ਸ਼੍ਰੀ ਗੁਰਾਂਦਿੱਤਾ ਖੰਨਾ

ਭਾਰਤਪੀਡੀਆ ਤੋਂ
Jump to navigation Jump to search

ਸ਼੍ਰੀ ਗੁਰਾਂਦਿੱਤਾ ਖੰਨਾ ਪੰਜਾਬੀ ਲੇਖਕ ਹੈ। ਗੁਰਾਂਦਿੱਤਾ ਖੰਨਾ ਨੇ ਪੰਜਾਬੀ ਅਤੇ ਹਿੰਦੀ ਵਿੱਚ ਬਹੁਤ ਸਾਰੇ ਲੇਖ ਅਤੇ ਕਵਿਤਾਵਾਂ ਲਿਖੀਆਂ ਹਨ ਅਤੇ ਸਟੇਜੀ ਸ਼ਾਇਰੀ ਵੀ ਕੀਤੀ ਹੈ।

ਜ਼ਿੰਦਗੀ

ਗੁਰਾਂਦਿੱਤਾ ਖੰਨਾ ਦਾ ਜਨਮ 1887 ਈ. ਵਿੱਚ ਭੋਮਾ ਵਡਾਲਾ ਜਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਉਹ 16 ਦੀ ਉਮਰ ਵਿੱਚ ਮੁਨੀਮੀ ਦਾ ਕਿੱਤਾ ਕਰਨ ਲੱਗ ਪਿਆ ਸੀ। ਉਸ ਦੀਆਂ ਰਚਨਾਵਾਂ ਵਿੱਚ ਅਜ਼ਾਦੀ ਦੀ ਸੁਰ ਸੁਣਾਈ ਦਿੰਦੀ ਹੈ। ਲੇਖਕ ਨੇ ਪੰਜਾਬੀ ਦੇ ਕਵੀ ਧਨੀ ਰਾਮ ਚਾਤ੍ਰਿਕ ਅਤੇ ਚਰਨ ਸਿੰਘ ਸ਼ਹੀਦ ਨਾਲ ਰਲ ਕੇ ਵੀ ਕੰਮ ਕੀਤਾ ਹੈ। ਉਸ ਨੇ ਪੰਜਾਬੀ ਵਿੱਚ ਪਹਿਲੀ ਵਾਰ 'ਜੱਗ ਪ੍ਰਕਾਸ਼' ਬੁੱਧ ਗਿਆਨ ਵਿੱਚ ਰੰਗ ਕੇ ਲਿਖਿਆ।

ਰਚਨਾਵਾਂ

  • ਕੌਮੀ ਕਹਾਣੀਆਂ
  • ਭੂਲੇ ਵਿਸਰੇ ਸ਼ਹੀਦ
  • ਜਗਤ ਪ੍ਰਕਾਸ਼
  • ਪ੍ਰਸਿੱਧ ਜੀਵਨੀਆਂ
  • ਕੌਮੀ ਲਹਿਰਾਂ
  • ਮੇਰੇ ਸ਼ੇਅਰ-ਮੇਰੀ ਪਸੰਦ
  • ਬੁੱਧ ਜਾਤਕ ਕਥਾਵਾਂ
  • ਬੁੱਤਪਰਸਤੀ
  • ਕੂਕਾ ਵਿਦਰੋਹ
  • ਮੈਅਖਾਨਾ
  • ਛਲਕਦੇ ਜਾਮ
  • ਅਮਰ ਜਯੋਤੀ [1]

ਹਵਾਲੇ

ਫਰਮਾ:ਹਵਾਲੇ

  1. ਪੁਸਤਕ - ਸ਼੍ਰੀ ਗੁਰਾਂਦਿੱਤਾ ਖੰਨਾ ਜੀਵਨ ਤੇ ਰਚਨਾ, ਲੇਖਕ - ਕੁਲਬੀਰ ਸਿੰਘ ਕਾਂਗ , ਪ੍ਰਕਾਸ਼ਕ - ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੰਨ - 2001, ਪੰਨਾ ਨੰ. -1-14