ਸੁਭਾਸ਼ ਨੀਰਵ

ਭਾਰਤਪੀਡੀਆ ਤੋਂ
Jump to navigation Jump to search

ਸੁਭਾਸ਼ ਨੀਰਵ (27 ਦਸੰਬਰ 1953) ਹਿੰਦੀ ਕਵੀ ਅਤੇ ਕਥਾਕਾਰ ਹੈ। ਉਸਦੇ ਹੁਣ ਤੱਕ ਤਿੰਨ ਕਹਾਣੀ ਸੰਗ੍ਰਹਿ, ਦੋ ਕਾਵਿ ਸੰਗ੍ਰਹਿ, ਇੱਕ ਬਾਲ ਕਹਾਣੀ ਸੰਗ੍ਰਹਿ, ਅਤੇ ਇੱਕ ਲਘੂ ਕਥਾ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਅਨੇਕਾਂ ਕਹਾਣੀਆਂ, ਲਘੂਕਥਾਵਾਂ ਅਤੇ ਕਵਿਤਾਵਾਂ ਪੰਜਾਬੀ, ਤੇਲਗੂ, ਮਲਿਆਲਮ ਅਤੇ ਬੰਗਲਾ ਭਾਸ਼ਾ ਵਿੱਚ ਅਨੁਵਾਦ ਹੋ ਚੁੱਕੀਆਂ ਹਨ।

ਜ਼ਿੰਦਗੀ

ਸੁਭਾਸ਼ ਨੀਰਵ ਦਾ ਜਨਮ ਉੱਤਰ ਪ੍ਰਦੇਸ਼ ਦੇ ਇੱਕ ਬੇਹੱਦ ਛੋਟੇ ਸ਼ਹਿਰ ਮੁਰਾਦ ਨਗਰ ਵਿੱਚ 27 ਦਸੰਬਰ 1953 ਨੂੰ ਹੋਇਆ। ਉਸਨੇ ਮੇਰਠ ਯੂਨੀਵਰਸਿਟੀ ਤੋਂ ਉੱਚ ਦਰਜੇ ਤੱਕ ਦੀ ਸਿੱਖਿਆ ਪ੍ਰਾਪਤ ਕੀਤੀ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਦੈਤਿਆ ਤਥਾ ਅੰਨਯਾ ਕਹਾਨੀਆਂ (1990)
  • ਔਰਤ ਹੋਨੇ ਕਾ ਗੁਨਾਹ (2003)
  • ਆਖਰੀ ਪੜਾਵ ਕਾ ਦੁੱਖ (2007)

ਕਾਵਿ ਸੰਗ੍ਰਹਿ

  • ਯਤਕਿੰਚਿਤ (1979)
  • ਰੋਸ਼ਨੀ ਕੀ ਲਕੀਰ (2003)

ਬਾਲ ਕਹਾਣੀ ਸੰਗ੍ਰਹਿ

  • ਮਿਹਨਤ ਕੀ ਰੋਟੀ (2004)

ਲਘੂ ਕਥਾ ਸੰਗ੍ਰਹਿ

  • “ਸਫਰ ਮੇਂ ਆਦਮੀ” (2012)

ਹਿੰਦੀ ਵਿੱਚ ਮੌਲਕ ਲੇਖਣੀ ਦੇ ਨਾਲ ਨਾਲ ਪਿਛਲੇ ਤਿੰਨ ਦਹਾਕਿਆਂ ਤੋਂ ਆਪਣੀ ਮਾਂ-ਬੋਲੀ ਪੰਜਾਬੀ ਭਾਸ਼ਾ ਦੀ ਸੇਵਾ ਮੁੱਖ ਤੌਰ ਤੇ ਅਨੁਵਾਦ ਦੇ ਮਾਧਿਅਮ ਨਾਲ ਕਰ ਰਿਹਾ ਹੈ। ਹੁਣ ਤੱਕ ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦ ਉਸਦੀਆਂ ਡੇਢ ਦਰਜਨ ਤੋਂ ਜਿਆਦਾ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦ

  • ਕਾਲ਼ਾ ਦੌਰ
  • ਪੰਜਾਬੀ ਕੀ ਚਰਚਿਤ ਲਘੂ ਕਥਾਏਂ
  • ਕਥਾ ਪੰਜਾਬ - 2
  • ਕੁਲਵੰਤ ਸਿੰਘ ਵਿਰਕ ਕੀ ਚੁਨਿੰਦਾ ਕਹਾਨੀਆਂ
  • ਤੁਮ ਨਹੀਂ ਸਮਝ ਸਕਤੇ(ਜਿੰਦਰ ਦਾ ਕਹਾਣੀ ਸੰਗ੍ਰਿਹ)
  • ਜਖਮ ਦਰਦ ਔਰ ਪਾਪ (ਜਿੰਦਰ ਦਾ ਕਹਾਣੀ ਸੰਗ੍ਰਿਹ)
  • ਛਾਂਗਿਆ ਰੁੱਖ (ਪੰਜਾਬੀ ਦੇ ਦਲਿਤ ਜਵਾਨ ਕਵੀ ਅਤੇ ਲੇਖਕ ਬਲਬੀਰ ਮਾਧੋਪੁਰੀ ਦੀ ਆਤਮਕਥਾ)
  • ਪਾਏ ਸੇ ਬੰਧਾ ਹੁਆ ਕਾਲ (ਜਤਿੰਦਰ ਸਿੰਘ ਹਾਂਸ ਦਾ ਕਹਾਣੀ ਸੰਗ੍ਰਿਹ)
  • ਰੇਤ (ਹਰਜੀਤ ਅਟਵਾਲ ਦਾ ਨਾਵਲ)
  • ਧਰਤਰਾਸ਼ਟਰ (ਡਾ. ਐੱਸ ਤਰਸੇਮ ਦੀ ਆਤਮਕਥਾ)