ਹਰਚੰਦ ਸਿੰਘ ਬੇਦੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਹਰਚੰਦ ਸਿੰਘ ਬੇਦੀ (1951-2021) ਪਰਵਾਸੀ ਪੰਜਾਬੀ ਸਾਹਿਤ ਆਲੋਚਨਾ ਜਗਤ ਵਿਚ ਸਥਾਪਤ ਸ਼ਖਸੀਅਤ ਸਨ। ਉਹਨਾਂ ਦਾ ਸਾਹਿਤ ਅਧਿਐਨ ਖੇਤਰ ਪਰਵਾਸੀ ਪੰਜਾਬੀ ਸਾਹਿਤ ਰਿਹਾ।

ਜੀਵਨ ਅਤੇ ਪੜ੍ਹਾਈ

ਹਰਚੰਦ ਸਿੰਘ ਬੇਦੀ ਦਾ ਜਨਮ ਪ੍ਰਸਿੱਧ ਸਾਹਿਤਕਾਰ ਲਾਲ ਸਿੰਘ ਬੇਦੀ ਦੇ ਘਰ ਹੋਇਆ। ਡਾ. ਹਰਚੰਦ ਸਿੰਘ ਬੇਦੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ ਏ ਆਨਰਜ਼ ਪਹਿਲੇ ਦਰਜੇ ਵਿਚ ਪਾਸ ਕੀਤੀ, ਐਮ.ਏ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਗੋਲਡ ਮੈਡਲ ਨਾਲ ਪਾਸ ਕੀਤੀ ਐਮ.ਫਿਲ. ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਫਸਟ ਕਲਾਸ ਫਸਟ ਰਹਿ ਕੇ ਪਾਸ ਕੀਤੀ। 1991 ਵਿਚ ਪੀਐਚ.ਡੀ. ਅਤੇ ਫਿਰ ਉਰਦੂ ਅਤੇ ਫਾਰਸੀ ਭਾਸ਼ਾਵਾਂ ਵਿਚ ਡਿਪਲੋਮੇ ਕੀਤੇ।

ਹਰਚੰਦ ਬੇਦੀ ਦੀਆਂ ਪੁਸਤਕਾਂ

  • ਸਮੀਖਿਆ ਸਭਿਆਚਾਰ (1989)
  • ਤਰਸੇਮ ਸਿੰਘ ਨੀਲਗਿਰੀ ਦੀ ਗਲਪ ਰਚਨਾ (1991)
  • ਨੁਕਤਾ ਨਿਗਾਹ (1992)
  • ਬਰਤਾਨਵੀ ਪੰਜਾਬੀ ਗਲਪ :ਨਸਲਵਾਦੀ ਪਰਿਪੇਖ (1996)
  • ਪਾਠ ਤੇ ਪ੍ਰਸੰਗ : ਪਰਵਾਸੀ ਪੰਜਾਬੀ ਕਹਾਣੀ (1998)
  • ਪਰਵਾਸ 'ਤੇ ਪਰਵਾਸੀ ਸਾਹਿਤ (2005)
  • ਪਰਵਾਸ ਦਾ ਸਭਿਆਚਾਰ ਪ੍ਰਸੰਗ (2007)