ਸੋਮਨਾਥ ਲਾਹਿਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox officeholder ਸੋਮਨਾਥ ਲਹਿਰੀ (1901–1984)[1] ਭਾਰਤੀ ਸਟੇਟਸਮੈਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦਾ ਇੱਕ ਨੇਤਾ ਅਤੇ ਬੰਗਾਲ ਤੋਂ ਭਾਰਤ ਦੀ ਸੰਵਿਧਾਨ ਸਭਾ ਦਾ ਮੈਂਬਰ ਸੀ ਅਤੇ ਬਾਅਦ ਵਿੱਚ ਉਸਨੇ ਪੱਛਮੀ ਬੰਗਾਲ ਵਿਧਾਨ ਸਭਾ ਮੈਂਬਰ ਦੇ ਤੌਰ ਤੇ ਸੇਵਾ ਕੀਤੀ।

ਡਾ. ਰੋਨੇਨ ਸੇਨ ਅਤੇ ਅਬਦੁਲ ਹਲੀਮ ਦੇ ਨਾਲ ਮਿਲ ਕੇ ਉਸ ਨੇ ਪਾਰਟੀ ਦੀ ਕਲਕੱਤਾ ਕਮੇਟੀ ਬਣਾਈ ਜਿਸਨੂੰ ਕਮਿਊਨਿਸਟ ਇੰਟਰਨੈਸ਼ਨਲ ਦੀ ਮਾਨਤਾ ਮਿਲੀ ਸੀ।, ਜਿਸ ਦੇ ਪ੍ਰਾਪਤੀ ਵਿੱਚ ਕਲਕੱਤਾ ਕਮੇਟੀ ਵਰਗੇ ਕਈ ਕਮਿਊਨਿਸਟ ਗਰੁੱਪ ਇਕੱਤਰ ਕਰ ਕੇ 1933 ਵਿੱਚ ਇੱਕ ਸਰਬ-ਭਾਰਤੀ ਕਮਿਊਨਿਸਟ ਪਾਰਟੀ ਸਥਾਪਿਤ ਕੀਤੀ ਗਈ ਸੀ। ਇਸ ਨੂੰ ਤਕੜਾ ਕਰਨ ਅਤੇ ਮਾਣ ਵਧਾਉਣ ਵਿੱਚ ਲਹਿਰੀ ਦੀ ਅਹਿਮ ਭੂਮਿਕਾ ਨਿਭਾਈ ਸੀ। ਅਸਲ ਵਿੱਚ 1938 ਵਿੱਚ ਇੱਕ ਸੰਖੇਪ ਮਿਆਦ ਲਈ ਉਹ ਪਾਰਟੀ ਦਾ ਕੁੱਲ ਹਿੰਦ ਜਨਰਲ ਸਕੱਤਰ ਵੀ ਰਿਹਾ ਸੀ।[2]

ਸੋਮਨਾਥ ਲਹਿਰੀ ਰਸਾਇਣ ਵਿਗਿਆਨ ਦਾ ਇੱਕ ਸ਼ਾਨਦਾਰ ਵਿਦਿਆਰਥੀ ਸੀ, ਪਰ ਉਸਨੇ ਗ੍ਰੈਜੂਏਸ਼ਨ ਦੇ ਪਾਰ ਪੜ੍ਹਾਈ ਨਾ ਕੀਤੀ। ਅਸੀਮ ਜ਼ਿੰਦਗੀ ਨੇ ਉਸਨੂੰ ਸੰਘਰਸ਼ਾਂ ਲਈ ਨੂੰ ਬੁਲਾ ਲਿਆ। ਇਸਦੀਆਂ ਲਹਿਰਾਂ ਨੇ ਉਸ ਨੂੰ ਲਪੇਟ ਵਿੱਚ ਲੈ ਲਿਆ। ਉਹ ਮਾਰਕਸਿਸਟ-ਲੈਨਿਨਿਸਟ ਬਣ ਗਿਆ। ਉਸਨੇ ਕਦੇ ਕੋਈ ਘਰ ਜਾਂ ਜ਼ਮੀਨ ਦਾ ਕੋਈ ਟੁਕੜਾ ਨਾ ਖਰੀਦਿਆ, ਬੈੰਕ ਖਾਤੇ ਵਿੱਚ ਇੱਕਲੇ ਰੁਪਿਆ ਵੀ ਨਹੀਂ ਰੱਖਿਆ। ਸੋਮਨਾਥ ਲਹਿਰੀ ਹਮੇਸ਼ਾ ਗਰੀਬ ਹੀ ਰਿਹਾ ਹੈ, ਅਤੇ ਉਸ ਨੂੰ ਇਸ ਤੇ ਮਾਣ ਸੀ। ਉਸ ਦੀ ਇੱਕ ਧੀ, ਸੋਨਾਲੀ ਹੈ। ਸੋਨਾਲੀ ਅਤੇ ਉਸ ਦਾ ਪਤੀ ਪ੍ਰਬੀਰ ਸੀਪੀਆਈ ਦੇ ਸਰਗਰਮ ਕਾਰਕੁਨ ਹਨ। 1984 ਵਿੱਚ ਕਾਮਰੇਡ ਸੋਮਨਾਥ ਦੀ ਮੌਤ ਹੋ ਗਈ।[3]

ਹਵਾਲੇ

ਫਰਮਾ:ਹਵਾਲੇ