ਸੁਬੇਗ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox military person ਮੇਜਰ ਜਨਰਲ ਸੁਬੇਗ ਸਿੰਘ ਏਐਸਵੀਐਮ ਅਤੇ ਪੀਵੀਐਸਐਮ (1925-1984), ਇੱਕ ਭਾਰਤੀ ਫੌਜ ਦੇ ਅਧਿਕਾਰੀ ਸਨ ਜੋ ਬੰਗਲਾਦੇਸ਼ ਮੁਕਤੀ ਜੰਗ ਸਮੇਂ ਮੁਕਤੀ ਬਾਹਿਨੀ ਵਲੰਟੀਅਰਾਂ ਦੀ ਸਿਖਲਾਈ ਲਈ ਆਪਣੀ ਸੇਵਾ ਲਈ ਜਾਣਿਆ ਜਾਂਦਾ ਹੈ। [1] [2][3] ਸਿੰਘ ਦਾ ਜਨਮ ਖਿਆਲਾ ਪਿੰਡ (ਪਹਿਲੇ ਖਿਆਲਾ ਨੰਦ ਸਿੰਘ੍ਹ ਵਾਲਾ ਦੇ ਤੌਰ ਤੇ ਜਾਣਿਆ ਜਾਂਦਾ ਸੀ), ਜੋ ਅੰਮ੍ਰਿਤਸਰ-ਚੋਗਾਵਾਂ ਸੜਕ ਤੋਂ ਲਗਪਗ ਨੌ ਮੀਲ (14 ਕਿਲੋਮੀਟਰ) ਦੂਰ ਹੈ, ਵਿੱਚ ਹੋਇਆ ਸੀ। ਉਹ ਸਰਦਾਰ ਭਗਵਾਨ ਸਿੰਘ ਅਤੇ ਪ੍ਰੀਤਮ ਕੌਰ ਦਾ ਸਭ ਤੋਂ ਵੱਡਾ ਪੁੱਤਰ ਸੀ ਅਤੇ ਉਸ ਦੇ ਤਿੰਨ ਭਰਾ ਅਤੇ ਇੱਕ ਭੈਣ ਸੀ। ਉਸ ਨੂੰ ਸੈਕੰਡਰੀ ਸਿੱਖਿਆ ਪ੍ਰਾਪਤ ਕਰਨ ਲਈ, ਖਾਲਸਾ ਕਾਲਜ ਅੰਮ੍ਰਿਤਸਰ, ਅਤੇ ਬਾਅਦ ਵਿੱਚ ਸਰਕਾਰੀ ਕਾਲਜ ਲਾਹੌਰ ਉੱਚ ਸਿੱਖਿਆ ਦੇ ਲਈ ਭੇਜਿਆ ਗਿਆ।

ਭਾਰਤੀ ਫੌਜ

1942 ਵਿਚ, ਅਧਿਕਾਰੀਆਂ ਦੀ ਚੋਣ ਲਈ ਲਾਹੌਰ ਕਾਲਜ ਆਈ ਟੀਮ ਨੇ ਸਿੰਘ ਨੂੰ ਭਾਰਤੀ ਫੌਜ ਦੇ ਅਧਿਕਾਰੀ ਕਾਡਰ ਵਿੱਚ ਭਰਤੀ ਕਰ ਲਿਆ। ਇੰਡੀਅਨ ਮਿਲਟਰੀ ਅਕੈਡਮੀ ਵਿੱਚ ਸਿਖਲਾਈ ਦੇ ਬਾਅਦ ਉਸਨੂੰ ਗੜ੍ਹਵਾਲ ਰਾਈਫਲਜ਼ ਵਿੱਚ ਸੈਕੰਡ ਲੈਫਟੀਨੈਂਟ ਦੇ ਤੌਰ ਤੇ ਕਮਿਸ਼ਨ ਦੇ ਦਿੱਤਾ ਗਿਆ। ਕੁਝ ਦਿਨਾਂ ਦੇ ਅੰਦਰ ਹੀ ਰਜਮੈਂਟ ਬਰਮਾ ਭੇਜ ਦਿੱਤੀ ਗਈ ਅਤੇ ਸਿੰਘ ਜਪਾਨੀਆਂ ਵਿਰੁੱਧ ਚੱਲ ਰਹੀ ਜੰਗ ਵਿੱਚ ਸ਼ਾਮਲ ਹੋ ਗਿਆ। 1945 ਵਿੱਚ ਜਦ ਜੰਗ ਬੰਦ ਹੋਈ, ਉਹ ਆਪਣੇ ਯੂਨਿਟ ਸਹਿਤ ਮਲਾਇਆ ਵਿੱਚ ਸੀ। ਵੰਡ ਦੇ ਬਾਅਦ, ਜਦੋਂ ਰਜਮੈਂਟਾਂ ਦਾ ਪੁਨਰਗਠਨ ਹੋਇਆ, ਉਹ ਪੈਰਾਸ਼ੂਟ ਬ੍ਰਿਗੇਡ ਵਿੱਚ ਪੈਰਾਟਰੂਪਰ ਦੇ ਤੌਰ ਤੇ ਸ਼ਾਮਲ ਹੋ ਗਿਆ। ਉਸ ਨੂੰ ਪਹਿਲੀ ਪੈਰਾ (ਵਿਸ਼ੇਸ਼ ਫੋਰਸ) ਬਟਾਲੀਅਨ ਪੈਰਾਸ਼ੂਟ ਰਜਮੈਂਟ ਵਿੱਚ ਲਾਇਆ ਗਿਆ, ਜਿਸ ਵਿੱਚ ਉਹ 1959 ਤੱਕ ਰਿਹਾ। ਉਸ ਨੇ  3/11 ਗੋਰਖਾ ਰਾਈਫਲਜ਼ ਨੂੰ ਕਮਾਂਡ ਕੀਤਾ।

ਓਪਰੇਸ਼ਨ ਬਲੂ ਸਟਾਰ

ਆਪਣੀ ਬਰਖਾਸਤਗੀ ਦੇ ਬਾਅਦ ਸਿੰਘ ਆਗੂ ਸੰਤ ਜਰਨੈਲ  ਸਿੰਘ ਭਿੰਡਰਾਵਾਲੇ ਨਾਲ ਰਲ ਗਏ।[4] ਉਸ ਨੇ ਜੂਨ 1984 ਵਿੱਚ  ਹਰਮੰਦਰ ਸਾਹਿਬ (ਦਰਬਾਰ ਸਾਹਿਬ) ਅੰਮ੍ਰਿਤਸਰ ਵਿੱਚ ਮੌਜੂਦ ਮਿਲੀਂ ਨੂੰ ਸੰਗਠਿਤ ਕੀਤਾ ਸੀ। ਉਹ ਓਪਰੇਸ਼ਨ ਬਲੂ ਸਟਾਰ ਵਿੱਚ ਸ਼ਹੀਦ ਹੋ ਗਏ ਸਨ

ਹਵਾਲੇ

ਫਰਮਾ:ਹਵਾਲੇ ਫਰਮਾ:ਭਾਰਤੀ ਸੈਨਾ ਸਨਮਾਨ ਅਤੇ ਤਗਮੇ

  1. ਫਰਮਾ:Cite book
  2. Lua error in package.lua at line 80: module 'Module:Citation/CS1/Suggestions' not found.
  3. https://forums.bharat-rakshak.com/viewtopic.php?f=14&t=390&start=40
  4. Danopoulos, Constantine Panos/ਵਾਟਸਨ, Cynthia.