ਸੇਖਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਸੇਖਾ ਭਾਰਤੀ ਪੰਜਾਬ ਦੇ ਜਿਲ੍ਹਾ ਤੇ ਤਹਿਸੀਲ ਬਰਨਾਲਾ ਦਾ ਇੱਕ ਪਿੰਡ ਹੈ। ਇਹ ਪਿੰਡ ਬਰਨਾਲਾ-ਧੂਰੀ ਸੜਕ ਤੇ ਬਰਨਾਲਾ ਤੋਂ 7 ਕਿਲੋਮੀਟਰ ਦੂਰ ਸਥਿਤ ਹੈ। ਬਠਿੰਡਾ ਧੂਰੀ ਰੇਲਵੇ ਲਾੲੀਨ ਤੇ ਬਰਨਾਲੇ ਤੋਂ ਧੂਰੀ ਵੱਲ ਨੂੰ ਜਾਂਦਿਅਾ ਪਹਿਲਾ ਸਟੇਸ਼ਨ ਸੇਖੇ ਦਾ ਹੀ ਅਾੳੁਂਦਾ ਹੈ। ਇਸ ਪਿੰਡ ਦੀ ਆਬਾਦੀ 10000 ਦੇ ਕਰੀਬ ਹੈ।

ਇਤਿਹਾਸ

ਇਹ ਪਿੰਡ ਤਕਰੀਬਨ 350 ਸਾਲ ਪੁਰਾਣਾ ਹੈ ਜੋ ਸੇਖਾਵਤ ਭਰਾਈ ਦਾ ਵਸਾਇਆ ਹੋਇਆ ਹੈ। ਇਸ ਪਿੰਡ ਦੇ ਨੇੜੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਗੁਰਦੁਆਰਾ ਅਤੇ ਸੰਤ ਮਾਧੋ ਦਾਸ ਦਾ ਪੁਰਾਤਨ ਮੱਟ ਹੈ। ਮੱਟ ਤੇ ਹਰ ਸਾਲ ਭਾਦੋਂ ਮਹੀਨੇ ਮੇਲਾ ਲਗਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਤੇਗ ਬਹਾਦੁਰ ਸਾਹਿਬ ਜੀ 1665 ਈਸਵੀ ਵਿੱਚ ਇੱਥੇ ਤਿੰਨ ਦਿਨ ਰਹੇ।

ਹਵਾਲੇ

ਫਰਮਾ:ਹਵਾਲੇ ਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ, ਪੰਜਾਬ ਦੇ ਪਿੰਡਾਂ ਦਾ ੲਿਤਿਹਾਸ ਅਤੇ ਨਾਮਕਰਨ, ਪਬਲੀਕੇਸ਼ਨ ਬਿੳੂਰੋ, ਪੰਜਾਬੀ ਯੂਨੀਵਰਸਿਟੀ ਪਟਿਅਾਲਾ, 2014, ਪੰਨਾ 426-427

ਫਰਮਾ:ਬਰਨਾਲਾ ਜ਼ਿਲ੍ਹਾ