ਸਾਕਾ ਮਾਲੇਰਕੋਟਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox military conflict ਫਰਮਾ:Infobox holiday

ਸਾਕਾ ਮਾਲੇਰਕੋਟਲਾ ਜਿਸ ਵਿੱਚ ਅੰਗਰੇਜ਼ ਸਰਕਾਰ ਨੇ ਆਜ਼ਾਦੀ ਸੰਗਰਾਮ ਦੇ ਪਹਿਲੇ ਸੰਘਰਸ਼ ਸਤਿਗੁਰੂ ਰਾਮ ਸਿੰਘ ਦੀ ਅਗਵਾਈ 'ਚ ਕੂਕਾ ਅੰਦੋਲਨ[1] ਨੂੰ ਦਬਾਉਣ ਲਈ 17 ਜਨਵਰੀ 1872 ਈਸਵੀ ਨੂੰ 9 ਤੋਪਾਂ ਨਾਲ 'ਚ ਹਰੇਕ ਵਾਰੀ 7 ਤੋਪਾਂ ਨਾਲ 7 ਪਾਰੀਆਂ ਵਿੱਚ 7-7 ਸਿੰਘਾਂ ਨੂੰ ਬਿਨਾਂ ਮੁਕੱਦਮਾ ਚਲਾਏ ਤੋਪਾਂ ਨਾਲ ਉਡਾ ਦਿੱਤਾ ਗਿਆ। ਭਾਵੇਂ ਕਮਿਸ਼ਨਰ ਫੋਰਸਾਈਬ ਨੇ ਇਸ ਨੂੰ ਕਿਹਾ ਸੀ ਕਿ ਮੇਰੇ ਆਉਣ ਤੱਕ ਰੁਕ ਜਾਉ ਪਰ ਡਿਪਟੀ ਕਮਿਸ਼ਨਰ ਐਲ. ਕਾਵਨ ਇਸ ਦੀ ਪ੍ਰਵਾਨ ਨਹੀਂ ਕੀਤੀ। ਇਨ੍ਹਾਂ ਸਿੰਘਾਂ ਵਿੱਚ ਭਾਰਤ ਦੀ ਆਜ਼ਾਦੀ ਲਈ ਕੁਰਬਾਨ ਹੋਣ ਦਾ ਏਨਾ ਜਜ਼ਬਾ ਸੀ ਕਿ ਇਕ-ਦੂਸਰੇ ਨਾਲੋਂ ਮੂਹਰੇ ਹੋ-ਹੋ, ਭੱਜ-ਭੱਜ ਕੇ ਤੋਪਾਂ ਅੱਗੇ ਉਡਣ ਲਈ ਆ ਖਲੋਂਦੇ ਸਨ। ਫਰਮਾ:Quote box

ਫਰਮਾ:Quote box

ਕਮਿਸ਼ਨਰ ਫੋਰਸਾਈਥ 18 ਜਨਵਰੀ ਨੂੰ ਮਾਲੇਰਕੋਟਲੇ ਪਹੁੰਚ ਗਿਆ। ਉਸ ਨੇ ਬਾਕੀ ਰਹਿੰਦੇ 17 ਸਿੰਘਾਂ ’ਤੇ ਮੁਕੱਦਮੇ ਦੀ ਕਾਰਵਾਈ ਪਾ ਕੇ ਉਵੇਂ ਹੀ ਤੋਪਾਂ ਨਾਲ ਸ਼ਹੀਦ ਕਰ ਦਿੱਤਾ। ਅੰਗਰੇਜ਼ ਅਫਸਰ ਡੀ.ਸੀ.ਐਲ. ਕਾਵਨ ਨੇ ਪਹਿਲਾਂ ਇਹ ਨੀਤੀ ਤੈਅ ਕੀਤੀ ਸੀ ਕਿ ਬਾਗੀਆਂ ਨੂੰ ਤੋਪਾਂ ਅੱਗੇ ਪਿੱਠ ਕਰਕੇ ਬੰਨ੍ਹ ਕੇ ਸ਼ਹੀਦ ਕੀਤਾ ਜਾਵੇਗਾ ਪਰ ਸਿੰਘਾਂ ਨੇ ਆਖਿਆ ਸੀ ਕਿ ਅਸੀਂ ਛਾਤੀਆਂ ਤਾਣ ਕੇ ਖੁਦ ਤੋਪਾਂ ਅੱਗੇ ਖੜ੍ਹ ਕੇ ਸ਼ਹੀਦ ਹੋਵਾਂਗੇ। ਅਸੀਂ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਣ ਆਏ ਹਾਂ। ਸਾਨੂੰ ਬੰਨ੍ਹਣ ਦੀ ਕੋਈ ਲੋੜ ਨਹੀਂ।

ਬਾਲਕ ਬਿਸ਼ਨ ਸਿੰਘ

17 ਜਨਵਰੀ ਨੂੰ ਜਦੋਂ ਸਿੰਘਾਂ ਨੂੰ ਤੋਪਾਂ ਨਾਲ ਉਡਾਇਆ ਜਾ ਰਿਹਾ ਸੀ ਤਾਂ ਤੋਪ ਅੱਗੇ ਉਡਣ ਲਈ ਵਾਰੀ ਦੀ ਉਡੀਕ ਕਰਦੇ ਇੱਕ 12 ਸਾਲ ਦੇ ਬੱਚੇ ਨੂੰ ਦੇਖ ਕੇ ਡੀ.ਸੀ. ਕਾਵਨ ਦੀ ਪਤਨੀ ਦਾ ਮਨ ਡੋਲ ਗਿਆ। ਮੇਮ ਨੇ ਉਸ ਬੱਚੇ ਨੂੰ ਛੱਡਣ ਵਾਸਤੇ ਕਿਹਾ। ਡੀ ਸੀ ਕਾਵਨ ਨੇ ਜੇ ਇਹ ਕਹਿ ਦੇਵੇ ਮੈਂ ਰਾਮ ਸਿੰਘ ਦਾ ਸਿੱਖ ਨਹੀਂ, ਮੈਂ ਛੱਡ ਦੇਵਾਂਗਾ। ਬਿਸ਼ਨ ਸਿੰਘ ਨੇ ਕਿਹਾ ਕਿ ਮੈਂ ਅੰਗਰੇਜ਼ ਦੇ ਕੰਨ ਵਿੱਚ ਕਹਾਂਗਾ। ਜਦੋਂ ਡੀ.ਸੀ. ਕਾਵਨ ਨੇ ਬਿਸ਼ਨ ਸਿੰਘ ਦੀ ਗੱਲ ਸੁਣਨ ਲਈ ਝੁਕ ਕੇ ਆਪਣਾ ਕੰਨ ਬਿਸ਼ਨ ਸਿੰਘ ਦੇ ਨੇੜੇ ਕੀਤਾ ਤਾਂ ਬਿਸ਼ਨ ਸਿੰਘ ਕਾਵਨ ਦੀ ਦਾੜ੍ਹੀ ਨੂੰ ਝਪਟ ਪਿਆ ਅਤੇ ਗਰਜ਼ ਕੇ ਆਖਿਆ ਬਿੱਲਿਆ। ਫਿਰ ਆਖੇਂਗਾ ਮੈਂ ਸਤਿਗੁਰੂ ਰਾਮ ਸਿੰਘ ਦਾ ਸਿੱਖ ਨਹੀਂ। ਏਨੀ ਦੇਰ ਨੂੰ ਕੋਲ ਖੜ੍ਹੇ ਸਿਪਾਹੀਆਂ ਨੇ ਬਿਸ਼ਨ ਸਿੰਘ ਦੇ ਟੋਟੇ-ਟੋਟੇ ਕਰ ਦਿੱਤੇ।

ਫਰਮਾ:Quote box

ਸ਼ਹੀਦ ਵਰਿਆਮ ਸਿੰਘ

18 ਜਨਵਰੀ ਦੇ ਸਾਕੇ ਵਿੱਚ ਵਰਿਆਮ ਸਿੰਘ ਪਟਿਆਲੇ ਵਾਲੇ ਰਾਜੇ ਦੇ ਪੁਰਖੇ ਪਿੰਡ ਮਹਿਰਾਜ ਦਾ ਸੀ। ਅੰਗਰੇਜ਼ ਕੋਲ ਮਹਾਰਾਜਾ ਪਟਿਆਲਾ ਦੀ ਸਿਫਾਰਸ਼ ਆ ਗਈ। ਜਦੋਂ ਵਰਿਆਮ ਸਿੰਘ ਨੂੰ ਤੋਪਚੀ ਕਿਹਾ, ‘‘ਤੇਰਾ ਕੱਦ ਬਹੁਤ ਛੋਟਾ ਹੈ, ਤੋਪ ਦੇ ਬਰਾਬਰ ਨਹੀਂ ਆਉਂਦਾ। ਤੈਨੂੰ ਮੁਆਫ ਕੀਤਾ ਜਾਂਦਾ ਹੈ।’’ ਤਾਂ ਵਰਿਆਮ ਸਿੰਘ ਨੇ ਫਟਾ-ਫਟ ਖੇਤਾਂ ਵਿੱਚੋਂ ਢੀਮਾਂ (ਇੱਟਾਂ-ਰੋੜੇ) ਇਕੱਠੀਆਂ ਕਰਕੇ ਉੱਚਾ ਹੋ ਕੇ ਖੜ੍ਹ ਗਿਆ ਅਤੇ ਤੋਪਚੀ ਨੂੰ ਆਖਿਆ, ‘‘ਚਲਾ ਤੋਪ… ਹੁਣ ਤਾਂ ਮੇਰੀ ਛਾਤੀ ਤੋਪ ਦੇ ਬਰਾਬਰ ਹੈ।

ਫਰਮਾ:Quote box

ਹੋਰ ਦੇਖੋ

ਸਤਿਗੁਰੂ ਰਾਮ ਸਿੰਘ

ਹਵਾਲੇ

ਫਰਮਾ:ਹਵਾਲੇ ਫਰਮਾ:ਭਾਰਤ ਦੇ ਸੁਤੰਤਰਤਾ ਸੰਗਰਾਮੀਏ