ਹੋਰ ਵੇਖੋ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. "Minister lauds role of youth clubs". ਅੰਗਰੇਜ਼ੀ ਖ਼ਬਰ. ਦ ਟ੍ਰਿਬਿਊਨ. 19 ਅਕਤੂਬਰ 2001. Retrieved 22 ਜੁਲਾਈ 2012.  Check date values in: |access-date=, |date= (help)
  2. "Singers take offence". ਲੁਧਿਆਣਾ. ਦ ਟ੍ਰਿਬਿਊਨ. 12 ਅਪਰੈਲ 2004. Retrieved 22 ਜੁਲਾਈ 2012.  Check date values in: |access-date=, |date= (help)
  3. 3.0 3.1 3.2 3.3 3.4 ਭੁੱਲਰ, ਡੀ. ਪੀ. ਸਿੰਘ (ਅਪਰੈਲ 2011). "ਸੰਗੀਤਕ ਸਫ਼ਰ ਦੀ ਇੱਕ ਪੈੜ ਹੋਰ ਵਧਿਆ:- ਹਰਦੇਵ ਮਾਹੀਨੰਗਲ". ਪੰਜਾਬੀ ਲੇਖ. himmatpura4.blogspot.in. Retrieved 23 ਮਾਰਚ 2012.  Check date values in: |access-date=, |date= (help)