ਹਮ ਹਿੰਦੂ ਨਹੀਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book 'ਹਮ ਹਿੰਦੂ ਨਹੀਂ' (ਅੰਗਰੇਜ਼ੀ: 'Ham Hindu Nahin') ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖੀ ਉੱਨੀਵੀਂ ਸਦੀ ਦੀ ਇੱਕ ਛੋਟੀ ਕਿਤਾਬ ਹੈ।[1][2][3] ਇਸਦਾ ਵਿਸ਼ਾ ਸਿੱਖ ਧਰਮ ਦੀ ਅਲਿਹਦੀ ਪਛਾਣ ਅਤੇ ਇਸਦਾ ਹਿੰਦੂ ਧਰਮ ਨਾਲ਼ੋ ਵਖਰੇਵਾਂ ਹੈ। ਉੱਨੀਵੀਂ ਸਦੀ ਵਿੱਚ ਹਿੰਦੂਆਂ ਦੁਆਰਾ ਸਿੱਖੀ ਨੂੰ ਆਪਣਾ ਹਿੱਸਾ ਦੱਸੇ ਜਾਣ ਕਰਕੇ 'ਭਾਈ ਕਾਨ੍ਹ ਸਿੰਘ' ਨੇ ਇਹ ਕਿਤਾਬ ਲਿਖੀ।[4] 1898 ਵਿੱਚ ਪਹਿਲੀ ਵਾਰ ਛਪੀ ਇਹ ਕਿਤਾਬ 1899 ਦੀ 30 ਜੂਨ ਨੂੰ 447 ਨੰਬਰ ਤਹਿਤ ਪੰਜਾਬ ਗਜ਼ਟ ਵਿੱਚ ਦਰਜ ਕੀਤੀ ਗਈ।[5]

ਕਿਤਾਬ ਵਿੱਚ ਵੱਖ-ਵੱਖ ਧਾਰਮਿਕ ਗ੍ਰੰਥਾਂ ਦੇ ਤੁਕਾਂਤ

ਕਿਤਾਬ ਵਿੱਚ ਹਿੰਦੂ ਅਤੇ ਸਿੱਖ ਦੇ ਸਵਾਲ-ਜਵਾਬ ਹੋਏ ਹਨ ਤੇ ਹਿੰਦੂ ਧਰਮ ਨਾਲ਼ੋਂ ਸਿੱਖ ਧਰਮ ਨੂੰ ਨਿਖੇੜਿਆਂ ਗਿਆ ਹੈ ਤੇ ਇਸ ਨਾਲ ਹੀ ਵੱਖਰੀਆਂ ਮਰਿਆਦਾਵਾਂ, ਰਹਿਤਾਂ ਤੇ ਦਾਰਸ਼ਨਿਕਤਾ ਦੀ ਗੱਲ ਕੀਤੀ ਹੈ। ਇਸ ਕਿਤਾਬ ਵਿੱਚ ਜਗ੍ਹਾ-ਜਗ੍ਹਾ ਹੇਠ ਲਿਖੇ ਧਰਮ-ਗ੍ਰੰਥਾਂ ਵਿਚੋਂ ਹਵਾਲੇ ਦਿੱਤੇ ਹਨ। ਜਿਵੇਂ,

  1. ਵੇਦ
  2. ਪੁਰਾਣ
  3. ਦਸਮ ਗ੍ਰੰਥ
  4. ਸ਼੍ਰੀ ਗੁਰੂ ਗ੍ਰੰਥ ਸਾਹਿਬ

ਮਹੱਤਤਾ

ਇਹ ਕਿਤਾਬ ਭਾਵੇਂ 19ਵੀਂ ਸਦੀ ਵਿੱਚ ਛਪੀ ਪਰ ਸਿੱਖ ਧਰਮ ਦੇ ਪੱਖੋਂ ਇਸ ਦੀ ਆਪਣੀ ਮਹੱਤਤਾ ਹੈ। ਇਹ ਸਿੱਖ ਮਤ ਦਾ ਸਥਾਨ ਤੇ ਮਰਿਆਦਾ ਦਾ ਨਿਖੇੜਾ ਕਰਦੀ ਹੈ। ਇਹ ਗੱਲ ਵੀ ਮੰਨਣਯੋਗ ਹੈ ਕਿ ਸਿੱਖ ਧਰਮ ਭਾਵੇਂ ਹਿੰਦੂ ਧਰਮ ਦੇ ਨਿਘਾਰ ਵਿਚੋਂ ਉਪਜਿਆ ਪਰ ਇਸ ਦੀ ਆਪਣੀ ਵਿਲੱਖਣਾ ਤੇ ਲਾਸਾਨੀ ਇਤਿਹਾਸ ਰਿਹਾ ਹੈ।

ਹਵਾਲੇ

ਫਰਮਾ:ਹਵਾਲੇ

  1. "Ham Hindu Nahin". Open Library. December 11, 2009. Retrieved ਅਗਸਤ 12, 2012. {{cite web}}: External link in |publisher= (help)
  2. "Hum Hindu Nahin". Panjab Digital Library. Retrieved ਅਗਸਤ 12, 2012. {{cite web}}: External link in |publisher= (help)
  3. ਫਰਮਾ:Cite book
  4. ਫਰਮਾ:Cite news
  5. "Ham Hindu Nahin" (in ਅੰਗਰੇਜ਼ੀ). TheSikhEncyclopedia. Retrieved ਅਗਸਤ 12, 2012. {{cite web}}: External link in |publisher= (help)CS1 maint: unrecognized language (link)