ਸੈਦੇ ਵਾਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਜਾਣਕਾਰੀਡੱਬਾ ਬਸਤੀ

ਸੈਦੇ ਵਾਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2001 ਵਿੱਚ ਸੈਦੇ ਵਾਲਾ ਦੀ ਅਬਾਦੀ 1905 ਸੀ। ਇਸ ਪਿੰਡ ਦੀ ਦੂਰੀ ਬੁਢਲਾਡਾ ਤੋ ਲਗਪਗ 11 ਕਿਲੋਮੀਟਰ ਹੈ।

ਇਤਿਹਾਸ

ਇਸ ਪਿੰਡ ਦੇ ਸਥਾਪਿਤ ਹੋਣ ਦੀ ਕੋਈ ਸੰਪੂਰਨ ਜਾਣਕਾਰੀ ਤਾ ਨਹੀਂ ਮਿਲਦੀ ਪਰ ਇਸ ਪਿੰਡ ਨੂੰ ਇੱਕ ਸੈਦੇ ਨਾਮ ਦੇ ਇੱਕ ਮਮੁਸਲਮਾਨ ਨੇ ਵਸਾਇਆ ਸੀ। ਇਸ ਪਿੰਡ ਦੇ ਵਿੱਚ ਮੁਸਲਮਾਨ ਅਤੇ ਅਗਰਵਾਲ ਜਾਤ ਦੇ ਹਿੰਦੂ ਰਹਿੰਦੇ ਸੀ। ਇਸ ਪਿੰਡ ਵਿੱਚ ਪਾਹਨ ਸਹਿਬ ਨਾਮ ਦਾ ਇਤਿਹਾਸਕ ਗੁਰੂਦਵਾਰਾ ਬਣਇਆ ਹੋਇਆ ਹੈ ਜਿਥੇ ਹਰ ਮਿਹਨੇ ਮੱਸਿਆ ਦਾ ਮੇਲਾ ਲਗਦਾ ਹੈ। ਸੱਚਨ ਸੱਚ ਕੋਲ ਗੁਰੂ ਅਮਰ ਦਾਸ ਜੀ ਦਾ ਇੱਕ ਪੈਰ ਦਾ ਜੋੜਾ ਸੀ ਇਹ ਪਵਿੱਤਰ ਜੋੜਾ ਪੱਛਮੀ ਪੰਜਾਬ ਦੇ ਜ਼ਿਲ੍ਹਾ ਗੁਜਰਾਂਵਾਲਾ ਪਿੰਡ ਧੰਨੀ ਮੱਲਾ ਵਿੱਚ ਭਾਈ ਸੱਚਨ ਸੱਚ ਦੇ ਪਰਿਵਾਰ ਕੋਲ ਸੀ। ਪਾਕਿਸਤਾਨ ਦੀ ਵੰਡ ਸਮੇਂ ਇਹ ਪਰਿਵਾਰ ਪਿੰਡ ਸੈਦੇਵਾਲ ਆ ਕੇ ਵੱਸ ਗਿਆ ਜਿਨ੍ਹਾਂ ਨਾਲ ਪੈਰ ਦਾ ਜੋੜਾ ਵੀ ਆ ਗਿਆ। ਇਸ ਜੋੜੇ ਦੇ ਜੇਕਰ ਕੋਈ ਪਾਗਲ ਕੁੱਤੇ ਦਾ ਕੱਟਿਆ ਜਾ ਕੋਹੜ ਵਾਲਾ ਵਿਅਕਤੀ ਦਰਸ਼ਨ ਕਰ ਲਵੇ ਜਾਂ ਆਪਣੇ ਮੱਥੇ ਨਾਲ ਲਾਵੇ ਤਾਂ ਉਸ ਦਾ ਰੋਗ ਠੀਕ ਹੋ ਜਾਂਦਾ ਹੈ। ਇਸਦਾ ਖੇਤਰਫ਼ਲ 6.59 ਕਿ. ਮੀ. ਵਰਗ ਹੈ।

ਹੋਰ ਦੇਖੋ

ਹਵਾਲੇ

ਫਰਮਾ:ਹਵਾਲੇ

ਫਰਮਾ:ਮਾਨਸਾ ਜ਼ਿਲ੍ਹਾ ਫਰਮਾ:ਅਧਾਰ ਫਰਮਾ:Coord

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪ੍ਰੈਲ 2013. {{cite web}}: Check date values in: |accessdate= (help)