ਸਿਕੰਦਰ - ਬਲਦੇਵ ਸਿੰਘ ਪੈਕਟ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਬੇ-ਹਵਾਲਾ

ਸਿਕੰਦਰ - ਬਲਦੇਵ ਸਿੰਘ ਪੈਕਟ ਜਿਸ 'ਚ ਬਲਦੇਵ ਸਿੰਘ ਮੁਤਾਬਕ ਸਰ ਸਿਕੰਦਰ ਨੇ ਝਟਕੇ ਦੀ ਇਜਾਜ਼ਤ, ਗੁਰਮੁਖੀ ਦੀ ਪੜ੍ਹਾਈ, ਧਾਰਮਕ ਮਾਮਲਿਆਂ ਬਾਰੇ ਕਾਨੂੰਨ, ਕੇਂਦਰ ਵਿੱਚ ਸਿੱਖਾਂ ਦੀ ਨੁਮਾਇੰਦਗੀ ਅਤੇ ਸਰਕਾਰੀ ਨੌਕਰੀਆਂ ਵਿੱਚ ਸਿੱਖਾਂ ਦਾ 20 ਫ਼ੀ ਸਦੀ ਰਾਖਵੀਆਂ ਦੀ ਭਰਤੀ ਬਾਰੇ ਸਮਝੌਤਾ ਕੀਤਾ। ਇਸ ਸਮਝੌਤੇ ਨੂੰ ਬਾਅਦ ਵਿੱਚ 'ਸਿਕੰਦਰ-ਬਲਦੇਵ ਸਿੰਘ ਪੈਕਟ' ਦੇ ਨਾਂ ਨਾਲ ਯਾਦ ਕੀਤਾ ਗਿਆ। ਇਸ ਸਮਝੌਤੇ ਦਾ ਸਿੱਖਾਂ ਨੂੰ ਵੱਡਾ ਫ਼ਾਇਦਾ ਇਹ ਹੋਇਆ ਕਿ ਵਾਇਸਰਾਏ ਦੀ ਐਗ਼ਜ਼ੈਕਟਿਵ ਕੌਂਸਲ ਦੇ 8 ਦੀ ਥਾਂ 9 ਮੈਂਬਰ ਹੋ ਗਏ। ਨੌਵਾਂ ਮੈਂਬਰ ਜੋਗਿੰਦਰਾ ਸਿੰਘ ਨੂੰ ਲਿਆ ਗਿਆ ਅਤੇ ਉਸ ਨੂੰ ਸਿਹਤ, ਸਿੱਖਿਆ ਅਤੇ ਜ਼ਮੀਨਾਂ ਦਾ ਮਹਿਕਮਾ ਦਿਤਾ ਗਿਆ। ਜਿਹੜੀ ਗੱਲ ਸਿੱਖ, ਮਤੇ ਪਾਸ ਕਰ ਕੇ ਤੇ ਐਜੀਟੇਸ਼ਨਾਂ ਨਾਲ ਨਾ ਮਨਵਾ ਸਕੇ, ਉਹ ਇਸ ਸਮਝੌਤੇ ਨੇ ਪੂਰੀ ਕਰਵਾ ਦਿਤੀ। ਇਸ ਪੈਕਟ ਤੇ 15 ਜੂਨ 1942 ਨੂੰ ਦਸਤਖਤ ਹੋੲੇ।

ਹਵਾਲੇ

ਫਰਮਾ:ਹਵਾਲੇ