ਸੁਜਾਤਾ (1959 ਫ਼ਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Film ਸੁਜਾਤਾ 1959 ਵਿੱਚ ਬਣੀ ਹਿੰਦੀ ਭਾਸ਼ਾ ਦੀ ਫ਼ਿਲਮ ਹੈ। ਇਸਦੇ ਨਿਰਮਾਤਾ ਅਤੇ ਨਿਰਦੇਸ਼ਕ ਬਿਮਲ ਰਾਏ ਸਨ ਅਤੇ ਇਸ ਵਿੱਚ ਮੁੱਖ ਭੂਮਿਕਾ ਸੁਨੀਲ ਦੱਤ ਅਤੇ ਨੂਤਨ ਨੇ ਨਿਭਾਈ ਸੀ। ਇਹ ਲੇਖਕ ਸੁਬੋਧ ਘੋਸ਼ ਦੁਆਰਾ ਇਸੇ ਨਾਂ ਦੀ ਇੱਕ ਬੰਗਾਲੀ ਦੀ ਛੋਟੀ ਕਹਾਣੀ ਦੇ ਆਧਾਰਿਤ ਹੈ ਅਤੇ ਭਾਰਤ ਵਿੱਚ ਪ੍ਰਚੱਲਤ ਛੁਆਛੂਤ ਦੀ ਭੈੜੀ ਰੀਤ ਨੂੰ ਪਰਗਟ ਕਰਦੀ ਹੈ। ਫ਼ਿਲਮ ਦੀ ਕਹਾਣੀ ਇੱਕ ਬਾਹਮਣ ਪੁਰਖ ਅਤੇ ਇੱਕ ਅਛੂਤ ਕੰਨਿਆ ਦੇ ਪ੍ਰੇਮ ਦੀ ਕਹਾਣੀ ਹੈ।[1] ਇਸਦਾ ਸੰਗੀਤ ਐੱਸ. ਡੀ. ਬਰਮਨ ਅਤੇ ਗੀਤ ਮਜਰੂਹ ਸੁਲਤਾਨਪੁਰੀ ਦੇ ਹਨ। ਇਹ 1960 ਕਾਨ ਫਿਲਮ ਫੈਸਟੀਵਲ ਵਿੱਚ ਦਾਖਲ ਹੋਈ ਸੀ।[2]

ਹਵਾਲੇ

ਫਰਮਾ:ਹਵਾਲੇ

  1. ਫਰਮਾ:Cite book
  2. "Festival de Cannes: Sujata". festival-cannes.com. Retrieved 2009-02-19.