ਸੁਬਰਾਮਨੀਆ ਭਾਰਤੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਸੁਬਰਾਮਨੀਆ ਭਾਰਤੀ (ਤਮਿਲ: சுப்பிரமணிய பாரதி, 11 ਦਸੰਬਰ 1882- 11 ਸਤੰਬਰ 1921) ਇੱਕ ਤਮਿਲ ਕਵੀ ਸਨ। ਉਨ੍ਹਾਂ ਨੂੰ ਮਹਾਕਵੀ ਭਾਰਤੀਯਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਰਾਸ਼ਟਰ-ਭਗਤੀ ਕੁੱਟ ਕੁੱਟ ਕੇ ਭਰੀ ਹੋਈ ਹੈ। ਉਹ ਇੱਕ ਕਵੀ ਹੋਣ ਦੇ ਨਾਲ-ਨਾਲ ਭਾਰਤੀ ਦੇ ਅਜ਼ਾਦੀ ਸੰਗਰਾਮ ਵਿੱਚ ਸ਼ਾਮਿਲ ਸੈਨਾਪਤੀ, ਸਮਾਜ ਸੁਧਾਰਕ, ਸੰਪਾਦਕ ਅਤੇ ਉੱਤਰ ਭਾਰਤ ਅਤੇ ਦੱਖਣ ਭਾਰਤ ਦੇ ਵਿਚਕਾਰ ਏਕਤਾ ਦੇ ਪੁਲ ਸਮਾਨ ਸਨ।

ਜੀਵਨ

ਭਾਰਤੀ ਜੀ ਦਾ ਜਨਮ ਭਾਰਤ ਦੇ ਦੱਖਣੀ ਪ੍ਰਾਂਤ ਤਮਿਲਨਾਡੂ ਦੇ ਇੱਕ ਪਿੰਡ ਏਟਾਇਆਪੁਰਮ ਵਿੱਚ ਇੱਕ ਤਮਿਲ ਬਾਹਮਣ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦੀ ਪ੍ਰਾਰੰਭਿਕ ਸਿੱਖਿਆ ਮਕਾਮੀ ਪਾਠਸ਼ਾਲਾ ਵਿੱਚ ਹੀ ਹੋਈ। ਪ੍ਰਤਿਭਾਸ਼ੀਲ ਵਿਦਿਆਰਥੀ ਹੋਣ ਦੇ ਨਾਤੇ ਉੱਥੇ ਦੇ ਰਾਜੇ ਨੇ ਉਨ੍ਹਾਂ ਨੂੰ ‘ਭਾਰਤੀ’ ਦੀ ਉਪਾਧੀ ਦਿੱਤੀ। ਉਹ ਕਿਸ਼ੋਰਾਵਸਥਾ ਵਿੱਚ ਹੀ ਸਨ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ। ਉਨ੍ਹਾਂ ਨੇ 1897 ਵਿੱਚ ਆਪਣੀ ਚਚੇਰੀ ਭੈਣ ਚੇੱਲਮਲ ਦੇ ਨਾਲ ਵਿਆਹ ਕਰਵਾ ਲਿਆ। ਭਾਰਤੀ ਬਾਹਰੀ ਦੁਨੀਆ ਨੂੰ ਦੇਖਣ ਦੇ ਵੱਡੇ ਸ਼ੌਕੀਨ ਸਨ। ਵਿਆਹ ਦੇ ਬਾਅਦ ਸੰਨ 1897 ਵਿੱਚ ਉਹ ਉੱਚ ਸਿੱਖਿਆ ਲਈ ਬਨਾਰਸ ਚਲੇ ਗਏ। ਅਗਲੇ ਚਾਰ ਸਾਲ ਉਨ੍ਹਾਂ ਦੇ ਜੀਵਨ ਵਿੱਚ ‘‘ਖੋਜ’’ ਦੇ ਸਾਲ ਸਨ।

ਰਾਸ਼ਟਰੀ ਅੰਦੋਲਨ ਵਿੱਚ ਸਰਗਰਮ

ਬਨਾਰਸ ਪਰਵਾਸ ਦੀ ਮਿਆਦ ਵਿੱਚ ਉਨ੍ਹਾਂ ਦਾ ਹਿੰਦੂ ਅਧਿਆਤਮ ਅਤੇ ਦੇਸ਼ਭਗਤੀ ਨਾਲ ਵਾਹ ਪਿਆ। ਸੰਨ 1900 ਤੱਕ ਉਹ ਭਾਰਤ ਦੇ ਰਾਸ਼ਟਰੀ ਅੰਦੋਲਨ ਵਿੱਚ ਪੂਰੀ ਤਰ੍ਹਾਂ ਜੁੜ ਚੁੱਕੇ ਸਨ ਅਤੇ ਉਨ੍ਹਾਂ ਨੇ ਪੂਰੇ ਭਾਰਤ ਵਿੱਚ ਹੋਣ ਵਾਲੀ ਕਾਂਗਰਸ ਦੀਆਂ ਸਭਾਵਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। ਸਕੀ ਭੈਣ ਨਿਵੇਦਿਤਾ, ਅਰਵਿੰਦ ਅਤੇ ਵੰਦੇ ਮਾਤਰਮ ਦੇ ਗੀਤ ਨੇ ਭਾਰਤੀ ਦੇ ਅੰਦਰ ਆਜ਼ਾਦੀ ਦੀ ਭਾਵਨਾ ਨੂੰ ਹੋਰ ਤੇਜ਼ ਕੀਤਾ। ਕਾਂਗਰਸ ਦੇ ਉਗਰਵਾਦੀ ਤਬਕੇ ਦੇ ਕਰੀਬ ਹੋਣ ਦੇ ਕਾਰਨ ਪੁਲਿਸ ਉਨ੍ਹਾਂ ਨੂੰ ਗਿਰਫਤਾਰ ਕਰਨਾ ਚਾਹੁੰਦੀ ਸੀ।

ਭਾਰਤੀ 1908 ਵਿੱਚ ਪਾਂਡੀਚਰੀ ਗਏ, ਜਿੱਥੇ ਦਸ ਸਾਲ ਬਨਵਾਸੀ ਦੀ ਤਰ੍ਹਾਂ ਬਿਤਾਏ। ਇਸ ਦੌਰਾਨ ਉਨ੍ਹਾਂ ਨੇ ਕਵਿਤਾ ਅਤੇ ਗਦ ਦੇ ਜਰੀਏ ਆਜ਼ਾਦੀ ਦੀ ਗੱਲ ਕਹੀ। ‘ਹਫ਼ਤਾਵਾਰ ਇੰਡੀਆ’ ਦੇ ਦੁਆਰਾ ਆਜ਼ਾਦੀ ਦੀ ਪ੍ਰਾਪਤੀ, ਜਾਤੀ ਭੇਦ ਨੂੰ ਖ਼ਤਮ ਕਰਨ ਅਤੇ ਰਾਸ਼ਟਰੀ ਜੀਵਨ ਵਿੱਚ ਨਾਰੀ ਸ਼ਕਤੀ ਦੀ ਪਹਿਚਾਣ ਲਈ ਉਹ ਜੁਟੇ ਰਹੇ। ਆਜ਼ਾਦੀ ਦੇ ਅੰਦੋਲਨ ਵਿੱਚ 20 ਨਵੰਬਰ 1908 ਨੂੰ ਉਹ ਜੇਲ੍ਹ ਗਏ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ ਫਰਮਾ:ਭਾਰਤ ਦੇ ਸੁਤੰਤਰਤਾ ਸੰਗਰਾਮੀਏ