ਸੁਸ਼ੀਲ ਦੁਸਾਂਝ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਸੁਸ਼ੀਲ ਦੁਸਾਂਝ (ਜਨਮ 1 ਜੁਲਾਈ 1967) ਪੰਜਾਬੀ ਲੇਖਕ, ਕਵੀ ਅਤੇ ਹੁਣ ਨਾਮ ਦੇ ਸਾਹਿਤਕ ਰਸਾਲੇ ਦਾ ਸੰਪਾਦਕ ਹੈ।ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਸਾਲ 2016 ਨੂੰ ਜਨਰਲ ਸੱਕਤਰ ਦੇ ਅਹੁਦੇ ਲਈ ਵੀ ਚੁਣੇ ਗਏ ਹਨ।[1]

ਕਾਵਿ ਵੰਨਗੀ


ਗ਼ਜ਼ਲ

ਮੈਂ ਕੈਸਾ ਪਿੰਡ ਹਾਂ ਕਾਲਖ਼ ਜੋ ਮੈਨੂੰ ਨਿਗਲਦੀ ਜਾਂਦੀ
ਮੇਰੇ ’ਚੋਂ ਦੀਵਿਆਂ ਜੋਗੀ ਵੀ ਮਿੱਟੀ ਮੁੱਕਦੀ ਜਾਂਦੀ

ਉਦਾਸੀ ਮੇਰੀਆਂ ਜੂਹਾਂ ਦੇ ਅੰਦਰ ਪਸਰਦੀ ਜਾਂਦੀ,
ਕਿਵੇਂ ਸਲਫ਼ਾਸ ਖੇਤਾਂ ਬੰਨ੍ਹਿਆਂ ਤੇ ਮੌਲਦੀ ਜਾਂਦੀ।

ਕਈ ਵਾਰੀ ਦੁਪਹਿਰਾਂ ਨੂੰ ਇਹ ਥਲ ਇਉਂ ਬੜਬੜਾਉਂਦਾ ਹੈ,
ਉਹ ਕਿੱਥੇ ਹੈ ਨਦੀ ਕਲ ਤੀਕ ਸੀ ਜੋ ਮਚਲਦੀ ਜਾਂਦੀ

ਉਹ ਮੈਨੂੰ ਦੇ ਗਿਆ ਹੈ ਇਤਰ ਭਿੱਜੇ ਫੁੱਲ ਕਾਗ਼ਜ਼ ਦੇ,
ਇਨ੍ਹਾਂ ਦੀ ਮਹਿਕ ਅੱਖ ਦੇ ਫੋਰ ਵਿੱਚ ਹੀ ਮੁੱਕਦੀ ਜਾਂਦੀ।

ਉਹ ਸੂਰਜ ਬਹੁਤ ਹੀ ਸ਼ਰਮਿੰਦਾ ਹੋ ਕੇ ਸੋਚਦੈ ਅੱਜਕੱਲ੍ਹ,
ਇਹ ਕੈਸੀ ਬਰਫ਼ ਹੈ ਜੋ ਆਪਣੀ ਅੱਗ ਵਿੱਚ ਪਿਘਲਦੀ ਜਾਂਦੀ,


ਮੈਂ ਸੁਣਿਆ ਹੈ ਕਿ ਜਿੱਥੇ ਮੈਂ ਹਾਂ ਇਥੇ ਇੱਕ ਦਰਿਆ ਸੀ,
ਤਦੇ ਤਾਂ ਰੇਤੇ ਵਿੱਚ ਵੀ ਪਿਆਸ ਮੇਰੀ ਮਚਲਦੀ ਜਾਂਦੀ,

ਤੁਸੀਂ ਗਿਣਦੇ ਬੁਝੇ ਦੀਵੇ ਅਸੀਂ ਗਿਣਦੇ ਹਾਂ ਲਾਟਾਂ ਹੀ
ਸਿਰਾਂ ਹੀਣੀ ਤੁਹਾਡੀ ਭੀੜ ਪਲ-ਪਲ ਫੈਲਦੀ ਜਾਂਦੀ

ਕਿਹਾ ਸੀ ਸ਼ੀਲ ਉਸਨੂੰ ਨਾ ਉਗਾ ਪਤਝੜ ’ਚ ਗੁਲਦਾਉਦੀ,
ਕਿ ਪੱਤੀਆਂ ਨਾਲ ਹੁਣ ਉਹ ਆਪ ਵੀ ਹੈ ਬਿਖਰਦੀ ਜਾਂਦੀ।

ਹਵਾਲੇ

ਫਰਮਾ:ਹਵਾਲੇ